ਰੱਖਿਆ ਮੰਤਰਾਲਾ
ਕੌਮੀ ਰਾਜਧਾਨੀ ਵਿਖੇ ਲਾਲ ਕਿਲ੍ਹੇ ਵਿੱਚ 75ਵੇਂ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੀਆਂ ਤਿਆਰੀਆਂ;
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੌਮੀ ਝੰਡਾ ਲਹਿਰਾਉਣਗੇ ਅਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ
Posted On:
14 AUG 2021 2:59PM by PIB Chandigarh
ਮੁੱਖ ਝਲਕੀਆਂ:
· ਰਾਸ਼ਟਰ 'ਆਜ਼ਾਦੀ ਦਾ ਅੰਮ੍ਰਿਤ ਮਹੋਤਸਵ' ਮਨਾ ਰਿਹਾ ਹੈ
· ਪ੍ਰਧਾਨ ਮੰਤਰੀ ਭਲਕੇ ਲਾਲ ਕਿਲ੍ਹੇ ਤੋਂ ਸੁਤੰਤਰਤਾ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ
· ਗੋਲਡ ਮੈਡਲਿਸਟ ਨੀਰਜ ਚੋਪੜਾ ਸਮੇਤ ਓਲੰਪੀਅਨਾਂ ਨੂੰ ਸੱਦਾ ਦਿੱਤਾ ਗਿਆ
· ਕੋਰੋਨਾ ਯੋਧਿਆਂ ਦੇ ਬੈਠਣ ਲਈ ਮਨੋਨੀਤ ਬਲਾਕ
· ਹਵਾਈ ਫੌਜ ਦੇ ਹੈਲੀਕਾਪਟਰ ਅਮ੍ਰਿਤ ਫੌਰਮੇਸ਼ਨ ਵਿੱਚ ਫੁੱਲਾਂ ਦੀਆਂ ਪੰਖੁੜੀਆਂ ਦੀ ਵਰਖਾ ਕਰਨਗੇ
ਦੇਸ਼ ਵਿਦੇਸ਼ੀ ਸ਼ਾਸਨ ਤੋਂ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਮਨਾਉਂਦੇ ਹੋਏ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾ ਰਿਹਾ ਹੈ। ਭਾਰਤ ਸਰਕਾਰ ਦੇ ਵੱਖ -ਵੱਖ ਮੰਤਰਾਲਿਆਂ, ਵੱਖ -ਵੱਖ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ, ਹਥਿਆਰਬੰਦ ਬਲਾਂ ਅਤੇ ਆਮ ਜਨਤਾ ਵਲੋਂ ਇਸ ਮਹੱਤਵਪੂਰਣ ਮੌਕੇ ਨੂੰ ਮਨਾਉਣ ਲਈ ਦੇਸ਼ ਭਰ ਵਿੱਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਅਗਸਤ, 2021 ਨੂੰ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਦੀ ਫਸੀਲ ਤੋਂ ਇਸ ਇਤਿਹਾਸਕ 75ਵੇਂ ਸੁਤੰਤਰਤਾ ਦਿਵਸ ਨੂੰ ਮਨਾਉਣ ਵਿੱਚ ਰਾਸ਼ਟਰ ਦੀ ਅਗਵਾਈ ਕਰਨਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਮਾਰਚ 2021 ਵਿੱਚ ਗੁਜਰਾਤ ਦੇ ਅਹਿਮਦਾਬਾਦ ਵਿਚਲੇ ਸਾਬਰਮਤੀ ਆਸ਼ਰਮ ਤੋਂ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਸ਼ੁਰੂ ਕੀਤਾ ਸੀ। ਇਹ ਜਸ਼ਨ 15 ਅਗਸਤ, 2023 ਤੱਕ ਜਾਰੀ ਰਹਿਣਗੇ।
