ਪ੍ਰਧਾਨ ਮੰਤਰੀ ਦਫਤਰ

ਗੁਜਰਾਤ ’ਚ ਇਨਵੈਸਟਰ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 13 AUG 2021 1:43PM by PIB Chandigarh

ਨਮਸਕਾਰ !

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਨਿਤਿਨ ਗਡਕਰੀ ਜੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਜੀ, ਆਟੋ ਇੰਡਸਟ੍ਰੀ ਨਾਲ ਜੁੜੇ ਸਾਰੇ stakeholders, ਸਾਰੇ OEM Associations, ਮੈਟਲ ਅਤੇ Scrapping Industry ਦੇ ਸਾਰੇ members, ਦੇਵੀਓ ਅਤੇ ਸੱਜਣੋਂ !

75ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਅੱਜ ਦਾ ਇਹ ਪ੍ਰੋਗਰਾਮ, ਆਤਮਨਿਰਭਰ ਭਾਰਤ ਦੇ ਬੜੇ ਲਕਸ਼ਾਂ ਨੂੰ ਸਿੱਧ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਹੈ। ਅੱਜ ਦੇਸ਼ National Automobile Scrappage Policy ਲਾਂਚ ਕਰ ਰਿਹਾ ਹੈ। ਇਹ Policy ਨਵੇਂ ਭਾਰਤ ਦੀ Mobility ਨੂੰ, ਆਟੋ ਸੈਕਟਰ ਨੂੰ ਨਵੀਂ ਪਹਿਚਾਣ ਦੇਣ ਵਾਲੀ ਹੈ। ਦੇਸ਼ ਵਿੱਚ vehicle population ਦੇ modernization ਨੂੰ, unfit vehicles ਨੂੰ ਇੱਕ scientific manner ਵਿੱਚ ਸੜਕਾਂ ਤੋਂ ਹਟਾਉਣ ਵਿੱਚ ਇਹ Policy ਬਹੁਤ ਬੜੀ ਭੂਮਿਕਾ ਨਿਭਾਵੇਗੀ। ਦੇਸ਼ ਦੇ ਕਰੀਬ-ਕਰੀਬ ਹਰ ਨਾਗਰਿਕ, ਹਰ ਇੰਡਸਟ੍ਰੀ, ਹਰ ਖੇਤਰ ‘ਤੇ ਇਸ ਨਾਲ ਸਕਾਰਾਤਮਕ ਪਰਿਵਰਤਨ ਆਵੇਗਾ।

ਸਾਥੀਓ,

ਆਪ ਸਭ ਜਾਣਦੇ ਹੋ ਕਿ ਦੇਸ਼ ਦੀ ਅਰਥਵਿਵਸਥਾ ਦੇ ਲਈ Mobility ਕਿਤਨਾ ਬੜਾ ਫੈਕਟਰ ਹੈ। Mobility ਵਿੱਚ ਆਈ ਆਧੁਨਿਕਤਾ, travel ਅਤੇ transportation ਦਾ ਬੋਝ ਤਾਂ ਘੱਟ ਕਰਦੀ ਹੀ ਹੈ, ਆਰਥਿਕ ਵਿਕਾਸ ਦੇ ਲਈ ਵੀ ਮਦਦਗਾਰ ਸਾਬਤ ਹੁੰਦੀ ਹੈ। 21ਵੀਂ ਸਦੀ ਦਾ ਭਾਰਤ Clean, Congestion Free ਅਤੇ Convenient Mobility ਦਾ ਲਕਸ਼ ਲੈ ਕੇ ਚਲੇ, ਇਹ ਅੱਜ ਸਮੇਂ ਦੀ ਮੰਗ ਹੈ। ਅਤੇ ਇਸ ਲਈ ਸਰਕਾਰ ਦੁਆਰਾ ਅੱਜ ਦਾ ਇਹ ਕਦਮ ਉਠਾਇਆ ਗਿਆ ਹੈ। ਅਤੇ ਇਸ ਵਿੱਚ ਇੰਡਸਟ੍ਰੀ ਦੇ ਆਪ ਸਭ ਦਿੱਗਜਾਂ ਦੀ, ਆਪ ਸਭ stakeholders ਦੀ ਬਹੁਤ ਬੜੀ ਭੂਮਿਕਾ ਹੈ।

