ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਦੇ ਹਿੱਸੇ ਵਜੋਂ ਆਯੋਜਿਤ ਕਲਾਈਂਬ—ਏ—ਥੋਨ ਨੂੰ ਫਲੈਗਸ ਇੰਨ ਕੀਤਾ
Posted On:
17 AUG 2021 3:56PM by PIB Chandigarh
ਮੁੱਖ ਵਿਸ਼ੇਸ਼ਤਾਵਾਂ :—
1. ਹਿਮਾਲਿਯਾ ਮੋਂਟੇਨਰਿੰਗ ਇੰਸਟੀਚਿਊਟ , ਦਾਰਜਲਿੰਗ ਦੀ ਇੱਕ ਟੀਮ ਦੁਆਰਾ ਸਿੱਕਮ ਹਿਮਾਲਿਯਾ ਦੀਆਂ 4 ਛੋਟੀਆਂ ਪਹਾੜੀਆਂ ਦੇ ਕਲਾਈਂਬ—ਏ—ਥੋਨ ਕੀਤਾ ਗਿਆ ।
2. ਮਾਊਂਟ ਰੇਹਨੋਕ ਵਿਖੇ 7,500 ਵਰਗ ਫੁੱਟ ਕੌਮੀ ਝੰਡਾ ਲਹਿਰਾਇਆ ਗਿਆ ।
3. ਪਹਾੜ ਦੀ ਟੀਸੀ ਤੇ ਸਭ ਤੋਂ ਵੱਡੇ ਭਾਰਤੀ ਰਾਸ਼ਟਰੀ ਝੰਡੇ ਨੂੰ ਏਸ਼ੀਆ ਬੁੱਕ ਆਫ ਰਿਕਾਰਡਸ ਅਤੇ ਇੰਡੀਅਨ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ।
4. ਦੇਸ਼ ਭਰ ਦੇ ਵੱਖ ਵੱਖ ਸਥਾਨਾਂ ਤੇ ਝੰਡੇ ਨੂੰ ਪ੍ਰਦਰਸਿ਼ਤ ਕਰਨ ਦੀ ਯੋਜਨਾ ਬਣਾਈ ਜਾਵੇਗੀ ।
5. ਟੀਮ ਨੇ ਇੰਸਟੀਚਿਊਟ ਵਿਖੇ 75 ਘੰਟੇ ਨਾਨ ਸਟਾਪ ਸੂਰਿਆ ਨਮਸਕਾਰ 2.51 ਲੱਖ ਵਾਰ ਕਰਕੇ ਵਿਸ਼ਵ ਰਿਕਾਰਡ ਵੀ ਬਣਾਇਆ ।
6. ਆਰ ਐੱਮ ਨੇ ਨੌਜਵਾਨਾਂ ਵਿਚਾਲੇ ਐਡਵੈਂਚਰ ਰਾਹੀਂ ਦੇਸ਼ ਭਗਤੀ ਉਤਸ਼ਾਹਿਤ ਕਰਨ ਲਈ ਸੰਸਥਾ ਦੀ ਸ਼ਲਾਘਾ ਕੀਤੀ ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 17 ਅਗਸਤ 2021 ਨੂੰ ਦਿੱਲੀ ਵਿੱਚ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਮਨਾਉਣ ਲਈ ਹਿਮਾਲਿਯਾ ਮੋਂਟੇਨਰਿੰਗ ਇੰਸਟੀਚਿਊਟ ਦੁਆਰਾ ਆਯੋਜਿਤ ਕਲਾਈਂਬ—ਏ—ਥੋਨ ਨੂੰ ਫਲੈਗ ਇੰਨ ਕੀਤਾ । ਕਲਾਈਂਬ—ਏ—ਥੋਨ 20 ਅਪ੍ਰੈਲ ਤੋਂ 25 ਅਪ੍ਰੈਲ 2021 ਨੂੰ ਸਿੱਕਮ ਹਿਮਾਲਿਯਾ ਦੀਆਂ ਚਾਰ ਛੋਟੀਆਂ ਪਹਾੜੀਆਂ ਤੇ ਆਯੋਜਿਤ ਕੀਤਾ ਗਿਆ ਸੀ । ਕਲਾਈਂਬ—ਏ—ਥੋਨ ਗਰੁੱਪ ਕੈਪਟਨ ਜੈ ਕਿਸ਼ਨ ਦੀ ਅਗਵਾਈ ਤਹਿਤ ਰੇਨੌਕ ਪਹਾੜੀ , ਪਹਾੜੀ ਫਰੇ , ਪਹਾੜੀ ਬੀ ਸੀ ਰੋਏ ਅਤੇ ਪਹਾੜੀ ਪਲੁੰਗ ਤੇ 125 ਮੋਂਟੇਨਰਜ਼ ਦੀ ਟੀਮ ਦੁਆਰਾ ਕੀਤਾ ਗਿਆ ਸੀ ।