ਲਾਲ ਕਿਲ੍ਹੇ 'ਤੇ ਪ੍ਰਧਾਨ ਮੰਤਰੀ ਦੇ ਪਹੁੰਚਣ 'ਤੇ, ਉਨ੍ਹਾਂ ਦਾ ਸਵਾਗਤ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ, ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਅਤੇ ਰੱਖਿਆ ਸਕੱਤਰ ਡਾ. ਅਜੇ ਕੁਮਾਰ ਕਰਨਗੇ। ਰੱਖਿਆ ਸਕੱਤਰ, ਜਨਰਲ ਅਫਸਰ ਕਮਾਂਡਿੰਗ (ਜੀਓਸੀ), ਦਿੱਲੀ ਏਰੀਆ, ਲੈਫਟੀਨੈਂਟ ਜਨਰਲ ਵਿਜੇ ਕੁਮਾਰ ਮਿਸ਼ਰਾ, ਏਵੀਐੱਸਐੱਮ, ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਵਾਉਣਗੇ। ਜੀਓਸੀ ਦਿੱਲੀ ਏਰੀਆ ਫਿਰ ਸ਼੍ਰੀ ਨਰੇਂਦਰ ਮੋਦੀ ਨੂੰ ਸੈਲਿਊਟਿੰਗ ਬੇਸ ਲੈ ਕੇ ਜਾਣਗੇ, ਜਿੱਥੇ ਇੱਕ ਸਾਂਝੀ ਇੰਟਰ-ਸਰਵਸਿਜ਼ ਅਤੇ ਦਿੱਲੀ ਪੁਲਿਸ ਗਾਰਡ ਪ੍ਰਧਾਨ ਮੰਤਰੀ ਨੂੰ ਜਨਰਲ ਸਲੂਟ ਪੇਸ਼ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗਾਰਡ ਆਫ਼ ਆਨਰ ਦਾ ਨਿਰੀਖਣ ਕਰਨਗੇ।
ਪ੍ਰਧਾਨ ਮੰਤਰੀ ਲਈ ਗਾਰਡ ਆਫ਼ ਆਨਰ ਦੀ ਟੁਕੜੀ ਵਿੱਚ ਫੌਜ, ਨੌਸੈਨਾ, ਹਵਾਈ ਸੈਨਾ ਅਤੇ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਅਤੇ 20 ਜਵਾਨ ਹੋਣਗੇ। ਭਾਰਤੀ ਨੌਸੈਨਾ ਇਸ ਸਾਲ ਤਾਲਮੇਲ ਸੇਵਾ ਹੈ। ਗਾਰਡ ਆਫ਼ ਆਨਰ ਦੀ ਕਮਾਨ ਕਮਾਂਡਰ ਪੀਯੂਸ਼ ਗੌੜ ਕਰਨਗੇ। ਪ੍ਰਧਾਨ ਮੰਤਰੀ ਦੀ ਗਾਰਡ ਵਿੱਚ ਸਮੁੰਦਰੀ ਫ਼ੌਜ ਦੀ ਕਮਾਨ ਲੈਫਟੀਨੈਂਟ ਕਮਾਂਡਰ ਸੁਨੀਫੋਗਟ, ਮੇਜਰ ਵਿਕਾਸ ਸਾਂਗਵਾਨ ਸੈਨਾ ਦੀ ਟੁਕੜੀ ਅਤੇ ਸਕੁਐਡਰਨ ਲੀਡਰ ਏ ਬਰਵਾਲ ਏਅਰ ਫੋਰਸ ਦੇ ਦਸਤੇ ਦੀ ਕਮਾਨ ਸੰਭਾਲਣਗੇ। ਦਿੱਲੀ ਪੁਲਿਸ ਦੀ ਟੁਕੜੀ ਦੀ ਕਮਾਨ ਵਧੀਕ ਡੀਸੀਪੀ (ਪੱਛਮੀ ਜ਼ਿਲ੍ਹਾ) ਸ਼੍ਰੀ ਸੁਬੋਧ ਕੁਮਾਰ ਗੋਸਵਾਮੀ ਕਰਨਗੇ।