ਸਾਥੀਓ,

ਨਵੀਂ Scrapping Policy, Waste to Wealth- ਕਚਰੇ ਤੋਂ ਕੰਚਨ ਦੇ ਅਭਿਯਾਨ ਦੀ, Circular Economy ਦੀ ਇੱਕ ਅਹਿਮ ਕੜੀ ਹੈ। ਇਹ Policy, ਦੇਸ਼ ਦੇ ਸ਼ਹਿਰਾਂ ਤੋਂ ਪ੍ਰਦੂਸ਼ਣ ਘੱਟ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਦੇ ਨਾਲ ਤੇਜ਼ ਵਿਕਾਸ ਦੀ ਸਾਡੀ ਕਮਿਟਮੈਂਟ ਨੂੰ ਵੀ ਦਰਸਾਉਂਦੀ ਹੈ। Reuse, Recycle ਅਤੇ Recovery ਦੇ ਸਿਧਾਂਤ ‘ਤੇ ਚਲਦੇ ਹੋਏ ਇਹ Policy ਆਟੋ ਸੈਕਟਰ ਵਿੱਚ, ਮੈਟਲ ਸੈਕਟਰ ਵਿੱਚ ਦੇਸ਼ ਦੀ ਆਤਮਨਿਰਭਰਤਾ ਨੂੰ ਵੀ ਨਵੀਂ ਊਰਜਾ ਦੇਵੇਗੀ। ਇਤਨੀ ਹੀ ਨਹੀਂ, ਇਹ Policy, ਦੇਸ਼ ਵਿੱਚ 10 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਾ ਨਵਾਂ ਨਿਵੇਸ਼ ਲਿਆਵੇਗੀ ਅਤੇ ਹਜ਼ਾਰਾਂ ਰੋਜ਼ਗਾਰ ਦਾ ਨਿਰਮਾਣ ਕਰੇਗੀ।

ਸਾਥੀਓ,

ਅੱਜ ਜੋ ਪ੍ਰੋਗਰਾਮ ਅਸੀਂ ਲਾਂਚ ਕੀਤਾ ਹੈ, ਉਸ ਦੀ ਟਾਈਮਿੰਗ ਆਪਣੇ ਆਪ ਵਿੱਚ ਬਹੁਤ ਵਿਸ਼ੇਸ਼ ਹੈ। ਅਸੀਂ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ਵਾਲੇ ਹਾਂ। ਇੱਥੋਂ ਦੇਸ਼ ਦੇ ਲਈ ਅਗਲੇ 25ਵਰ੍ਹੇ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਆਉਣ ਵਾਲਿਆਂ 25 ਸਾਲ ਵਿੱਚ ਸਾਡੇ ਕੰਮਕਾਜ ਦੇ ਤਰੀਕੇ, ਸਾਡੇ ਰੋਜ਼ਮੱਰਾ ਦੇ ਜੀਵਨ ਸਾਡੇ ਵਪਾਰ-ਕਾਰੋਬਾਰ ਵਿੱਚ ਅਨੇਕ-ਅਨੇਕ ਪਰਿਵਰਤਨ ਹੋਣ ਵਾਲੇ ਹਨ, ਹੋਣਗੇ ਹੀ। ਜਿਸ ਤਰ੍ਹਾਂ Technology ਬਦਲ ਰਹੀ ਹੈ, ਸਾਡਾ lifestyle ਹੋਵੇ ਜਾਂ ਫਿਰ ਸਾਡੀ economy, ਦੋਵਾਂ ਵਿੱਚ ਬਹੁਤ ਬਦਲਾਅ ਹੋਵੇਗਾ। ਇਸ ਪਰਿਵਰਤਨ ਦੇ ਵਿੱਚ ਸਾਡੇ ਵਾਤਾਵਰਣ, ਸਾਡੀ ਜ਼ਮੀਨ, ਸਾਡੇ ਸੰਸਾਧਨ, ਸਾਡੇ raw material, ਇਨ੍ਹਾਂ ਸਾਰਿਆਂ ਦੀ ਰੱਖਿਆ ਵੀ ਉਤਨੀ ਹੀ ਜ਼ਰੂਰੀ ਹੈ। Technology ਨੂੰ ਡ੍ਰਾਈਵ ਕਰਨ ਵਾਲੇ Rare earth metals ਜੋ ਅੱਜ ਹੀ Rare ਹਨ, ਲੇਕਿਨ ਜੋ Metal ਅੱਜ ਉਪਲਬਧ ਹਨ, ਉਹ ਵੀ ਕਦੋਂ Rare ਹੋ ਜਾਣਗੇ, ਇਹ ਕਹਿਣਾ ਮੁਸ਼ਕਿਲ ਹੈ।

