ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਹਾਲ ਮਾਰਕਿੰਗ ਸਕੀਮ ਇੱਕ ਵੱਡੀ ਸਫ਼ਲਤਾ ਬਣ ਰਹੀ ਹੈ ।
ਇੱਕ ਕਰੋੜ ਤੋਂ ਵੱਧ ਗਹਿਣਿਆਂ ਨੂੰ ਹਾਲਮਾਰਕ ਕੀਤਾ ਗਿਆ ਹੈ ।
90,000 ਤੋਂ ਵੱਧ ਜਿਊਲਰਸ ਪਹਿਲਾਂ ਹੀ ਪੰਜੀਕ੍ਰਿਤ ਹਨ ।
ਹੁਣ ਕਰੀਬ ਗਹਿਣਿਆਂ ਦੇ 4 ਲੱਖ ਟੁਕੜੇ ਹਰੇਕ ਦਿਨ ਹਾਲਮਾਰਕ ਹੋ ਰਹੇ ਹਨ ।
ਐੱਚ ਯੂ ਆਈ ਡੀ ਅਧਾਰਤ ਹਾਲ ਮਾਰਕਿੰਗ ਹਰੇਕ ਲਈ ਜਿੱਤ ਹੀ ਜਿੱਤ ਹੈ , ਕਿਉਂਕਿ ਇਹ ਉਦਯੋਗ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਲਿਆਉਂਦੀ ਹੈ , ਉਪਭੋਗਤਾਵਾਂ ਨੂੰ ਆਪਣੇ ਪੈਸੇ ਦੇ ਬਦਲੇ ਸਹੀ ਵਸਤਾਂ ਪ੍ਰਾਪਤ ਕਰਨਾ ਯਕੀਨੀ ਬਣਾਉਂਦੀ ਹੈ ਅਤੇ ਇੰਸਪੈਕਟਰ ਰਾਜ ਦੀਆਂ ਸੰਭਾਵਨਾਵਾਂ ਨੂੰ ਨਕਾਰਦੀ ਹੈ ।
ਕੋਈ ਵੀ ਮੌਜੂਦਾ ਜਿਊਲਰੀ ਹਾਲਮਾਰਕ ਲੈ ਸਕਦਾ ਹੈ ਅਤੇ ਸੋਨੇ ਅਤੇ ਆਪਣੀ ਬਚਤ ਦੀ ਸਹੀ ਕੀਮਤ ਪਾ ਸਕਦਾ ਹੈ ।
ਹਾਲ ਮਾਰਕ ਨੂੰ ਲਾਗੂ ਕਰਨ ਦਾ ਕੰਮ ਪ੍ਰਗਤੀ ਵਿੱਚ ਹੈ ਅਤੇ ਸਰਕਾਰ ਲਗਾਤਾਰ ਜਿਊਲਰਸ ਨਾਲ ਸੰਵਾਦ ਕਰ ਰਹੀ ਹੈ ਅਤੇ ਜਿ਼ਆਦਾਤਰ ਜਿਊਲਰਾਂ ਦੁਆਰਾ ਸਕੀਮ ਦੇ ਫਾਇਦਿਆਂ ਨੂੰ ਸਲਾਹਿਆ ਜਾ ਰਿਹਾ ਹੈ ।
ਸਰਕਾਰ ਸਹੀ ਮੰਗਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਸੀ ।
Posted On:
21 AUG 2021 5:33PM by PIB Chandigarh
“ਹਾਲਮਾਰਕਿੰਗ ਸਕੀਮ ਇੱਕ ਵੱਡੀ ਸਫ਼ਲਤਾ ਵਿੱਚ ਬਦਲ ਰਹੀ ਹੈ । ਥੋੜ੍ਹੇ ਸਮੇਂ ਵਿੱਚ ਇਸ ਨੇ 1 ਕਰੋੜ ਤੋਂ ਵੱਧ ਗਹਿਣਿਆਂ ਦੇ ਟੁਕੜਿਆਂ ਨੂੰ ਹਾਲਮਾਰਕ ਕੀਤਾ ਹੈ” । ਇਹ ਸ਼ਬਦ ਬੀ ਆਈ ਐੱਸ ਦੇ ਡਾਇਰੈਕਟਰ ਜਨਰਲ ਨੇ ਭਾਰਤ ਵਿੱਚ ਹਾਲਮਾਰਕਿੰਗ ਵਿੱਚ ਕੀਤੀ ਜਾ ਰਹੀ ਪ੍ਰਗਤੀ ਦੇ ਵਿਸ਼ੇ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੇ ਹਨ । ਉਨ੍ਹਾਂ ਕਿਹਾ ਕਿ 90,000 ਤੋਂ ਵੱਧ ਜਿਊਲਰਸ ਪਹਿਲਾਂ ਪ੍ਰੰਜੀਕ੍ਰਿਤ ਹਨ ।
ਉਨ੍ਹਾਂ ਕਿਹਾ ਕਿ ਸਕੀਮ ਇੱਕ ਵੱਡੀ ਸਫ਼ਲਤਾ ਰਹੀ ਹੈ । ਇਹ ਉਨ੍ਹਾਂ ਦੇ ਸਮਰਥਨ ਅਤੇ ਸਹਿਯੋਗ ਨਾਲ ਹੋਇਆ ਹੈ , ਜੋ ਇਸ ਤੱਥ ਤੋਂ ਸਾਹਮਣੇ ਆਉਂਦਾ ਹੈ ਕਿ ਪੰਜੀਕ੍ਰਿਤ ਜਿਊਲਰਾਂ ਦੀ ਗਿਣਤੀ ਵੱਧ ਕੇ 91603 ਹੋ ਗਈ ਹੈ ਅਤੇ 1 ਜੁਲਾਈ 2021 ਤੋਂ 20 ਅਗਸਤ ਤੱਕ ਹਾਲਮਾਰਕਿੰਗ ਲਈ ਪ੍ਰਾਪਤ ਕੀਤੇ ਗਏ ਅਤੇ ਹਾਲਮਾਰਕ ਕੀਤੇ ਗਏ ਗਹਿਣਿਆਂ ਦੇ ਟੁਕੜਿਆਂ ਦੀ ਗਿਣਤੀ 1 ਕਰੋੜ 17 ਲੱਖ ਅਤੇ 1 ਕਰੋੜ 2 ਲੱਖ ਕ੍ਰਮਵਾਰ ਹੋ ਗਈ ਹੈ । ਜਿਊਲਰਸ ਦੀ ਗਿਣਤੀ ਜੋ ਆਪਣੇ ਗਹਿਣਿਆਂ ਨੂੰ ਹਾਲਮਾਰਕਿੰਗ ਲਈ ਭੇਜਦੇ ਹਨ , ਇੱਕ ਜੁਲਾਈ ਤੋਂ 15 ਜੁਲਾਈ ਵਿੱਚ 5145 ਸੀ , ਜੋ 1 ਅਗਸਤ ਤੋਂ 15 ਅਗਸਤ 2021 ਦੌਰਾਨ ਵਧ ਕੇ 14349 ਹੋ ਗਈ ਹੈ ਅਤੇ 861 ਏ ਐੱਚ ਸੀਜ਼ ਨੇ ਐੱਚ ਯੂ ਆਈ ਡੀ ਅਧਾਰਤ ਪ੍ਰਣਾਲੀ ਅਨੁਸਾਰ ਹਾਲਮਾਰਕਿੰਗ ਸ਼ੁਰੂ ਕਰ ਦਿੱਤੀ ਹੈ ।
ਹਾਲ ਮਾਰਕਿੰਗ ਦੀ ਗਤੀ ਦੇ ਮੁੱਦੇ ਤੇ ਬੋਲਦਿਆਂ ਡੀ ਜੀ , ਬੀ ਆਈ ਐੱਸ ਨੇ ਕਿਹਾ ਕਿ ਹਾਲਮਾਰਕਿੰਗ ਦੀ ਗਤੀ ਵਿੱਚ ਹੌਲੀ ਹੌਲੀ ਅਤੇ ਸੰਤੋਸ਼ਜਨਕ ਵਾਧਾ ਹੋ ਰਿਹਾ ਹੈ । 1 ਜੁਲਾਈ ਤੋਂ 15 ਜੁਲਾਈ 2021 ਦੇ ਪੰਦਰਵਾੜੇ ਦੌਰਾਨ 14.28 ਲੱਖ ਟੁਕੜਿਆਂ ਨੂੰ ਹਾਲਮਾਰਕ ਕੀਤਾ ਗਿਆ , ਪਰ 1 ਅਗਸਤ ਤੋਂ 15 ਅਗਸਤ ਦੌੌਰਾਨ ਇਹ ਗਿਣਤੀ ਵਧ ਕੇ 41.81 ਲੱਖ ਤੇ ਪਹੁੰਚ ਗਈ ਹੈ । 