ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਮਨਾ ਰਿਹਾ ਹੈ

Posted On: 23 AUG 2021 1:40PM by PIB Chandigarh

 

G:\Surjeet Singh\August 2021\24 August\1.jpg

ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ 23 ਤੋਂ 27 ਅਗਸਤ, 2021 ਤੱਕ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਅਨੇਕ ਗਤੀਵਿਧੀਆਂ ਦਾ ਆਯੋਜਨ ਕਰ ਰਿਹਾ ਹੈ।

ਹਫਤੇ ਦੌਰਾਨ ਕਿਸਾਨਾਂ ਤੇ ਰੂਫਟੋਪ ਸੋਲਰ ਫੇਜ਼ II ਦੇ ਉਪਭੋਗਤਾਵਾਂ ਨੂੰ ਪੀਐੱਮ-ਕੁਸੁਮ ਦੀ ਜਾਣਕਾਰੀ ਦੇਣ ਦੇ ਲਈ ਵਿਸ਼ੇਸ਼ ਪ੍ਰਯਤਨ ਕੀਤੇ ਜਾਣਗੇ। ਇਹ ਦੋਵੇਂ ਯੋਜਨਾਵਾਂ ਮਾਰਚ 2019 ਵਿੱਚ ਲਾਂਚ ਕੀਤੀਆਂ ਗਈਆਂ ਸਨ ਅਤੇ ਦੇਸ਼ ਵਿੱਚ ਅਨੇਕ ਰਾਜਾਂ ਦੁਆਰਾ ਇਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਟ੍ਰੇਨਿੰਗ ਸੈਸ਼ਨ, ਵੈਬੀਨਾਰ, ਪੈਨਲ ਚਰਚਾ, ਲਾਭਾਰਥੀਆਂ ਦੇ ਨਾਲ ਗੱਲਬਾਤ ਸਹਿਤ ਔਨਲਾਈਨ ਪ੍ਰੋਗਰਾਮਾਂ ਦੇ ਅਤਿਰਿਕਤ ਕੋਵਿਡ-19 ਪ੍ਰੋਟੋਕੋਲ ਦਾ ਪਾਲਨ ਕਰਦੇ ਹੋਏ ਔਫਲਾਈਨ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।

 

ਹਫਤੇ ਦੌਰਾਨ ਵਿਭਿੰਨ ਰਾਜਾਂ ਦੁਆਰਾ ਵਿਭਿੰਨ ਗਤੀਵਿਧੀਆਂ ਚਲਾਏ ਜਾਣ ਦੇ ਅਤਿਰਿਕਤ ਹਫਤੇ ਦੌਰਾਨ ਹੋਰ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਜਾਣਗੀਆਂ।

ਚੰਡੀਗੜ੍ਹ ਨਵਿਆਉਣਯੋਗ ਊਰਜਾ ਸੋਸਾਇਟੀ ਉਪਭੋਗਤਾ ਰਜਿਸਟ੍ਰੇਸ਼ਨ ਤੇ ਰੂਫਟੋਪ ਐਪਲੀਕੇਸ਼ਨਾਂ ਦੀ ਪ੍ਰੋਸੈਸਿੰਗ ਦੇ ਲਈ ਔਨਲਾਈਨ ਪੋਰਟਲ ਲਾਂਚ ਕਰੇਗੀ।

ਹਫਤੇ ਦੌਰਾਨ ਸੋਲਰ ਐਂਬੈਸਡਰ ਰੂਫਟੋਪ ਉਪਭੋਗਤਾਵਾਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਵਿਭਿੰਨ ਰਾਜਾਂ ਵਿੱਚ ਰੂਫਟੋਪ ਸੋਲਰ ਪ੍ਰਣਾਲੀ ਲਗਾਉਣ ਦੇ ਲਾਭ ਅਤੇ ਪ੍ਰਕਿਰਿਆ ਦੀ ਜਾਣਕਾਰੀ ਦੇਣਗੇ। ਸੋਲਰ ਐਂਬੈਸਡਰ ਰੂਫਟੋਪ ਸੋਲਰ ਦੀ ਸਥਾਪਨਾ ਤੋਂ ਸੰਭਾਵਿਤ ਸਮਰੱਥਾ, ਬਿਜਲੀ ਉਤਪਾਦਨ ਅਤੇ ਬਚਤ ਦੀ ਰਿਪੋਰਟ ਕਰਨਗੇ।

 

ਜਿਨ੍ਹਾਂ ਉਪਭੋਗਤਾਵਾਂ ਨੇ ਪਹਿਲੇ ਤੋਂ ਸੋਲਰ ਰੂਫਟੋਪ ਲਗਵਾ ਰੱਖੇ ਹਨ ਉਹ ਇੱਕ ਸਧਾਰਣ ਫੋਟੋ ਫ੍ਰੇਮ ਦਾ ਉਪਯੋਗ ਕਰਦੇ ਹੋਏ ਆਪਣੀ ਰੂਫਟੋਪ ਸੋਲਰ ਪ੍ਰਣਾਲੀ ਦੇ ਨਾਲ ਆਪਣੀ ਸੈਲਫੀ ਲੈਣਗੇ ਅਤੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨਗੇ।