ਭਵਿੱਖ ਵਿੱਚ ਅਸੀਂ Technology ਅਤੇ Innovation ‘ਤੇ ਤਾਂ ਕੰਮ ਕਰ ਸਕਦੇ ਹਾਂ, ਲੇਕਿਨ ਜੋ ਧਰਤੀ ਮਾਤਾ ਤੋਂ ਸਾਨੂੰ ਸੰਪਦਾ ਮਿਲਦੀ ਹੈ, ਉਹ ਸਾਡੇ ਹੱਥ ਵਿੱਚ ਨਹੀਂ ਹੈ। ਇਸ ਲਈ, ਅੱਜ ਇੱਕ ਤਰਫ਼ ਭਾਰਤ Deep Ocean Mission ਦੇ ਮਾਧਿਅਮ ਨਾਲ ਨਵੀਆਂ ਸੰਭਾਵਨਾਵਾਂ ਨੂੰ ਤਲਾਸ਼ ਰਿਹਾ ਹੈ, ਤਾਂ ਉੱਥੇ ਹੀ Circular Economy ਨੂੰ ਵੀ ਪ੍ਰੋਤਸਾਹਿਤ ਕਰ ਰਿਹਾ ਹੈ। ਕੋਸ਼ਿਸ਼ ਇਹ ਹੈ ਕਿ ਵਿਕਾਸ ਨੂੰ ਅਸੀਂ sustainable ਬਣਾਈਏ, environment friendly ਬਣਾਈਏ। Climate change ਦੀ ਚੁਣੌਤੀਆਂ, ਅਸੀਂ ਹਰ ਦਿਨ ਅਨੁਭਵ ਕਰ ਰਹੇ ਹਾਂ। ਇਸ ਲਈ, ਭਾਰਤ ਨੂੰ ਆਪਣੇ ਹਿਤ ਵਿੱਚ, ਆਪਣੇ ਨਾਗਰਿਕਾਂ ਦੇ ਹਿਤ ਵਿੱਚ ਬੜੇ ਕਦਮ ਉਠਾਉਣਾ ਜ਼ਰੂਰੀ ਹੈ। ਇਸੇ ਸੋਚ ਦੇ ਨਾਲ ਬੀਤੇ ਸਾਲਾਂ ਵਿੱਚ ਐਨਰਜੀ ਸੈਕਟਰ ਵਿੱਚ ਬੇਮਿਸਾਲ ਕੰਮ ਹੋਇਆ ਹੈ। ਸੋਲਰ ਅਤੇ ਵਿੰਡ ਪਾਵਰ ਹੋਵੇ ਜਾਂ ਫਿਰ ਬਾਇਓਫਿਊਲ, ਅੱਜ ਭਾਰਤ ਦੁਨੀਆ ਵਿੱਚ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੋ ਰਿਹਾ ਹੈ। Waste to Wealth ਦਾ ਇੱਕ ਬਹੁਤ ਬੜਾ ਅਭਿਯਾਨ ਚਲਾਇਆ ਜਾ ਰਿਹਾ ਹੈ। ਇਸ ਨੂੰ ਸਵੱਛਤਾ ਨਾਲ ਵੀ ਜੋੜਿਆ ਗਿਆ ਹੈ ਅਤੇ ਆਤਮਨਿਰਭਰਤਾ ਨਾਲ ਵੀ ਜੋੜਿਆ ਗਿਆ ਹੈ। ਬਲਕਿ ਅੱਜਕੱਲ੍ਹ ਤਾਂ ਅਸੀਂ ਸੜਕਾਂ ਦੇ ਨਿਰਮਾਣ ਵਿੱਚ Waste ਦਾ ਬੜੀ ਮਾਤਰਾ ਵਿੱਚ ਉਪਯੋਗ ਕਰ ਰਹੇ ਹਾਂ। ਸਰਕਾਰੀ ਬਿਲਡਿੰਗ, ਗ਼ਰੀਬਾਂ ਦੇ ਲਈ ਘਰ ਦੇ ਨਿਰਮਾਣ ਵਿੱਚ ਵੀ recycling ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

