ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 75ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਵਧਾਈਆਂ ਦੇਣ ਦੇ ਲਈ ਵਿਸ਼ਵ ਨੇਤਾਵਾਂ ਦਾ ਧੰਨਵਾਦ ਕੀਤਾ
Posted On:
15 AUG 2021 9:34PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 75ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਵਧਾਈਆਂ ਅਤੇ ਸ਼ੁਭਕਾਮਨਾਵਾਂ ਦੇਣ ਵਾਲੇ ਵਿਸ਼ਵ ਨੇਤਾਵਾਂ ਦਾ ਧੰਨਵਾਦ ਕੀਤਾ ਹੈ।
ਭੂਟਾਨ ਦੇ ਪ੍ਰਧਾਨ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਸੁਤੰਤਰਤਾ ਦਿਵਸ ਦੀ ਹਾਰਦਿਕ ਸ਼ੁਭਕਾਮਨਾਵਾਂ ਦੇਣ ਦੇ ਲਈ ਤੁਹਾਡਾ ਧੰਨਵਾਦ, ਲਯੋਂਛੇਨ @PMBhutan। ਸਾਰੇ ਭਾਰਤੀ ਮੈਤ੍ਰੀ ਦੇ ਉਨ੍ਹਾਂ ਅਨੂਠੇ ਅਤੇ ਭਰੋਸੇਯੋਗ ਸਬੰਧਾਂ ਨੂੰ ਮਹੱਤਵ ਦਿੰਦੇ ਹਨ ਜਿਨ੍ਹਾਂ ਨੂੰ ਅਸੀਂ ਭੂਟਾਨ ਦੇ ਨਾਲ ਸਾਂਝਾ ਕਰਦੇ ਹਾਂ।”
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਤੁਹਾਡੀਆਂ ਸ਼ੁਭਕਾਮਨਾਵਾਂ ਦੇ ਲਈ ਤੁਹਾਡਾ ਧੰਨਵਾਦ, ਮੇਰੇ ਦੋਸਤ ਸਕੌਟ ਮੌਰਿਸਨ (@ScottMorrisonMP)। ਭਾਰਤ ਵੀ ਆਸਟ੍ਰੇਲੀਆ ਦੇ ਨਾਲ ਸਾਂਝੀਆਂ ਕਦਰਾਂ-ਕੀਮਤਾਂ ਅਤੇ ਜਨਤਾ ਦੇ ਮਜ਼ਬੂਤ ਸਬੰਧਾਂ ‘ਤੇ ਅਧਾਰਿਤ ਆਪਣੀ ਸੁਦ੍ਰਿੜ੍ਹ ਜੀਵੰਤ ਸਾਂਝੇਦਾਰੀ ਦਾ ਸਨਮਾਨ ਕਰਦਾ ਹੈ।”
ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਮੈਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਭਾਰਤ ਅਤੇ ਸ੍ਰੀਲੰਕਾ ਹਜ਼ਾਰਾਂ ਵਰ੍ਹੇ ਪੁਰਾਣੇ ਸੱਭਿਆਚਾਰਕ, ਅਧਿਆਤਮਕ ਅਤੇ ਸੱਭਿਅਤਾਗਤ ਸਬੰਧ ਸਾਂਝਾ ਕਰਦੇ ਹਨ, ਜੋ ਸਾਡੀ ਵਿਸ਼ੇਸ਼ ਮਿੱਤਰਤਾ ਦੀ ਬੁਨਿਆਦ ਹਨ। @PresRajapaksa”
ਪ੍ਰਧਾਨ ਮੰਤਰੀ ਸ਼੍ਰੀ ਸ਼ੇਰ ਬਹਾਦੁਰ ਦੇਉਬਾ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਮੈਂ ਪ੍ਰਧਾਨ ਮੰਤਰੀ ਸ਼੍ਰੀ ਸ਼ੇਰ ਬਹਾਦੁਰ ਦੇਉਬਾ ਦਾ ਉਨ੍ਹਾਂ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਕਰਦਾ ਹਾਂ! ਭਾਰਤ ਅਤੇ ਨੇਪਾਲ ਦੇ ਲੋਕ ਸਾਡੇ ਸਾਂਝੇ ਸੱਭਿਆਚਾਰਕ, ਭਾਸ਼ਾਈ, ਧਾਰਮਿਕ ਅਤੇ ਪਰਿਵਾਰਕ ਸਬੰਧਾਂ ਦੀ ਬਦੌਲਤ ਇਕਜੁੱਟ ਹਨ। @SherBDeuba”