20 ਅਗਸਤ 2021 ਨੂੰ 1 ਦਿਨ ਵਿੱਚ 3 ਲੱਖ 90 ਹਜ਼ਾਰ ਗਹਿਣਿਆਂ ਦੇ ਟੁਕੜਿਆਂ ਨੂੰ ਹਾਲਮਾਰਕ ਕੀਤਾ ਗਿਆ ਸੀ । ਉਨ੍ਹਾਂ ਅੱਗੇ ਕਿਹਾ ਕਿ ਇੱਕ ਸਾਲ ਵਿੱਚ 10 ਕਰੋੜ ਗਹਿਣਿਆਂ ਦੀ ਹਾਲਮਾਰਕਿੰਗ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਅਤੇ ਇਹ ਸੰਭਾਵਨਾ ਹੈ ਕਿ ਗਹਿਣਿਆਂ ਦੇ ਟੁਕੜਿਆਂ ਦੀ ਇੰਨੀ ਗਿਣਤੀ ਹਾਲਮਾਰਕ ਕੀਤੀ ਜਾਵੇਗੀ , ਜੇਕਰ ਦੇਸ਼ ਭਰ ਵਿੱਚ ਹਾਲਮਾਰਕਿੰਗ ਲਾਜ਼ਮੀ ਹੋ ਜਾਂਦਾ ਹੈ ।
ਡੀ ਜੀ , ਬੀ ਆਈ ਐੱਸ ਨੇ ਕੁਝ ਵੱਲੋਂ ਕੀਤੇ ਗਏ ਇਨ੍ਹਾਂ ਦਾਅਵਿਆਂ ਨੂੰ ਨਕਾਰ ਦਿੱਤਾ ਕਿ 256 ਜਿ਼ਲਿ੍ਆਂ ਵਿੱਚ ਏ ਐੱਚ ਸੀਜ਼ ਦੀ ਮੌਜੂਦਾ ਸਮਰੱਥਾ ਮੰਗ ਪੂਰਾ ਕਰਨ ਲਈ ਕਾਫੀ ਨਹੀਂ ਹੈ । ਉਨ੍ਹਾਂ ਨੇ ਡਾਟਾ ਸਾਂਝਾ ਕਰਦਿਆਂ ਕਿਹਾ ਕਿ 853 ਏ ਐੱਚ ਸੀਜ਼ ਵਿੱਚੋਂ ਜਿਨ੍ਹਾਂ ਨੇ 1 ਅਗਸਤ ਤੋਂ 15 ਅਗਸਤ 2021 ਦੇ ਪੰਦਰਵਾੜੇ ਦੌਰਾਨ ਗਹਿਣੇ ਪ੍ਰਾਪਤ ਕੀਤੇ ਹਨ , ਕੇਵਲ 161 ਨੇ 500 ਤੋਂ ਵੱਧ ਟੁਕੜੇ ਪ੍ਰਤੀ ਦਿਨ ਪ੍ਰਾਪਤ ਕੀਤੇ ਅਤੇ 300 ਤੋਂ ਵੱਧ ਏ ਐੱਚ ਸੀਜ਼ ਨੇ ਪ੍ਰਤੀ ਦਿਨ 100 ਤੋਂ ਘੱਟ ਪ੍ਰਾਪਤ ਕੀਤੇ ਹਨ । ਇਸ ਲਈ ਦੇਸ਼ ਵਿੱਚ ਅਜੇ ਵੀ ਸਮਰੱਥਾ ਤੋਂ ਕਾਫੀ ਘੱਟ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਏ ਐੱਸ ਸੀਜ਼ ਦੀ ਕਾਰਗੁਜ਼ਾਰੀ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਐੱਫ ਆਈ ਐੱਫ ਓ ਸਿਧਾਂਤ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਏ ਐੱਚ ਸੀਜ਼ ਦੀ ਪਹੁੰਚ ਵਧਾਉਣ ਲਈ ਡੀ ਓ ਸੀ ਏ ਨੂੰ ਇੱਕ ਤਜਵੀਜ਼ ਵੀ ਦਾਇਰ ਕੀਤੀ ਗਈ ਹੈ ।
