ਰੱਖਿਆ ਮੰਤਰਾਲਾ
ਰੱਖਿਆ ਜਾਂਚ ਬੁਨਿਆਦੀ ਢਾਂਚਾ ਯੋਜਨਾ
Posted On:
16 AUG 2021 3:39PM by PIB Chandigarh
ਮੁੱਖ ਝਲਕੀਆਂ
* ਘਰੇਲੂ ਰੱਖਿਆ ਅਤੇ ਏਰੋਸਪੇਸ ਨਿਰਮਾਣ ਨੂੰ ਹੁਲਾਰਾ ਦੇਣ ਦੀ ਯੋਜਨਾ
*ਉਦਯੋਗ ਨਾਲ ਸਾਂਝੇਦਾਰੀ ਵਿੱਚ ਅਤਿ-ਆਧੁਨਿਕ ਟੈਸਟਿੰਗ ਬੁਨਿਆਦੀ ਢਾਂਚਾ ਸਿਰਜਣ ਲਈ 400 ਕਰੋੜ ਰੁਪਏ ਦਾ ਆਊਟ-ਲੇ
* ਸਕੀਮ ਰਕਸ਼ਾ ਮੰਤਰੀ ਵੱਲੋਂ ਮਈ 2020 ਵਿੱਚ ਲਾਂਚ ਕੀਤੀ ਗਈ ਸੀ
*ਸਪਸ਼ਟੀਕਰਨ ਲਈ ਪ੍ਰੋਜੈਕਟ ਸਲਾਹਕਾਰ/ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ
ਘਰੇਲੂ ਰੱਖਿਆ ਅਤੇ ਏਰੋਸਪੇਸ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ, ਰੱਖਿਆ ਮੰਤਰਾਲੇ (ਐਮਓਡੀ) ਨੇਪ੍ਰਾਈਵੇਟ ਉਦਯੋਗ ਦੇ ਨਾਲ ਸਾਂਝੇਦਾਰੀ ਵਿੱਚ ਅਤਿ ਆਧੁਨਿਕ ਟੈਸਟਿੰਗ ਬੁਨਿਆਦੀ ਢਾਂਚਾ ਸਿਰਜਣ ਲਈ 400 ਕਰੋੜ ਰੁਪਏ ਦੇ ਖਰਚ ਨਾਲ ਰੱਖਿਆ ਪ੍ਰੀਖਣ ਬੁਨਿਆਦੀ ਢਾਂਚਾ ਯੋਜਨਾ (ਡੀਟੀਆਈਐਸ) ਦੀ ਸ਼ੁਰੂਆਤ ਕੀਤੀ ਹੈ। ਇਹ ਸਕੀਮ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ 08 ਮਈ, 2020 ਨੂੰ ਲਾਂਚ ਕੀਤੀ ਗਈ ਸੀ। ਇਹ ਯੋਜਨਾ ਪੰਜ ਸਾਲਾਂ ਦੀ ਮਿਆਦ ਲਈ ਚੱਲੇਗੀ ਅਤੇ 6-8 ਗ੍ਰੀਨਫੀਲਡ ਡਿਫੈਂਸ ਟੈਸਟਿੰਗ ਬੁਨਿਆਦੀ ਢਾਂਚਾ ਸਹੂਲਤਾਂ ਦੀ ਸਥਾਪਨਾ ਦੀ ਕਲਪਨਾ ਕਰਦੀ ਹੈ ਜੋ ਕਿ ਰੱਖਿਆ ਅਤੇ ਏਰੋਸਪੇਸ ਨਾਲ ਸਬੰਧਤ ਉਤਪਾਦਨ ਲਈ ਲੋੜੀਂਦੀਆਂ ਹਨ।
