ਰੱਖਿਆ ਮੰਤਰਾਲਾ
ਡੀਆਰਡੀਓ ਨੇ ਭਾਰਤੀ ਹਵਾਈ ਸੈਨਾ ਲਈ ਉੱਨਤ ਚੈਫ ਟੈਕਨੋਲੋਜੀ ਵਿਕਸਤ ਕੀਤੀ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਸਨੂੰ ਡੀਆਰਡੀਓ ਦਾ 'ਆਤਮਨਿਰਭਰ ਭਾਰਤ' ਵੱਲ ਇੱਕ ਹੋਰ ਕਦਮ ਦੱਸਿਆ
Posted On:
19 AUG 2021 11:46AM by PIB Chandigarh
ਮੁੱਖ ਨੁਕਤੇ
*ਲੜਾਕੂ ਜਹਾਜ਼ਾਂ ਨੂੰ ਦੁਸ਼ਮਣ ਰਾਡਾਰ ਦੇ ਖਤਰੇ ਤੋਂ ਬਚਾਉਣ ਦੀ ਟੈਕਨੋਲੋਜੀ
*ਉਦਯੋਗ ਨੂੰ ਵੱਡੀ ਮਾਤਰਾ ਵਿੱਚ ਉਤਪਾਦਨ ਲਈ ਦਿੱਤਾ ਗਿਆ
*ਸਫਲ ਯੂਜ਼ਰ ਪ੍ਰੀਖਣਾਂ ਦੇ ਪੂਰਾ ਹੋਣ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ
*ਰਕਸ਼ਾ ਮੰਤਰੀ ਨੇ ਇਸ ਨੂੰ 'ਆਤਮਨਿਰਭਰ ਭਾਰਤ' ਵੱਲ ਡੀਆਰਡੀਓ ਦਾ ਇੱਕ ਹੋਰ ਕਦਮ ਦੱਸਿਆ
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਭਾਰਤੀ ਹਵਾਈ ਸੈਨਾ (ਆਈਏਐਫ) ਦੇ ਲੜਾਕੂ ਜਹਾਜ਼ਾਂ ਨੂੰ ਦੁਸ਼ਮਣ ਰਾਡਾਰ ਦੇ ਖਤਰੇ ਤੋਂ ਬਚਾਉਣ ਲਈ ਇੱਕ ਉੱਨਤ ਚੈਫ ਟੈਕਨਾਲੌਜੀ ਵਿਕਸਤ ਕੀਤੀ ਹੈ। ਰੱਖਿਆ ਪ੍ਰਯੋਗਸ਼ਾਲਾ ਜੋਧਪੁਰ, ਇੱਕ ਡੀਆਰਡੀਓ ਦੀ ਪ੍ਰਯੋਗਸ਼ਾਲਾ ਨੇ ਆਈਏਐਫ ਦੀਆਂ ਗੁਣਾਤਮਕ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਇਆਂ, ਡੀਆਰਡੀਓ ਦੀ ਪੁਣੇ ਸਥਿਤ ਪ੍ਰਯੋਗਸ਼ਾਲਾ, ਉੱਚ ਊਰਜਾ ਸਮਗਰੀ ਖੋਜ ਪ੍ਰਯੋਗਸ਼ਾਲਾ (ਐਚਈਐਮਆਰਐਲ) ਦੇ ਸਹਿਯੋਗ ਨਾਲ ਉੱਨਤ ਚੈਫ ਸਮਗਰੀ ਅਤੇ ਚੈਫ ਕਾਰਟ੍ਰਿਜ -118/ਆਈ ਵਿਕਸਤ ਕੀਤੀ। ਭਾਰਤੀ ਹਵਾਈ ਸੈਨਾ ਨੇ ਸਫਲ ਯੂਜ਼ਰ ਅਜ਼ਮਾਇਸ਼ਾਂ ਨੂੰ ਪੂਰਾ ਕਰਨ ਤੋਂ ਬਾਅਦ ਇਸ ਟੈਕਨੋਲੋਜੀ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