ਗਾਰਡ ਆਫ਼ ਆਨਰ ਦਾ ਨਿਰੀਖਣ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲਾਲ ਕਿਲ੍ਹੇ ਦੀ ਫਸੀਲ ਜਾਣਗੇ, ਜਿੱਥੇ ਉਨ੍ਹਾਂ ਦਾ ਸਵਾਗਤ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ, ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ, ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਫੌਜ ਮੁਖੀ ਐੱਮ ਐੱਮ ਨਰਵਣੇ, ਨੌਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਕਰਨਗੇ। ਜੀਓਸੀ ਦਿੱਲੀ ਖੇਤਰ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਲਈ ਫਸੀਲ ਤੋਂ ਮੰਚ 'ਤੇ ਲੈ ਕੇ ਜਾਣਗੇ।
ਤਿਰੰਗਾ ਲਹਿਰਾਏ ਜਾਣ ਤੋਂ ਬਾਅਦ 'ਰਾਸ਼ਟਰੀ ਸਲਾਮੀ' ਦਿੱਤੀ ਜਾਵੇਗੀ। ਨੌਸੇਨਾ ਬੈਂਡ, ਜਿਸ ਵਿੱਚ 16 ਪੁਰਸ਼ ਸ਼ਾਮਲ ਹਨ, ਕੌਮੀ ਝੰਡਾ ਲਹਿਰਾਉਣ ਅਤੇ ਰਾਸ਼ਟਰੀ ਸਲਾਮੀ ਦੌਰਾਨ ਰਾਸ਼ਟਰੀ ਗਾਣ ਵਜਾਉਣਗੇ। ਬੈਂਡ ਦਾ ਸੰਚਾਲਨ ਐੱਮਸੀਪੀਓ ਵਿਨਸੈਂਟ ਜਾਨਸਨ ਦੁਆਰਾ ਕੀਤਾ ਜਾਵੇਗਾ।
ਲੈਫਟੀਨੈਂਟ ਕਮਾਂਡਰ ਪੀ ਪ੍ਰਿਯੰਬਦਾ ਸਾਹੂ ਕੌਮੀ ਝੰਡਾ ਲਹਿਰਾਉਣ ਵਿੱਚ ਪ੍ਰਧਾਨ ਮੰਤਰੀ ਦੀ ਸਹਾਇਤਾ ਕਰਨਗੇ। ਇਹ ਇਲੀਟ 2233 ਫੀਲਡ ਬੈਟਰੀ (ਰਸਮੀ) ਦੇ ਬਹਾਦਰ ਗੰਨਰਾਂ ਵਲੋਂ 21 ਤੋਪਾਂ ਦੀ ਸਲਾਮੀ ਨਾਲ ਸਮਕਾਲੀ ਹੋਵੇਗਾ। ਰਸਮੀ ਬੈਟਰੀ ਦੀ ਕਮਾਨ ਲੈਫਟੀਨੈਂਟ ਕਰਨਲ ਜਤੇਂਦਰ ਸਿੰਘ ਮਹਿਤਾ, ਐੱਸਐੱਮ ਅਤੇ ਗਨ ਪੋਜੀਸ਼ਨ ਅਫਸਰ ਨਾਇਬ ਸੂਬੇਦਾਰ (ਏਆਈਜੀ) ਅਨਿਲ ਚੰਦ ਕਰਨਗੇ।
ਕੌਮੀ ਝੰਡਾ ਗਾਰਡ ਜਿਸ ਵਿੱਚ ਪੰਜ ਅਧਿਕਾਰੀ ਅਤੇ ਫੌਜ, ਨੌਸੈਨਾ, ਹਵਾਈ ਸੈਨਾ ਅਤੇ ਦਿੱਲੀ ਪੁਲਿਸ ਦੇ 130 ਜਵਾਨ ਸ਼ਾਮਲ ਹਨ, ਪ੍ਰਧਾਨ ਮੰਤਰੀ ਵਲੋਂ ਕੌਮੀ ਝੰਡਾ ਲਹਿਰਾਉਣ ਸਮੇਂ ਰਾਸ਼ਟਰੀ ਸਲਾਮੀ ਪੇਸ਼ ਕਰਨਗੇ। ਭਾਰਤੀ ਨੌਸੈਨਾ ਦੇ ਕਮਾਂਡਰ ਕੁਲਦੀਪ ਐੱਮ ਨੇਰਲਕਰ ਇਸ ਇੰਟਰ-ਸਰਵਿਸ ਗਾਰਡ ਅਤੇ ਪੁਲਿਸ ਗਾਰਡ ਦੀ ਕਮਾਂਡ ਵਿੱਚ ਹੋਣਗੇ।
ਰਾਸ਼ਟਰੀ ਝੰਡਾ ਗਾਰਡ ਵਿੱਚ ਸਮੁੰਦਰੀ ਫ਼ੌਜ ਦੀ ਕਮਾਨ ਲੈਫਟੀਨੈਂਟ ਕਮਾਂਡਰ ਪ੍ਰਵੀਨ ਸਾਰਸਵਤ, ਮੇਜਰ ਅੰਸ਼ੁਲ ਕੁਮਾਰ ਵਲੋਂ ਫ਼ੌਜ ਦੇ ਦਸਤੇ ਅਤੇ ਸਕੁਐਡਰਨ ਲੀਡਰ ਰੋਹਿਤ ਮਲਿਕ ਹਵਾਈ ਫ਼ੌਜ ਦੇ ਦਸਤੇ ਦੀ ਕਮਾਨ ਸੰਭਾਲਣਗੇ। ਦਿੱਲੀ ਪੁਲਿਸ ਦੀ ਟੁਕੜੀ ਦੀ ਕਮਾਨ ਵਧੀਕ ਡੀਸੀਪੀ (ਦੱਖਣ ਪੱਛਮੀ ਜ਼ਿਲ੍ਹਾ) ਸ਼੍ਰੀ ਅਮਿਤ ਗੋਇਲ ਕਰਨਗੇ।
