ਰੱਖਿਆ ਮੰਤਰਾਲਾ
ਅੰਡੇਮਾਨ ਅਤੇ ਨਿਕੋਬਾਰ ਕਮਾਂਡ ਵਿਖੇ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਸਮਾਰੋਹ
Posted On:
16 AUG 2021 12:21PM by PIB Chandigarh
ਮੁੱਖ ਝਲਕੀਆਂ
*ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ 50 ਦੂਰ -ਦੁਰਾਡੇ ਟਾਪੂਆਂ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਗਾਉਣ ਦਾ ਆਯੋਜਨ
* ਆਈ ਐੱਨ ਐੱਸ ਬਾਜ਼ ਨੇ ਸੁਤੰਤਰਤਾ ਦਿਵਸ ਸਮਾਰੋਹਾਂ ਵਿੱਚ ਹਿੱਸਾ ਲਿਆ
*ਏਐਨਸੀ ਦੇ 75 ਸੈਨਿਕ ਕਰਮਚਾਰੀ ਵੱਖ -ਵੱਖ ਸਮਾਰੋਹਾਂ ਵਿੱਚ ਸ਼ਾਮਲ ਹੋਏ
ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਏਐਨਸੀ), ਦੇਸ਼ ਦੀ ਇੱਕੋ -ਇੱਕ ਸੰਯੁਕਤ ਸੈਨਿਕ ਕਮਾਂਡ, ਨੇ 75 ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ 50 ਦੂਰ -ਦੁਰਾਡੇ ਟਾਪੂਆਂ ' ਤੇ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਗੀਤ ਗਾਉਣ ਦੇ ਸਮਾਰੋਹਾਂ ਦਾ ਆਯੋਜਨ ਕੀਤਾ। ਝੰਡਾ ਲਹਿਰਾਉਣ ਦੀ ਰਸਮ ਕਮਾਂਡ ਦੇ ਸਾਰੇ ਹਿੱਸਿਆਂ, ਜਿਵੇਂ ਕਿ ਭਾਰਤੀ ਥਲ ਸੈਨਾ, ਭਾਰਤੀ ਜਲ ਸੈਨਾ, ਭਾਰਤੀ ਹਵਾਈ ਸੈਨਾ ਅਤੇ ਭਾਰਤੀ ਤੱਟ ਰੱਖਿਅਕਾਂ ਵੱਲੋਂ 13-15 ਅਗਸਤ, 2021 ਦੇ ਵਿਚਕਾਰ ਆਯੋਜਿਤ ਕੀਤੀ ਗਈ ਸੀ। ਐਂਡਰਸਨ ਆਈਸਲੈਂਡ, ਕਲਾਈਡ ਆਈਸਲੈਂਡ, ਗਰੱਬ ਆਈਸਲੈਂਡ, ਇੰਟਰਵਿਉ ਆਈਸਲੈਂਡ, ਨੌਰਥ ਸਿੰਕੇ ਆਈਸਲੈਂਡ, ਨੌਰਥ ਰੀਫ ਆਈਸਲੈਂਡ, ਸਾਊਥ ਸਿੰਕੇ ਆਈਸਲੈਂਡ ਅਤੇ ਸਾਊਥ ਰੀਫ ਆਈਸਲੈਂਡ 'ਤੇ ਵੀ ਰਾਸ਼ਟਰੀ ਝੰਡਾ ਲਹਿਰਾਇਆ ਗਿਆ।
ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਤੋਂ, ਆਈਐਨਐਸ ਬਾਜ਼ ਨੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਵਿੱਚ ਹਿੱਸਾ ਲਿਆ। ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਆਈਐਨਐਸ ਬਾਜ਼ ਵਿਖੇ ਰਾਸ਼ਟਰੀ ਗੀਤ ਗਾਇਆ ਗਿਆ ਜਿਸ ਵਿੱਚ ਏਐਨਸੀ ਦੇ ਸਾਰੇ ਚਾਰਾਂ ਭਾਗਾਂ ਦੇ 75 ਸੈਨਿਕ ਕਰਮਚਾਰੀਆਂ ਨੇ ਹਿੱਸਾ ਲਿਆ।ਸੈਨਿਕ ਪਰੰਪਰਾਵਾਂ ਦੇ ਅਨੁਸਾਰ ਇੱਕ ਸੰਯੁਕਤ ਸੈਨਿਕ ਅਭਿਆਸ ਵੀ ਕੀਤਾ ਗਿਆ।
****************
ਏ ਬੀ ਬੀ / ਨੈਂਪੀ /ਡੀ ਕੇ/ਸੈਵੀ
(Release ID: 1746517)
Visitor Counter : 289