ਕੋਲਾ ਮੰਤਰਾਲਾ
azadi ka amrit mahotsav

ਕੇਂਦਰੀ ਕੋਲਾ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕੁਦਰਤ ਅਤੇ ਮਨੁੱਖਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਤੋਂ ਵੱਡੀ ਹੋਰ ਕੋਈ ਸੇਵਾ ਤੋਂ ਨਹੀਂ ਹੋ ਸਕਦੀ


ਵਰਿਕਸ਼ਾਰੋਪਣ ਅਭਿਆਨ ਦਾ ਸਫਲ ਆਯੋਜਨ - 2021



ਕੋਲਾ ਮੰਤਰਾਲੇ ਦੁਆਰਾ ਗੋ ਗ੍ਰੀਨਿੰਗ ਮੁਹਿੰਮ ਨੂੰ ਉਤਸ਼ਾਹਤ ਕਰਨਾ


ਕੋਲਾ ਖੇਤਰ ਵਿੱਚ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾਉਣ ਦੇ ਮੁੱਖ ਸਮਾਗਮਾਂ ਵਿੱਚੋਂ ਇੱਕ ਵਜੋਂ 12 ਰਾਜਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ


ਦੋ ਈਕੋ-ਪਾਰਕਾਂ ਦਾ ਉਦਘਾਟਨ; ਦੋ ਹੋਰਨਾਂ ਦਾ ਨੀਂਹ ਪੱਥਰ ਰੱਖਿਆ

Posted On: 19 AUG 2021 6:15PM by PIB Chandigarh

ਕੇਂਦਰੀ ਕੋਲਾਖਾਣ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਪੌਦੇ ਲਗਾਉਣ ਦੀ ਮੁਹਿੰਮ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਹੈ ਕਿ ਕੁਦਰਤ ਅਤੇ ਮਨੁੱਖਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਤੋਂ ਵੱਡੀ ਹੋਰ ਕੋਈ ਸੇਵਾ ਤੋਂ ਨਹੀਂ ਹੋ ਸਕਦੀ। ਅੱਜ ਦੇਸ਼ ਵਿਆਪੀ ਵਰਿਕਸ਼ਾਰੋਪਣ ਅਭਿਆਨ -2021” ਦੀ ਸ਼ੁਰੂਆਤ ਲਈ ਆਪਣੇ ਸੰਦੇਸ਼ ਵਿੱਚਮੰਤਰੀ ਨੇ ਕਿਹਾ ਕਿ ਅੱਜ ਦੇ ਪੌਦੇ ਲਗਾਉਣ ਦੇ ਲਾਭ ਪੀੜ੍ਹੀਆਂ ਵਲੋਂ ਪ੍ਰਾਪਤ ਕੀਤੇ ਜਾਣਗੇ। ਮੰਤਰੀ ਨੇ ਕਿਹਾ ਕਿ '' ਵਰਿਕਸ਼ਾਰੋਪਣ  ਅਭਿਆਨ  '' ਕਰਮਚਾਰੀਆਂਸੁਸਾਇਟੀ ਦੇ ਹਿੱਸੇਦਾਰਾਂ ਵਿੱਚ ਰੁੱਖ ਲਗਾਉਣ ਬਾਰੇ ਜਾਗਰੂਕਤਾ ਫੈਲਾਏਗਾ ਅਤੇ ਸਾਰਿਆਂ ਨੂੰ ਉਨ੍ਹਾਂ ਦੇ ਨੇੜਲੇ ਖੇਤਰਾਂ ਵਿੱਚ ਪੌਦਿਆਂ ਦਾ ਪਾਲਣ ਪੋਸ਼ਣ ਕਰਨ ਅਤੇ ਸਾਡੇ ਦ੍ਰਿਸ਼ਾਂ ਨੂੰ ਸੁੰਦਰ ਬਣਾਉਣ ਲਈ ਪ੍ਰੇਰਿਤ ਕਰੇਗਾ। ਸ਼੍ਰੀ ਪ੍ਰਹਲਾਦ ਜੋਸ਼ੀ ਨੇ ਸਾਰਿਆਂ ਨੂੰ ਹਰ ਸਾਲ ਘੱਟੋ ਘੱਟ ਇੱਕ ਬੂਟਾ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਛੋਟੇ ਬੂਟਿਆਂ ਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਉੱਗਦੇ ਵੇਖ ਕੇ ਇੱਕ ਜੀਵਨ ਵਧਾਉਣ ਦੀ ਖੁਸ਼ੀ ਮਿਲਦੀ ਹੈ - ਇੱਕ ਅਜਿਹੀ ਜ਼ਿੰਦਗੀ ਜੋ ਬਦਲੇ ਵਿੱਚ ਕਈ ਮਨੁੱਖੀ ਜਾਨਾਂ ਬਚਾਉਂਦੀ ਹੈ।

