ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਨੂੰ ਭਾਰਤ ਦੇ ਸਥਾਈ ਮਿਸ਼ਨ, ਸੈਂਟਰ ਫਾਰ ਟ੍ਰੇਡ ਐਂਡ ਇਨਵੈਸਟਮੈਂਟ ਲਾਅ (ਇੰਡੀਅਨ ਇੰਸਟੀਟਿਊਟ ਆਵ੍ ਫਾਰੇਨ ਟ੍ਰੇਡ) ਐਂਡ ਸੈਂਟਰ ਫਾਰ ਟ੍ਰੇਡ ਐਂਡ ਇਕਨੌਮਿਕ ਇੰਟੈਗ੍ਰੇਸ਼ਨ (ਦ ਗ੍ਰੈਜੂਏਟ ਇੰਸਟੀਟਿਊਟ ਜਨੇਵਾ) ਦੇ ਦਰਮਿਆਨ ਸਹਿਮਤੀ–ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 18 AUG 2021 4:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੁਆਰਾ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ-ਪੀਐੱਮਆਈ) ਨੂੰ ਭਾਰਤ ਦੇ ਸਥਾਈ ਮਿਸ਼ਨਜਨੇਵਾ ਦੇ ਦ ਗ੍ਰੈਜੂਏਟ ਇੰਸਟੀਟਿਊਟ ਆਵ੍ ਇੰਟਰਨੈਸ਼ਨਲ ਐਂਡ ਡਿਵੈਲਪਮੈਂਟ ਸਟਡੀਜ਼ਜਨੇਵਾ’ ਦੇ ਅੰਦਰ ਸੈਂਟਰ ਫਾਰ ਟ੍ਰੇਡ ਐਂਡ ਇਨਵੈਸਟਮੈਂਟ ਲਾਅ (ਸੀਟੀਆਈਐੱਲ – CTIL) ਆਵ੍ ਦਿ ਇੰਡੀਅਨ ਇੰਸਟੀਟਿਊਟ ਆਵ੍ ਫਾਰੇਨ ਟ੍ਰੇਡ ਐਂਡ ਸੈਂਟਰ ਫਾਰ ਟ੍ਰੇਡ ਐਂਡ ਇਕਨੌਮਿਕ ਇੰਟੈਗ੍ਰੇਸ਼ਨ (CTEI) ਦੇ ਦਰਮਿਆਨ ਸਹਿਮਤੀਪੱਤਰ ਉੱਤੇ ਹੋਏ ਹਸਤਾਖਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਲਾਭ:

 

ਦ ਗ੍ਰੈਜੂਏਟ ਇੰਸਟੀਟਿਊਟ ਆਵ੍ ਇੰਟਰਨੈਸ਼ਨਲ ਐਂਡ ਡਿਵੈਲਪਮੈਂਟ ਸਟਡੀਜ਼ਜਨੇਵਾ ਦੇ ਸੀਟੀਈਆਈ ਨਾਲ ਹੋਇ ਇਸ ਸਹਿਮਤੀਪੱਤਰ ਰਾਹੀਂ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਕਾਨੂੰਨ ਦੇ ਖੇਤਰ ਵਿੱਚ ਸੀਟੀਆਈਐੱਲ ਅਤੇ ਵਪਾਰ ਵਿਭਾਗ ਦੇ ਕਰਮਚਾਰੀਆਂ ਨੂੰ ਕੀਮਤੀ ਅਕਾਦਮਿਕ ਅਤੇ ਖੋਜ ਦੇ ਮੌਕੇ ਪ੍ਰਦਾਨ ਹੋਣਗੇ। ਇਸ ਤੋਂ ਇਲਾਵਾਅੰਤਰਰਾਸ਼ਟਰੀ ਵਪਾਰ ਦੇ ਸਮਕਾਲੀ ਮੁੱਦਿਆਂ 'ਤੇ ਡੀਓਸੀ ਅਧਿਕਾਰੀਆਂਸੀਟੀਆਈਐੱਲ ਖੋਜਕਾਰਾਂ ਅਤੇ ਵਿਦਵਾਨਾਂ ਦੀ ਸਮਝ ਨੂੰ ਵਧਾਉਣ ਅਤੇ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਕਾਨੂੰਨ ਵਿੱਚ ਭਾਰਤ ਦੇ ਰੁਤਬੇ ਲਈ ਸਮਰਥਨ ਵਧਾਉਣ ਲਈ ਸਹਿਮਤੀ ਪੱਤਰ ਦੇ ਅਧੀਨ ਸਮਰੱਥਾ ਨਿਰਮਾਣ ਪ੍ਰੋਗਰਾਮ ਜਾਂ ਗਤੀਵਿਧੀਆਂ ਕੀਤੀਆਂ ਜਾਣਗੀਆਂ।

