ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੈਬਨਿਟ ਨੇ ‘ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ’ (ਆਈਸੀਐੱਮਆਰ), ਭਾਰਤ ਅਤੇ ਜੀਏਆਰਡੀਪੀ ਫਾਊਂਡੇਸ਼ਨ ਔਨ ਐਂਟੀ–ਮਾਈਕ੍ਰੋਬੀਅਲ ਰਜਿਸਟੈਂਸ ਰਿਸਰਚ ਐਂਡ ਇਨੋਵੇਸ਼ਨ, ਸਵਿਟਜ਼ਰਲੈਂਡ ਦੇ ਦਰਮਿਆਨ ਸਹਿਮਤੀ–ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 18 AUG 2021 4:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ‘ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ’ (ਆਈਸੀਐੱਮਆਰ – ICMR), ਭਾਰਤ ਅਤੇ ਜੀਏਆਰਡੀਪੀ (GARDP) ਫਾਊਂਡੇਸ਼ਨ ਔਨ ਐਂਟੀ–ਮਾਈਕ੍ਰੋਬੀਅਲ ਰਜਿਸਟੈਂਸ ਰਿਸਰਚ ਐਂਡ ਇਨੋਵੇਸ਼ਨ ਦੇ ਦਰਮਿਆਨ ਸਹਿਮਤੀ–ਪੱਤਰ ਉੱਤੇ ਹਸਤਾਖਰਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਤਹਿਤ ਅੰਤਰਰਾਸ਼ਟਰੀ ਵਿਗਿਆਨਕ ਤੇ ਟੈਕਨੋਲੋਜੀਕਲ ਤਾਲਮੇਲ ਦੇ ਢਾਂਚੇ ਅੰਦਰ ਰਹਿ ਕੇ ਸਬੰਧ ਮਜ਼ਬੂਤ ਕੀਤੇ ਜਾਣਗੇ ਅਤੇ ਦੁਵੱਲੇ ਹਿਤਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਸਹਿਮਤੀ–ਪੱਤਰ ’ਤੇ ਭਾਰਤ ਦੁਆਰਾ ਮਾਰਚ 2021 ਦੌਰਾਨ ਹਸਤਾਖਰ ਕੀਤੇ ਗਏ ਸਨ।

 

ਲਾਭ:

 

ਇਹ ਸਮਝੌਤਾ ਦੁਵੱਲੇ ਹਿਤਾਂ ਦੇ ਖੇਤਰਾਂ ਵਿੱਚ ਅੰਤਰ ਰਾਸ਼ਟਰੀ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਦੇ ਢਾਂਚੇ ਦੇ ਅੰਦਰ ਭਾਰਤ ਅਤੇ ਸਵਿਟਜ਼ਰਲੈਂਡ ਦੇ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।

 

ਵਿੱਤੀ ਪ੍ਰਭਾਵ:

 

ਆਈਸੀਐੱਮਆਰ-ਜੀਏਆਰਡੀਪੀ (ICMR-GARDP) ਸਹਿਯੋਗ ਵਿੱਚ ਸਾਂਝੇ ਉਦੇਸ਼ਾਂ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਦੋਵੇਂ ਧਿਰਾਂ ਦੁਆਰਾ ਵਿੱਤੀ ਅਤੇ ਜਿਨਸੀ ਰੂਪ ਵਿੱਚ ਯੋਗਦਾਨ ਵਾਸਤੇ ਇੱਕ ਰਣਨੀਤੀ ਅਤੇ ਰੂਪਰੇਖਾ ਸਥਾਪਿਤ ਕਰਨਾ ਸ਼ਾਮਲ ਹੋਵੇਗਾ। ਫੰਡਿੰਗ ਸਿੱਧੀ ਦੂਜੀ ਧਿਰ ਜਾਂ ਪ੍ਰੋਜੈਕਟਾਂ ਵਿੱਚ ਲੱਗੇ ਤੀਜੀਆਂ ਧਿਰਾਂ ਨੂੰ ਪ੍ਰਦਾਨ ਕੀਤੀ ਜਾ ਸਕਦੀ ਹੈ। ਸਾਰੇ ਵਿੱਤੀ ਅਤੇ ਜਿਨਸੀ ਕਿਸਮ ਦੇ ਯੋਗਦਾਨ ਵੱਖਰੇ ਕਾਨੂੰਨੀ ਤੌਰ ਤੇ ਲਾਗੂ ਹੋਣ ਵਾਲੇ ਸਮਝੌਤਿਆਂ ਦੇ ਅਧੀਨ ਹੋਣਗੇ।

 

ਪਿਛੋਕੜ:

 

ਆਈਸੀਐੱਮਆਰ ਅੰਦਰੂਨੀ ਅਤੇ ਬਾਹਰੀ ਖੋਜ ਦੁਆਰਾ ਦੇਸ਼ ਵਿੱਚ ਬਾਇਓਮੈਡੀਕਲ ਖੋਜ ਨੂੰ ਉਤਸ਼ਾਹਤ ਕਰਦੀ ਹੈ। ਜੀਏਆਰਡੀਪੀ ਇੱਕ ਗ਼ੈਰ-ਮੁਨਾਫਾਕਾਰੀ ਖੋਜ ਅਤੇ ਵਿਕਾਸ ਸੰਸਥਾ ਹੈ, ਜੋ ਨਵੇਂ ਜਾਂ ਸੁਧਰੇ ਹੋਏ ਐਂਟੀ–ਬਾਇਓਟਿਕ ਇਲਾਜ ਵਿਕਸਿਤ ਅਤੇ ਪ੍ਰਦਾਨ ਕਰਕੇ ਵਿਸ਼ਵਵਿਆਪੀ ਜਨਤਕ ਸਿਹਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ, ਜਦਕਿ ਉਨ੍ਹਾਂ ਦੀ ਟਿਕਾਊ ਪਹੁੰਚ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

 

*********

 

ਡੀਐੱਸ


(Release ID: 1747223) Visitor Counter : 197