ਕੋਲਾ ਮੰਤਰਾਲੇ ਦੇ ਵਰਿਕਸ਼ਾਰੋਪਣ ਅਭਿਆਨ - 2021 ਦਾ ਆਯੋਜਨ ਮਾਣਯੋਗ ਕੋਲਾਖਾਣ ਅਤੇ ਰੇਲ ਰਾਜ ਮੰਤਰੀ ਸ਼੍ਰੀ ਰਾਓਸਾਹਿਬ ਪਾਟਿਲ ਦਾਨਵੇਸਕੱਤਰ (ਕੋਲਾ) ਅਤੇ ਕੋਲਾ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਸੀ। ਇਸ ਸਮਾਗਮ ਦੀ ਸ਼ੁਰੂਆਤ ਮਾਣਯੋਗ ਕੇਂਦਰੀ ਕੋਲਾਖਾਣ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਵਲੋਂ ਲਾਏ ਗਏ ਬੂਟੇ ਨੂੰ ਦਰਸਾਉਂਦੀ ਇੱਕ ਵੀਡੀਓ ਦੀ ਸਕ੍ਰੀਨਿੰਗ ਦੁਆਰਾ ਅਤੇ ਵਰਿਕਸ਼ਾਰੋਪਣ ਅਭਿਆਨ - 2021 'ਤੇ ਉਸਦੇ ਸੰਦੇਸ਼ ਨੂੰ ਪੜ੍ਹ ਕੇ ਨਿਰਧਾਰਤ ਕੀਤੀ ਗਈ ਸੀ। ਵੱਖ -ਵੱਖ ਕੋਲਾ ਖੇਤਰਾਂ ਦੀਆਂ ਉੱਘੀਆਂ ਜਨਤਕ ਹਸਤੀਆਂ ਅਤੇ ਸਥਾਨਕ ਵਸਨੀਕਾਂ ਦੇ ਨਾਲ  ਪੀਐੱਸਯੂ ਵੀਡਿਓ ਕਾਨਫਰੰਸਿੰਗ ਰਾਹੀਂ ਇਸ ਸਮਾਗਮ ਵਿੱਚ ਸ਼ਾਮਲ ਹੋਏ।

ਸਮਾਗਮ ਦੌਰਾਨ, 250 ਤੋਂ ਵੱਧ ਸਾਈਟਾਂ ਔਨਲਾਈਨ ਵਿਜ਼ੀਬਿਲਿਟੀ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੀਆਂ ਹੋਈਆਂ ਸਨ। ਕੁੱਲ ਮਿਲਾ ਕੇਲਗਭਗ 6 ਲੱਖ ਬੂਟੇ ਲਗਾਏ ਗਏ ਅਤੇ 3.2 ਲੱਖ ਤੋਂ ਵੱਧ ਬੂਟੇ ਸਥਾਨਕ ਨਿਵਾਸੀਆਂ/ਏਜੰਸੀਆਂ ਵਿੱਚ ਵੰਡੇ ਗਏ,  ਜਿਸਦਾ ਉਦੇਸ਼ ਵਧੇਰੇ ਖੇਤਰਾਂ ਨੂੰ ਹਰਿਆਲੀ ਨਾਲ ਢੱਕਣਾ ਅਤੇ ਮੇਜ਼ਬਾਨ ਭਾਈਚਾਰੇ ਨੂੰ ਬੂਟੇ ਲਗਾਉਣ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ।

