ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ ਉੱਤਰ ਪੂਰਬੀ ਖੇਤਰੀ ਖੇਤੀਬਾੜੀ ਮਾਰਕਿਟਿੰਗ ਕਾਰਪੋਰੇਸ਼ਨ ਲਿਮਿਟਿਡ ਨੂੰ ਮੁੜ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ
77.45 ਕਰੋੜ ਰੁਪਏ ਦਾ ਪੁਨਰ ਸੁਰਜੀਤੀ ਪੈਕੇਜ (ਫੰਡ ਅਧਾਰਿਤ ਸਹਾਇਤਾ ਲਈ 17 ਕਰੋੜ ਰੁਪਏ ਅਤੇ ਗ਼ੈਰ-ਫੰਡ ਅਧਾਰਿਤ ਸਹਾਇਤਾ ਲਈ 60.45 ਕਰੋੜ ਰੁਪਏ)
ਇਹ ਉੱਤਰ ਪੂਰਬੀ ਖੇਤਰ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਲਈ ਲਾਭਦਾਇਕ ਕੀਮਤ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗਾ
ਲਗਭਗ 33,000 ਵਿਅਕਤੀਆਂ ਲਈ ਸਿੱਧਾ ਜਾਂ ਅਸਿੱਧਾ ਰੋਜ਼ਗਾਰ
Posted On:
18 AUG 2021 4:10PM by PIB Chandigarh
ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਉੱਤਰ ਪੂਰਬੀ ਖੇਤਰੀ ਖੇਤੀਬਾੜੀ ਮਾਰਕਿਟਿੰਗ ਕਾਰਪੋਰੇਸ਼ਨ ਲਿਮਿਟਿਡ ਦੀ ਪੁਨਰ ਸੁਰਜੀਤੀ ਲਈ 77.45 ਕਰੋੜ ਰੁਪਏ (ਫੰਡ ਅਧਾਰਿਤ ਸਹਾਇਤਾ ਲਈ 17 ਕਰੋੜ ਰੁਪਏ ਅਤੇ ਗ਼ੈਰ-ਫੰਡ ਅਧਾਰਿਤ ਸਹਾਇਤਾ ਲਈ 60.45 ਕਰੋੜ ਰੁਪਏ) ਦੇ ਪੁਨਰ ਸੁਰਜੀਤੀ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਪੂਰਬੀ ਖੇਤਰੀ ਖੇਤੀਬਾੜੀ ਮਾਰਕਿਟਿੰਗ ਕਾਰਪੋਰੇਸ਼ਨ ਲਿਮਿਟਿਡ (ਐੱਨਈਆਰਏਐੱਮਏਸੀ) ਉੱਤਰ ਪੂਰਬੀ ਖੇਤਰੀ ਵਿਕਾਸ ਮੰਤਰਾਲੇ ਦੇ ਪ੍ਰਸ਼ਾਸਕੀ ਨਿਯੰਤਰਣ ਅਧੀਨ ਇੱਕ ਕੇਂਦਰੀ ਜਨਤਕ ਖੇਤਰ ਉੱਦਮ ਹੈ।
ਲਾਭ:
ਪੁਨਰ ਸੁਰਜੀਤੀ ਪੈਕੇਜ ਦੇ ਲਾਗੂ ਹੋਣ ਨਾਲ ਐੱਨਈਆਰ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੇ ਲਾਭਦਾਇਕ ਮੁੱਲ ਨੂੰ ਯਕੀਨੀ ਬਣਾਇਆ ਜਾਵੇਗਾ।
