ਰੱਖਿਆ ਮੰਤਰਾਲਾ

'ਅਜ਼ਾਦੀ ਕਾ ਮਹੋਤਸਵ' ਦੇ ਹਿੱਸੇ ਵਜੋਂ ਬੀਆਰਓ ਵਲੋਂ ਮੈਡੀਕਲ ਕੈਂਪ

Posted On: 14 AUG 2021 1:02PM by PIB Chandigarh

ਮੁੱਖ ਝਲਕੀਆਂ:

ਸਰਹੱਦੀ ਰਾਜਾਂ ਅਤੇ ਮਿੱਤਰ ਦੇਸ਼ਾਂ ਵਿੱਚ 75 ਮੈਡੀਕਲ ਕੈਂਪ ਆਯੋਜਿਤ ਕੀਤੇ  ਜਾ ਰਹੇ ਹਨ

ਲੋੜਵੰਦਾਂ ਦੀ ਮੁਫਤ ਡਾਕਟਰੀ ਜਾਂਚ ਅਤੇ ਮੁਫਤ ਦਵਾਈਆਂ

ਕੋਵਿਡ -19 ਬਾਰੇ ਸਥਾਨ ਵਿੱਚ ਜਾਗਰੂਕਤਾ ਪੈਦਾ ਕਰਨਾ

ਫੇਸ ਮਾਸਕਾਂ ਅਤੇ ਹੈਂਡ ਸੈਨੀਟਾਈਜ਼ਰਾਂ ਦੀ ਮੁਫਤ ਵੰਡ

ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਮੌਕੇ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵਦੇ ਹਿੱਸੇ ਵਜੋਂ ਸਰਹੱਦੀ ਰਾਜਾਂ ਅਤੇ ਮਿੱਤਰ ਦੇਸ਼ਾਂ ਵਿੱਚ 75 ਮੈਡੀਕਲ ਕੈਂਪ ਲਗਾ ਰਹੀ ਹੈ। ਜੰਮੂ -ਕਸ਼ਮੀਰਅਰੁਣਾਚਲ ਪ੍ਰਦੇਸ਼ਲੱਦਾਖਉੱਤਰਾਖੰਡ,  ਸਿੱਕਮਮਿਜ਼ੋਰਮ ਅਤੇ ਤ੍ਰਿਪੁਰਾ ਦੇ ਨਾਲ -ਨਾਲ ਭੂਟਾਨ ਵਿੱਚ ਵੀ ਵੱਡੀ ਗਿਣਤੀ ਵਿੱਚ ਕੈਂਪ ਲਗਾਏ ਜਾ ਰਹੇ ਹਨ।

 

 

 

 

 

ਮੁਹਿੰਮ ਦੇ ਹਿੱਸੇ ਵਜੋਂਬੀਆਰਓ ਦੂਰ-ਦੁਰਾਡੇ ਅਤੇ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋੜਵੰਦ ਲੋਕਾਂ ਨੂੰ ਮੁਫਤ ਡਾਕਟਰੀ ਜਾਂਚ ਅਤੇ ਮੁਫਤ ਦਵਾਈਆਂ ਪ੍ਰਦਾਨ ਕਰ ਰਿਹਾ ਹੈ। ਇਹ ਕੈਂਪ ਸਰਹੱਦੀ ਖੇਤਰਾਂ ਵਿੱਚ ਸਥਾਨਕ ਆਬਾਦੀ ਵਿੱਚ ਕੋਵਿਡ -19 ਮਹਾਮਾਰੀ ਬਾਰੇ ਜਾਗਰੂਕਤਾ ਵੀ ਵਧਾ ਰਹੇ ਹਨ। ਲੋਕਾਂ ਨੂੰ ਚੰਗੀ ਸਾਫ - ਸਫਾਈਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਦੀ ਮਹੱਤਤਾ ਬਾਰੇ ਵੀ ਦੱਸਿਆ ਜਾ ਰਿਹਾ ਹੈ। ਇਸ ਪਹਿਲ ਦੇ ਹਿੱਸੇ ਵਜੋਂ ਸਥਾਨਕ ਲੋਕਾਂ ਨੂੰ ਮੁਫਤ ਫੇਸ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਵੰਡੇ ਗਏ ਹਨ। 

 

 *************

ਏਬੀਬੀ/ਨਾਮਪੀ/ਡੀਕੇ/ਸੈਵੀ   


(Release ID: 1745889) Visitor Counter : 247