ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਆਰਮੀ ਸਪੋਰਟਸ ਇੰਸਟੀਚਿਊਟ, ਪੁਣੇ ਵਿਖੇ ਸਰਵਿਸ ਓਲੰਪੀਅਨਾਂ ਨੂੰ ਸਨਮਾਨਿਤ ਕਰਨਗੇ

Posted On: 22 AUG 2021 1:24PM by PIB Chandigarh
  • ਮੁੱਖ ਝਲਕੀਆਂ: 
  • ਗੋਲਡ ਮੈਡਲਿਸਟ ਸੂਬੇਦਾਰ ਨੀਰਜ ਚੋਪੜਾ ਅਤੇ ਹੋਰ ਸੇਵਾ ਕਰਮਚਾਰੀਜਿਨ੍ਹਾਂ ਨੇ ਟੋਕਿਓ ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀਦੇ ਮੌਜੂਦ ਹੋਣ ਦੀ ਸੰਭਾਵਨਾ ਹੈ
  • ਰਕਸ਼ਾ ਮੰਤਰੀ ਏਐੱਸਆਈ ਅਤੇ ਸੈਨਿਕ ਬਲਾਂ ਦੇ ਉਭਰਦੇ ਖਿਡਾਰੀਆਂ ਨਾਲ ਗੱਲਬਾਤ ਕਰਨਗੇ 
  • ਸ਼੍ਰੀ ਰਾਜਨਾਥ ਸਿੰਘ ਦੱਖਣੀ ਕਮਾਂਡ ਦੇ ਮੁੱਖ ਦਫਤਰ ਦਾ ਦੌਰਾ ਕਰਨਗੇ
  • ਚੀਫ਼ ਆਫ ਆਰਮੀ ਸਟਾਫ਼ ਅਤੇ ਦੱਖਣੀ ਸੈਨਾ ਦੇ ਕਮਾਂਡਰ, ਰਕਸ਼ਾ ਮੰਤਰੀ ਦੇ ਨਾਲ ਹੋਣਗੇ 

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 23 ਅਗਸਤ, 2021 ਨੂੰ ਆਰਮੀ ਸਪੋਰਟਸ ਇੰਸਟੀਚਿਊਟ (ਏਐਸਆਈ)ਪੁਣੇ ਵਿਖੇ ਸੇਵਾਵਾਂ ਦੇ ਓਲੰਪਿਅਨ ਖਿਡਾਰੀਆਂ ਨੂੰ  ਸਨਮਾਨਿਤ ਕਰਨਗੇ। ਹਾਲ ਹੀ ਵਿੱਚ ਸਮਾਪਤ ਹੋਈਆਂ ਟੋਕਿਓ ਓਲੰਪਿਕਸ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹਥਿਆਰਬੰਦ ਬਲਾਂ ਦੇ ਸਾਰੇ ਜਵਾਨਾਂ ਦੇ, ਸੋਨ ਤਮਗਾ ਜੇਤੂ ਜੈਵਲਿਨ ਥ੍ਰੌਅ ਖਿਡਾਰੀ ਸੂਬੇਦਾਰ ਨੀਰਜ ਚੋਪੜਾ ਸਮੇਤ ਮੌਜੂਦ ਰਹਿਣ ਦੀ ਸੰਭਾਵਨਾ ਹੈ। ਸ਼੍ਰੀ ਰਾਜਨਾਥ ਸਿੰਘ ਆਪਣੇ ਦੌਰੇ ਦੌਰਾਨ ਏਐਸਆਈ ਅਤੇ ਸੈਨਿਕ ਬਲਾ ਦੇ ਉਭਰਦੇ ਖਿਡਾਰੀਆਂ ਨਾਲ  ਗੱਲਬਾਤ ਕਰਨਗੇ। ਉਹ ਦੱਖਣੀ ਕਮਾਂਡ ਦੇ ਮੁੱਖ ਦਫਤਰ ਦਾ ਦੌਰਾ ਕਰਨਗੇ। ਰੱਖਿਆ ਮੰਤਰੀ ਦੇ ਨਾਲ ਸੈਨਾ ਮੁਖੀ ਜਨਰਲ ਐਮ ਐਮ ਨਰਵਣੇ ਅਤੇ ਦੱਖਣੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਜੇਐਸ ਨੈਨ ਵੀ ਹੋਣਗੇ।