ਅੱਜ ਦੀ ਇਲੈਕਟ੍ਰੌਨਿਕ ਯੁੱਧ ਕਲਾ ਵਿੱਚ, ਆਧੁਨਿਕ ਰਾਡਾਰ ਖਤਰਿਆਂ ਵਿੱਚ ਉੱਨਤੀ ਦੇ ਕਾਰਨ ਲੜਾਕੂ ਜਹਾਜ਼ਾਂ ਦੀ ਬਚਣਯੋਗਤਾ ਪ੍ਰਮੁੱਖ ਚਿੰਤਾ ਦਾ ਵਿਸ਼ਾ ਹੈ। ਜਹਾਜ਼ਾਂ ਦੀ ਬਚਣਯੋਗਤਾ ਨੂੰ ਯਕੀਨੀ ਬਣਾਉਣ ਲਈ, ਕਾਊਂਟਰ ਮੇਇਜਰ ਡਿਸਪੈਂਸਿੰਗ ਸਿਸਟਮ (ਸੀਐਮਡੀਐਸ) ਦੀ ਵਰਤੋਂ ਕੀਤੀ ਜਾਂਦੀ ਹੈ ਜੋ ਇਨਫਰਾ-ਰੈਡ ਅਤੇ ਰਾਡਾਰ ਖਤਰੇ ਦੇ ਵਿਰੁੱਧ ਪੈਸਿਵ ਜੈਮਿੰਗ ਪ੍ਰਦਾਨ ਕਰਦੀ ਹੈ। ਚੈਫ ਇੱਕ ਮਹੱਤਵਪੂਰਣ ਰੱਖਿਆ ਤਕਨੀਕ ਹੈ ਜੋ ਲੜਾਕੂ ਜਹਾਜ਼ਾਂ ਨੂੰ ਦੁਸ਼ਮਣ ਰਾਡਾਰ ਦੇ ਖਤਰੇ ਤੋਂ ਬਚਾਉਣ ਲਈ ਵਰਤੀ ਜਾਂਦੀ ਹੈ। ਇਸ ਟੈਕਨੋਲੋਜੀ ਦੀ ਮਹੱਤਤਾ ਇਸ ਤੱਥ ਵਿੱਚ ਹੈ ਕਿ ਹਵਾ ਵਿੱਚ ਤੈਨਾਤ ਬਹੁਤ ਘੱਟ ਮਾਤਰਾ ਵਿੱਚ ਚੈਫ ਸਮਗਰੀ, ਲੜਾਕੂ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੁਸ਼ਮਣ ਦੀਆਂ ਮਿਜ਼ਾਈਲਾਂ ਨੂੰ ਡਿਫਲੈਕਟ ਕਰਨ ਲਈ ਵਰਤੀ ਜਾਂਦੀ ਹੈ। ਭਾਰਤੀ ਹਵਾਈ ਸੈਨਾ ਦੀ ਸਾਲਾਨਾ ਰੋਲਿੰਗ ਲੋੜ ਨੂੰ ਪੂਰਾ ਕਰਨ ਲਈ ਉਦਯੋਗ ਨੂੰ ਵੱਡੀ ਮਾਤਰਾ ਵਿੱਚ ਉਤਪਾਦਨ ਲਈ ਤਕਨੀਕ ਦਿੱਤੀ ਗਈ ਹੈ।
ਰਕਸ਼ਾ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਇਸ ਨਾਜ਼ੁਕ ਤਕਨਾਲੋਜੀ ਦੇ ਸਵਦੇਸ਼ੀ ਵਿਕਾਸ ਲਈ ਡੀਆਰਡੀਓ, ਆਈਏਐਫ ਅਤੇ ਉਦਯੋਗ ਦੀ ਸ਼ਲਾਘਾ ਕਰਦਿਆਂ ਇਸ ਨੂੰ ਰਣਨੀਤਕ ਰੱਖਿਆ ਟੈਕਨੋਲੋਜੀਆਂ ਵਿੱਚ ‘ਆਤਮ ਨਿਰਭਰ ਭਾਰਤ’ ਵੱਲ ਡੀਆਰਡੀਓ ਦਾ ਇੱਕ ਹੋਰ ਕਦਮ ਦੱਸਿਆ ਹੈ। ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾਕਟਰ ਜੀ ਸਤੀਸ਼ ਰੈਡੀ ਨੇ ਇਸ ਉੱਨਤ ਟੈਕਨੋਲੋਜੀ ਦੇ ਸਫਲ ਵਿਕਾਸ ਨਾਲ ਜੁੜੀਆਂ ਟੀਮਾਂ ਨੂੰ ਵਧਾਈ ਦਿੱਤੀ ਜੋ ਭਾਰਤੀ ਹਵਾਈ ਸੈਨਾ ਨੂੰ ਹੋਰ ਮਜ਼ਬੂਤ ਕਰੇਗੀ।
---------------------------
ਏਬੀਬੀ/ਨੈਂਪੀ/ਡੀਕੇ/ਸੈਵੀ
(Release ID: 1747427)
Visitor Counter : 241