7,500 ਵਰਗ ਫੁੱਟ ਪੈਮਾਇਸ਼ ਅਤੇ 75 ਕਿਲੋਗ੍ਰਾਮ ਭਾਰ ਵਾਲਾ ਰਾਸ਼ਟਰੀ ਝੰਡਾ ਸਮੁੰਦਰ ਪੱਧਰ ਤੋਂ 16,500 ਫੁੱਟ ਦੀ ਉਚਾਈ ਤੇ ਪਹਾੜੀ ਰੇਨੌਕ ਦੀ ਟੀਸੀ ਤੇ ਲਹਿਰਾਇਆ ਗਿਆ ਸੀ । ਇਹ ਬਿੰਦੂ ਜਿੱਥੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ , ਇਸ ਦਾ ਨਾਮ ਸਿੱਕਮ ਦੇ ਪਹਿਲੇ ਸੁਤੰਤਰਤਾ ਸੈਨਾਨੀ ਤ੍ਰਿਲੋਚਨ ਪੁਖਰੇਲ ਜਿਸ ਨੂੰ ਪਿਆਰ ਨਾਲ ਗਾਂਧੀ ਪੁਖਰੇਲ ਵਜੋਂ ਯਾਦ ਕੀਤਾ ਜਾਂਦਾ ਹੈ , ਦਾ ਨਾਂ ਦਿੱਤਾ ਗਿਆ ਹੈ । ਇਸ ਕਾਰਵਾਈ ਨੂੰ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਪਹਾੜ ਦੀ ਟੀਸੀ ਤੇ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਲਹਿਰਾਉਣ ਵਜੋਂ ਦਰਜ ਕੀਤਾ ਗਿਆ ਹੈ । ਟੀਮ ਨੇ ਇੱਕ ਹੋਰ ਵਿਸ਼ਵ ਰਿਕਾਰਡ 75 ਘੰਟੇ ਨਾਨ ਸਟਾਪ ਸੂਰਿਆ ਨਮਸਕਾਰ 2.51 ਲੱਖ ਵਾਰ ਐੱਚ ਐੱਮ ਆਈ ਦਾਰਜਲਿੰਗ ਤੇ ਕਰਕੇ ਦਰਜ ਕੀਤਾ ਹੈ ।
ਇਸ ਵਿਲੱਖਣ ਪਹਿਲਕਦਮੀ ਲਈ ਐੱਚ ਐੱਮ ਆਈ ਦੀ ਪ੍ਰਸ਼ੰਸਾ ਕਰਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਜਿਹੀਆਂ ਈਵੇਂਟਸ ਨੌਜਵਾਨਾਂ ਵਿੱਚ ਐਡਵੈਂਚਰ ਰਾਹੀਂ ਦੇਸ਼ ਭਗਤੀ ਨੂੰ ਉਤਸ਼ਾਹਿਤ ਕਰਨਗੀਆਂ । ਉਹਨਾਂ ਨੇ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਟੀਮ ਨੂੰ ਹਿੱਸਾ ਲੈਣ ਲਈ ਪ੍ਰਮਾਣ ਪੱਤਰ ਵੀ ਜਾਰੀ ਕੀਤੇ ।
ਗਰੁੱਪ ਕੈਪਟਨ ਜੈ ਕਿਸ਼ਨ ਨੇ ਰਕਸ਼ਾ ਮੰਤਰੀ ਨੂੰ ਭਾਰਤੀ ਝੰਡੇ ਦਾ ਰੈਪਲਿਕਾ ਪੇਸ਼ ਕੀਤਾ । ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ ।
ਰਾਸ਼ਟਰੀ ਝੰਡੇ ਨੂੰ ਦੇਸ਼ ਭਰ ਵਿੱਚ ਵੱਖ ਵੱਖ ਥਾਵਾਂ ਤੇ ਪ੍ਰਦਰਸਿ਼ਤ ਕਰਨ ਦੀ ਯੋਜਨਾ ਹੈ । ਇਸ ਵਿੱਚ 31 ਅਕਤੂਬਰ 2021 ਨੂੰ ਗੁਜਰਾਤ ਵਿੱਚ ਸਟੈਚੂ ਆਫ ਯੁਨਿਟੀ , 16 ਦਸੰਬਰ 2021 ਨੂੰ ਸਵਰਨਿਮ ਵਿਜੈ ਦਿਵਸ ਮੌਕੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਜੰਗੀ ਯਾਦਗਾਰ / ਦੱਖਣ ਬਲਾਕ , 15 ਅਗਸਤ 2022 ਨੂੰ ਸ਼੍ਰੀਨਗਰ ਦੇ ਲਾਲ ਚੌਕ , ਅੰਡੇਮਾਨ ਨਿਕੋਬਾਰ ਦੀਪ ਅਤੇ ਕੰਨਿਆਕੁਮਾਰੀ 23 ਮਾਰਚ 2022 ਸ਼ਾਮਲ ਹੈ । ਇਸ ਤੋਂ ਇਲਾਵਾ ਟੀਮ ਦੀ ਰਾਸ਼ਟਰੀ ਝੰਡੇ ਨੂੰ ਜਨਵਰੀ 2022 ਵਿੱਚ ਦੱਖਣੀ ਪੋਲ ਦੀ ਸਭ ਤੋਂ ਉੱਚੀ ਟੀ ਸੀ ਤੇ ਪ੍ਰਦਰਸਿ਼ਤ ਕਰਨ ਦੀ ਯੋਜਨਾ ਹੈ ।
*************
ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ
(Release ID: 1746803)
Visitor Counter : 292