ਉਨ੍ਹਾਂ ਕਿਹਾ ਕਿ ਸਰਕਾਰ ਜਿਊਲਰੀ ਉਦਯੋਗ ਦੀਆਂ ਮੰਗਾਂ ਬਾਰੇ ਸੰਵੇਦਨਸ਼ੀਲ ਅਤੇ ਪਹੁੰਚਯੋਗ ਹੈ ਅਤੇ ਉਨ੍ਹਾਂ ਦੀਆਂ ਸਹੀ ਮੰਗਾਂ ਨੂੰ ਮੰਨਣ ਲਈ ਪ੍ਰਸ਼ੰਸਾ ਅਤੇ ਮਿਸਾਲੀ ਭਾਵਨਾ ਵਿਖਾਈ ਹੈ । ਮਾਣਯੋਗ ਮੰਤਰੀ ਉਪਭੋਗਤਾ ਮਾਮਲੇ ਨੇ ਹਾਲਮਾਰਕਿੰਗ ਨੂੰ ਲਾਜ਼ਮੀ ਸਕੀਮ ਵਜੋਂ ਲਾਂਚ ਕਰਨ ਤੋਂ ਪਹਿਲਾਂ ਇੱਕ ਉੱਚ ਪੱਧਰੀ ਮਾਹਰ ਕਮੇਟੀ ਦਾ ਗਠਨ ਕੀਤਾ ਹੈ ਅਤੇ ਕਮੇਟੀ ਨੇ ਤਿੰਨ ਮੀਟਿੰਗਾਂ ਕੀਤੀਆਂ ਹਨ । ਹਾਲ ਮਾਰਕਿੰਗ ਨੂੰ ਲਾਜ਼ਮੀ ਲਾਂਚ ਕਰਨ ਤੋਂ ਬਾਅਦ ਲਾਜ਼ਮੀ ਹਾਲਮਾਰਕਿੰਗ ਨੂੰ ਸਹਿਜ ਢੰਗ ਨਾਲ ਲਾਗੂ ਕਰਨ ਲਈ ਸਿਫਾਰਸ਼ੀ ਉਪਾਵਾਂ ਲਈ ਇੱਕ ਸਲਾਹਕਾਰ ਕਮੇਟੀ ਗਠਿਤ ਕੀਤੀ ਗਈ ਸੀ । ਕਮੇਟੀ ਨੇ 6 ਮੀਟਿੰਗਾਂ ਕੀਤੀਆਂ ਹਨ ਤੇ ਕੁਝ ਦਿਨ ਪਹਿਲਾਂ ਸਰਕਾਰ ਨੂੰ ਆਪਣੀ ਰਿਪੋਰਟ ਦਿੱਤੀ ਹੈ । ਭਾਗੀਦਾਰਾਂ ਨਾਲ ਆਖ਼ਰੀ ਮੀਟਿੰਗ 19 ਅਗਸਤ 2021 ਨੂੰ ਕੀਤੀ ਗਈ ਸੀ , ਜਿਸ ਵਿੱਚ ਮੈਨੁਫੈਕਚਰਰਸ , ਥੋਕ ਵਪਾਰੀ , ਕਰਿਆਨਾ ਵਪਾਰੀ , ਉਪਭੋਗਤਾ ਗਰੁੱਪਾਂ ਦੇ ਪ੍ਰਤੀਨਿਧੀਆਂ , ਏ ਐੱਚ ਸੀਜ਼ ਤੇ ਹੋਰ ਸਾਰਿਆਂ ਨੇ ਹਿੱਸਾ ਲਿਆ ਸੀ । ਉਨ੍ਹਾਂ ਕਿਹਾ ਕਿ ਜਿਊਲਰੀ ਉਦਯੋਗ ਦੇ ਕੁਝ ਵਰਗਾਂ ਵੱਲੋਂ ਹੜਤਾਲ ਦਾ ਸੱਦਾ ਦੇਣਾ ਇਸ ਲਈ ਬੇਹੱਦ ਗ਼ੈਰਜ਼ਰੂਰੀ ਸੀ । ਉਨ੍ਹਾਂ ਕਿਹਾ ਕਿ 19 ਅਗਸਤ 2021 ਦੀ ਭਾਗੀਦਾਰੀਆਂ ਦੀ ਮੀਟਿੰਗ ਵਿੱਚ ਕਈ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਕੁਝ ਦੁਆਰਾ ਹੜਤਾਲ ਦੇ ਵਿਸ਼ੇ ਦੀ ਨਿਖੇਧੀ ਕੀਤੀ ਸੀ ਅਤੇ ਐੱਚ ਯੂ ਆਈ ਡੀ ਅਧਾਰਤ ਹਾਲਮਾਰਕਿੰਗ ਸਕੀਮ ਲਈ ਪੂਰਾ ਸਮਰਥਨ ਦਿੱਤਾ ਸੀ ।
