ਜਹਾਜ਼ਰਾਨੀ ਮੰਤਰਾਲਾ
ਵੀ ਓ ਸੀ ਚਿਦੰਬਰਨਾਰ (ਵੀਓਸੀ) ਪੋਰਟ ਨੇ 24 ਘੰਟਿਆਂ ਵਿੱਚ 57,090 ਟਨ ਕੋਲਾ ਉਤਾਰ ਕੇ ਇੱਕ ਰਿਕਾਰਡ ਕਾਇਮ ਕੀਤਾ
Posted On:
17 AUG 2021 1:12PM by PIB Chandigarh
15.08.2021 ਨੂੰ ਵੀ ਓ ਚਿਦੰਬਰਨਾਰ ਪੋਰਟ ਨੇ ‘ਐੱਮ ਵੀ ਸਟਾਰ ਲੌਰਾ’ ਜਹਾਜ਼ ਤੋਂ ਬਰਥ ਨੰਬਰ 9 ‘ਤੇ 24 ਘੰਟਿਆਂ ਵਿੱਚ 57,090 ਟਨ ਕੋਲਾ ਉਤਾਰ ਕੇ ਨਵਾਂ ਰਿਕਾਰਡ ਕਾਇਮ ਕੀਤਾ, ਜੋ 27.10.2020 ਨੂੰ ਬਰਥ ਨੰਬਰ 9 'ਤੇ ‘ਐੱਮਵੀ ਓਸ਼ੀਅਨ ਡ੍ਰੀਮ’ ਜਹਾਜ਼ ਦੁਆਰਾ ਸੰਭਾਲੇ ਗਏ 56,687 ਟਨ ਕੋਲੇ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਗਿਆ। ਇਹ ਵੀ ਮਾਣ ਵਾਲੀ ਗੱਲ ਹੈ ਕਿ, ਇੱਕ ਦਿਨ ਵਿੱਚ ਕੀਤੀ ਗਈ 1,82,867 ਟਨ ਮਾਲ ਦੀ ਢੋਆ ਢੁਆਈ ਇਸ ਸਾਲ ਇੱਕ ਦਿਨ ਵਿੱਚ ਕੀਤੀ ਜਾਣ ਵਾਲੀ ਕਾਰਗੋ ਦੀ ਢੋਆ ਢੁਆਈ ਦੀ ਸਭ ਤੋਂ ਵੱਧ ਮਾਤਰਾ ਹੈ।
ਮਾਰਸ਼ਲ ਟਾਪੂ ਸਮੂਹ (ਆਈਲੈਂਡਜ਼) ਨੇ, ਇੰਡੋਨੇਸ਼ੀਆ ਦੇ ਮੌਰਾ ਬੇਰੋ ਬੰਦਰਗਾਹ ਤੋਂ ਪਹੁੰਚੇ, ਪੈਨਾਮੈਕਸ ਕਲਾਸ ਦੇ ਜਹਾਜ਼ 'ਐੱਮ ਵੀ ਸਟਾਰ ਲੌਰਾ', ਜਿਸ ‘ਤੇ 14.20 ਮੀਟਰ ਦੇ ਫਲੋਟਿੰਗ ਡਰਾਫਟ ਦੇ ਨਾਲ ਮੈਸਰਜ਼ ਇੰਡੀਆ ਕੋਕ ਐਂਡ ਪਾਵਰ ਪ੍ਰਾਈਵੇਟ ਲਿਮਿਟੇਡ ਲਈ 77,675 ਟਨ ਕੋਲਾ ਭੇਜਿਆ ਗਿਆ ਸੀ ਨੂੰ, ਰਵਾਨਾ ਕੀਤਾ ਸੀ।
ਮੈਸਰਜ਼ ਇਮਕੋਲਾ ਕਰੇਨ ਕੰਪਨੀ, ਤੂਤੀਕੋਰਿਨ ਦੁਆਰਾ ਸੰਚਾਲਿਤ 3-ਹਾਰਬਰ ਮੋਬਾਈਲ ਕ੍ਰੇਨਾਂ ਨੇ 24 ਘੰਟਿਆਂ ਦੇ ਅੰਦਰ 57,090 ਟਨ ਕੋਲੇ ਦੀ ਸਾਂਭ-ਸੰਭਾਲ ਕੀਤੀ। ਜਹਾਜ਼ ਲਈ ਸ਼ਿਪਿੰਗ ਏਜੰਟ ਮੈਸਰਜ਼ ਜੇਐੱਨਪੀ ਸ਼ਿਪਿੰਗ ਏਜੰਸੀਜ਼ ਤੂਤੀਕੋਰਿਨ, ਅਤੇ ਸਟੀਵੇਡੋਰ ਏਜੰਟ ਮੈਸਰਜ਼ ਚੈਟੀਨਾਡ ਲੌਜਿਸਟਿਕਸ, ਤੂਤੀਕੋਰਿਨ ਸਨ।
ਸ਼੍ਰੀ ਟੀ ਕੇ ਰਾਮਚੰਦਰਨ, ਚੇਅਰਮੈਨ, ਵੀਓਸੀ ਪੋਰਟ ਟਰੱਸਟ (V.O.C. Port Trust) ਨੇ ਇਸ ਰਿਕਾਰਡ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਹਿਤਧਾਰਕਾਂ ਦੁਆਰਾ ਪ੍ਰਦਰਸ਼ਤ ਕੀਤੇ ਗਏ ਤਾਲਮੇਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਧੇਰੇ ਆਵਾਜਾਈ ਨੂੰ ਆਕਰਸ਼ਤ ਕਰਨ ਲਈ ਪੋਰਟ ਕਾਰਗੁਜ਼ਾਰੀ ਅਤੇ ਉਤਪਾਦਕਤਾ ਵਿੱਚ ਸੁਧਾਰ ਹਾਸਲ ਕਰਨ ਲਈ ਨਿਰੰਤਰ ਪ੍ਰਯਤਨਸ਼ੀਲ ਹੈ।
**********
ਐੱਮਜੇਪੀਐੱਸ/ਐੱਮਐੱਸ
(Release ID: 1746722)
Visitor Counter : 190