ਕੋਲਾ ਖੇਤਰ ਵਿੱਚ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵਮਨਾਉਣ ਦੇ ਮੁੱਖ ਸਮਾਗਮਾਂ ਵਿੱਚੋਂ ਇੱਕ ਹੋਣ ਦੇ ਨਾਤੇਵਰਿਕਸ਼ਾਰੋਪਣ ਅਭਿਆਨ 2021 ਨੂੰ ਕੁੱਲ 30000 ਭਾਗੀਦਾਰਾਂ ਦੇ ਨਾਲ ਸਾਰੀਆਂ ਖਾਣ ਸਾਈਟਾਂ ਤੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ,  ਸਾਲਾਨਾ ਸਮਾਗਮ ਵਿੱਚ ਸੰਸਦ ਦੇ ਛੇ ਮੈਂਬਰਾਂ ਅਤੇ 18 ਵਿਧਾਇਕਾਂ ਸਮੇਤ 300 ਤੋਂ ਵੱਧ ਪ੍ਰਮੁੱਖ ਜਨਤਕ ਸ਼ਖਸੀਅਤਾਂ ਨੇ ਹਿੱਸਾ ਲਿਆ।

ਪ੍ਰੋਗਰਾਮ ਦੇ ਦੌਰਾਨਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਉੱਤਰੀ ਕੋਲਾ ਖੇਤਰ ਲਿਮਟਿਡ ਦੇ ਮੁੱਦਵਾਨੀ ਡੈਮ ਈਕੋ-ਪਾਰਕ ਅਤੇ ਐੱਨਐੱਲਸੀ ਇੰਡੀਆ ਲਿਮਟਿਡਨੇਵੇਲੀਤਾਮਿਲਨਾਡੂ ਦੇ ਮਾਈਨ -2 ਈਕੋ-ਪਾਰਕ ਦਾ ਉਦਘਾਟਨ ਕੀਤਾ ਗਿਆ ਅਤੇ ਦੋ ਪਾਰਕਾਂਪੱਛਮੀ ਬੰਗਾਲ ਦੇ ਪੱਛਮ ਬਰਧਮਾਨ ਵਿੱਚ ਪੂਰਬੀ ਕੋਲ ਫੀਲਡਸ ਲਿਮਟਿਡ ਦਾ ਝੰਜਰਾ ਈਕੋ-ਪਾਰਕ ਅਤੇ ਝਾਰਸੁਗੁੜਾਉੜੀਸਾ ਵਿੱਚ ਮਹਾਨਦੀ ਕੋਲ ਫੀਲਡਸ ਲਿਮਟਿਡ ਦਾ ਯੂਜੀ ਨੰਬਰ 4 ਈਕੋ-ਪਾਰਕ ਚੰਦਰਸ਼ੇਖਰ ਆਜ਼ਾਦ ਓਰੀਐਂਟ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਈਕੋ-ਪਾਰਕ/ਸੈਰ-ਸਪਾਟਾ ਸਾਈਟਾਂ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਮਨੋਰੰਜਨਸਾਹਸਜਲ ਖੇਡਾਂਪੰਛੀ ਦੇਖਣ ਆਦਿ ਦੇ ਮੌਕੇ ਪ੍ਰਦਾਨ ਕਰਨਗੀਆਂ ਅਤੇ ਸਥਾਨਕ ਸੈਰ ਸਪਾਟਾ ਸਰਕਟ ਦਾ ਹਿੱਸਾ ਬਣਨ ਲਈ ਏਕੀਕ੍ਰਿਤ ਕੀਤੀਆਂ ਜਾਣਗੀਆਂ।

