ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਕਲੀਨਿਕਲ ਅਜ਼ਮਾਇਸ਼ ਭਾਗੀਦਾਰਾਂ ਨੂੰ ਕੋ-ਵਿਨ ਰਾਹੀਂ ਡਿਜੀਟਲ ਕੋਵਿਡ -19 ਟੀਕਾਕਰਣ ਸਰਟੀਫਿਕੇਟ ਪ੍ਰਦਾਨ ਕੀਤੇ ਗਏ
Posted On:
23 AUG 2021 5:59PM by PIB Chandigarh
ਸੀਰਮ ਇੰਸਟੀਚਿਟ ਆਫ਼ ਇੰਡੀਆ (ਐੱਸਆਈਆਈ) ਦੀ ਸਾਂਝੇਦਾਰੀ ਨਾਲ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਨੇ ਅਗਸਤ 2020 ਤੋਂ ਕੋਵੀਸ਼ੀਲਡ ਦੇ ਪੜਾਅ 2/3 ਬ੍ਰਿਜਿੰਗ ਅਧਿਐਨ ਕਰਵਾਏ ਸਨ। ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ ਵਲੋਂ ਨਵੰਬਰ 2020 ਤੋਂ 3 ਪੜਾਅ ਦੇ ਕਲੀਨੀਕਲ ਪ੍ਰੀਖਣ ਕਰਵਾਏ ਗਏ ਸਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਕੋ-ਵਿਨ ਰਾਹੀਂ ਡਿਜੀਟਲ ਟੀਕਾਕਰਣ ਸਰਟੀਫਿਕੇਟ ਲਈ ਅਜ਼ਮਾਇਸ਼ ਭਾਗੀਦਾਰਾਂ ਤੋਂ ਕਈ ਬੇਨਤੀਆਂ ਪ੍ਰਾਪਤ ਹੋਈਆਂ ਸਨ।
ਇਹ ਫੈਸਲਾ ਕੀਤਾ ਗਿਆ ਸੀ ਕਿ ਅਜ਼ਮਾਇਸ਼ਾਂ/ਅਧਿਐਨਾਂ ਦੇ ਪ੍ਰਤੱਖ ਹੋਣ ਤੋਂ ਬਾਅਦ ਅਜਿਹੇ ਪ੍ਰਤੀਭਾਗੀਆਂ ਨੂੰ ਟੀਕਾਕਰਣ ਸਰਟੀਫਿਕੇਟ ਜਾਰੀ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ ਇਨ੍ਹਾਂ ਅਜ਼ਮਾਇਸ਼ਾਂ/ਅਧਿਐਨਾਂ ਦੇ ਦੌਰਾਨ ਟੀਕੇ ਲਗਾਏ ਗਏ ਸਨ। ਆਈਸੀਐੱਮਆਰ ਨੂੰ ਕੇਂਦਰੀ ਸਿਹਤ ਮੰਤਰਾਲੇ ਵਲੋਂ ਅਜਿਹੇ ਭਾਗੀਦਾਰਾਂ ਲਈ ਟੀਕਾਕਰਨ ਦੇ ਅੰਕੜਿਆਂ ਨੂੰ ਇਕੱਤਰ ਕਰਨ ਲਈ ਨੋਡਲ ਏਜੰਸੀ ਵਜੋਂ ਨਿਯੁਕਤ ਕੀਤਾ ਗਿਆ ਸੀ। ਆਈਸੀਐੱਮਆਰ ਨੇ 11,349 ਅਜਿਹੇ ਵਿਅਕਤੀਆਂ ਦਾ ਡਾਟਾ ਸਿਹਤ ਮੰਤਰਾਲੇ ਨੂੰ ਪ੍ਰਦਾਨ ਕੀਤਾ ਸੀ। ਡਿਜੀਟਲ ਟੀਕਾਕਰਣ ਸਰਟੀਫਿਕੇਟ ਹੁਣ ਕੋ-ਵਿਨ ਰਾਹੀਂ ਅਜਿਹੇ ਵਿਅਕਤੀਆਂ ਨੂੰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੇ ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਇਨ੍ਹਾਂ ਅਧਿਐਨਾਂ/ਅਜ਼ਮਾਇਸ਼ਾਂ ਵਿੱਚ ਹਿੱਸਾ ਲਿਆ ਸੀ।
ਭਾਗੀਦਾਰ ਆਪਣੇ ਵਿਅਕਤੀਗਤ ਸਰਟੀਫਿਕੇਟ ਕੋ-ਵਿਨ ਪੋਰਟਲ, ਅਰੋਗਿਆ ਸੇਤੂ, ਡਿਜੀਲੌਕਰ ਜਾਂ ਉਮੰਗ ਐਪਲੀਕੇਸ਼ਨ ਰਾਹੀਂ ਡਾਉਨਲੋਡ ਕਰਨ ਦੇ ਯੋਗ ਹੋਣਗੇ।
****
ਐੱਮਵੀ/ਏਐੱਲ
ਐੱਚਐੱਫਡਬਲਯੂ/ਅਜ਼ਮਾਇਸ਼ ਭਾਗੀਦਾਰਾਂ ਨੂੰ ਟੀਕਾ ਸਰਟੀਫਿਕੇਟ/23 ਅਗਸਤ/4
(Release ID: 1748372)
Visitor Counter : 244