ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਸਾਰ ਭਾਰਤੀ ਨਾਲ 75ਵਾਂ ਆਜ਼ਾਦੀ ਦਿਵਸ ਲਾਈਵ ਮਨਾਓ
Posted On:
13 AUG 2021 5:32PM by PIB Chandigarh
ਇਸ ਸਾਲ ਜਦੋਂ ਭਾਰਤ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਲਈ ਆਪਣਾ 75ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ, ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਤੁਹਾਡੇ ਲਈ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਭਾਸ਼ਣ ਦੀ ਲਾਈਵ ਕਵਰੇਜ ਲਿਆਏਗਾ।
ਡੀਡੀ ਅਤੇ ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ਦੀ ਸੁਤੰਤਰਤਾ ਦਿਵਸ ਦੇ ਸਮਾਗਮਾਂ ਲਈ ਕਵਰੇਜ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ 14 ਅਗਸਤ ਸ਼ਾਮ 7 ਵਜੇ ਰਾਸ਼ਟਰ ਦੇ ਸੰਦੇਸ਼ ਦੇ ਪ੍ਰਸਾਰਣ ਨਾਲ ਸ਼ੁਰੂ ਹੋਵੇਗੀ।
ਇਸ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਸਮਾਗਮਾਂ ਦੀ ਦੂਰਦਰਸ਼ਨ ਦੀ ਲਾਈਵ ਕਵਰੇਜ 40 ਤੋਂ ਵੱਧ ਕੈਮਰਿਆਂ ਰਾਹੀਂ ਪੂਰੀ ਦੁਨੀਆ ਨੂੰ ਦਿਸੇਗੀ ਅਤੇ ਉਦੋਂ ਬੇਹੱਦ ਅਮੀਰ ਤੇ ਵਿਸ਼ਾਲ ਪਰਿਪੇਖ ਹੋਵੇਗਾ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣਗੇ।
ਆਲ ਇੰਡੀਆ ਰੇਡੀਓ ਦੇ ਰਾਸ਼ਟਰੀ ਚੈਨਲ ਤੁਹਾਨੂੰ ਪੂਰੇ ਸਮਾਰੋਹਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਟਿੱਪਣੀ ਵਿੱਚ ਲਾਈਵ ਪੇਸ਼ ਕਰਨਗੇ। ਆਲ ਇੰਡੀਆ ਰੇਡੀਓ ਦਿਨ ਭਰ ਵੱਖ-ਵੱਖ ਦੇਸ਼ ਭਗਤੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਪ੍ਰਸਾਰਣ ਕਰੇਗਾ।
ਦੂਰਦਰਸ਼ਨ ਚੈਨਲਾਂ 'ਤੇ ਹਾਈ ਡੈਫੀਨੇਸ਼ਨ ਵਿਊ ਵਿੱਚ ਸ਼ਾਨਦਾਰ ਸਮਾਰੋਹਾਂ ਦੇ ਪ੍ਰਸਾਰਣ ਤੋਂ ਇਲਾਵਾ, ਡੀਡੀ ਨੈਸ਼ਨਲ ਯੂਟਿਊਬ ਚੈਨਲ' ਤੇ ਕਈ ਲਾਈਵ-ਸਟ੍ਰੀਮਸ ਤੁਹਾਡੇ ਸਮਾਰਟ ਫੋਨਾਂ 'ਤੇ 360 ਡਿਗਰੀ ਵਿਊ, ਪੈਨੋਰਾਮਿਕ ਦ੍ਰਿਸ਼ ਅਤੇ ਦੁਰਲੱਭ ਦ੍ਰਿਸ਼ਟੀਕੋਣਾਂ ਦੇ ਨਾਲ ਤੁਹਾਡੇ ਲਈ ਪੂਰੀ ਕਵਰੇਜ ਲਿਆਉਣਗੇ ਅਤੇ ਲਾਲ ਕਿਲੇ ਦੀ ਫ਼ਸੀਲ ਤੋਂ ਦੁਰਲੱਭ ਪਰਿਪੇਖ ਵੀ ਇਸ ’ਚ ਸ਼ਾਮਲ ਹੋਣਗੇ।

ਤੁਹਾਡੇ ਤੱਕ ਅਜਿਹਾ ਮਨਮੋਹਕ ਅਨੁਭਵ ਲਿਆਉਣ ਲਈ, ਦੂਰਦਰਸ਼ਨ ਨੇ 3 ਮਲਟੀ-ਕੈਮਰਾ ਓਬੀ ਵੈਨਾਂ, 4 ਐੱਚਡੀ ਡੀਐੱਸਐੱਨਜੀ (DSNG) ਵੈਨਾਂ ਅਤੇ 40 ਕੈਮਰੇ ਲਗਾਏ ਹਨ। ਇਨ੍ਹਾਂ 40 ਕੈਮਰਿਆਂ ਵਿੱਚੋਂ 4 ਡਾਇਨਾਮਿਕ ਕੈਮਰਾ ਐਂਗਲ ਦੇਣ ਲਈ ਜਿੰਮੀ ਜਿਬਸ (Jimmy Jibs) ਅਤੇ 1 ਹਾਈਡ੍ਰੌਲਿਕ ਕ੍ਰੇਨ (120 ਫੁੱਟ) ਤੇ ਹੋਣਗੇ। 1 ਆਰਐੱਫ ਕੈਮਰਾ ਰੋਪ ਕੈਮ ਉੱਤੇ ਅਤੇ 1 ਆਰਐੱਫ ਕੈਮਰਾ ਬੱਗੀ ਕੈਮਰੇ ’ਤੇ ਹੋਵੇਗਾ। 10 ਕੈਮਰਿਆਂ ਵਿੱਚ ਵਾਈਡ ਐਂਗਲ ਲੈਨਜ਼ ਹੋਣਗੇ ਅਤੇ 2 ਵਿੱਚ ਫਿਸ਼ ਆਈ ਲੈਨਜ਼ ਹੋਣਗੇ ਤਾਂ ਜੋ ਦਰਸ਼ਕਾਂ ਨੂੰ ਵੱਖਰਾ ਦ੍ਰਿਸ਼ਟੀਕੋਣ ਦਿੱਤਾ ਜਾ ਸਕੇ।
ਪਹੁੰਚਯੋਗ ਅਤੇ ਸਮਾਵੇਸ਼ੀ ਕਵਰੇਜ ਨੂੰ ਯਕੀਨੀ ਬਣਾਉਣ ਲਈ, ਪ੍ਰਸਾਰ ਭਾਰਤੀ ਨੇ ਕਈ ਖੇਤਰੀ ਭਾਸ਼ਾਵਾਂ ਅਤੇ ਰਾਸ਼ਟਰ ਲਈ ਰਾਸ਼ਟਰਪਤੀ ਦੇ ਸੰਦੇਸ਼ ਦੇ ਸੰਕੇਤਕ ਭਾਸ਼ਾ ਪ੍ਰਸਾਰਣ, ਪ੍ਰਧਾਨ ਮੰਤਰੀ ਮੋਦੀ ਦੇ ਸੁਤੰਤਰਤਾ ਦਿਵਸ ਦੇ ਸੰਬੋਧਨ ਅਤੇ ਸੰਪੂਰਨ ਆਜ਼ਾਦੀ ਦਿਵਸ ਸਮਾਰੋਹਾਂ ਦਾ ਪ੍ਰਬੰਧ ਕੀਤਾ ਹੈ। ਰਾਸ਼ਟਰਪਤੀ ਦੇ ਸੰਦੇਸ਼ ਅਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਸੈਨਤ–ਭਾਸ਼ਾ (ਸਾਈਨ ਲੈਂਗੁਏਜ) ਸੰਸਕਰਣ ਡੀਡੀ ਭਾਰਤੀ 'ਤੇ ਪ੍ਰਸਾਰਿਤ ਕੀਤੇ ਜਾਣਗੇ। ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਖੇਤਰੀ ਭਾਸ਼ਾ ਸੰਸਕਰਣ ਦੂਰਦਰਸ਼ਨ ਦੇ ਸਬੰਧਿਤ ਖੇਤਰੀ ਭਾਸ਼ਾ ਚੈਨਲਾਂ ਦੁਆਰਾ ਉਸੇ ਦਿਨ (15 ਅਗਸਤ) ਰਾਤ 8 ਵਜੇ ਪ੍ਰਸਾਰਿਤ ਕੀਤੇ ਜਾਣਗੇ। ਸੰਪੂਰਨ ਆਜ਼ਾਦੀ ਦਿਵਸ ਸਮਾਰੋਹ ਸਮਾਗਮ ਅਗਲੇ ਦਿਨ (16 ਅਗਸਤ) ਸਵੇਰੇ 8 ਵਜੇ ਸਬੰਧਿਤ ਡੀਡੀ ਚੈਨਲਾਂ 'ਤੇ ਖੇਤਰੀ ਭਾਸ਼ਾ ਦੀ ਟਿੱਪਣੀ ਦੇ ਨਾਲ ਦੁਬਾਰਾ ਪ੍ਰਸਾਰਿਤ ਕੀਤਾ ਜਾਵੇਗਾ। ਹਿੰਦੀ ਬੈਲਟ ਚੈਨਲ ਉਸੇ ਦਿਨ ਸ਼ਾਮ 8 ਵਜੇ ਪ੍ਰਧਾਨ ਮੰਤਰੀ ਦੇ ਮੂਲ ਭਾਸ਼ਣ ਦਾ ਪ੍ਰਸਾਰਣ ਕਰਨਗੇ ਅਤੇ ਅਗਲੇ ਦਿਨ ਸਵੇਰੇ 8 ਵਜੇ ਸਮੁੱਚੇ ਸੁਤੰਤਰਤਾ ਦਿਵਸ ਦੀ ਕਵਰੇਜ ਹੋਵੇਗੀ।
ਵੱਖ-ਵੱਖ ਰਾਜਾਂ ਦੇ ਸਥਾਨਕ ਡੀਡੀ ਚੈਨਲ ਅਤੇ ਆਲ ਇੰਡੀਆ ਰੇਡੀਓ ਦੇ ਸਟੇਸ਼ਨ ਮਾਣਯੋਗ ਰਾਜਪਾਲਾਂ ਦੇ ਸੰਦੇਸ਼ ਪ੍ਰਸਾਰਿਤ ਕਰਨਗੇ ਅਤੇ ਆਪੋ–ਆਪਣੇ ਰਾਜਾਂ ਵਿੱਚ ਸਥਾਨਕ ਸੁਤੰਤਰਤਾ ਦਿਵਸ ਸਮਾਰੋਹਾਂ ਨੂੰ ਕਵਰ ਕਰਨਗੇ।
15 ਅਗਸਤ ਨੂੰ ਪ੍ਰਸਾਰ ਭਾਰਤੀ ਦੇ ਨਾਲ ਸੁਤੰਤਰਤਾ ਦਿਵਸ ਮਨਾਓ! ਦੂਰਦਰਸ਼ਨ ਨੈੱਟਵਰਕ, ਆਲ ਇੰਡੀਆ ਰੇਡੀਓ ਸੇਵਾਵਾਂ ਅਤੇ ਸਾਡੇ ਡਿਜੀਟਲ ਪਲੈਟਫਾਰਮਾਂ ਦੇ ਕਈ ਚੈਨਲਾਂ ’ਤੇ ਲਾਈਵ ਸਾਡੇ ਨਾਲ ਸ਼ਾਮਲ ਹੋਵੋ!
ਡੀਡੀ ਨੈਸ਼ਨਲ ਯੂਟਿਊਬ 'ਤੇ ਉਪਰੋਕਤ ਕਈ ਮਲਟੀਪਲ ਲਾਈਵ-ਸਟ੍ਰੀਮਸ ਦੀ ਪਲੇਅਲਿਸਟ ਇਹ ਹੈ:
https://www.youtube.com/playlist?list=PLUiMfS6qzIMxGJdFoUqwuo7C8UBF6w1F7
*****
ਸੌਰਭ ਸਿੰਘ
(Release ID: 1745642)