ਯੋਜਨਾ ਦੇ ਅਧੀਨ ਪ੍ਰੋਜੈਕਟਾਂ ਨੂੰ 'ਗ੍ਰਾਂਟ-ਇਨ-ਏਡ' ਦੇ ਰੂਪ ਵਿੱਚ 75 ਪ੍ਰਤੀਸ਼ਤ ਤੱਕ ਸਰਕਾਰੀ ਫੰਡ ਮੁਹੱਈਆ ਕਰਵਾਇਆ ਜਾਵੇਗਾ। ਪ੍ਰਾਜੈਕਟ ਦੀ ਲਾਗਤ ਦਾ ਬਾਕੀ 25 ਪ੍ਰਤੀਸ਼ਤ ਹਿੱਸਾ ਸਪੈਸ਼ਲ ਪਰਪਜ਼ ਵਹੀਕਲ (ਐਸਪੀਵੀ) ਦੇ ਹਿੱਸੇਦਾਰਾਂ ਵੱਲੋਂ ਚੁੱਕਣਾ ਪਏਗਾ, ਜਿਨ੍ਹਾਂ ਵਿੱਚ ਭਾਰਤੀ ਪ੍ਰਾਈਵੇਟ ਇਕਾਈਆਂ ਅਤੇ ਰਾਜ ਸਰਕਾਰਾਂ ਹੋਣਗੀਆਂ। ਇਸ ਸੰਬੰਧ ਵਿੱਚ, ਰੱਖਿਆ ਉਤਪਾਦਨ ਵਿਭਾਗ/ਡਾਇਰੈਕਟੋਰੇਟ ਜਨਰਲ ਆਫ਼ ਕੁਆਲਿਟੀ ਐਸ਼ੋਰੈਂਸ (ਡੀਡੀਪੀ/ਡੀਜੀਕਿਓਏ) ਨੇ ਚੁਣੇ ਹੋਏ ਖੇਤਰਾਂ ਵਿੱਚ ਰੱਖਿਆ ਜਾਂਚ ਸਹੂਲ ਤਾਂ ਸਥਾਪਤ ਕਰਨ ਲਈ ਅੱਠ ਐਕਸਪ੍ਰੇਸ਼ਨ ਆਫ ਇੰਟਰੇਸਟ (ਈਓਆਈ) ਪ੍ਰਕਾਸ਼ਤ ਕੀਤੇ ਹਨ। ਇਸ ਨੂੰ https://eprocure.gov.in ਅਤੇ https://ddpmod.gov.in 'ਤੇ ਅਪਲੋਡ ਕੀਤਾ ਗਿਆ ਹੈ। ਚੁਣੇ ਗਏ ਸਹਾਇਤਾ ਖੇਤਰਾਂ ਲਈ ਰੱਖਿਆ ਜਾਂਚ ਸਹੂਲਤ ਲਈ ਬੇਨਤੀ ਵਾਸਤੇ ਪ੍ਰਸਤਾਵ (ਆਰਐਫਪੀ) ਛੇਤੀ ਹੀ ਜਾਰੀ ਕੀਤੇ ਜਾਣਗੇ ਅਤੇ ਉਪਰੋਕਤ ਵੈਬਸਾਈਟਾਂ ਤੇ ਪ੍ਰਕਾਸ਼ਤ ਕੀਤੇ ਜਾਣਗੇ।
ਸਕੀਮ ਲਈ ਇੱਕ ਪ੍ਰੋਜੈਕਟ ਸਲਾਹਕਾਰ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਗਈਆਂ ਹਨ, ਜਿਸ ਨਾਲ ਈਮੇਲ ਆਈਡੀ vishal.kanwar@pwc.com, shruti.arora@pwc.com ਅਤੇ DDP/DGQA ਦੇ ਪ੍ਰੋਜੈਕਟ ਅਫਸਰ ਦੀ ਈਮੇਲ dtis-dqawp@navy .gov.in ਅਤੇ ks.nehra@navy.gov.in ਤੇ ਸਕੀਮ, ਈਓਆਈ ਜਾਂ ਆਰਐਫਪੀ ਦੇ ਨਿਯਮਾਂ ਅਤੇ ਸ਼ਰਤਾਂ ਬਾਰੇ ਕਿਸੇ ਵੀ ਸਪਸ਼ਟੀਕਰਨ ਲਈ ਸੰਪਰਕ ਕੀਤਾ ਜਾ ਸਕਦਾ ਹੈ।
----------------------------------
ਏਬੀਬੀ/ਨੈਂਪੀ /ਡੀਕੇ/ਸੈਵੀ
(Release ID: 1746520)
Visitor Counter : 234