 

ਜਾਨੀ-ਮਾਨੀ ਹਸਤੀਆਂ ਅਤੇ ਯੋਜਨਾ ਦੇ ਲਾਭਾਰਥੀਆਂ ਦੇ ਵੀਡੀਓ ਸੰਦੇਸ਼ ਦੀ ਵੀ ਯੋਜਨਾ ਬਣਾਈ ਜਾਵੇਗੀ। ਜਿਨ੍ਹਾਂ ਉਪਭੋਗਤਾਵਾਂ ਨੇ ਪਹਿਲਾਂ ਤੋਂ ਸੋਲਰ ਰੂਫਟੋਪ ਲਗਵਾ ਰੱਖੇ ਹਨ ਅਤੇ ਇਸ ਦਾ ਲਾਭ ਉਠਾ ਰਹੇ ਹਨ ਉਨ੍ਹਾਂ ਨੂੰ ਅਵਸਰ ਦਿੱਤਾ ਜਾਵੇਗਾ। ਸੂਚਨਾ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤੀ ਜਾਵੇਗੀ।

 

ਹੁਣ ਤੱਕ 20 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸੋਲਰ ਸਿਟੀ ਦੇ ਰੂਪ ਵਿੱਚ ਵਿਕਸਿਤ ਕੀਤੇ ਜਾਣ ਵਾਲੇ ਸ਼ਹਿਰਾਂ ਨੂੰ ਚਿਨ੍ਹਿਤ ਕੀਤਾ ਹੈ। ਇਸ ਦੇ ਅਤਿਰਿਕਤ ਕੋਣਾਰਕ ਅਤੇ ਮੋਢੇਰਾ (ਸਨ ਟੈਂਪਲ ਸਿਟੀ) ਸੋਲਰ ਸ਼ਹਿਰ ਦੇ ਰੂਪ ਵਿੱਚ ਵਿਕਸਿਤ ਕੀਤੇ ਜਾਣ ਦੀ ਪ੍ਰਕਿਰਿਆ ਵਿੱਚ ਹੈ। ਇਨ੍ਹਾਂ ਸ਼ਹਿਰਾਂ ਵਿੱਚ ਨਿਯੋਜਿਤ ਅਤੇ ਲਾਗੂ ਕੀਤੀ ਜਾਣ ਵਾਲੀ ਵਿਭਿੰਨ ਪ੍ਰੋਜੈਕਟਾਂ ‘ਤੇ ਰਾਜਾਂ ਦੇ ਨਾਲ ਇੱਕ ਘੰਟੇ ਦਾ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਵਿਭਿੰਨ ਹਿਤਧਾਰਕਾਂ ਦੀ ਭਾਗੀਦਾਰੀ ਹੋਵੇਗੀ।

ਵਿਕੇਂਦ੍ਰਿਤ ਨਵਿਆਉਣਯੋਗ ਊਰਜਾ ਉਤਪਾਦਕ ਐਪਲੀਕੇਸ਼ਨਾਂ ‘ਤੇ ਲਾਭਾਰਥੀਆਂ ਅਤੇ ਗ੍ਰਾਮ ਪੱਧਰੀ ਉੱਦਮੀਆਂ ਦੇ ਲਈ ਔਨਲਾਈਨ ਟ੍ਰੇਨਿੰਗ ਪ੍ਰੋਗਰਾਮ ਕੀਤਾ ਜਾਵੇਗਾ। ਟ੍ਰੇਨਿੰਗ ਵਿੱਚ ਵੱਡੀ ਭਾਗੀਦਾਰੀ ਗ੍ਰਾਮ ਪੱਧਰ ਦੀ ਮਹਿਲਾ ਉੱਦਮੀਆਂ ਦੀ ਹੋਵੇਗੀ।

 

ਆਜੀਵਿਕਾ ਵਿੱਚ ਵਿਕੇਂਦ੍ਰਿਤ ਨਵਿਆਉਣਯੋਗ ਊਰਜਾ ਉਤਪਾਦਕ ਐਪਲੀਕੇਸ਼ਨਾਂ ਬਾਰੇ ਗਿਆਨ ਅਤੇ ਜਾਗਰੂਕਤਾ ਪੈਦਾ ਕਰਨ ਦੇ ਲਈ ਇਸ ਖੇਤਰ ਵਿੱਚ ਕੰਮ ਕਰ ਰਹੇ ਗ਼ੈਰ-ਸਰਕਾਰੀ ਸੰਗਠਨ/ਸਵੈ-ਸਮੂਹ ਦੇ ਨਾਲ ਇੱਕ ਔਨਲਾਈਨ ਸੈਸ਼ਨ ਆਯੋਜਿਤ ਕੀਤਾ ਜਾਵੇਗਾ।

 

