ਖਾਣ ਮੰਤਰਾਲਾ
ਖਾਣ ਮੰਤਰਾਲੇ ਨੇ ਖਣਿਜਾਂ ਦੇ ਭਵਿੱਖਤ ਸੰਚਾਲਨਾਂ ਲਈ ਨਿਜੀ ਖੁਦਾਈ ਏਜੰਸੀਆਂ ਨੂੰ ਮਾਣਤਾ ਦੇਣ ਲਈ ਸਕੀਮ ਅਪਣਾਈ
ਮਾਣਤਾ ਪ੍ਰਾਪਤ ਨਿਜੀ ਏਜੰਸੀਆਂ ਲਈ ਦਿਸ਼ਾ ਨਿਰਦੇਸ਼ਾਂ ਬਾਰੇ ਨੋਟੀਫਿਕੇਸ਼ਨ ਖਾਣਾਂ ਅਤੇ ਖਣਿਜ (ਵਿਕਾਸ ਤੇ ਨਿਯੰਤਰਣ) ਐਕਟ 1957 ਤਹਿਤ ਜਾਰੀ
Posted On:
18 AUG 2021 2:04PM by PIB Chandigarh
ਖਣਿਜ ਖੇਤਰ ਵਿੱਚ ਆਰਥਿਕ ਸੰਭਾਵਨਾਵਾਂ ਨੂੰ ਸਾਹਮਣੇ ਲਿਆਉਣ ਲਈ ਮੁੱਖ ਨਿਯੰਤਰਣ ਸੁਧਾਰ ।
ਖੁਦਾਈ ਦੀ ਗਤੀ ਵਿੱਚ ਤੇਜ਼ੀ ਅਤੇ ਨਵੇਂ ਰੋਜ਼ਗਾਰ ਮੌਕੇ ਪੈਦਾ ਕਰਗੀ ।
ਸਕੀਮ ਨਵੇਂ ਉੱਦਮੀਆਂ ਨੂੰ ਉਤਸ਼ਾਹਿਤ ਕਰੇਗੀ ।
ਖਾਣ ਮੰਤਰਾਲੇ ਨੇ ਨੈਸ਼ਨਲ ਐਕਰੀਡੀਟੇਸ਼ਨ ਬੋਰਡ ਫੋਰ ਐਜੂਕੇਸ਼ਨ ਐਂਡ ਟਰੇਨਿੰਗ ਆਫ ਕੁਆਲਿਟੀ ਕੌਂਸਲ ਆਫ ਇੰਡੀਆ (ਕਿਉ ਸੀ ਆਈ — ਐੱਨ ਏ ਬੀ ਈ ਟੀ) ਦੁਆਰਾ ਵਿਕਸਿਤ ਨਿਜੀ ਖੁਦਾਈ ਏਜੰਸੀਆਂ ਲਈ ਮਾਣਤਾ ਦੀ ਸਕੀਮ ਨੂੰ ਅਪਣਾਇਆ ਹੈ ।
ਕਿਉ ਸੀ ਆਈ — ਐੱਨ ਏ ਬੀ ਈ ਟੀ ਸਕੀਮ ਦੀਆਂ ਪ੍ਰਕਿਰਿਆਵਾਂ ਅਤੇ ਮਾਣਕਾਂ ਦੇ ਅਨੁਸਾਰ ਖਣਿਜਾਂ ਦੇ ਭਵਿੱਖਤ ਸੰਚਾਲਨਾਂ ਨੂੰ ਹੱਥ ਵਿੱਚ ਲੈਣ ਵਾਲੀਆਂ ਨਿਜੀ ਖੁਦਾਈ ਏਜੰਸੀਆਂ ਨੂੰ ਮਾਣਤਾ ਦੇਵੇਗੀ । ਚਾਹਵਾਨ ਨਿਜੀ ਖੁਦਾਈ ਏਜੰਸੀਆਂ ਨੂੰ ਸਕੀਮ ਅਨੁਸਾਰ ਮਾਣਤਾ ਹਾਸਲ ਕਰਨ ਦੀ ਲੋੜ ਹੋਵੇਗੀ ਅਤੇ ਉਸ ਤੋਂ ਬਾਅਦ ਐਕਟ ਦੇ ਸੈਕਸ਼ਨ 4 ਦੇ ਸਬ ਸੈਕਸ਼ਨ 1 ਤਹਿਤ ਉਹਨਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਲਈ ਮੰਤਰਾਲੇ ਨੂੰ ਅਰਜ਼ੀ ਦੇਣੀ ਹੋਵੇਗੀ । ਮੰਤਰਾਲੇ ਨੇ ਇਸ ਲਈ ਵਿਸਥਾਰਪੂਰਵਕ ਪ੍ਰਕਿਰਿਆ , ਨਿਯਮ ਅਤੇ ਸ਼ਰਤਾਂ ਸਹਿਤ ਨੋਟੀਫਿਕੇਸ਼ਨ ਲਈ ਖੁਦਾਈ ਏਜੰਸੀਆਂ ਨੂੰ ਵਿਚਾਰ ਕਰਨ ਲਈ ਦਿਸ਼ਾ ਨਿਰਦੇਸ਼ ਬਣਾਏ ਹਨ । ਖਾਣ ਮੰਤਰਾਲੇ ਨੇ ਮੰਤਰਾਲੇ ਦੀ ਸਰਕਾਰੀ ਵੈੱਬਸਾਈਟ ਤੇ ਨਿਜੀ ਖੁਦਾਈ ਏਜੰਸੀਆਂ ਦੀ ਮਾਣਤਾ ਲਈ ਨੋਟੀਫਿਕੇਸ਼ਨ ਸੰਬੰਧੀ ਦਿਸ਼ਾ ਨਿਰਦੇਸ਼ ਅਤੇ ਮਾਣਤਾ ਸਕੀਮ ਨੂੰ ਪ੍ਰਕਾਸਿ਼ਤ ਕੀਤਾ ਹੈ ।(www.mines.gov.in). https://www.mines.gov.in/writereaddata/UploadFile/orderdated12aug2021enclosures.pdf
