ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਐੱਨ ਈ ਪੀ ਨੂੰ ਲਾਗੂ ਕਰਨ ਤੇ ਇੱਕ ਸਾਲ ਦੀਆਂ ਪ੍ਰਾਪਤੀਆਂ ਬਾਰੇ ਇੱਕ ਕਿਤਾਬਚਾ ਅਤੇ ਐੱਨ ਈ ਪੀ 2020 ਦੀਆਂ ਕੁੱਝ ਮੁੱਖ ਪਹਿਲਕਦਮੀਆਂ ਲਾਂਚ ਕਰਨਗੇ

Posted On: 23 AUG 2021 4:39PM by PIB Chandigarh

ਐੱਨ  ਪੀ 2020 ਦੇ ਲਾਗੂ ਹੋਣ ਦੇ ਇੱਕ ਸਾਲ ਨੂੰ ਮਨਾਉਣ ਦੇ ਮੱਦੇਨਜ਼ਰ ਸਿੱਖਿਆ ਮੰਤਰਾਲੇ ਦੀ ਸਕੂਲੀ ਸਿੱਖਿਆ ਤੇ ਬਾਲਗ ਸਿੱਖਿਆ ਵਿਭਾਗ ਨੇ ਐੱਨ  ਪੀ ਨੂੰ ਲਾਗੂ ਕਰਨ ਤੇ ਇੱਕ ਸਾਲ ਵਿੱਚ ਹੋਈਆਂ ਪ੍ਰਾਪਤੀਆਂ ਬਾਰੇ ਇੱਕ ਕਿਤਾਬਚਾ ਤਿਆਰ ਕੀਤਾ ਹੈ  ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀਕਸ਼ਾ ਤੇ ਇਸ ਕਿਤਾਬਚੇ ਨੂੰ 24 ਅਗਸਤ 2021 ਨੂੰ ਵਰਚੁਅਲੀ ਲਾਂਚ ਕਰਨਗੇ 

 

 