ਸਾਥੀਓ,

ਅਜਿਹੇ ਹੀ ਅਨੇਕ ਪ੍ਰਯਤਨਾਂ ਵਿੱਚ ਅੱਜ Automobile sector ਦਾ ਨਾਮ ਵੀ ਜੁੜ ਗਿਆ ਹੈ। ਇਸ ਪਾਲਿਸੀ ਨਾਲ ਸਾਧਾਰਣ ਪਰਿਵਾਰਾਂ ਨੂੰ ਹਰ ਪ੍ਰਕਾਰ ਨਾਲ ਬਹੁਤ ਲਾਭ ਹੋਵੇਗਾ। ਸਭ ਤੋਂ ਪਹਿਲਾਂ ਲਾਭ ਤੋਂ ਇਹ ਹੋਵੇਗਾ ਕਿ ਪੁਰਾਣੀ ਗੱਡੀ ਨੂੰ scrap ਕਰਨ ‘ਤੇ ਇੱਕ ਸਰਟੀਫਿਕੇਟ ਮਿਲੇਗਾ। ਇਹ ਸਰਟੀਫਿਕੇਟ ਜਿਸ ਦੇ ਪਾਸ ਹੋਵੇਗਾ ਉਸ ਨਵੀਂ ਗੱਡੀ ਦੀ ਖ਼ਰੀਦ ‘ਤੇ ਰਜਿਸਟ੍ਰੇਸ਼ਨ ਦੇ ਲਈ ਕੋਈ ਪੈਸਾ ਨਹੀਂ ਦੇਣਾ ਹੋਵੇਗਾ। ਇਸ ਦੇ ਨਾਲ ਹੀ ਉਸ ਨੂੰ ਰੋਡ ਟੈਕਸ ਵਿੱਚ ਵੀ ਕੁਝ ਛੂਟ ਦਿੱਤੀ ਜਾਵੇਗੀ। ਦੂਸਰਾ ਲਾਭ ਸਿੱਧਾ ਜੀਵਨ ਨਾਲ ਜੁੜਿਆ ਹੈ। ਪੁਰਾਣੀਆਂ ਗੱਡੀਆਂ, ਪੁਰਾਣੀ ਟੈਕਨੋਲੋਜੀ ਦੇ ਕਾਰਨ ਰੋਡ ਐਕਸੀਡੈਂਟ ਦਾ ਖ਼ਤਰਾ ਬਹੁਤ ਅਧਿਕ ਰਹਿੰਦਾ ਹੈ, ਉਸ ਤੋਂ ਮੁਕਤੀ ਮਿਲੇਗੀ। ਚੌਥਾ, ਇਸ ਨਾਲ ਸਾਡੀ ਸਿਹਤ ‘ਤੇ ਪ੍ਰਦੂਸ਼ਣ ਦੇ ਕਾਰਨ ਜੋ ਅਸਰ ਪੈਂਦਾ ਹੈ, ਉਸ ਵਿੱਚ ਵੀ ਕਮੀ ਆਵੇਗੀ। ਅਤੇ ਸਭ ਤੋਂ ਬੜੀ ਗੱਲ  ਇਹ ਹੈ, ਕਿ, ਇਸ Policy ਦੇ ਤਹਿਤ ਗੱਡੀ ਸਿਰਫ਼ ਉਸ ਦੀ Age ਦੇਖ ਕੇ ਹੀ scrap ਨਹੀਂ ਕੀਤੀ ਜਾਵੇਗੀ। ਗੱਡੀਆਂ ਦਾ ਵਿਗਿਆਨਕ ਤਰੀਕੇ ਨਾਲ authorized automated testing centers ‘ਤੇ ਫਿਟਨੈਸ ਟੈਸਟ ਹੋਵੇਗਾ। ਅਗਰ ਗੱਡੀ ਅਨਫਿਟ ਹੋਵੇਗੀ ਤਾਂ ਵਿਗਿਆਨਕ ਤਰੀਕੇ ਨਾਲ scrap ਕੀਤਾ ਜਾਵੇਗਾ। ਇਸ ਦੇ ਲਈ ਦੇਸ਼ ਭਰ ਵਿੱਚ ਜੋ registered vehicle scrapping facilities ਬਣਾਈਆਂ ਜਾਣਗੀਆਂ ਉਹ technology driven ਹੋਣ, transparent ਹੋਣ, ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ।

