ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਚਾਰ ਰਾਸ਼ਟਰਾਂ ਦੇ ਰਾਜਦੂਤਾਂ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਭਾਰਤ ਦੇ ਰਾਸ਼ਟਰਪਤੀ ਨੂੰ ਪਰੀਚੈ ਪੱਤਰ ਪੇਸ਼ ਕੀਤੇ

Posted On: 18 AUG 2021 3:45PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (18 ਅਗਸਤ, 2021) ਨੂੰ ਇੱਕ ਵਰਚੁਅਲ ਸਮਾਰੋਹ ਵਿੱਚ ਹੋਲੀ ਸੀਨਾਈਜੀਰੀਆਆਸਟ੍ਰੀਆ ਗਣਰਾਜ ਅਤੇ ਕੋਰੀਆ ਗਣਰਾਜ ਦੇ ਰਾਜਦੂਤਾਂ ਤੋਂ ਪਰੀਚੈ ਪੱਤਰ ਸਵੀਕਾਰ ਕੀਤੇ। ਆਪਣਾ ਪਰੀਚੈ ਪੱਤਰ ਪੇਸ਼ ਕਰਨ ਵਾਲੇ ਰਾਜਦੂਤ ਨਿਮਨ ਹਨ:

 

1.         ਮਹਾਮਹਿਮ ਆਰਚਵਿਸ਼ਵ ਲਿਓਪੋਲਡੋ ਗਿਰੇਲੀਹੋਲੀ ਸੀ ਦੇ ਅਪੌਸਟੌਲਿਕ ਨੁਨਸੀਓ

2.         ਮਹਾਮਹਿਮ ਸ਼੍ਰੀ ਅਹਿਮਦ ਸੁਲੇਨਾਈਜੀਰੀਆ ਗਣਰਾਜ ਦੇ ਹਾਈ ਕਮਿਸ਼ਨਰ

3.         ਮਹਾਮਹਿਮ ਸ਼੍ਰੀਮਤੀ ਕੈਥਰੀਨਾ ਵੀਸਰਆਸਟ੍ਰੀਆ ਗਣਰਾਜ ਦੇ ਰਾਜਦੂਤ

4.         ਮਹਾਮਹਿਮ ਸ਼੍ਰੀ ਚਾਂਗ ਜੇ-ਬੋਕਕੋਰੀਆ ਗਣਰਾਜ ਦੇ ਰਾਜਦੂਤ

ਇਸ ਅਵਸਰ ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਰਾਜਦੂਤਾਂ ਨੂੰ ਉਨ੍ਹਾਂ ਦੀ ਨਿਯੁਕਤੀ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਾਰਤ ਦੇ ਇੱਕ ਸਫ਼ਲ ਕਾਰਜਕਾਲ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਇਨ੍ਹਾਂ ਸਾਰੇ ਚਾਰੇ ਦੇਸ਼ਾਂ ਦੇ ਨਾਲ ਗਹਿਰੇ ਸਬੰਧ ਹਨ ਅਤੇ ਭਾਰਤ ਇਨ੍ਹਾਂ ਦੇ ਨਾਲ ਸ਼ਾਂਤੀਸਮ੍ਰਿੱਧੀ ਦਾ ਇੱਕ ਸਾਂਝਾ ਦ੍ਰਿਸ਼ਟੀਕੋਣ ਸ਼ੇਅਰ ਕਰਦਾ ਹੈ।

 

ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਮੰਚਾਂ ਤੇ ਭਾਰਤ ਦੀ ਭਾਗੀਦਾਰੀ ਦੇ ਕਾਰਨ ਪਰੰਪਰਾਗਤ ਤੌਰ ਤੇ ਲਾਹੇਵੰਦ ਸਾਂਝੇਦਾਰੀ ਬਣੀ ਹੈ। ਵਿਕਾਸਸ਼ੀਲ ਦੇਸ਼ਾਂ ਦੇ ਹਿਤਾਂ ਅਤੇ ਘੱਟ ਪ੍ਰਤੀਨਿਧਤਾ ਨੂੰ ਧਿਆਨ ਵਿੱਚ ਰੱਖਦੇ ਹੋਏਭਾਰਤ ਇੱਕ ਨਿਆਂਪੂਰਨ ਅਤੇ ਨਿਰਪੱਖ ਆਲਮੀ ਵਿਵਸਥਾ ਦੇ ਲਈ ਪ੍ਰਤੀਬੱਧ ਹੈ।  

 

ਰਾਜਦੂਤਾਂ/ਹਾਈ ਕਮਿਸ਼ਨਰਾਂ ਨੇ ਆਪਣੇ ਦੇਸ਼ਾਂ ਦੀਆਂ ਲੀਡਰਸ਼ਿਪਸ ਦੀ ਤਰਫੋਂ ਮਾਣਯੋਗ ਰਾਸ਼ਟਰਪਤੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਆਪਣੇ ਦੇਸ਼ ਦੇ ਰਾਜਨੀਤਕ ਪ੍ਰਮੁੱਖਾਂ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।

 

*****

 

ਡੀਐੱਸ/ਬੀਐੱਮa


(Release ID: 1747243) Visitor Counter : 142