ਕੋਲਾਖਾਣ ਅਤੇ ਰੇਲ ਰਾਜ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਰੁੱਖ ਲਗਾਉਣਾ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਹੱਤਵਪੂਰਨ ਹੈ। ਕੋਲਾ ਪੀਐੱਸਯੂਜ਼ ਦੇ ਯਤਨਾਂ ਦੀ ਸ਼ਲਾਘਾ ਕਰਦਿਆਂਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਵਿਡ ਦੇ ਮਾੜੇ ਪ੍ਰਭਾਵਾਂ ਦੇ ਬਾਵਜੂਦ 2013-14 ਵਿੱਚ ਕੱਚੇ ਕੋਲੇ ਦਾ ਉਤਪਾਦਨ 565.77 ਮੀਟਰਕ ਟਨ ਤੋਂ ਵਧਾ ਕੇ 2020-21 ਵਿੱਚ 716.08 ਮੀਟਰਕ ਟਨ ਕਰ ਦਿੱਤਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਭਵਿੱਖ ਵਿੱਚ ਕੋਲਾ ਪੀਐੱਸਯੂ ਵਧਦੀ ਕੋਲੇ ਦੀ ਮੰਗ-ਸਪਲਾਈ ਦੇ ਅੰਤਰ ਨੂੰ ਪੂਰਾ ਕਰੇਗਾਕੋਲੇ ਦੀ ਦਰਾਮਦ ਨੂੰ ਖਤਮ ਕਰੇਗਾ ਅਤੇ ਭਾਰਤ ਨੂੰ ਆਤਮਨਿਰਭਰ ਅਤੇ ਊਰਜਾ ਸੁਰੱਖਿਅਤ ਬਣਾਵੇਗਾ। ਉਨ੍ਹਾਂ ਨੇ ਕੋਲਾ/ ਲਿਗਨਾਇਟ ਪੀਐੱਸਯੂਜ਼ ਦੀ ਹਰਿਆਲੀ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਵਰਿਕਸ਼ਾਰੋਪਣ ਅਭਿਆਨ ਇਨ੍ਹਾਂ ਪੀਐੱਸਯੂਜ਼ ਨੂੰ ਇਸ ਵਿੱਤੀ ਸਾਲ ਵਿੱਚ 60 ਲੱਖ ਰੁੱਖ ਲਗਾਉਣ ਦੇ ਆਪਣੇ ਹਰਿਆਲੀ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਯੋਗ ਬਣਾਏਗਾ। ਅੰਤ ਵਿੱਚਉਨ੍ਹਾਂ ਪੀਐੱਸਯੂਜ਼ ਨੂੰ ਸਲਾਹ ਦਿੱਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਬੂਟੇ ਸੁਰੱਖਿਅਤ ਅਤੇ  ਪਾਲਣ ਪੋਸ਼ਣ ਕੀਤੇ ਜਾਣ ਜਦੋਂ ਤੱਕ ਉਹ ਸਵੈ-ਨਿਰਭਰਤਾ ਦੇ ਪੜਾਅ 'ਤੇ ਨਹੀਂ ਪਹੁੰਚ ਜਾਂਦੇ।

ਸਕੱਤਰਕੋਲਾ ਮੰਤਰਾਲੇ ਨੇ ਕਿਹਾ ਕਿ ਵਰਿਕਸ਼ਾਰੋਪਣ ਅਭਿਆਨ 2021, ਕੋਲਾ ਖੇਤਰ ਵਿੱਚ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ'  ਮਨਾਉਣ ਦੀ ਇੱਕ ਮੁੱਖ ਘਟਨਾ ਹੋਣ ਦੇ ਨਾਲਵਾਤਾਵਰਣ ਨੂੰ ਸਥਿਰਤਾ ਪ੍ਰਦਾਨ ਕਰੇਗਾ ਅਤੇ ਸਥਾਨਕ ਭਾਈਚਾਰੇ ਨੂੰ ਮੁੜ ਪ੍ਰਾਪਤ ਕੀਤੀ ਖਾਣਾਂ ਦੀ ਵਾਪਸੀ ਦੀ ਸਹੂਲਤ ਦੇਵੇਗਾ। ਉਨ੍ਹਾਂ ਨੇ ਵਾਤਾਵਰਣ ਪ੍ਰਣਾਲੀ ਦੀ ਭਲਾਈ ਲਈ ਰੁੱਖਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਸਾਰਿਆਂ ਨੂੰ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕੋਲਾ/ਲਿਗਨਾਇਟ ਪੀਐਸਯੂਜ਼ ਨੂੰ ਖਣਨ ਖੇਤਰਾਂ ਅਤੇ ਇਸ ਦੇ ਆਲੇ ਦੁਆਲੇ ਬੂਟੇ ਲਗਾਉਣ ਨੂੰ ਉਤਸ਼ਾਹਤ ਕਰਨ ਲਈ ਪੌਦੇ ਉਗਾਉਣ ਲਈ ਆਪਣੀਆਂ ਨਰਸਰੀਆਂ ਵਿਕਸਤ ਕਰਨ ਦੀ ਸਲਾਹ ਵੀ ਦਿੱਤੀ। ਅੰਤ ਵਿੱਚਉਨ੍ਹਾਂ ਨੇ ਮੰਤਰਾਲੇ ਅਤੇ ਪੀਐੱਸਯੂਜ਼ ਦੇ ਟਿਕਾਊ ਵਿਕਾਸ ਸੈੱਲਾਂ ਨੂੰ ਇਸ ਉੱਤਮ ਉਪਰਾਲੇ ਲਈ ਵਧਾਈ ਦਿੱਤੀ ਅਤੇ ਉਮੀਦ ਕੀਤੀ ਕਿ ਵਰਿਕਸ਼ਾਰੋਪਣ ਅਭਿਆਨ ਦੀ ਸਫਲ ਸ਼ੁਰੂਆਤ ਨਾਲ ਕੋਲਾ/ਲਿਗਨਾਇਟ ਪੀਐੱਸਯੂਜ਼ ਦੀ ਚੱਲ ਰਹੀ ਸੁਧਾਰ/ਯੋਜਨਾਬੰਦੀ ਮੁਹਿੰਮ ਨੂੰ ਹੁਲਾਰਾ ਮਿਲੇਗਾ।

ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਐੱਨਐੱਲਸੀਆਈਐੱਲ ਦੇ ਘਾਟਮਪੁਰ ਟੀਪੀਪੀ ਸਾਈਟ ਤੋਂ ਵੀਸੀ ਦੁਆਰਾ ਕੋਲਾ ਮੰਤਰਾਲੇ ਦੇ ਵਧੀਕ ਸਕੱਤਰਸ਼੍ਰੀ ਐੱਮ ਨਾਗਰਾਜੂਵਧੀਕ ਸਕੱਤਰਸ਼੍ਰੀ ਸ਼ਿਆਮ ਭਗਤ ਨੇਗੀਸੰਯੁਕਤ ਸਕੱਤਰਸ਼੍ਰੀਮਤੀ ਵਿਸਮਿਤਾ ਤੇਜਸੰਯੁਕਤ ਸਕੱਤਰਸ਼੍ਰੀ ਬੀਪੀ ਪਾਟੀਸੰਯੁਕਤ ਸਕੱਤਰਅਤੇ ਕੋਲਾ ਮੰਤਰਾਲੇ ਦੇ ਹੋਰ ਅਧਿਕਾਰੀਸ਼੍ਰੀ ਪ੍ਰਮੋਦ ਅਗਰਵਾਲਸੀਐੱਮਡੀਸੀਆਈਐੱਲਸ਼੍ਰੀ ਰਾਕੇਸ਼ ਕੁਮਾਰਸੀਐੱਮਡੀਐੱਨਐੱਲਸੀਆਈਐੱਲਸ਼੍ਰੀ ਐੱਨ ਸ਼੍ਰੀਧਰ,  ਸੀਐੱਮਡੀਐੱਸਸੀਸੀਐੱਲਸੀਆਈਐੱਲ ਸਹਾਇਕ ਕੰਪਨੀਆਂ ਦੇ ਸੀਐੱਮਡੀਜ਼ ਅਤੇ ਕੋਲਾ ਅਤੇ ਲਿਗਨਾਇਟ ਪੀਐੱਸਯੂ ਦੇ ਨਿਰਦੇਸ਼ਕ ਵੀਸੀ ਦੁਆਰਾ ਉਨ੍ਹਾਂ ਦੀਆਂ ਸਾਈਟਾਂ ਤੋਂ ਸ਼ਾਮਲ ਹੋਏ।

 

ਵੀਸੀ (ਐੱਮਓਸੀ ਅਤੇ ਕੋਲਾ ਕੰਪਨੀਆਂ) ਰਾਹੀਂ ਜੁੜੇ ਭਾਗੀਦਾਰਾਂ ਨੂੰ ਮਾਣਯੋਗ ਕੋਲਾਖਾਣ ਅਤੇ ਰੇਲ ਰਾਜ ਮੰਤਰੀ ਨੇ ਸੰਬੋਧਨ ਕੀਤਾ।

 

ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਐਨਸੀਐੱਲ ਦੇ ਮੁਦਵਾਨੀ ਡੈਮ ਈਕੋ ਪਾਰਕ ਦਾ ਉਦਘਾਟਨਐੱਸਈਸੀਐੱਲ ਦੇ ਗੇਵਰਾ ਓਸੀ ਸਾਈਟ 'ਤੇ ਪੌਦਾ ਲਗਾਉਣਾ

***

ਐੱਸ ਐੱਸ /ਆਰਕੇਪੀ


(Release ID: 1747511) Visitor Counter : 242