ਸਾਥੀਓ,

Formal scrapping ‘ਤੇ ਕੀ ਲਾਭ ਹੁੰਦਾ ਹੈ, ਗੁਜਰਾਤ ਨੇ ਤਾਂ ਉਸ ਨੂੰ ਸਾਖਿਆਤ ਅਨੁਭਵ ਕੀਤਾ ਹੈ, ਅਤੇ ਹੁਣ ਨਿਤਿਨ ਜੀ ਨੇ ਵੀ ਇਸ ਦਾ ਵਰਣਨ ਕੀਤਾ ਹੈ। ਗੁਜਰਾਤ ਦੇ ਅਲੰਗ ਨੂੰ ship recycling hub ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਅਲੰਗ, ਦੁਨੀਆ ਦੀ ship recycling industry ਵਿੱਚ ਆਪਣੀ ਹਿੱਸੇਦਾਰੀ ਤੇਜ਼ੀ ਨਾਲ ਵਧਾ ਰਿਹਾ ਹੈ। ship recycling ਦੇ ਇਸ infrastructure ਨੇ ਇੱਥੇ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਅਵਸਰ ਤਿਆਰ ਕੀਤੇ ਹਨ। ਇਸ ਪੂਰੇ ਖੇਤਰ ਵਿੱਚ infrastructure ਵੀ ਹੈ ਅਤੇ ਕੁਸ਼ਲ manpower ਵੀ ਹੈ। ਅਜਿਹੇ ਵਿੱਚ ਜਹਾਜ਼ਾਂ ਦੇ ਬਾਅਦ ਗੱਡੀਆਂ ਦੀ scrapping ਦਾ ਵੀ ਬਹੁਤ ਬੜਾ hub  ਬਣ ਸਕਦਾ ਹੈ।

ਸਾਥੀਓ,

Scrapping Policy ਨਾਲ ਪੂਰੇ ਦੇਸ਼ ਵਿੱਚ scrap ਨਾਲ ਜੁੜੇ ਸੈਕਟਰ ਨੂੰ ਨਵੀਂ ਊਰਜਾ ਮਿਲੇਗੀ, ਨਵੀਂ ਸੁਰੱਖਿਆ ਮਿਲੇਗੀ। ਵਿਸ਼ੇਸ਼ ਰੂਪ ਨਾਲ scrapping ਨਾਲ ਜੁੜੇ ਜੋ ਸਾਡੇ ਕਾਮਗਾਰ ਹਨ, ਜੋ ਛੋਟੇ ਕਾਰੋਬਾਰੀ ਹਨ, ਉਨ੍ਹਾਂ ਦੇ ਜੀਵਨ ਵਿੱਚ ਬਹੁਤ ਬੜਾ ਬਦਲਾਅ ਆਵੇਗਾ। ਇਸ ਨਾਲ ਕਾਮਗਾਰਾਂ ਨੂੰ ਸਰੁੱਖਿਅਤ ਮਾਹੌਲ ਮਿਲੇਗਾ, ਸੰਗਠਿਤ ਖੇਤਰ ਦੇ ਦੂਸਰੇ ਕਰਮਚਾਰੀਆਂ ਜੈਸੇ ਲਾਭ ਵੀ ਉਨ੍ਹਾਂ ਨੂੰ ਮਿਲ ਪਾਉਣਗੇ। ਇਤਨਾ ਹੀ ਨਹੀਂ, scrap  ਦਾ ਕੰਮ ਕਰਨ ਵਾਲੇ ਛੋਟੇ ਕਾਰੋਬਾਰੀ, authorized scrapping centres ਦੇ ਲਈ ਕਲੈਕਸ਼ਨ ਏਜੰਟਸ ਦਾ ਕੰਮ ਵੀ ਸਕ ਸਕਦੇ ਹਨ।