ਮਾਲਦੀਵ ਦੇ ਰਾਸ਼ਟਰਪਤੀ ਇਬ੍ਰਾਹਿਮ ਮੁਹਮੰਦ ਸੋਲਿਹ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਮੈਂ ਰਾਸ਼ਟਰਪਤੀ ਇਬ੍ਰਾਹਿਮ ਮੁਹਮੰਦ ਸੋਲਿਹ (@ibusolih) ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਕਰਦਾ ਹਾਂ। ਮਾਲਦੀਵ ਸਾਡਾ ਮਹੱਤਵਪੂਰਨ ਸਮੁੰਦਰੀ ਗੁਆਂਢੀ ਅਤੇ ਭੈ-ਰਹਿਤ, ਸੁਰੱਖਿਅਤ, ਸਮਾਵੇਸ਼ੀ ਅਤੇ ਸਮ੍ਰਿੱਧ ਹਿੰਦ-ਪ੍ਰਸ਼ਾਂਤ ਖੇਤਰ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਸਾਡਾ ਭਾਗੀਦਾਰ ਹੈ।”
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਮੈਂ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ (@GotabayaR) ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਕਰਦਾ ਹਾਂ, ਅਤੇ ਭਾਰਤ-ਸ੍ਰੀਲੰਕਾ ਸਹਿਯੋਗ ਨੂੰ ਸਾਰੇ ਖੇਤਰਾਂ ਵਿੱਚ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦੇ ਲਈ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। ”
ਮੌਰਿਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਧੰਨਵਾਦ, ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ! ਭਾਰਤ ਅਤੇ ਮੌਰਿਸ਼ਸ ਦੀ ਜਨਤਾ ਦੇ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਦੇ ਕਾਰਨ ਅਸੀਂ ਦੋਵੇਂ ਦੇਸ਼ ਸਮਾਨ ਬੁਨਿਆਦੀ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਨੂੰ ਸਾਂਝਾ ਕਰਦੇ ਹਾਂ। ਇਹੀ ਸਾਡੀ ਬੇਹੱਦ ਵਿਸ਼ੇਸ਼ ਮਿੱਤਰਤਾ ਦੀ ਬੁਨਿਆਦ ਹੈ। @JugnauthKumar”
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫ਼ਤਾਲੀ ਬੇਨੇਟ ਦੇ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਤੁਹਾਡੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਮਹਾਮਹਿਮ ਪ੍ਰਧਾਨ ਮੰਤਰੀ ਨਫ਼ਤਾਲੀ ਬੇਨੇਟ (@naftalibennett)। ਮੈਂ ਸਾਡੀਆਂ ਸਰਕਾਰਾਂ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਭਾਰਤ-ਇਜ਼ਰਾਈਲ ਰਣਨੀਤਕ ਸਾਂਝੇਦਾਰੀ ਦੀ ਬੁਨਿਆਦ ਨੂੰ ਮਜ਼ਬੂਤ ਬਣਾਉਣ ਦੇ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਨੂੰ ਲੈ ਕੇ ਉਤਸੁਕ ਹਾਂ।”
***
ਡੀਐੱਸ/ਐੱਸਐੱਚ
(Release ID: 1746505)
Visitor Counter : 161
Read this release in:
Marathi
,
Malayalam
,
Tamil
,
Kannada
,
Assamese
,
Bengali
,
Manipuri
,
Odia
,
English
,
Urdu
,
Hindi
,
Gujarati
,
Telugu