ਬਿਜਲੀ ਮੰਤਰਾਲਾ
ਸ਼ਹਿਰੀ ਗੈਸ ਵੰਡ ਲਈ ਕੁਦਰਤੀ ਗੈਸ ਵਿੱਚ ਹਾਈਡ੍ਰੋਜਨ ਮਿਸ਼ਰਣ ਦਾ ਪਾਇਲਟ ਪ੍ਰੋਜੈਕਟ ਸਥਾਪਿਤ ਕਰਨ ਲਈ ਐੱਨਟੀਪੀਸੀ ਦੁਆਰਾ ਗਲੋਬਲ ਈਓਆਈ ਨੂੰ ਸੱਦਾ ਦਿੱਤਾ
Posted On:
14 AUG 2021 12:02PM by PIB Chandigarh
ਬਿਜਲੀ ਮੰਤਰਾਲੇ ਦੇ ਅਧੀਨ ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਬਿਜਲੀ ਕੰਪਨੀ ਐੱਨਟੀਪੀਸੀ ਲਿਮਿਟੇਡ ਨੇ ਭਾਰਤ ਵਿੱਚ ਸ਼ਹਿਰੀ ਗੈਸ ਵੰਡ ਨੈੱਟਵਕਰ ਲਈ ਕੁਦਰਤੀ ਗੈਸ ਵਿੱਚ ਹਾਈਡ੍ਰੋਜਨ ਮਿਸ਼ਰਣ ਦੀ ਪਾਇਲਟ ਪ੍ਰੋਜੈਕਟ ਸਥਾਪਿਤ ਕਰਨ ਦੇ ਸੰਬੰਧ ਵਿੱਚ ਸੰਸਾਰਿਕ ਪ੍ਰਸਤਾਵ ਪੱਤਰ (ਐਕਸਪ੍ਰੈਸ਼ਨ ਆਵ੍ ਇੰਟਰੇਸਟ-ਈਓਆਈ) ਸੱਦਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਐੱਨਟੀਪੀਸੀ-ਆਰਈਐੱਲ ਨੇਲੇਹ ਵਿੱਚ ਗ੍ਰੀਨ ਹਾਈਡ੍ਰੋਜਨ ਫਿਊਲਿੰਗ ਸਟੇਸ਼ਨ ਲਗਾਉਣ ਲਈ ਅਤੇ ਐੱਨਟੀਪੀਸੀ ਬਿਜਲੀ ਵਪਾਰ ਨਿਗਮ ਲਿਮਿਟੇਡ (ਐੱਨਵੀਵੀਐੱਨ) ਨੇ ਫਿਊਲ ਸੈੱਲ ਬਸਾਂ ਦੀ ਖਰੀਦ ਲਈ ਹਾਲ ਹੀ ਵਿੱਚ ਟੈਂਡਰ ਜਾਰੀ ਕੀਤੇ ਸਨ। ਈਓਆਈ ਇਸ ਦੇ ਬਾਅਦ ਆਇਆ ਹੈ। ਐੱਨਟੀਪੀਸੀ-ਆਰਈਐੱਲ ਲੇਹ ਵਿੱਚ 1.25 ਮੈਗਾਵਾਟ ਦਾ ਸੌਰ ਊਰਜਾ ਪਲਾਂਟ ਲਗਾ ਰਿਹਾ ਹੈ ਜਿਸ ਵਿੱਚ ਹਾਈਡ੍ਰੋਜਨ ਫਿਊਲਿੰਗ ਸਟੇਸ਼ਨ ਨੂੰ ਬਿਜਲੀ ਮਿਲੇਗੀ।
ਹਾਈਡ੍ਰੋਜਨ ਨੂੰ ਕੁਦਰਤੀ ਗੈਸ ਵਿੱਚ ਮਿਲਾਉਣ ਵਾਲੀ ਪਾਇਲਟ ਪ੍ਰੋਜੈਕਟ ਭਾਰਤ ਵਿੱਚ ਆਪਣੇ ਤਰ੍ਹਾਂ ਦੀ ਪਹਿਲੀ ਪਰਿਯੋਜਨਾ ਹੋਵੇਗੀ। ਇਸ ਤੋਂ ਭਾਰਤ ਦੀ ਕੁਦਰਤੀ ਗੈਸ ਗ੍ਰਿਡ ਨੂੰ ਕਾਰਬਨ ਤੋਂ ਮੁਕਤ ਕਰਨ ਦੇ ਅਮਲ ਦਾ ਮੁਲੰਕਣ ਹੋਵੇਗਾ। ਹਾਈਡ੍ਰੋਜਨ ਅਰਥਵਿਵਸਥਾ ਵਿੱਚ ਭਾਰਤ ਦੇ ਪ੍ਰਵੇਸ਼ ਕਰਨ ਦੀ ਪ੍ਰਕਿਰਿਆ ਵਿੱਚ ਐੱਨਟੀਪੀਸੀ ਵੱਡੀ ਭੂਮਿਕਾ ਨਿਭਾਉਣਾ ਚਾਹੁੰਦਾ ਹੈ । ਇਸ ਨੂੰ ਬਾਅਦ ਵਿੱਚ ਉਹ ਪੂਰੇ ਭਾਰਤ ਵਿੱਚ ਵਪਾਰਕ ਪੱਧਰ ਤੱਕ ਵਧਾਉਣ ਦਾ ਇਰਾਦਾ ਰੱਖਦਾ ਹੈ। ਪਾਇਲਟ ਪ੍ਰੋਜੈਕਟ ਦਾ ਸਫਲ ਲਾਗੂਕਰਨ ਹੋਣ ਨਾਲ ਕਾਰਬਨ ਤੋਂ ਮੁਕਤੀ ਦਾ ਉਦੇਸ਼ ਪੂਰਾ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਦੇ ‘ਆਤਮਨਿਰਭਰ ਭਾਰਤ ਅਭਿਯਾਨ’ ਦੇ ਤਹਿਤ ਆਯਾਤ ‘ਤੇ ਨਿਰਭਰ ਵੀ ਘੱਟ ਹੋਵੇਗਾ।
ਐੱਨਟੀਪੀਸੀ ਲਿਮਿਟੇਡ ਗ੍ਰੀਨ ਅਮੋਨੀਆ ਦੇ ਉਤਪਾਦਨ ਦੀ ਸੰਭਾਵਨਾ ਦੀ ਵੀ ਪੜਤਾਲ ਕਰ ਰਹੀ ਹੈ, ਤਾਕਿ ਖਾਦ ਉਦਯੋਗ ਨੂੰ ਕਾਰਬਨ ਤੋਂ ਮੁਕਤ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਖਾਦ ਤੇ ਤੇਲ ਸ਼ੁੱਧਤਾ ਪਲਾਂਟਾਂ ਵਿੱਚ ਵੀ ਗ੍ਰੀਨ ਹਾਈਡ੍ਰੋਜਨ ਦਾ ਥੋੜ੍ਹਾ-ਬਹੁਤ ਇਸਤੇਮਾਲ ਸ਼ੁਰੂ ਕੀਤਾ ਜਾਏ। ਐੱਨਟੀਪੀਸੀ ਦੇ ਇਸ ਕਦਮ ਨਾਲ ਸ਼ਾਇਦ ਸਰਕਾਰ ਦੇ ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
ਇਸ ਦੇ ਇਲਾਵਾ ਰਾਮਗੁੰਦਮ ਵਿੱਚ ਗ੍ਰੀਨ ਮੇਥੇਨੋਲ ਉਤਪਾਦਨ ਦਾ ਅਧਿਐਨ ਪੂਰਾ ਕਰ ਲਿਆ ਗਿਆ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਕੰਪਨੀ ਨਿਕਟ ਭਵਿੱਖ ਵਿੱਚ ਨਿਵੇਸ਼ ਦਾ ਅੰਤਿਮ ਫੈਸਲਾ ਲੈ ਲਵੇਗੀ।
***
ਐੱਮਵੀ/ਆਈਜੀ
(Release ID: 1746439)
Visitor Counter : 213