ਸਾਥੀਓ,

ਇਸ ਪ੍ਰੋਗਰਾਮ ਨਾਲ ਆਟੋ ਅਤੇ ਮੈਟਲ ਇੰਡਸਟ੍ਰੀ ਨੂੰ ਬਹੁਤ ਬੜਾ ਬੂਸਟ ਮਿਲੇਗਾ। ਬੀਤੇ ਸਾਲ ਹੀ ਸਾਨੂੰ ਲਗਭਗ 23 ਹਜ਼ਾਰ ਕਰੋੜ ਰੁਪਏ ਦਾ scrap steel ਇੰਪੋਰਟ ਕਰਨਾ ਪਿਆ ਹੈ। ਕਿਉਂਕਿ ਭਾਰਤ ਵਿੱਚ ਜੋ ਹੁਣ ਤੱਕ scrapping ਹੁੰਦੀ ਹੈ, ਉਹ ਪ੍ਰੋਡਕਟਿਵ ਨਹੀਂ ਹੈ। ਐਨਰਜੀ ਰਿਕਵਰੀ ਨਾ ਦੇ ਬਰਾਬਰ ਹੈ, high-strength steel alloys ਦੀ ਪੂਰੀ ਵੈਲਿਊ ਨਹੀਂ ਨਿਕਲ ਪਾਉਂਦੀ ਅਤੇ ਜੋ ਕੀਮਤੀ ਮੈਟਲ ਹਨ ਉਨ੍ਹਾਂ ਦੀ ਰਿਕਵਰੀ ਵੀ ਨਹੀਂ ਹੋ ਪਾਉਂਦੀ। ਹੁਣ ਜਦੋਂ ਇੱਕ ਸਾਇੰਟਿਫਿਕ, ਟੈਕਨੋਲੋਜੀ ਅਧਾਰਿਤ scrapping ਹੋਵੇਗੀ ਤਾਂ ਅਸੀਂ rare earth metals ਨੂੰ ਵੀ ਰਿਕਵਰ ਕਰ ਪਾਵਾਂਗੇ।

ਸਾਥੀਓ,

ਆਤਮਨਿਰਭਰ ਭਾਰਤ ਨੂੰ ਗਤੀ ਦੇਣ ਦੇ ਲਈ, ਭਾਰਤ ਵਿੱਚ ਇੰਡਸਟ੍ਰੀ ਨੂੰ Sustainable ਅਤੇ Productive ਬਣਾਉਣ ਦੇ ਲਈ ਨਿਰੰਤਰ ਕਦਮ ਉਠਾਏ ਜਾ ਰਹੇ ਹਨ। ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਆਟੋ ਮੈਨੂਫੈਕਚਰਿੰਗ ਨਾਲ ਜੁੜੀ ਵੈਲਿਊ ਚੇਨ ਦੇ ਲਈ ਜਿਤਨਾ ਸੰਭਵ ਹੋਵੇ, ਉਤਨਾ ਘੱਟ ਸਾਨੂੰ ਇੰਪੋਰਟ ‘ਤੇ ਨਿਰਭਰ ਰਹਿਣਾ ਪਵੇ। ਲੇਕਿਨ ਇਸ ਵਿੱਚ ਇੰਡਸਟ੍ਰੀ ਨੂੰ ਵੀ ਥੋੜ੍ਹੇ extra efforts ਦੀ ਜ਼ਰੂਰਤ ਹੈ। ਆਉਣ ਵਾਲੇ 25 ਸਾਲ ਦੇ ਲਈ ਤੁਹਾਡੇ ਪਾਸ ਵੀ ਆਤਮਨਿਰਭਰ ਭਾਰਤ ਦਾ ਇੱਕ ਸਪਸ਼ਟ ਰੋਡਮੈਪ ਹੋਣਾ ਚਾਹੀਦਾ ਹੈ। ਦੇਸ਼ ਹੁਣ clean, congestion free ਅਤੇ convenient mobility ਦੀ ਤਰਫ਼ ਵਧ ਰਿਹਾ ਹੈ। ਇਸ ਲਈ, ਪੁਰਾਣੀ approach ਅਤੇ ਪੁਰਾਣੀਆਂ practices ਨੂੰ ਬਦਲਣਾ ਹੀ ਹੋਵੇਗਾ। ਅੱਜ ਭਾਰਤ, safety ਅਤੇ quality ਦੇ ਹਿਸਾਬ ਨਾਲ global standards ਆਪਣੇ ਨਾਗਰਿਕਾਂ ਨੂੰ ਦੇਣ ਦੇ ਲਈ ਪ੍ਰਤੀਬੱਧ ਹੈ। BS-4 ਤੋਂ BS-6 ਦੀ ਤਰਫ਼ ਸਿੱਧੇ Transition ਦੇ ਪਿੱਛੇ ਇਹੀ ਸੋਚ ਹੈ।