ਆਵ੍-ਗ੍ਰਿਡ ਸੋਲਰ ਲਾਭਾਰਥੀਆਂ (ਐੱਮਐੱਨਆਰਈ ਯੋਜਨਾਵਾਂ ਦੇ ਤਹਿਤ ਪ੍ਰਦਾਨ ਕੀਤੇ ਗਏ ਸੋਲਰ ਸਟ੍ਰੀਟ ਲਾਈਟ ਅਤੇ ਸੋਲਰ ਸਟਡੀ ਲੈਂਪ) ਤੋਂ ਪ੍ਰਤੀਕਿਰਿਆ ਪ੍ਰਾਪਤ ਕਰਨ ਅਤੇ ਆਵ੍-ਗ੍ਰਿਡ ਸੋਲਰ ਐਪਲੀਕੇਸ਼ਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਉੱਤਰ ਪ੍ਰਦੇਸ਼, ਅਸਮ, ਜੰਮੂ ਅਤੇ ਕਸ਼ਮੀਰ ਅਤੇ ਮਿਜ਼ੋਰਮ ਰਾਜ ਦੇ ਲਾਭਾਰਥੀਆਂ ਦੇ ਨਾਲ ਇੱਕ ਇੰਟਰੈਕਟਿਵ ਸੈਸ਼ਨ ਆਯੋਜਿਤ ਕੀਤਾ ਜਾਵੇਗਾ।

 

ਪੀਐੱਮ-ਕੁਸੁਮ ਦੇ ਲਈ ਤਿਆਰ ਜਨ ਜਾਗਰੂਕਤਾ ਤੇ ਕਮਿਊਨੀਕੇਸ਼ਨ ਸੂਚਨਾ ਦਾ ਪ੍ਰਸਾਰ ਕੀਤਾ ਜਾਵੇਗਾ।

ਪੀਐੱਮ-ਕੁਸੁਮ ਯੋਜਨਾ ‘ਤੇ ਇੱਕ ਕਵਿਜ਼ ਦਾ ਆਯੋਜਨ ਕੀਤਾ ਜਾਵੇਗਾ।

ਸਮੁਦਾਇ ਪੱਧਰ ‘ਤੇ ਗ੍ਰੀਨ ਐਨਰਜੀ ਪ੍ਰੋਗਰਾਮਾਂ ਦੇ ਪ੍ਰਭਾਵ ਬਾਰੇ ਲਾਭਾਰਥੀਆਂ ਦੇ ਨਾਲ ਫੀਡਬੈਕ ਸੈਸ਼ਨ ਆਯੋਜਿਤ ਕੀਤਾ ਜਾਵੇਗਾ।

 

ਪੀਐੱਮ-ਕੁਸੁਮ ਯੋਜਨਾ ਦੇ ਤਹਿਤ ਖੁਦ ਚਲਾਏ ਜਾਣ ਵਾਲੇ ਸੋਲਰ ਪੰਪ ਘਟਕ ਵਿੱਚ ਹੋਰ ਉਤਪਾਦਕ ਉਦੇਸ਼ਾਂ ਦੇ ਲਈ ਸੋਲਰ ਊਰਜਾ ਦੇ ਉਪਯੋਗ ਦਾ ਪ੍ਰਾਵਧਾਨ ਹੈ। ਸੰਭਾਵਿਤ ਪ੍ਰੋਗਰਾਮ ਅਤੇ ਨੀਤੀ ਉਪਾਵਾਂ ‘ਤੇ ਇੱਕ ਸੈਸ਼ਨ ਆਯੋਜਿਤ ਕੀਤਾ ਜਾਵੇਗਾ।

ਪੀਐੱਮ-ਕੁਸੁਮ ਯੋਜਨਾ ਦੇ ਤਹਿਤ ਲਾਭਾਰਥੀਆਂ ਦੇ ਨਾਲ ਜਾਗਰੂਕਤਾ ਅਤੇ ਫੀਡਬੈਕ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ। ਪੀਐੱਮ-ਕੁਸੁਮ ਦੇ ਤਿੰਨ ਘਟਕਾਂ ਦੇ ਤਹਿਤ ਸੰਭਾਵਿਤ ਵਿੱਤੀ ਸਮਾਧਾਨ ‘ਤੇ ਪ੍ਰਿਥਕ ਔਨਲਾਈਨ ਸੈਸ਼ਨ ਵਿੱਚ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਉਪਰੋਕਤ ਗਤੀਵਿਧੀਆਂ ਦੇ ਅਤਿਰਿਕਤ ਕੁਝ ਵੈਂਡਰਾਂ ਦੁਆਰਾ ਵੀ ਵੱਖ-ਵੱਖ ਰਾਜਾਂ ਵਿੱਚ ਇਨ੍ਹਾਂ ਯੋਜਨਾਵਾਂ ‘ਤੇ ਪ੍ਰਚਾਰ ਅਤੇ ਜਾਗਰੂਕਤਾ ਅਭਿਯਾਨ ਚਾਲਉਣ ਦੇ ਸੰਕੇਤ ਦਿੱਤੇ ਗਏ ਹਨ।

*****

ਐੱਮਵੀ/ਆਈਜੀ


(Release ID: 1748597) Visitor Counter : 290