ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਇਆ ਭਾਰਤੀ ਸ਼ਹਿਰਾਂ ਦੇ ਸੌਲਰਾਈਜ਼ੇਸ਼ਨ (ਸੌਲਰਾਈਜ਼ ਕਰਨ) ‘ਤੇ ਵੈਬੀਨਾਰ ਦਾ ਆਯੋਜਨ

Posted On: 24 AUG 2021 1:51PM by PIB Chandigarh

 

https://static.pib.gov.in/WriteReadData/userfiles/image/image001G8M7.jpg

ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਭਾਰਤੀ ਸ਼ਹਿਰਾਂ ਦੇ ਸੌਲਰਾਈਜ਼ੇਸ਼ਨ (ਸੌਲਰਾਈਜ਼ ਕਰਨ) ‘ਤੇ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਇੱਕ ਵੈਬੀਨਾਰ ਦਾ ਆਯੋਜਨ ਕੀਤਾ। ਇਸ ਦੇ ਇਲਾਵਾ, ਡਿਸਕੌਮ ਦੇ ਅਧਿਕਾਰੀਆਂ ਅਤੇ ਸੌਲਰ ਊਰਜਾ ਰਾਜਦੂਤਾਂ ਦੁਆਰਾ ਕੱਲ੍ਹ ਜ਼ਮੀਨੀ ਪੱਧਰ ‘ਤੇ ਆਯੋਜਿਤ ਅਭਿਯਾਨਾਂ ਦੇ ਨਾਲ-ਨਾਲ ਔਨਲਾਈਨ ਟ੍ਰੇਨਿੰਗ ਸੈਸ਼ਨਾਂ ਦਾ ਵੀ ਆਯੋਜਨ ਕੀਤਾ ਗਿਆ। ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਮਨਾਉਣ ਦੇ ਲਈ 23 ਤੋਂ 27 ਅਗਸਤ 2021 ਤੱਕ ਚਲਣ ਵਾਲੇ ਵਿਭਿੰਨ ਗਤੀਵਿਧੀਆਂ ਦੀ ਮੇਜ਼ਬਾਨੀ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਛਾ ਵਿਅਕਤ ਕੀਤੀ ਸੀ ਕਿ ਹਰੇਕ ਰਾਜ ਵਿੱਚ ਘੱਟ ਤੋਂ ਘੱਟ ਇੱਕ ਸ਼ਹਿਰ ਸੌਲਰ ਊਰਜਾ ਅਧਾਰਿਤ ਹੋਣਾ ਚਾਹੀਦਾ ਹੈ, ਜਿੱਥੇ ‘ਤੇ ਬਿਜਲੀ ਦੀਆਂ ਸਾਰੀਆਂ ਜ਼ਰੂਰਤਾਂ ਪੂਰੀ ਤਰ੍ਹਾਂ ਨਾਲ ਸੌਲਰ ਊਰਜਾ ਜਾਂ ਹੋਰ ਨਵਿਆਉਣਯੋਗ ਊਰਜਾ ਸਰੋਤਾਂ ਨਾਲ ਪੂਰੀ ਹੁੰਦੀ ਹੋਵੇ। ਸੌਲਰ ਊਰਜਾ ਵਾਲੇ ਸ਼ਹਿਰਾਂ ਨੂੰ ਬਿਜਲੀ ਦੀ ਘੱਟ ਲਾਗਤ, ਘੱਟ ਨਿਕਾਸ ਅਤੇ ਘੱਟ ਕਾਰਬਨ ਡਾਇਆਕਸਾਈਡ ਕੱਡਣ ਨਾਲ ਬਹੁਤ ਹਦ ਤੱਕ ਫਾਇਦਾ ਹੋਵੇਗਾ। 

 

https://static.pib.gov.in/WriteReadData/userfiles/image/WebinarPhoto1TEM9.png

 