ਸਾਥੀਓ,

ਦੇਸ਼ ਵਿੱਚ green ਅਤੇ clean mobility ਦੇ ਲਈ ਸਰਕਾਰ Research ਤੋਂ ਲੈ ਕੇ Infrastructure ਤੱਕ, ਹਰ ਪੱਧਰ ‘ਤੇ ਵਿਆਪਕ ਕੰਮ ਕਰ ਰਹੀ ਹੈ। ਈਥੇਨੌਲ ਹੋਵੇ, ਹਾਈਡ੍ਰੋਜਨ ਫਿਊਲ ਹੋਵੇ ਜਾਂ ਫਿਰ ਇਲੈਕਟ੍ਰਿਕ ਮੋਬਿਲਿਟੀ, ਸਰਕਾਰ ਦੀਆਂ ਇਨ੍ਹਾਂ ਪ੍ਰਾਥਮਿਕਤਾਵਾਂ ਦੇ ਨਾਲ ਇੰਡਸਟ੍ਰੀ ਦੀ ਗਰਗਮ ਭਾਗੀਦਾਰੀ ਬਹੁਤ ਜ਼ਰੂਰੀ ਹੈ। R&D ਤੋਂ ਲੈ ਕੇ Infrastructure ਤੱਕ, ਇੰਡਸਟ੍ਰੀ ਨੂੰ ਆਪਣੀ ਹਿੱਸੇਦਾਰੀ ਵਧਾਉਣੀ ਹੋਵੇਗੀ। ਇਸ ਦੇ ਲਈ ਜੋ ਵੀ ਮਦਦ ਤੁਹਾਨੂੰ ਚਾਹੀਦੀ ਹੈ, ਉਹ ਸਰਕਾਰ ਦੇਣ ਦੇ ਲਈ ਤਿਆਰ ਹੈ। ਇੱਥੋਂ ਸਾਨੂੰ ਆਪਣੀ partnership ਨੂੰ ਨਵੇਂ ਲੈਵਲ ‘ਤੇ ਲੈ ਜਾਣਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਨਵਾਂ ਪ੍ਰੋਗਰਾਮ, ਦੇਸ਼ਵਾਸੀਆਂ ਵਿੱਚ ਵੀ ਅਤੇ ਆਟੋ ਸੈਕਟਰ ਵਿੱਚ ਵੀ ਇੱਕ ਨਵੀਂ ਊਰਜਾ ਭਰੇਗਾ, ਨਵੀਂ ਗਤੀ ਲਿਆਵੇਗਾ, ਅਤੇ ਨਵੇਂ ਵਿਸ਼ਵਾਸ ਦਾ ਸੰਚਾਰ ਵੀ ਕਰੇਗਾ।

