ਨੀਤੀ ਆਯੋਗ
ਨੀਤੀ ਆਯੋਗ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ (ਡੋਨਰ) 26 ਅਗਸਤ 2021 ਨੂੰ ਉੱਤਰ ਪੂਰਬੀ ਖੇਤਰ ਜ਼ਿਲ੍ਹਾ ਐੱਸਡੀਜੀ ਸੂਚਕਾਂਕ ਅਤੇ ਡੈਸ਼ਬੋਰਡ, 2021-22 ਦਾ ਪਹਿਲਾ ਸੰਸਕਰਣ ਜਾਰੀ ਕਰਨਗੇ
Posted On:
24 AUG 2021 1:21PM by PIB Chandigarh
ਨੀਤੀ ਆਯੋਗ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ (ਡੋਨਰ) 26 ਅਗਸਤ 2021 ਨੂੰ ਉੱਤਰ ਪੂਰਬੀ ਖੇਤਰ (ਐੱਨਈਆਰ) ਜ਼ਿਲ੍ਹਾ ਐੱਸਡੀਜੀ ਸੂਚਕਾਂਕ ਰਿਪੋਰਟ ਅਤੇ ਡੈਸ਼ਬੋਰਡ 2021-22 ਦਾ ਪਹਿਲਾ ਸੰਸਕਰਣ ਲਾਂਚ ਕਰਨਗੇ। ਇਹ ਉਦਘਾਟਨੀ ਸੰਸਕਰਣ ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਖੇਤਰ-ਵਿਆਪੀ ਜ਼ਿਲ੍ਹਾ ਐੱਸਡੀਜੀ ਸੂਚਕਾਂਕ ਹੈ ਅਤੇ ਅਰੁਣਾਚਲ ਪ੍ਰਦੇਸ਼, ਅਸਾਮ, ਮਨੀਪੁਰ, ਮੇਘਾਲਿਆ, ਮਿਜੋਆਰਮ, ਨਾਗਾਲੈਂਡ, ਸਿੱਕਮ ਅਤੇ ਤ੍ਰਿਪੁਰਾ ਸਮੇਤ 8 ਰਾਜਾਂ ਦੇ 120 ਜ਼ਿਲ੍ਹਿਆਂ ਵਿੱਚ ਸਥਾਈ ਵਿਕਾਸ ਟੀਚਿਆਂ (SDGs) ਦੇ ਸਥਾਨਕੀਕਰਨ ਦੇ ਪ੍ਰਯਤਨਾਂ ਵਿੱਚ ਇੱਕ ਮੀਲ ਪੱਥਰ ਹੈ।
ਡਾ. ਰਾਜੀਵ ਕੁਮਾਰ, ਉਪ ਚੇਅਰਮੈਨ, ਨੀਤੀ ਆਯੋਗ; ਸ਼੍ਰੀ ਜੀ ਕਿਸ਼ਨ ਰੈਡੀ, ਕੇਂਦਰੀ ਡੋਨੇਰ, ਸੈਰ ਸਪਾਟਾ ਅਤੇ ਸਭਿਆਚਾਰ ਮੰਤਰੀ ਅਤੇ ਸ਼੍ਰੀ ਬੀ ਐੱਲ ਵਰਮਾ, ਕੇਂਦਰੀ ਡੋਨੇਰ ਅਤੇ ਸਹਿਕਾਰਤਾ ਰਾਜ ਮੰਤਰੀ, ਸ਼੍ਰੀ ਅਮਿਤਾਭ ਕਾਂਤ, ਸੀਈਓ, ਨੀਤੀ ਆਯੋਗ; ਡਾ. ਇੰਦਰ ਜੀਤ ਸਿੰਘ, ਸਕੱਤਰ, ਡੋਨਰ ਮੰਤਰਾਲਾ ਅਤੇ ਸ਼੍ਰੀਮਤੀ ਨਾਦੀਆ ਰਾਸ਼ਿਦ, ਰੈਜ਼ੀਡੈਂਟ ਪ੍ਰਤੀਨਿਧੀ (ਆਈ/ਸੀ), ਯੂਐੱਨਡੀਪੀ ਇੰਡੀਆ ਦੀ ਮੌਜੂਦਗੀ ਵਿੱਚ ਇੰਡੈਕਸ ਅਤੇ ਡੈਸ਼ਬੋਰਡ ਲਾਂਚ ਕਰਨਗੇ। ਐੱਨਈਆਰ (NER) ਜ਼ਿਲ੍ਹਾ ਐੱਸਡੀਜੀ ਸੂਚਕਾਂਕ ਅਤੇ ਡੈਸ਼ਬੋਰਡ ਯੂਐੱਨਡੀਪੀ ਦੀ ਤਕਨੀਕੀ ਸਹਾਇਤਾ ਨਾਲ, ਨੀਤੀ ਆਯੋਗ ਅਤੇ ਉੱਤਰ ਪੂਰਬੀ ਖੇਤਰ ਵਿਕਾਸ (ਡੋਨੇਰ) ਮੰਤਰਾਲੇ ਦੁਆਰਾ ਇੱਕ ਸਹਿਯੋਗੀ ਪ੍ਰਯਤਨ ਹੈ। ਇਹ ਐੱਸਡੀਜੀਸ ਅਤੇ ਉਨ੍ਹਾਂ ਨਾਲ ਸਬੰਧਤ ਟੀਚਿਆਂ ‘ਤੇ ਉੱਤਰ ਪੂਰਬੀ ਖੇਤਰ ਦੇ ਅੱਠ ਰਾਜਾਂ ਦੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਨੂੰ ਮਾਪਦਾ ਹੈ ਅਤੇ ਉਨ੍ਹਾਂ ਦੇ ਅਧਾਰ ‘ਤੇ ਜ਼ਿਲ੍ਹਿਆਂ ਨੂੰ ਦਰਜਾ ਦਿੰਦਾ ਹੈ। ਇਹ ਸੂਚਕਾਂਕ ਨੀਤੀ ਆਯੋਗ ਦੇ ਐੱਸਡੀਜੀ ਇੰਡੀਆ ਇੰਡੈਕਸ 'ਤੇ ਅਧਾਰਤ ਹੈ - ਜੋ ਰਾਸ਼ਟਰੀ ਅਤੇ ਰਾਜ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੱਧਰ ‘ਤੇ ਐੱਸਡੀਜੀਜ਼ 'ਤੇ ਪ੍ਰਗਤੀ ਦੀ ਨਿਗਰਾਨੀ ਕਰਨ ਦਾ ਪ੍ਰਮੁੱਖ ਅਤੇ ਅਧਿਕਾਰਤ ਸਾਧਨ ਹੈ ਅਤੇ ਜ਼ਿਲ੍ਹਿਆਂ ਵਿੱਚ ਮੁਕਾਬਲੇ ਨੂੰ ਉਤਸ਼ਾਹਤ ਕਰਨ ਲਈ ਬੈਂਚਮਾਰਕਿੰਗ ਕਾਰਗੁਜ਼ਾਰੀ ਅਤੇ ਐੱਸਡੀਜੀਜ਼ ‘ਤੇ ਦਰਜਾਬੰਦੀ ਦੇ ਸਾਂਝੇ ਸਿਧਾਂਤਾਂ ਨੂੰ ਸਾਂਝਾ ਕਰਦਾ ਹੈ।
ਐੱਨਈਆਰ (NER) ਜ਼ਿਲ੍ਹਾ ਐੱਸਡੀਜੀ ਸੂਚਕਾਂਕ ਅਤੇ ਡੈਸ਼ਬੋਰਡ 2021-22: ਇੱਕ ਸੰਖੇਪ ਜਾਣ ਪਛਾਣ
ਐੱਨਈਆਰ ਡਿਸਟ੍ਰਿਕਟ ਐੱਸਡੀਜੀ ਇੰਡੈਕਸ ਅਤੇ ਡੈਸ਼ਬੋਰਡ: ਬੇਸਲਾਈਨ ਰਿਪੋਰਟ 2021-22 ਦਾ ਨਿਰਮਾਣ ਭਾਰਤ ਵਿੱਚ ਐੱਸਡੀਜੀਜ਼ ਦੀ ਨੋਡਲ ਏਜੰਸੀ, ਨੀਤੀ ਆਯੋਗ ਦੁਆਰਾ ਕੀਤਾ ਗਿਆ ਹੈ, ਜਿਸ ਵਿੱਚ 84 ਸੂਚਕਾਂ ਦੀ ਵਰਤੋਂ ਕੀਤੀ ਗਈ ਹੈ ਜੋ 50 ਟੀਚਿਆਂ ਵਿੱਚੋਂ 15 ਆਲਮੀ ਟੀਚਿਆਂ ਨੂੰ ਸ਼ਾਮਲ ਕਰਦੇ ਹਨ। ਸੂਚਕਾਂਕ ਦਾ ਨਿਰਮਾਣ ਅਤੇ ਅਗਲੀ ਕਾਰਜਪ੍ਰਣਾਲੀ ਐੱਸਡੀਜੀਜ਼ ‘ਤੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਨੂੰ ਮਾਪਣ ਅਤੇ ਉਹਨਾਂ ਨੂੰ ਦਰਜਾ ਦੇਣ ਦੇ ਕੇਂਦਰੀ ਉਦੇਸ਼ਾਂ ਨੂੰ ਸ਼ਾਮਲ ਕਰਦੀ ਹੈ; ਰਾਜਾਂ ਨੂੰ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਦੀ ਹੈ ਜਿਨ੍ਹਾਂ ਨੂੰ ਵਧੇਰੇ ਧਿਆਨ ਦਿੱਤੇ ਜਾਣ ਦੀ ਲੋੜ ਹੈ; ਅਤੇ ਉਨ੍ਹਾਂ ਦਰਮਿਆਨ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਤ ਕਰਦੀ ਹੈ। ਐੱਨਈਆਰ ਜ਼ਿਲ੍ਹਾ ਐੱਸਡੀਜੀ ਇੰਡੈਕਸ ਅਤੇ ਡੈਸ਼ਬੋਰਡ ਦੇ ਸੰਕੇਤਾਂ ਦੀ ਚੋਣ ਅਤੇ ਗਣਨਾ ਵਿਧੀ ਨਾਲ ਜੁੜੇ ਸਾਰੇ ਪਹਿਲੂਆਂ ਬਾਰੇ ਖੇਤਰ ਦੇ ਸਾਰੇ ਅੱਠ ਰਾਜਾਂ ਨਾਲ ਵਿਆਪਕ ਸਲਾਹ ਮਸ਼ਵਰਾ ਕੀਤਾ ਗਿਆ ਸੀ। ਰਾਜਾਂ ਨੇ ਸਥਾਨਕ ਸੂਝ ਅਤੇ ਫੀਲਡ ਅਨੁਭਵ ਨਾਲ ਫੀਡਬੈਕ ਪ੍ਰਕਿਰਿਆ ਨੂੰ ਸਮ੍ਰਿਧ ਬਣਾ ਕੇ ਸੂਚਕਾਂਕ ਨੂੰ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
ਸੂਚਕਾਂਕ ਮਹੱਤਵਪੂਰਣ ਅੰਤਰਾਂ ਦੀ ਪਛਾਣ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਖੇਤਰ ਵਿੱਚ ਐੱਸਡੀਜੀ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਤਰੱਕੀ ਦੀ ਗਤੀ ਨੂੰ ਤੇਜ਼ ਕਰਨ ਲਈ ਦਖਲਅੰਦਾਜ਼ੀ ਕਰੇਗਾ ਅਤੇ ਹੋਰਨਾਂ ਤੋਂ ਇਲਾਵਾ ਸਿਹਤ, ਸਿੱਖਿਆ, ਲਿੰਗ, ਆਰਥਿਕ ਵਿਕਾਸ, ਸੰਸਥਾਵਾਂ, ਜਲਵਾਯੂ ਤਬਦੀਲੀ ਅਤੇ ਵਾਤਾਵਰਣ ਸਬੰਧੀ ਆਲਮੀ ਟੀਚਿਆਂ ਦੇ ਵਿਸ਼ਾਲ ਸੈਟਾਂ ‘ਤੇ ਜ਼ਿਲ੍ਹਿਆਂ ਦੀ ਪ੍ਰਗਤੀ ਦਾ ਪਤਾ ਲਗਾਉਣ ਲਈ ਇੱਕ ਰੇਡੀ ਰੇਕਨਰ ਵਜੋਂ ਕੰਮ ਕਰੇਗਾ।
ਉੱਤਰ ਪੂਰਬੀ ਖੇਤਰ (ਨਾਰਥ ਈਸਟਨ ਰੀਜਨ) ਡਿਸਟ੍ਰਿਕਟ ਐੱਸਡੀਜੀ ਇੰਡੈਕਸ 'ਗਲੋਬਲ ਤੋਂ ਨੈਸ਼ਨਲ ਤੋਂ ਲੋਕਲ' ਤੱਕ ਐੱਸਡੀਜੀ ਨੂੰ ਸਥਾਨਕ ਬਣਾਉਣ ਦੇ ਨੀਤੀ ਆਯੋਗ ਦੇ ਪ੍ਰਯਤਨਾਂ ਦਾ ਇੱਕ ਹੋਰ ਮੀਲ ਪੱਥਰ ਹੈ।
*****
ਡੀਐੱਸ/ਏਕੇਜੇ/ਏਕੇ
(Release ID: 1748590)