ਵੈਬੀਨਾਰ ਦੌਰਾਨ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਮਿਤੇਸ਼ ਸਿਨ੍ਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ 22 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸੌਲਰ ਊਰਜਾ ਵਾਲੇ ਨਗਰਾਂ ਦੇ ਰੂਪ ਵਿੱਚ ਵਿਕਸਿਤ ਕੀਤੇ ਜਾਣ ਵਾਲੇ ਕਈ ਸ਼ਹਿਰਾਂ ਦੀ ਪਹਿਚਾਣ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਦੇ ਲਾਗੂ ਕਰਨ ਦੇ ਲਈ ਸ਼ਹਿਰ ਵਿੱਚ ਬਣੇ ਘਰਾਂ ਦੀ ਛੱਤਾਂ ‘ਤੇ ਉਪਲਬਧ ਵੱਧ ਤੋਂ ਵੱਧ ਜਗ੍ਹਾਂ ਦਾ ਇਸਤੇਮਾਲ ਕਰਨਾ ਹੋਵੇਗਾ। ਇਨ੍ਹਾਂ ਯੋਜਨਾਵਾਂ ਵਿੱਚ ਰੂਫਟੋਪ ਪੈਨਲ ਦੀ ਸਥਾਪਨਾ, ਵੇਸਟ ਪ੍ਰਬੰਧਨ ਤੋਂ ਊਰਜਾ ਪਲਾਂਟਾਂ ਦੀ ਸਥਾਪਨਾ, ਉਪਲਬਧ ਸਮਰੱਥਾ ਦੇ ਅਨੁਸਾਰ ਪਵਨ, ਛੋਟੇ ਹਾਈਡ੍ਰੋ ਤੇ ਬਾਇਓਮਾਸ ਜਿਹੇ ਹੋਰ ਊਰਜਾ ਸਰੋਤਾਂ ਦੀ ਖੋਜ ਤੇ ਸੌਲਰ ਸਟ੍ਰੀਟ ਲਾਈਟ ਅਤੇ ਸੌਲਰ ਦਰਖਤਾਂ ਦੀ ਸਥਾਪਨਾ ਜਿਹੇ ਵਿਕੇਂਦ੍ਰਿਤ ਅਨੁਪ੍ਰਯਾਗਾਂ ਦਾ ਇਸੇਤਮਾਲ ਕਰਨਾ ਸ਼ਾਮਲ ਹੈ। ਵਿਸ਼ਵ ਬੈਂਕ ਦੇ ਪ੍ਰਤਿਨਿਧੀ ਨੇ ਸ਼ਹਿਰਾਂ ਦੇ ਸੌਲਰਾਈਜ਼ੇਸ਼ਨ ਦੇ ਪ੍ਰਮੁੱਖ ਪਹਿਲੂਆਂ ਅਤੇ ਦ੍ਰਿਸ਼ਟੀਕੋਣਾਂ ‘ਤੇ ਇੱਕ ਵਿਸਤ੍ਰਿਤ ਪ੍ਰੈਜ਼ੈਂਟੇਸ਼ਨ ਦਿੱਤੀ।

https://static.pib.gov.in/WriteReadData/userfiles/image/WebinarPhoto345AG.png

ਇਸ ਦੇ ਬਾਅਦ ਇੱਕ ਸੰਵਾਦਪਰਕ ਜਨਤਕ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਿੱਸਾ ਲੈਣ ਵਾਲੇ ਦੇਸ਼ ਭਰ ਦੇ ਅਜਿਹੇ ਨਾਗਰਿਕ ਜਿਨ੍ਹਾਂ ਨੇ ਆਪਣੇ ਪਰਿਸਰ ਦੀਆਂ ਛਤਾਂ ‘ਤੇ ਸੌਲਰ ਊਰਜਾ ਪ੍ਰਣਾਲੀ ਨੂੰ ਸਥਾਪਿਤ ਕੀਤਾ ਹੈ, ਉਨ੍ਹਾਂ ਨੇ ਰੂਫਟੋਪ ਸੌਲਰ ਸਿਸਟਮ ਨਾਲ ਸਬੰਧਿਤ ਆਪਣੇ ਅਨੁਭਵ ਅਤੇ ਲਾਭਾਂ ਨੂੰ ਸਾਂਝਾ ਕੀਤਾ। “ਸੌਲਰ ਸ਼ਹਿਰ ਦੇ ਲਾਗੂਕਰਨ ਅਤੇ ਇਸ ਦੇ ਅੱਗੇ ਦੀ ਰਾਹ ਨੂੰ ਸਾਂਝਾ ਕਰਨ” ‘ਤੇ ਮਾਹਿਰ ਪੈਨਲ ਚਰਚਾ ਵੀ ਆਯੋਜਿਤ ਕੀਤੀ ਗਈ, ਜਿਸ ਵਿੱਚ ਬਾਹਰ, ਓਡੀਸ਼ਾ, ਮੱਧ ਪ੍ਰਦੇਸ ਅਤੇ ਗੁਜਰਾਤ ਦੇ ਸੀਨੀਅਰ ਅਧਿਕਾਰੀਆਂ ਸਹਿਤ ਕਈ ਪੈਨਲਿਸਟਾਂ ਨੇ ਸੌਲਰ ਸ਼ਹਿਰ ਪ੍ਰੋਜੈਕਟ ਨੂੰ ਅਮਲ ਵਿੱਚ ਲਿਆਉਣ ਦੇ ਲਈ ਆਪਣੀ ਯੁਕਤੀਆਂ, ਉਪਲਬਧੀਆਂ, ਪ੍ਰੋਗਰਾਮਾਂ ਅਤੇ ਅੱਗੇ ਦੇ ਯੋਜਨਾਵਾਂ ਦੇ ਪ੍ਰਮੁੱਖ ਵੇਰਵੇ ਸਾਂਝੇ ਕੀਤੇ।

https://static.pib.gov.in/WriteReadData/userfiles/image/WebinarPhoto5WDUR.png

***

ਐੱਮਵੀ/ਆਈਜੀ(Release ID: 1748843) Visitor Counter : 117