 

ਸੀਟੀਈਆਈ ਦੇ ਨਾਲ ਸਹਿਮਤੀਪੱਤਰ ਅਧੀਨ ਪ੍ਰਸਤਾਵਿਤ ਸਹਿਯੋਗ ਅਕਾਦਮਿਕ ਸੁਭਾਅ ਦਾ ਹੈਜਿਸ ਤਹਿਤ ਭਾਰਤ ਦੇ ਖੋਜਕਾਰ ਅਤੇ ਸਿੱਖਿਆ ਸ਼ਾਸਤਰੀਜਿਨ੍ਹਾਂ ਵਿੱਚ ਸੀਟੀਆਈਐੱਲ ਅਤੇ ਵਣਜ ਵਿਭਾਗ ਅਤੇ ਹੋਰ ਸਰਕਾਰੀ ਏਜੰਸੀਆਂ ਦੇ ਕਰਮਚਾਰੀ ਸਮਰੱਥਾ ਨਿਰਮਾਣ ਅਤੇ ਖੋਜ-ਅਧਾਰਿਤ ਗਤੀਵਿਧੀਆਂ ਤੋਂ ਲਾਭ ਪ੍ਰਾਪਤ ਕਰਨਗੇ। ਅੰਤਰਰਾਸ਼ਟਰੀ ਵਪਾਰ ਗੱਲਬਾਤ ਅਤੇ ਵਿਵਾਦਾਂ ਦੇ ਨਿਪਟਾਰੇ ਬਾਰੇ ਵੱਖ-ਵੱਖ ਮੁੱਦਿਆਂ 'ਤੇ ਭਾਰਤ ਦੀ ਸਥਿਤੀ ਦਾ ਸੂਤਰੀਕਰਣ ਤਿਆਰ ਕਰਨ ਲਈ ਇਹ ਲਾਭਦਾਇਕ ਹੋਵੇਗਾ।

 

ਵੇਰਵੇ:

 

ਭਾਰਤਸਵਿਟਜ਼ਰਲੈਂਡ ਅਤੇ ਹੋਰ ਦੇਸ਼ਾਂ ਦੇ ਸਿੱਖਿਆ ਸ਼ਾਸਤਰੀਆਂਪ੍ਰੈਕਟੀਸ਼ਨਰਾਂਜਿਊਰੀ ਮੈਂਬਰਾਂਨੀਤੀ ਘਾੜਿਆਂ ਅਤੇ ਵਿਦਿਆਰਥੀਆਂ ਦੇ ਵਿੱਚ ਸਹਿਯੋਗ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਕਾਨੂੰਨ ਅਤੇ ਸਬੰਧਿਤ ਵਿਸ਼ਿਆਂ ਦੇ ਉੱਭਰ ਰਹੇ ਅਤੇ ਨਵੇਂ ਖੇਤਰਾਂ ਦੀ ਤਕਨੀਕੀ ਅਤੇ ਸੂਖਮ ਸਮਝ ਬਣਾਉਣ ਵਿੱਚ ਸਹਾਇਤਾ ਕਰੇਗਾ। ਇਹ ਸਹਿਮਤੀਪੱਤਰ (MoU) ਤਿੰਨ ਸਾਲਾਂ ਲਈ ਲਾਗੂ ਰਹੇਗਾ।

 

 

 ******

ਡੀਐੱਸ


(Release ID: 1747220) Visitor Counter : 219