ਲਾਲ ਕਿਲ੍ਹੇ ਦੇ ਜਸ਼ਨਾਂ ਵਿੱਚ ਭਾਗ ਲੈਣ ਲਈ ਟ੍ਰੈਕ ਐਂਡ ਫੀਲਡ ਵਿੱਚ ਭਾਰਤ ਦੇ ਪਹਿਲੇ ਗੋਲਡ ਮੈਡਲਿਸਟ ਜੈਵਲਿਨ ਥ੍ਰੋਅਰ ਸੂਬੇਦਾਰ ਨੀਰਜ ਚੋਪੜਾ ਸਮੇਤ 32 ਓਲੰਪਿਕ ਜੇਤੂਆਂ ਨੂੰ ਸੱਦਾ ਦਿੱਤਾ ਗਿਆ ਹੈ। ਲਗਭਗ 240 ਓਲੰਪੀਅਨ, ਸਹਾਇਕ ਸਟਾਫ ਅਤੇ ਸਾਈ ਅਤੇ ਸਪੋਰਟਸ ਫੈਡਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਫਸੀਲ ਦੇ ਸਾਮ੍ਹਣੇ ਗਿਆਨ ਪਥ ਮਾਰਚ ਲਈ ਸੱਦਾ ਦਿੱਤਾ ਗਿਆ ਹੈ। ਟੋਕੀਓ ਵਿੱਚ ਭਾਰਤ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਅਤੇ ਚਾਰ ਕਾਂਸੀ ਸਣੇ ਕੁੱਲ 7 ਤਮਗੇ ਜਿੱਤੇ ਹਨ।
ਕੋਰੋਨਾ ਯੋਧਿਆਂ ਦਾ ਸਨਮਾਨ ਕਰਨ ਲਈ, ਜਿਨ੍ਹਾਂ ਨੇ ਅਦਿੱਖ ਦੁਸ਼ਮਣ, ਕੋਵਿਡ -19 ਨਾਲ ਲੜਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ, ਫਸੀਲ ਦੇ ਦੱਖਣ ਵਾਲੇ ਪਾਸੇ ਇੱਕ ਵੱਖਰਾ ਬਲਾਕ ਬਣਾਇਆ ਗਿਆ ਹੈ।
ਇਸ ਸਾਲ ਪਹਿਲੀ ਵਾਰ, ਜਿਵੇਂ ਹੀ ਪ੍ਰਧਾਨ ਮੰਤਰੀ ਵਲੋਂ ਕੌਮੀ ਝੰਡਾ ਲਹਿਰਾਇਆ ਜਾਵੇਗਾ, ਅਮ੍ਰਿਤ ਫੌਰਮੇਸ਼ਨ ਵਿੱਚ ਭਾਰਤੀ ਹਵਾਈ ਸੈਨਾ ਦੇ ਦੋ ਐੱਮਆਈ 17 IV ਹੈਲੀਕਾਪਟਰਾਂ ਵਲੋਂ ਸਥਾਨ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਪਹਿਲੇ ਹੈਲੀਕਾਪਟਰ ਦੇ ਕਪਤਾਨ ਵਿੰਗ ਕਮਾਂਡਰ ਬਲਦੇਵ ਸਿੰਘ ਬਿਸ਼ਟ ਹੋਣਗੇ। ਦੂਜੇ ਹੈਲੀਕਾਪਟਰ ਦੀ ਕਮਾਨ ਵਿੰਗ ਕਮਾਂਡਰ ਨਿਖਿਲ ਮੇਹਰੋਤਰਾ ਕਰਨਗੇ।
ਫੁੱਲਾਂ ਦੀ ਵਰਖਾ ਤੋਂ ਬਾਅਦ, ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਸਮਾਪਤੀ 'ਤੇ, ਰਾਸ਼ਟਰੀ ਕੈਡੇਟ ਕੋਰ (ਐੱਨਸੀਸੀ) ਦੇ ਕੈਡਿਟ ਕੌਮੀ ਗਾਣ ਗਾਉਣਗੇ। ਇਸ ਰਾਸ਼ਟਰੀ ਉਤਸ਼ਾਹ ਦੇ ਤਿਉਹਾਰ ਵਿੱਚ ਵੱਖ -ਵੱਖ ਸਕੂਲਾਂ ਦੇ ਪੰਜ ਸੌ (500)ਐੱਨਸੀਸੀ ਕੈਡਿਟ (ਫੌਜ, ਜਲ ਸੈਨਾ ਅਤੇ ਹਵਾਈ ਸੈਨਾ) ਭਾਗ ਲੈਣਗੇ।
****
ਏਬੀਬੀ/ਨੈਂਪੀ/ਡੀਕੇ/ਆਰਪੀ/ਸੇਵੀ
(Release ID: 1745989)
Visitor Counter : 189