ਖਾਣਾਂ ਅਤੇ ਖਣਿਜ (ਵਿਕਾਸ ਤੇ ਨਿਯੰਤਰਣ) ਐਕਟ 1957 , ਐੱਮ ਐੱਮ ਡੀ ਆਰ ਐਕਟ ਨੂੰ ਹਾਲ ਹੀ ਵਿੱਚ ਐੱਮ ਐੱਮ ਡੀ ਆਰ ਸੋਧ ਐਕਟ 2021 ਰਾਹੀਂ ਸੋਧਿਆ ਗਿਆ ਸੀ , ਲਾਗੂ 28—03—2021 । ਜਿਸ ਵਿੱਚ ਕੇਂਦਰ ਸਰਕਾਰ ਨੂੰ ਨਿਜੀ ਇਕਾਈਆਂ ਸਮੇਤ ਇਕਾਈਆਂ ਨੂੰ ਨੋਟੀਫਾਈ ਕਰਨ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ । ਇਹ ਉਹ ਇਕਾਈਆਂ ਹਨ ਜੋ ਭਵਿੱਖਤ ਸੰਚਾਲਨ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਕਰ ਸਕਦੀਆਂ ਹਨ ।
ਦੇਸ਼ ਵਿੱਚ ਖੁਦਾਈ ਦੀ ਗਤੀ ਨੂੰ ਤੇਜ਼ ਕਰਨ ਦੇ ਮੱਦੇਨਜ਼ਰ ਅਤੇ ਖਣਿਜਾਂ ਦੀ ਖੁਦਾਈ ਵਿੱਚ ਆਧੁਨਿਕ ਤਕਨਾਲੋਜੀ ਨੂੰ ਲਿਆਉਣ ਲਈ ਐੱਮ ਐੱਮ ਡੀ ਆਰ ਐਕਟ ਦੇ ਸੈਕਸ਼ਨ 4 (1) ਦੀ ਦੂਜੀ ਵਿਵਸਥਾ ਤਹਿਤ ਭਵਿੱਖਤ ਸੰਚਾਲਨਾਂ ਨੂੰ ਚਲਾਉਣ ਵਾਲੀਆਂ ਨਿਜੀ ਖੁਦਾਈ ਏਜੰਸੀਆਂ ਨੂੰ ਨੋਟੀਫਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ ।
ਇਸ ਵੇਲੇ ਕੇਵਲ ਸਰਕਾਰੀ ਏਜੰਸੀਆਂ ਖੁਦਾਈ ਵਿੱਚ ਲੱਗੀਆਂ ਹੋਈਆਂ ਹਨ ਅਤੇ ਖੁਦਾਈ ਦੀ ਗਤੀ ਉਹਨਾਂ ਦੀ ਸਮਰੱਥਾ ਮੁਤਾਬਿਕ ਸੀਮਤ ਹੈ । ਸਰਕਾਰ ਦਾ ਮੌਜੂਦਾ ਇਹ ਕਦਮ ਖਣਿਜ ਖੇਤਰ ਵਿੱਚ ਇੱਕ ਮੁੱਖ ਨਿਯੰਤਰਣ ਸੁਧਾਰ ਹੈ , ਜਿਸ ਦਾ ਮਕਸਦ ਖੇਤਰ ਵਿੱਚ ਆਰਥਿਕ ਸੰਭਾਵਨਾਵਾਂ ਨੂੰ ਪੈਦਾ ਕਰਨਾ ਅਤੇ ਖਣਿਜਾਂ ਦੀ ਖੁਦਾਈ ਵਿੱਚ ਹੋਰ ਏਜੰਸੀਆਂ ਨੂੰ ਲਿਆਉਣਾ ਹੈ । ਇਹ ਖੁਦਾਈ ਦੀ ਗਤੀ ਨੂੰ ਤੇਜ਼ ਕਰੇਗੀ , ਖੇਤਰ ਵਿੱਚ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ ਅਤੇ ਨਿਲਾਮੀ ਲਈ ਹੋਰ ਖੁਦਾਈ ਦੇ ਬਲਾਕ ਲਿਆਵੇਗੀ । ਸਕੀਮ ਸੈਕਟਰ ਵਿੱਚ ਮੁਹਾਤਰ ਤੇ ਨਵੀਂ ਤਕਨਾਲੋਜੀ ਲਿਆਉਣ ਦੇ ਨਾਲ ਨਾਲ ਖੁਦਾਈ ਦੇ ਖੇਤਰ ਵਿੱਚ ਨਵੇਂ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰੇਗੀ ।
*****************
ਐੱਸ ਐੱਸ / ਆਰ ਕੇ ਪੀ
(Release ID: 1747085)
Visitor Counter : 203