ਭਾਰਤੀ ਸੈਨਾ ਹਮੇਸ਼ਾ ਭਾਰਤੀ ਖੇਡਾਂ ਦੀ ਰੀੜ੍ਹ ਦੀ ਹੱਡੀ ਰਹੀ ਹੈ - ਮੇਜਰ ਧਿਆਨ ਚੰਦ ਤੋਂ ਲੈ ਕੇ ਸੂਬੇਦਾਰ ਨੀਰਜ ਚੋਪੜਾ ਤੱਕ, ਜਿਨ੍ਹਾਂ ਨੇ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਆਪਣੇ ਨਾਂ ਲਿਖੇ ਹਨ। ਭਾਰਤੀ ਫੌਜ ਦਾ 'ਮਿਸ਼ਨ ਓਲੰਪਿਕਸਪ੍ਰੋਗਰਾਮ 2001 ਵਿੱਚ ਓਲੰਪਿਕ ਖੇਡਾਂ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਦੇ ਇਰਾਦੇ ਨਾਲ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਮੁੱਖ ਜ਼ਿੰਮੇਵਾਰੀ ਖੇਤਰ ਵਜੋਂ ਲਾਂਚ ਕੀਤਾ ਗਿਆ ਸੀ।

ਏਐਸਆਈਪੁਣੇ ਭਾਰਤੀ ਸੈਨਾ ਦੀ ਇੱਕ ਵਿਲੱਖਣ ਅਤੇ ਵਿਸ਼ਵ ਪੱਧਰੀ ਖੇਡ ਸੰਸਥਾ ਹੈ ਅਤੇ ਇਸਨੇ 34 ਓਲੰਪੀਅਨ, 22 ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ, 21 ਏਸ਼ੀਅਨ ਖੇਡਾਂ ਦੇ ਤਮਗਾ ਜੇਤੂਛੇ ਯੁਵਾ ਖੇਡਾਂ ਦੇ ਤਮਗਾ ਜੇਤੂ ਅਤੇ 13 ਅਰਜੁਨ ਅਵਾਰਡੀ ਪੈਦਾ ਕੀਤੇ ਹਨ। ਇਨ੍ਹਾਂ ਖਿਡਾਰੀਆਂ ਦੀ ਸਮਰਪਣ ਭਾਵਨਾ ਤੋਂ ਇਲਾਵਾਉਨ੍ਹਾਂ ਦੀ ਸਫਲਤਾ ਦਾ ਕਾਰਨ ਏਐਸਆਈ ਦੇ ਸਹਾਇਕ ਸਟਾਫ ਦੀ ਸਖਤ ਮਿਹਨਤ ਹੈ। 

ਏਐਸਆਈਪੁਣੇ ਵਿਗਿਆਨਕ ਪ੍ਰਤਿਭਾ ਦੀ ਪਛਾਣਯੋਜਨਾਬੱਧ ਸਿਖਲਾਈਵਿਸ਼ਵ ਪੱਧਰੀ ਕੋਚਿੰਗਖੇਡ ਵਿਗਿਆਨ ਸਹਾਇਤਾਅੰਤਰਰਾਸ਼ਟਰੀ ਐਕਸਪੋਜ਼ਰ ਅਤੇ ਹਥਿਆਰਬੰਦ ਸੇਨਾਵਾਂ, ਰਾਸ਼ਟਰੀ ਖੇਡ ਫੈਡਰੇਸ਼ਨ ਅਤੇ ਹੋਰ ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਦੀਆਂ ਖੇਡ ਏਜੇਂਸੀਆਂ ਨਾਲ ਤਾਲਮੇਲ ਵਿੱਚ ਵਧੀਆ ਬੁਨਿਆਦੀ ਢਾਂਚਾ ਸਹਾਇਤਾ ਰਾਹੀਂ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਲਈ ਸੇਵਾ ਖਿਡਾਰੀਆਂ ਨੂੰ ਤਿਆਰ ਕਰਨ ਲਈ ਇੱਕ ਪ੍ਰਮੁੱਖ ਖੇਡ ਸਿਖਲਾਈ ਸੰਸਥਾ ਵਜੋਂ ਵਿਕਸਤ ਹੋਇਆ ਹੈ। 

 --------------------- 

ਏਬੀਬੀ/ਨੈਂਪੀ/ਡੀਕੇ/ਆਰਪੀ/ਸੈਵੀ/ਏਡੀਏ



(Release ID: 1748109) Visitor Counter : 157