ਜਿਊਲਰੀ ਉਦਯੋਗ ਦੀਆਂ ਸਹੀ ਮੰਗਾਂ ਨੂੰ ਮੰਨਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਵੇਰਵੇ ਨੂੰ ਸਾਂਝੇ ਕਰਦਿਆਂ ਡੀ ਜੀ , ਬੀ ਆਈ ਐੱਸ ਨੇ ਹੇਠ ਲਿਖੇ ਤੱਥਾਂ ਤੇ ਜ਼ੋਰ ਦਿੱਤਾ ।
1. ਕੇਵਲ ਏ ਐੱਚ ਸੀ ਵਾਲੇ 256 ਜਿ਼ਲਿ੍ਆਂ ਵਿੱਚ ਹਾਲਮਾਰਕਿੰਗ ਨੂੰ ਲਾਜ਼ਮੀ ਬਣਾਇਆ ਗਿਆ ਹੈ ।
2. ਸ਼ੁਰੂ ਵਿੱਚ ਐੱਚ ਯੂ ਆਈ ਡੀ ਨੂੰ ਏ ਐੱਚ ਸੀ ਪੱਧਰ ਤੱਕ ਸੀਮਤ ਕੀਤਾ ਗਿਆ ਸੀ ਅਤੇ ਨਵੀਂ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਰਚ-ਮਿਚਣ ਤੋਂ ਬਾਅਦ ਜਿਊਲਰਸ ਅਤੇ ਉਪਭੋਗਤਾ ਪੱਧਰ ਤੇ ਇਸ ਨੂੰ ਲਾਗੂ ਕੀਤਾ ਜਾਵੇਗਾ ।
3. ਪੰਜੀਕਰਨ ਪ੍ਰਕਿਰਿਆ ਸੁਖਾਲੀ ਬਣਾਈ ਗਈ ਸੀ ਅਤੇ ਪੰਜੀਕਰਨ ਫ਼ੀਸ ਖਤਮ ਕੀਤੀ ਗਈ ਸੀ ।
4. 20, 23 ਅਤੇ 24 ਕੈਰੇਟ ਦੇ ਸੋਨੇ ਦੇ ਗਹਿਣਿਆਂ ਨੂੰ ਹਾਲਮਾਰਕਿੰਗ ਲਈ ਇਜਾਜ਼ਤ ਦਿੱਤੀ ਗਈ ਸੀ ।
5. ਭਾਰਤੀ ਮਾਣਕਾਂ ਨੂੰ ਸੋਧ ਕੇ ਛੋਟੇ ਮਿਸ਼ਰਤ ਲਾਟਸ ਦੀ ਉਸੇ ਪਵਿੱਤਰਤਾ ਲਈ ਹਾਲ ਮਾਰਕਿੰਗ ਦੀ ਇਜਾਜ਼ਤ ਦਿੱਤੀ ਗਈ ਹੈ ।
6. ਏ ਐੱਚ ਸੀ ਪੱਧਰ ਤੇ ਵੀ ਜਿਊਲਰੀ ਨੂੰ ਦੇਣ ਦੀ ਇਜਾਜ਼ਤ ਲਈ ਸਾਫਟਵੇਅਰ ਸੋਧਿਆ ਗਿਆ ਹੈ ।
7. ਮੁੱਖ ਦਫ਼ਤਰ ਅਤੇ ਬ੍ਰਾਂਚ ਦਫ਼ਤਰਾਂ ਵਿੱਚ ਸਹਾਇਤਾ ਡੈਸਕ ਸਥਾਪਤ ਕੀਤਾ ਗਿਆ ਹੈ ਅਤੇ ਹੁਣ ਤੱਕ 300 ਜਾਗਰੂਕਤਾ ਕੈਂਪ ਲਗਾਏ ਗਏ ਹਨ ।
8. ਸਲਾਹਕਾਰ ਕਮੇਟੀ ਨੇ ਹਾਲਮਾਰਕਿੰਗ ਨਾਲ ਸਬੰਧਤ ਮੁੱਦਿਆਂ ਦਾ ਜਾਇਜ਼ਾ ਡੂੰਘਾਈ ਵਿੱਚ ਕੀਤਾ ਹੈ ਅਤੇ ਆਪਣੀ ਰਿਪੋਰਟ ਡੀ ਓ ਸੀ ਏ ਨੂੰ ਦੇ ਦਿੱਤੀ ਹੈ ।
ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਡੀ ਜੀ, ਬੀ ਆਈ ਐੱਸ ਨੇ ਸਪਸ਼ਟ ਕੀਤਾ ਕਿ ਇਹ ਪੂਰੀ ਤਰ੍ਹਾਂ ਗਲਤ ਜਾਣਕਾਰੀ ਹੈ ਕਿ ਬੀ ਆਈ ਐੱਸ ਗਹਿਣਿਆਂ ਦੀ ਬੀ ਟੂ ਬੀ ਮੂਮੈਂਟ ਟ੍ਰੈਕ ਕਰ ਰਿਹਾ ਸੀ ਅਤੇ ਜਿਊਲਰਸ ਨੂੰ ਆਪਣੀ ਵਿੱਕਰੀ ਦੇ ਵੇਰਵਿਆਂ ਨੂੰ ਬੀ ਆਈ ਐੱਸ ਪੋਰਟਲ ਤੇ ਅੱਪਲੋਡ ਕਰਨ ਦੀ ਲੋੜ ਸੀ । ਜਿਊਲਰਾਂ ਦੇ ਤਰਫੋਂ ਅਤੇ ਜਿਊਲਰਾਂ ਤੋਂ ਅਜਿਹੀ ਕੋਈ ਲੋੜ ਨਹੀਂ ਹੈ ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਕੀਮ ਇੱਕ ਵੱਡੀ ਸਫ਼ਲਤਾ ਰਹੀ ਹੈ ਅਤੇ ਗਹਿਣਿਆਂ ਦੇ ਇੱਕ ਕਰੋੜ ਤੋਂ ਵੱਧ ਟੁਕੜਿਆਂ ਨੂੰ ਹਾਲ ਮਾਰਕ ਕਰਨ ਤੋਂ ਬਾਅਦ ਇਸ ਸਕੀਮ ਨੂੰ ਮੁਲਤਵੀ ਕਰਨ ਜਾਂ ਵਾਪਸ ਲੈਣ ਦਾ ਕੋਈ ਵਿਚਾਰ ਨਹੀਂ ਹੈ । ਉਨ੍ਹਾਂ ਦੁਹਰਾਇਆ ਕਿ ਐੱਚ ਯੂ ਆਈ ਡੀ ਅਧਾਰਤ ਹਾਲ ਮਾਰਕਿੰਗ ਹਰੇਕ ਲਈ ਜਿੱਤ ਹੀ ਜਿੱਤ ਹੈ , ਕਿਉਂਕਿ ਇਹ ਉਦਯੋਗ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਲਿਆਉਂਦੀ ਹੈ , ਉਪਭੋਗਤਾਵਾਂ ਨੂੰ ਆਪਣੇ ਪੈਸੇ ਦੇ ਬਦਲੇ ਸਹੀ ਵਸਤਾਂ ਪ੍ਰਾਪਤ ਕਰਨਾ ਯਕੀਨੀ ਬਣਾਉਂਦੀ ਹੈ ਅਤੇ ਇੰਸਪੈਕਟਰ ਰਾਜ ਦੀਆਂ ਸੰਭਾਵਨਾਵਾਂ ਨੂੰ ਨਕਾਰਦੀ ਹੈ ।
ਉਨ੍ਹਾਂ ਨੇ ਉਦਯੋਗ ਦੇ ਮੈਂਬਰਾਂ ਨੂੰ ਸਕੀਮ ਨੂੰ ਲਾਗੂ ਕਰਨ ਲਈ ਆਪਣਾ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਹੜਤਾਲ ਅਤੇ ਇਹੋ ਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਆਖਿਆ , ਕਿਉਂਕਿ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਸਹੀ ਮੰਗਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।
***************
ਡੀ ਜੇ ਐੱਨ
(Release ID: 1747920)
Visitor Counter : 194