ਰਾਸ਼ਟਰਪਤੀ ਸਕੱਤਰੇਤ
ਓਣਮ ਦੀ ਪੂਰਵ ਸੰਧਿਆ ’ਤੇ ਭਾਰਤ ਦੇ ਰਾਸ਼ਟਰਪਤੀ ਨੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ
Posted On:
20 AUG 2021 8:03PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਓਣਮ ਦੀ ਪੂਰਵ ਸੰਧਿਆ ’ਤੇ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇੱਕ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ -
‘ਓਣਮ ਦੇ ਪਾਵਨ ਅਵਸਰ ’ਤੇ, ਮੈਂ ਆਪਣੇ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ), ਵਿਸ਼ੇਸ਼ ਤੌਰ ‘ਤੇ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਕੇਰਲ ਦੇ ਭਾਈਆਂ-ਭੈਣਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਖੇਤਾਂ ਵਿੱਚ ਨਵੀਂ ਫਸਲ ਦੀ ਉਪਜ ਸਬੰਧੀ ਮਨਾਇਆ ਜਾਣ ਵਾਲਾ ਇਹ ਤਿਉਹਾਰ, ਕਿਸਾਨਾਂ ਦੀ ਅਣਥੱਕ ਮਿਹਨਤ ਅਤੇ ਪ੍ਰਕ੍ਰਿਤੀ ਦੇ ਪ੍ਰਤੀ ਕ੍ਰਿਤੱਗਤਾ ਨੂੰ ਦਰਸਾਉਂਦਾ ਹੈ। ਇਹ ਤਿਉਹਾਰ ਸਮਾਜ ਵਿੱਚ ਸਦਭਾਵਨਾ, ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਵੀ ਦਿੰਦਾ ਹੈ।
ਆਓ ਇਸ ਅਵਸਰ ’ਤੇ, ਅਸੀਂ ਸਭ ਮਿਲ ਕੇ ਦੇਸ਼ ਦੀ ਪ੍ਰਗਤੀ ਅਤੇ ਸਮ੍ਰਿੱਧੀ ਲਈ ਇਕਜੁੱਟ ਹੋ ਕੇ ਅੱਗੇ ਵਧਣ ਦਾ ਸੰਕਲਪ ਲਈਏ।’
*****
ਡੀਐੱਸ
(Release ID: 1747762)
Visitor Counter : 163