ਪੁਨਰ ਸੁਰਜੀਤੀ ਪੈਕੇਜ ਐੱਨਈਆਰਏਐੱਮਏਸੀ ਨੂੰ ਵੱਖ-ਵੱਖ ਨਵੀਨ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰੇਗਾ ਅਰਥਾਤ ਖੇਤੀਬਾੜੀ ਦੀਆਂ ਬਿਹਤਰ ਸੁਵਿਧਾਵਾਂ, ਸਮੂਹਾਂ ਵਿੱਚ ਕਿਸਾਨਾਂ ਨੂੰ ਸਿਖਲਾਈ, ਜੈਵਿਕ ਬੀਜ ਅਤੇ ਖਾਦ, ਕਟਾਈ ਤੋਂ ਬਾਅਦ ਦੀਆਂ ਸੁਵਿਧਾਵਾਂ ਤਾਂ ਜੋ ਈਈ ਦੇ ਉਤਪਾਦਾਂ ਨੂੰ ਵਿਸ਼ਵ ਬਜ਼ਾਰ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ, ਜੀਆਈ ਉਤਪਾਦ ਰਜਿਸਟ੍ਰੇਸ਼ਨ ਆਦਿ ਰਾਹੀਂ ਉਤਸ਼ਾਹਿਤ ਕੀਤਾ ਜਾ ਸਕੇ।
ਕਾਰਪੋਰੇਸ਼ਨ ਦੀ ਆਮਦਨ ਵਧੇਗੀ ਅਤੇ ਵੀਆਰਐੱਸ ਅਤੇ ਹੋਰ ਲਾਗਤ ਘਟਾਉਣ ਦੇ ਉਪਾਵਾਂ ਦੇ ਨਤੀਜੇ ਵਜੋਂ ਬੰਨ੍ਹਵੇਂ ਖਰਚੇ ਘਟਣਗੇ ਅਤੇ ਕਾਰਪੋਰੇਸ਼ਨ ਨਿਰੰਤਰ ਅਧਾਰ 'ਤੇ ਮੁਨਾਫਾ ਕਮਾਉਣਾ ਸ਼ੁਰੂ ਕਰੇਗੀ ਅਤੇ ਭਾਰਤ ਸਰਕਾਰ ਦੇ ਕਰਜ਼ੇ 'ਤੇ ਨਿਰਭਰਤਾ ਖਤਮ ਹੋ ਜਾਵੇਗੀ।
ਰੋਜ਼ਗਾਰ ਪੈਦਾ ਕਰਨ ਦੀ ਸਮਰੱਥਾ:
ਮੈਨੇਜਮੈਂਟ ਸੈਕਟਰ, ਲੌਜਿਸਟਿਕਸ, ਸੌਰਟਿੰਗ ਅਤੇ ਗ੍ਰੇਡਿੰਗ ਅਤੇ ਵੈਲਿਊ ਐਡੀਸ਼ਨ, ਉੱਦਮਤਾ ਅਤੇ ਮਾਰਕਿਟਿੰਗ ਦੋਵਾਂ ਵਿੱਚ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੋਜ਼ਗਾਰ ਪੈਦਾ ਹੋਵੇਗਾ। ਐੱਨਈਆਰਏਐੱਮਏਸੀ ਦੀ ਪੁਨਰ ਸੁਰਜੀਤੀ ਦੇ ਲਾਗੂ ਹੋਣ ਤੋਂ ਬਾਅਦ ਖੇਤੀ ਖੇਤਰ, ਪ੍ਰੋਜੈਕਟਾਂ ਅਤੇ ਇਵੈਂਟਸ ਮੈਨੇਜਮੈਂਟ ਸੈਕਟਰ, ਲੌਜਿਸਟਿਕਸ, ਸੌਰਟਿੰਗ ਅਤੇ ਗ੍ਰੇਡਿੰਗ ਅਤੇ ਵੈਲਿਊ ਐਡੀਸ਼ਨ, ਉੱਦਮਤਾ ਅਤੇ ਮਾਰਕਿਟਿੰਗ ਦੋਵਾਂ ਵਿੱਚ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੋਜ਼ਗਾਰ ਪੈਦਾ ਹੋਵੇਗਾ।
ਇਹ ਉਮੀਦ ਕੀਤੀ ਜਾਂਦੀ ਹੈ ਕਿ ਲਗਭਗ 33,000 ਲੋਕਾਂ ਲਈ ਰੋਜ਼ਗਾਰ ਪੈਦਾ ਹੋਵੇਗਾ।
ਟੀਚੇ:
ਪੁਨਰ ਸੁਰਜੀਤੀ ਪੈਕੇਜ ਐੱਨਈਆਰਏਐੱਮਏਸੀ ਨੂੰ ਵੱਖ-ਵੱਖ ਨਵੀਨ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰੇਗਾ ਅਰਥਾਤ ਖੇਤੀਬਾੜੀ ਦੀਆਂ ਬਿਹਤਰ ਸੁਵਿਧਾਵਾਂ, ਸਮੂਹਾਂ ਵਿੱਚ ਕਿਸਾਨਾਂ ਨੂੰ ਸਿਖਲਾਈ, ਜੈਵਿਕ ਬੀਜ ਅਤੇ ਖਾਦ, ਕਟਾਈ ਤੋਂ ਬਾਅਦ ਦੀਆਂ ਸੁਵਿਧਾਵਾਂ ਤਾਂ ਜੋ ਈਈ ਦੇ ਉਤਪਾਦਾਂ ਨੂੰ ਵਿਸ਼ਵ ਬਜ਼ਾਰ ਵਿੱਚ ਈਵੈਂਟਸ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ, ਜੀਆਈ (ਭੂਗੋਲਿਕ ਸੰਕੇਤ) ਦੀ ਰਜਿਸਟ੍ਰੇਸ਼ਨ ਆਦਿ, ਐੱਫਪੀਓ’ਜ਼ ਅਤੇ ਹੋਰ ਉਤਪਾਦਕਾਂ ਨੂੰ ਉਤਸ਼ਾਹਿਤ ਕਰਦੇ ਹਨ।