 
ਕਿਤਾਬਚੇ ਨੂੰ ਲਾਂਚ ਕਰਨ ਤੋਂ ਇਲਾਵਾ ਐੱਨ  ਪੀ 2020 ਦੀਆਂ ਕੁਝ ਪਹਿਲਕਦਮੀਆਂ ਨੂੰ ਵੀ ਸਿੱਖਿਆ ਮੰਤਰੀ ਲਾਂਚ ਕਰਨਗੇ  ਇਸ ਵਿੱਚ ਨਿਪੁਨ (ਐੱਨ ਆਈ ਪੀ ਯੂ ਐੱਨਭਾਰਤ ਐੱਫ ਐੱਲ ਐੱਨ ਟੂਲਜ਼ ਅਤੇ ਰਿਸੋਰਸੇਸ ਨੂੰ ਵੀ  ਦੀਕਸ਼ਾ ਤੇ ਲਾਂਚ ਕਰਨਾ ਸ਼ਾਮਲ ਹੈ  ਇਹ ਦੀਕਸ਼ਾ ਤਹਿਤ ਵਿਕਸਿਤ ਕੀਤੇ ਗਏ ਐੱਫ ਐੱਲ ਐੱਨ ਸਰੋਤਾਂ ਬਾਰੇ ਇੱਕ ਵੱਖਰਾ ਵਰਟੀਕਲ ਹੈ ਅਤੇ ਮੈਂਟਰ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਅਧਿਆਪਕਾਂ ਦੀ ਨਿਪੁਨ ਭਾਰਤ ਲਾਗੂ ਕਰਨਾ , ਵਰਚੁਅਲ ਲੈਬਸ ਅਤੇ ਵਰਚੁਅਲ ਲਾਈਵ ਕਲਾਸ ਰੂਮਸ ਰਾਹੀਂ ਆਧੁਨਿਕ ਡਿਜੀਟਲ ਸਿੱਖਿਆ ਪਲੇਟਫਾਰਮ ਮੁਹੱਈਆ ਕਰਨ ਲਈ ਵਰਚੁਅਲ ਸਕੂਲ ਆਫ ਐੱਨ ਆਈ  ਐੱਸ ਅਤੇ ਪਾਸ ਪੁਸਤਕਾਂ ਜਾਂ ਸਿਲੇਬਸ ਵਿੱਚੋਂ ਲਏ ਗਏ ਅਧਿਆਏ ਅਤੇ ਥੀਮਸ ਅਤੇ ਸਿੱਖਿਆ ਦੇ ਨਤੀਜੀਆਂ ਦੇ ਸੰਦਰਭ ਵਿੱਚ ਐੱਨ ਸੀ  ਆਰ ਟੀ ਦੇ ਵਿਕਲਪਿਕ ਅਕਾਦਮਿਕ ਕੈਲੰਡਰ  2021—22 ਵਿੱਚ ਸ਼ਾਮਲ ਹਫ਼ਤਾਵਾਰ ਦਿਲਚਸਪ ਅਤੇ ਚੁਣੌਤੀ ਗਤੀਵਿਧੀਆਂ ਦੀ ਯੋਜਨਾ ਸ਼ਾਮਲ ਹੈ 
ਕੇਂਦਰੀ ਸਿੱਖਿਆ ਮੰਤਰੀ ਨੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਡਾਕਟਰ ਵਿਰੇਂਦਰ ਕੁਮਾਰ ਨਾਲ ਨਾਲ ਮਿਲ ਕੇ ਦਿਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਨ ਵਿਭਾਗ ਦੀ ਸਾਂਝ ਨਾਲ ਐੱਨ ਸੀ  ਆਰ ਟੀ ਦੁਆਰਾ ਵਿਕਸਿਤ "ਪ੍ਰੀਯਾਪਹੁੰਚ ਯੋਗ ਕਿਤਾਬਚੇ ਨੂੰ ਵੀ ਲਾਂਚ ਕਰਨਗੇ  ਇਸ ਵਿੱਚ ਸਮੁੱਚੀ ਸਿੱਖਿਆ ਵੱਲ ਇੱਕ ਕਦਮ ਵਜੋਂ ਬੱਚਿਆਂ ਦੇ ਸ਼ੁਰੂਆਤੀ ਸਾਲਾਂ ਵਿੱਚ ਹੀ ਧਾਰਨਾ ਅਤੇ ਮਹੱਤਵ ਨੂੰ ਪਹੁੰਚ ਯੋਗ ਬਣਾਉਣਾ ਸ਼ਾਮਲ ਹੈ । 
ਜਿਵੇਂ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਸਾਰਿਆਂ ਪੱਧਰਾਂ ਤੇ ਸਾਰੇ ਸਿੱਖਿਆ ਪ੍ਰਣਾਲੀ ਵਿੱਚ ਕਾਫ਼ੀ ਬਦਲਾਅ ਕੀਤਾ ਗਿਆ ਹੈ , ਸਕੂਲੀ ਅਤੇ ਬਾਲਗ ਸਿੱਖਿਆ ਦੇ ਵਿਭਾਗ ਐੱਨ  ਪੀ 2020 ਨੂੰ ਮਿਸ਼ਨ ਮੋਡ ਵਿੱਚ ਲਾਗੂ ਕਰਨ ਦਾ ਜਿ਼ੰਮਾ ਲਿਆ ਹੈ ਅਤੇ ਇੱਕ ਲਚਕੀਲਾ ਅੰਤਰ ਸਰਗਰਮ , ਸੰਕੇਤਿਕ ਅਤੇ ਐੱਨ  ਪੀ ਲਾਗੂ ਕਰਨ ਵਾਲੀ ਯੋਜਨਾ ਜਿਸ ਨੂੰ ਸਰਤਹਕ (ਐੱਸ  ਆਰ ਟੀ ਐੱਚ  ਕਿਉਕਿਹਾ ਜਾਂਦਾ ਹੈ , ਤਿਆਰ ਕੀਤੀ ਹੈ  ਵਿਭਾਗ ਨੇ ਇੱਕ ਸਾਲ ਵਿੱਚ 62 ਮੁੱਖ ਮੀਲ ਪੱਥਰ ਪ੍ਰਾਪਤ ਕੀਤੇ ਹਨ , ਜੋ ਸਕੂਲੀ ਸਿੱਖਿਆ ਖੇਤਰ ਨੂੰ ਬਦਲ ਦੇਣਗੇ  ਇਹਨਾਂ ਵਿੱਚ ਫਾਊਂਡੇਸ਼ਨਲ ਲਿਟਰੇਸੀ ਅਤੇ ਨੁਮਰੇਸੀ ਬਾਰੇ ਨਿਪੁਨ ਭਾਰਤ ਮਿਸ਼ਨ , ਐੱਨ  ਪੀ 2020 ਨਾਲ ਸਮਗਰ ਸਿਕਸ਼ਾ ਸਕੀਮ ਦਾ ਮਿਸ਼ਰਣ , ਵਿੱਦਿਆ ਪ੍ਰਵੇਸ਼ — ਇੱਕ ਤਿੰਨ ਮਹੀਨਾ ਸਕੂਲ ਤਿਆਰੀ ਮੋਡਿਊਲ , ਕੌਮੀ ਡਿਜੀਟਲ ਸਿੱਖਿਆ ਆਰਕੀਟੈਕਚਰ ਦਾ ਬਲੂ ਪ੍ਰਿੰਟ (ਐੱਨ ਬੀ   ਆਰ) , ਐੱਨ ਆਈ ਐੱਸ ਐੱਚ ਟੀ ਐੱਚ  ਤਹਿਤ ਸੈਕੰਡਰੀ ਅਧਿਆਪਕਾਂ ਦੀ ਸਮਰੱਥਾ ਉਸਾਰੀ , ਮੁਲਾਂਕਣ ਸੁਧਾਰ , ਦੀਕਸ਼ਾ ਤੇ ਡਿਜੀਟਲ ਕੰਟੈਂਟ ਸ਼ਾਮਲ ਹੈ 
ਪ੍ਰੋਗਰਾਮ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਖੁਦਮੁਖਤਾਰ ਸੰਸਥਾਵਾਂ ਦੇ ਮੁਖੀ ਅਤੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਕੂਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਸਿ਼ਰਕਤ ਕਰਨਗੇ ਅਤੇ ਇਸ ਤੋਂ ਬਾਅਦ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਇੱਕ ਵਰਕਸ਼ਾਪ ਕੀਤੀ ਜਾਵੇਗੀ , ਜੋ ਨਿਪੁਨ ਭਾਰਤ ਮਿਸ਼ਨ ਲਈ ਐੱਸ ਸੀ  ਆਰ ਟੀ ਬਾਰੇ ਆਉਣ ਵਾਲਾ ਰਸਤਾ ਹੋਵੇਗਾ 

 

****************

 

ਐੱਮ ਜੇ ਪੀ ਐੱਸ /  ਕੇ



(Release ID: 1748377) Visitor Counter : 123