ਅੱਜ ਦੇ ਇਸ ਮਹੱਤਵਪੂਰਨ ਅਵਸਰ ਨੂੰ, ਮੈਂ ਨਹੀਂ ਮੰਨਦਾ ਹਾਂ ਕਿ ਉਦਯੋਗ ਜਗਤ ਦੇ ਲੋਕ ਜਾਣ ਦੇਣਗੇ। ਮੈਂ ਨਹੀਂ ਮੰਨਦਾ ਹਾਂ ਕਿ ਪੁਰਾਣੀਆਂ ਗੱਡੀਆਂ ਨੂੰ ਢੋਣ ਵਾਲੇ ਲੋਕ ਇਸ ਅਵਸਰ ਨੂੰ ਜਾਣ ਦੇਣਗੇ। ਇਹ ਆਪਣੇ ਆਪ ਵਿੱਚ ਇੱਕ ਬਹੁਤ ਬੜਾ ਪਰਿਵਰਤਨ ਦਾ ਵਿਸ਼ਵਾਸ ਲੈ ਕੇ ਆਈ ਹੋਈ ਇਹ ਵਿਵਸਥਾ ਹੈ। ਅੱਜ ਗੁਜਰਾਤ ਵਿੱਚ ਇਸ ਪ੍ਰੋਗਰਾਮ ਨੂੰ ਲਾਂਚ ਕੀਤਾ ਗਿਆ ਹੈ, ਪਾਲਿਸੀ ਨੂੰ ਲਾਂਚ ਕੀਤਾ ਗਿਆ ਹੈ, ਅਤੇ ਗੁਜਰਾਤ ਦਾ ਤਾਂ ਵੈਸੇ ਵੀ, ਅਤੇ ਸਾਡੇ ਦੇਸ਼ ਵਿੱਚ ਵੀ Circular Economy ਸ਼ਬਦ ਹੁਣ ਨਵਾਂ ਆਇਆ ਹੋਵੇਗਾ। ਲੇਕਿਨ ਅਸੀਂ ਲੋਕ ਤਾਂ ਜਾਣਦੇ ਹਾਂ। ਕਿ ਅਗਰ ਕਪੜੇ ਪੁਰਾਣੇ ਹੁੰਦੇ ਹਨ ਤਾਂ ਸਾਡੇ ਘਰਾਂ ਵਿੱਚ ਦਾਦੀ ਮਾਂ ਉਸ ਵਿੱਚੋਂ ਓੜਨ ਦੇ ਲਈ ਰਜਾਈ ਬਣਾ ਦਿੰਦੀ ਹੈ। ਫਿਰ ਰਜਾਈ ਵੀ ਪੁਰਾਣੀ ਹੋ ਜਾਂਦੀ ਹੈ। ਤਾਂ ਉਸ ਨੂੰ ਵੀ ਫਾੜ-ਫੂੜ ਕੇ ਕਚਰਾ-ਪੋਚਾ ਦੇ ਲਈ ਉਸ ਦਾ ਉਪਯੋਗ ਕਰਦੇ ਹਾਂ। Recycling ਕੀ ਕਹਿੰਦੇ ਹਨ, circular economy ਕੀ ਕਹਿੰਦੇ ਹਨ। ਉਹ ਭਾਰਤ ਦੇ ਜੀਵਨ ਵਿੱਚ ਨਵੀਂ-ਨਵੀਂ ਹੈ। ਸਾਨੂੰ ਬਸ ਵਿਗਿਆਨਕ ਤਰੀਕੇ ਨਾਲ ਇਸ ਨੂੰ ਅੱਗੇ ਵਧਾਉਣਾ ਹੈ, ਅਤੇ ਵਿਗਿਆਨਕ ਤਰੀਕੇ ਨਾਲ ਅੱਗੇ ਵਧਾਵਾਂਗੇ ਤਾਂ ਮੈਨੂੰ ਵਿਸ਼ਵਾਸ ਹੈ ਕਿ ਕਚਰੇ ਵਿੱਚੋਂ ਕੰਚਨ ਬਣਾਉਣ ਦੇ ਇਸ ਅਭਿਯਾਨ ਵਿੱਚ ਹਰ ਕੋਈ ਸ਼ਰੀਕ ਹੋਵੇਗਾ ਅਤੇ ਅਸੀਂ ਵੀ ਹੋਰ ਨਵੀਂ-ਨਵੀਂ ਚੀਜ਼ਾਂ ਦੀ ਖੋਜ ਕਰਨ ਦੀ ਦਿਸ਼ਾ ਵਿੱਚ ਸਫ਼ਲ ਹੋਵਾਂਗੇ। ਮੈਂ ਫਿਰ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

 

*****

ਡੀਐੱਸ/ਏਕੇਜੇ/ਡੀਕੇ


(Release ID: 1745574) Visitor Counter : 241