ਇਸ ਤੋਂ ਇਲਾਵਾ ਬਾਂਸ ਦੇ ਪੌਦੇ ਲਗਾਉਣ ਅਤੇ ਮਧੂ-ਮੱਖੀ ਪਾਲਣ, ਭਾਰਤ ਸਰਕਾਰ ਦੀਆਂ ਹੋਰ ਯੋਜਨਾਵਾਂ ਜਿਵੇਂ ਕਿ ਪੀਐੱਮ ਕਿਸਾਨ ਸੰਪਦਾ ਯੋਜਨਾ ਅਤੇ ਆਤਮਨਿਰਭਰ ਭਾਰਤ, ਕ੍ਰਿਸ਼ੀ ਉਡਾਨ ਅਤੇ ਕਿਸਾਨ ਰੇਲ ਦੇ ਅਧੀਨ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦਾ ਲਾਭ ਲੈਂਦੇ ਹੋਏ ਈ-ਕਾਮਰਸ ਦੁਆਰਾ ਵਿਕਰੀ 'ਤੇ ਧਿਆਨ ਕੇਂਦਰਤ ਕਰਨਾ ਉੱਚ ਕੀਮਤ ਵਾਲੀਆਂ ਜੈਵਿਕ ਫਸਲਾਂ ਵਿੱਚ ਸ਼ਾਮਲ ਕਿਸਾਨਾਂ ਅਤੇ ਉੱਦਮੀਆਂ ਨੂੰ ਆਪਣੇ ਹੀ ਬ੍ਰਾਂਡਾਂ ਜਿਵੇਂ ਐੱਨਈ ਫਰੈੱਸ਼ (NE Fresh) ਅਤੇ ਵੰਨ-ਔਰਗੈਨਿਕ ਨੌਰਥ ਈਸਟ (ONE)- (Organic North East) ਅਤੇ ਨੇਫੈਡ (NAFED), ਟ੍ਰਾਈਫੈਡ (TRIFED) ਆਦਿ ਰਾਹੀਂ ਫ੍ਰੈਂਚਾਇਜ਼ੀ ਧਾਰਨਾ ਤਹਿਤ ਪ੍ਰਚੂਨ ਦੀਆਂ ਦੁਕਾਨਾਂ ਸ਼ੁਰੂ ਕਰਨਾ ਵੀ ਪਾਈਪਲਾਈਨ ਵਿੱਚ ਹੈ। ਮੁੜ ਸੁਰਜੀਤੀ ਪੈਕੇਜ ਲਾਗੂ ਕਰਨ ਨਾਲ ਖੇਤੀ ਖੇਤਰ, ਪ੍ਰੋਜੈਕਟਾਂ ਅਤੇ ਈਵੈਂਟਸ ਮੈਨੇਜਮੈਂਟ ਸੈਕਟਰ, ਲੌਜਿਸਟਿਕਸ, ਸੌਰਟਿੰਗ ਅਤੇ ਗ੍ਰੇਡਿੰਗ ਅਤੇ ਵੈਲਿਊ ਐਡੀਸ਼ਨ, ਉੱਦਮਤਾ ਅਤੇ ਮਾਰਕਿਟਿੰਗ ਦੋਵਾਂ ਵਿੱਚ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੋਜ਼ਗਾਰ ਪੈਦਾ ਹੋਵੇਗਾ।
ਦੇਸ਼ ਦੇ ਦੂਜੇ ਹਿੱਸਿਆਂ ਦੇ ਨਾਲ ਨਾਲ ਦੇਸ਼ ਦੇ ਬਾਹਰ ਐੱਨਈਆਰ ਦੇ ਜੈਵਿਕ ਉਤਪਾਦਾਂ ਦੀ ਜੀਆਈ ਟੈਗਿੰਗ ਅਤੇ ਮਾਰਕਿਟਿੰਗ, ਇਨ੍ਹਾਂ ਉਤਪਾਦਾਂ ਦੇ ਨਿਰਯਾਤ ਨੂੰ ਵਧਾਏਗੀ ਜਿਸ ਨਾਲ ਐੱਨਈਆਰ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।
*********
ਡੀਐੱਸ
(Release ID: 1747206)
Visitor Counter : 204
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam