ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਟੀਕੇ ਜਾਰੀ ਕਰਨ ਅਤੇ ਬੈਚ ਟੈਸਟਿੰਗ ਲਈ ਇੱਕ ਹੋਰ ਲੈਬਾਰਟਰੀ ਨੂੰ ਪ੍ਰਵਾਨਗੀ ਦਿੱਤੀ ਗਈ


ਨੈਸ਼ਨਲ ਇੰਸਟੀਚਿਊਟ ਆਫ ਐਨੀਮਲ ਬਾਇਓ ਟੈਕਨੋਲੋਜੀ , ਹੈਦਰਾਬਾਦ ਹੁਣ ਗੁਣਵਤਾ ਚੈੱਕ ਕਰ ਸਕਦੀ ਹੈ ਅਤੇ ਨਤੀਜੇ ਵਜੋਂ ਕੋਵਿਡ 19 ਟੀਕਿਆਂ ਦੇ ਲਾਟ ਜਾਰੀ ਕਰ ਸਕਦੀ ਹੈ

ਇਸ ਕਦਮ ਦਾ ਮਕਸਦ ਟੀਕੇ ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰਨਾ ਅਤੇ ਵੱਡੀ ਟੀਕਾਕਰਣ ਮੁਹਿੰਮ ਨੂੰ ਹੱਲਾਸ਼ੇਰੀ ਦੇਣਾ ਹੈ

Posted On: 16 AUG 2021 6:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਭਾਰਤ ਸਰਕਾਰ ਕੋਵਿਡ 19 ਟੀਕਿਆਂ ਦੇ ਪ੍ਰਸ਼ਾਸਨ , ਸਪਲਾਈ ਅਤੇ ਉਤਪਾਦਨ ਦੇ ਸੁਧਾਰ ਲਈ ਅਣਥੱਕ ਅਤੇ ਲਗਾਤਾਰ ਕੰਮ ਕਰ ਰਹੀ ਹੈ  ਟੀਕਾਕਰਣ ਨੂੰ ਤੇਜ਼ ਕਰਨ ਲਈ ਇੱਕ ਹੋਰ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ (ਐੱਮ  ਐੱਚ ਐੱਫ ਡਬਲਯੁਨੇ ਟੈਸਟਿੰਗ ਲਈ ਇੱਕ ਹੋਰ ਲੈਬਾਰਟਰੀ ਦੀ ਪ੍ਰਵਾਨਗੀ ਅਤੇ ਕੋਵਿਡ 19 ਟੀਕਿਆਂ ਦੇ ਲਾਟ ਜਾਰੀ ਕਰਨ ਲਈ ਪ੍ਰਵਾਨਗੀ ਦਿੱਤੀ ਹੈ 
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਨੈਸ਼ਨਲ ਇੰਸਟੀਚਿਊਟ ਆਫ ਐਨੀਮਲ ਬਾਇਓ ਟੈਕਨੋਲੋਜੀ (ਐੱਨ ਆਈ  ਬੀਨੂੰ ਕੋਵਿਡ 19 ਟੀਕਿਆਂ ਦੇ ਲਾਟ ਜਾਰੀ ਕਰਨ ਅਤੇ ਟੈਸਟ ਕਰਨ ਲਈ ਕੇਂਦਰੀ ਡਰੱਗ ਲੈਬਾਰਟਰੀ ਵਜੋਂ ਅਧਿਕਾਰਤ ਕੀਤਾ ਹੈ । 
ਭਾਰਤ ਵਿੱਚ ਕੋਵਿਡ 19 ਟੀਕਾਕਰਣ ਵੰਡ ਦੇ ਵੱਖ ਵੱਖ ਪਹਿਲੂਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ 11 ਨਵੰਬਰ 2020 ਨੂੰ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਸੀ  ਮੀਟਿੰਗ ਵਿੱਚ ਮੰਤਰਾਲਿਆਂ ਅਤੇ ਵਿਭਾਗਾਂ ਜਿਵੇਂ ਡਿਪਾਰਟਮੈਂਟ ਆਫ ਬਾਇਓ ਤਕਨਾਲੋਜੀ (ਡੀ ਬੀ ਟੀ) , ਵਿਗਿਆਨ ਤੇ ਤਕਨਾਲੋਜੀ ਵਿਭਾਗ (ਡੀ ਐੱਸ ਟੀਅਤੇ ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ (ਸੀ ਐੱਸ ਆਈ ਆਰਨੂੰ ਆਖਿਆ ਗਿਆ ਸੀ ਕਿ ਉਹ ਸਿਹਤ ਮੰਤਰਾਲੇ ਨੂੰ ਅਜਿਹੀਆਂ ਲੈਬਾਰਟਰੀਆਂ ਬਾਰੇ ਦੱਸਣ ਜਿਹਨਾਂ ਨੂੰ ਸੀ ਡੀ ਐੱਲ ਵਜੋਂ ਵਰਤਣ ਲਈ ਬਦਲਿਆ ਜਾ ਸਕਦਾ ਹੈ 
ਪੂਰੇ ਵਿਚਾਰ ਵਟਾਂਦਰੇ ਤੋਂ ਬਾਅਦ ਡੀ ਬੀ ਟੀ ਨੇ ਦੋ ਲੈਬਾਰਟਰੀਆਂ — ਐੱਨ ਆਈ  ਬੀ ਅਤੇ ਨੈਸ਼ਨਲ ਸੈਂਟਰ ਫਾਰ ਸੈੱਲ ਸਾਇੰਸੇਜ਼ (ਐੱਨ ਸੀ ਸੀ ਐੱਸ) , ਪੁਨੇ ਨੂੰ ਇਸ ਮਕਸਦ ਲਈ ਤਜਵੀਜ਼ ਕੀਤਾ ਸੀ  ਪ੍ਰਧਾਨ ਮੰਤਰੀ ਕੇਅਰਜ਼ ਫੰਡ ਟਰਸਟ (ਪੀ ਐੱਮ ਕੇਅਰਜ਼ਅਲਾਟ ਕੀਤੇ ਗਏ ਫੰਡਾਂ ਨਾਲ ਇਹਨਾਂ ਦੋਹਾਂ ਲੈਬਾਰਟਰੀਆਂ ਨੂੰ ਅਪਗ੍ਰੇਡ ਕੀਤਾ ਗਿਆ ਸੀ 
ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗਨਾਈਜੇਸ਼ਨ (ਸੀ ਡੀ ਐੱਸ ਸੀ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਇੱਕ ਮਸੌਦਾ ਨੋਟੀਫਿਕੇਸ਼ਨ ਦਿੱਤਾ ਹੈ ਤਾਂ ਜੋ ਐੱਨ ਆਈ  ਬੀ ਹੈਦਰਾਬਾਦ ਨੂੰ ਸੀ ਡੀ ਐੱਲ ਲੈਬਾਰਟਰੀ ਵਜੋਂ ਨੋਟੀਫਾਈ ਕੀਤਾ ਜਾ ਸਕੇ  ਇਸ ਤੇ ਕਾਰਵਾਈ ਕਰਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਐੱਨ ਆਈ  ਬੀ ਹੈਦਰਾਬਾਦ ਨੂੰ ਸੀ ਡੀ ਐੱਲ ਲੈਬਾਰਟਰੀ ਵਜੋਂ ਹੁਣ ਨੋਟੀਫਾਈ ਕਰ ਦਿੱਤਾ ਹੈ 
ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਐੱਨ ਸੀ ਸੀ ਐੱਸ ਪੁਨੇ ਪਹਿਲਾਂ ਹੀ ਐੱਮ  ਐੱਚ ਐੱਫ ਡਬਲਯੁ ਦੁਆਰਾ ਜੂਨ 28, 2021 ਨੂੰ ਸੀ ਡੀ ਐੱਲ ਲੈਬਾਰਟਰੀ ਵਜੋਂ ਨੋਟੀਫਾਈ ਕੀਤੀ ਜਾ ਚੁੱਕੀ ਹੈ 
ਇਹਨਾਂ ਦੋਹਾਂ ਲੈਬਾਰਟਰੀਆਂ ਦੇ ਸੀ ਡੀ ਐੱਲ ਲੈਬਾਰਟਰੀਆਂ ਵਜੋਂ ਨੋਟੀਫਾਈ ਹੋਣ ਨਾਲ ਵੈਕਸੀਨ ਉਤਪਾਦਨ ਵਿੱਚ ਸੁਧਾਰ ਆਵੇਗਾ ਅਤੇ ਅੰਤ ਇਹ ਵੈਕਸੀਨੇਸ਼ਨ ਮੁਹਿੰਮ ਨੂੰ ਮਜ਼ਬੂਤ ਕਰਨਗੀਆਂ 

 

*****************

 

ਐੱਮ ਵੀ /  ਐੱਲ
ਐੱਚ ਐੱਫ ਡਬਲਯੁ / ਐੱਚ ਐੱਫ ਐੱਮ — ਐੱਨ ਆਈ  ਬੀ / 16 ਅਗਸਤ 2021 / 4



(Release ID: 1746521) Visitor Counter : 153