ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ 13 ਅਗਸਤ ਨੂੰ ਫਿਟ ਇੰਡੀਆ ਫ੍ਰੀਡਮ ਰਨ 2.0 ਦੇ ਰਾਸ਼ਟਰਵਿਆਪੀ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ
ਫਿਟ ਇੰਡੀਆ ਫ੍ਰੀਡਮ ਰਨ 2.0 ਦੀ ਸ਼ੁਰੂਆਤ ਕੱਲ੍ਹ 10 ਪ੍ਰਤਿਸ਼ਠਿਤ ਸਥਲਾਂ ਤੋਂ ਕੀਤੀ ਜਾਵੇਗੀ
Posted On:
12 AUG 2021 6:10PM by PIB Chandigarh
ਮੁੱਖ ਝਲਕੀਆਂ:
· ਫਿਟ ਇੰਡੀਆ ਫ੍ਰੀਡਮ ਰਨ ਦਾ ਆਯੋਜਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਕੀਤਾ ਜਾ ਰਿਹਾ ਹੈ।
· ਫਿਟ ਇੰਡੀਆ ਫ੍ਰੀਡਮ ਰਨ ਦੇਸ਼ ਭਰ ਦੇ 744 ਜ਼ਿਲ੍ਹਿਆਂ, 744 ਜ਼ਿਲ੍ਹਿਆਂ ਵਿੱਚੋਂ ਹਰੇਕ ਜ਼ਿਲ੍ਹੇ ਦੇ 75 ਪਿੰਡਾਂ ਅਤੇ 30,000 ਸਿੱਖਿਆ ਸੰਸਥਾਨਾਂ ਵਿੱਚ ਆਯੋਜਿਤ ਕੀਤੀ ਜਾਵੇਗੀ।
· ਇਸ ਪਹਿਲ ਦੇ ਮਾਧਿਅਮ ਨਾਲ 7.50 ਕਰੋੜ ਤੋਂ ਵੱਧ ਯੁਵਾਵਾਂ ਅਤੇ ਨਾਗਰਿਕਾਂ ਦੇ ਦੌੜ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ 13 ਅਗਸਤ 2021 ਨੂੰ ਨਵੀਂ ਦਿੱਲੀ ਸਥਿਤ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਤੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਫਿਟ ਇੰਡੀਆ ਫ੍ਰੀਡਮ ਰਨ 2.0 ਦੇ ਰਾਸ਼ਟਰਵਿਆਪੀ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਇਸ ਪ੍ਰੋਗਰਾਮ ਵਿੱਚ ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਵੀ ਸ਼ਾਮਲ ਹੋਣਗੇ। ਫਿਟ ਇੰਡੀਆ ਫ੍ਰੀਡਮ ਰਨ 2.0 ਦਾ ਆਯੋਜਨ ਦਿੱਲੀ ਦੇ ਨਾਲ ਨਾਲ ਦੇਸ਼ ਭਰ ਦੇ 9 ਹੋਰ ਪ੍ਰਤਿਸ਼ਠਿਤ ਸਥਲਾਂ ‘ਤੇ ਵੀ ਕੀਤਾ ਜਾਵੇਗਾ। ਪ੍ਰਤਿਸ਼ਠਿਤ ਸਥਾਨਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਇਲਾਹਾਬਾਦ ਦਾ ਚੰਦ੍ਰਸ਼ੇਖਰ ਆਜ਼ਾਦ ਪਾਰਕ, ਸੇਲੁਲਰ ਜੇਲ, ਪੋਰਟ ਬਲੇਅਰ, ਅੰਡਮਾਨ ਅਤੇ ਨਿਕੋਬਾਰ ਦਵੀਪ ਸਮੂਹ; ਕਾਜ਼ਾ ਪੋਸਟ, ਜ਼ਿਲ੍ਹਾ, ਲਾਹੌਲ ਸਪਿਤੀ, ਹਿਮਾਚਲ ਪ੍ਰਦੇਸ਼; ਗੇਟਵੇ ਆਵ੍ ਇੰਡੀਆ, ਮੁੰਬਈ; ਚਿਤ੍ਰਲੇਖਾ ਉਦਯਾਨ (ਕੋਲ ਪਾਰਕ), ਤੇਜ਼ਪੁਰ, ਅਸਮ; ਅਟਾਰੀ ਸੀਮਾ; ਝਾਂਸੀ ਰੇਲਵੇ ਸਟੇਸ਼ਨ; ਲੇਹ ਅਤੇ ਚੇਨੱਈ ਸ਼ਾਮਲ ਹਨ ਜਿੱਥੇ ਫਿਟ ਇੰਡੀਆ ਫ੍ਰੀਡਮ ਰਨ ਪ੍ਰੋਗਰਾਮ ਸੀਆਰਪੀਐੱਫ, ਸੀਆਰਪੀਐੱਸਐੱਫ, ਆਈਟੀਬੀਪੀ, ਐੱਨਐੱਸਜੀ, ਐੱਸਐੱਸਬੀ, ਬੀਐੱਸਐੱਫ, ਰੇਲਵੇ ਅਤੇ ਐਨਵਾਈਕੇਐੱਸ ਦੁਆਰਾ ਆਯੋਜਿਤ ਕੀਤੇ ਜਾ ਰਹੇ ਹਨ। ਸ਼੍ਰੀ ਅਨੁਰਾਗ ਠਾਕੁਰ ਇਨ੍ਹਾਂ ਸਥਲਾਂ ‘ਤੇ ਪ੍ਰਤੀਭਾਗੀਆਂ ਦੇ ਨਾਲ ਵਰਚੁਅਲ ਮਾਧਿਅਮ ਨਾਲ ਗੱਲਬਾਤ ਕਰਨਗੇ।
https://twitter.com/PIB_India/status/1425793035854434307
ਫਿਟ ਇੰਡੀਆ ਫ੍ਰੀਡਮ ਰਨ 2.0 ਦੇ ਸ਼ੁਰੂਆਤ ਦੀ ਪੂਰਬ ਸੰਧਿਆ ‘ਤੇ ਇੱਕ ਵੀਡੀਓ ਸੰਦੇਸ਼ ਵਿੱਚ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸੁਤੰਤਰਤਾ ਦੇ 75 ਵਰ੍ਹੇ ਦੇ ਅਵਸਰ ‘ਤੇ ਆਓ ਅਸੀਂ ਇੱਕ ਸਵਸਥ ਭਾਰਤ ਦੇ ਨਿਰਮਾਣ ਦਾ ਸੰਕਲਪ ਲਈਏ। ਇੱਕ ਸਵਸਥ ਭਾਰਤ ਹੀ ਇੱਕ ਮਜ਼ਬੂਤ, ਆਤਮਨਿਰਭਰ ਅਤੇ ਨਵਾਂ ਭਾਰਤ ਹੋ ਸਕਦਾ ਹੈ। ਉਨ੍ਹਾਂ ਨੇ ਸਭ ਨੂੰ ਅੱਗੇ ਆਉਣ ਅਤੇ ਇਸ ਨੂੰ ਇੱਕ ਜਨ ਅੰਦੋਲਨ ਬਣਾਉਣ ਅਤੇ “ਫਿਟਨੈੱਸ ਦੀ ਡੋਜ਼, ਅੱਧਾ ਘੰਟਾ ਰੋਜ਼” ਮੰਤਰ ਨੂੰ ਅਪਣਾਉਣ ਦੀ ਤਾਕੀਦ ਕੀਤੀ।
75 ਜ਼ਿਲ੍ਹਿਆਂ ਅਤੇ ਹਰੇਕ ਜ਼ਿਲ੍ਹੇ ਦੇ 75 ਪਿੰਡਾਂ ਵਿੱਚ 2 ਅਕਤੂਬਰ 2021 ਤੱਕ ਹਰੇਕ ਹਫਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਪ੍ਰਕਾਰ, ਫਿਟ ਇੰਡੀਆ ਫ੍ਰੀਡਮ ਰਨ 744 ਜ਼ਿਲ੍ਹਿਆਂ ਵਿੱਚ, 744 ਜ਼ਿਲ੍ਹਿਆਂ ਦੇ ਹਰੇਕ ਜ਼ਿਲ੍ਹੇ ਵਿੱਚ 75 ਪਿੰਡਾਂ ਅਤੇ ਦੇਸ਼ ਭਰ ਦੇ 30,000 ਸ਼ੈਸ਼ਨਿਕ ਸੰਸਥਾਨਾਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਇਸ ਪਹਿਲ ਦੇ ਮਾਧਿਅਮ ਨਾਲ 7.50 ਕਰੋੜ ਤੋਂ ਵੱਧ ਯੁਵਾ ਅਤੇ ਨਾਗਰਿਕ ਦੌੜ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਣਗੇ।
ਅਭਿਯਾਨ ਦਾ ਉਦੇਸ਼ ਲੋਕਾਂ ਨੂੰ ਆਪਣੇ ਦੈਨਿਕ ਜੀਵਨ ਵਿੱਚ ਦੌੜਣ ਅਤੇ ਖੇਡ-ਕੁੱਦ ਜਿਹੀ ਫਿਟਨੈੱਸ ਗਤੀਵਿਧੀਆਂ ਨੂੰ ਅਪਣਾਉਣ ਅਤੇ ਮੋਟਾਪੇ, ਆਲਸ, ਤਣਾਵ, ਚਿੰਤਾ ਅਤੇ ਹੋਰ ਬਿਮਾਰੀਆਂ ਆਦਿ ਤੋਂ ਮੁਕਤੀ ਪਾਉਣ ਦੇ ਲਈ ਪ੍ਰੋਤਸਾਹਿਤ ਕਰਨਾ ਹੈ। ਇਸ ਅਭਿਯਾਨ ਦੇ ਮਾਧਿਅਮ ਨਾਲ ਨਾਗਰਿਕਾਂ ਨੂੰ ਪ੍ਰਤੀਦਿਨ ਘੱਟ ਤੋਂ ਘੱਟ 30 ਮਿੰਟ ਦੀ ਸ਼ਰੀਰਕ ਗਤੀਵਿਧੀ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨ ਦਾ ਸੰਕਲਪ “ਫਿਟਨੈੱਸ ਦੀ ਡੋਜ਼-ਅੱਧਾ ਘੰਟਾ ਰੋਜ਼” ਲੈਣ ਦੀ ਤਾਕੀਦ ਕੀਤੀ ਜਾਵੇਗੀ।
ਫਿਟ ਇੰਡੀਆ ਫ੍ਰੀਡਮ ਰਨ 2.0 ਦੀਆਂ ਪ੍ਰਮੁੱਖ ਗਤੀਵਿਧੀਆਂ ਵਿੱਚ ਸ਼ਪਥ ਲੈਣਾ, ਰਾਸ਼ਟਰਗਾਨ ਪੇਸ਼ ਕਰਨਾ, ਫ੍ਰੀਡਮ ਰਨ ਸਥਲਾਂ ‘ਤੇ ਸੱਭਿਆਚਾਰਕ ਪ੍ਰੋਗਰਾਮ, ਯੁਵਾ ਸਵੈ-ਸੇਵਕਾਂ ਵਿੱਚ ਹਿੱਸਾ ਲੈਣ ਦੇ ਲਈ ਜਾਗਰੂਕਤਾ ਪੈਦਾ ਕਰਨ ਅਤੇ ਆਪਣੇ ਪਿੰਡਾਂ ਵਿੱਚ ਇਸੇ ਤਰ੍ਹਾਂ ਦੇ ਫ੍ਰੀਡਮ ਰਨ ਦਾ ਆਯੋਜਨ ਕਰਨਾ ਸ਼ਾਮਲ ਹੈ। ਲੋਕ ਫਿਟ ਇੰਡੀਆ ਪੋਰਟਲ https://fitindia.gov.in ‘ਤੇ ਆਪਣਾ ਰਨ ਰਜਿਸਟਰ ਅਤੇ ਅਪਲੋਡ ਕਰ ਸਕਦੇ ਹਨ ਅਤੇ #Run4India ਅਤੇ #AzadikaAmritMahotsav ਦੇ ਨਾਲ ਆਪਣੇ ਸੋਸ਼ਲ ਮੀਡੀਆ ਚੈਨਲਾਂ ‘ਤੇ ਫ੍ਰੀਡਮ ਰਨ ਨੂੰ ਹੁਲਾਰਾ ਦੇ ਸਕਦੇ ਹਨ।
ਪ੍ਰਮੁੱਖ ਲੋਕਾਂ, ਜਨ-ਪ੍ਰਤੀਨਿਧੀਆਂ, ਪੀਆਰਆਈ ਨੇਤਾਵਾਂ, ਸਮਾਜਿਕ ਕਾਰਜਕਰਤਾਵਾਂ, ਖਿਡਾਰੀਆਂ, ਮੀਡੀਆ ਹਸਤੀਆਂ, ਡਾਕਟਰਾਂ, ਕਿਸਾਨਾਂ ਅਤੇ ਸੈਨਾ ਦੇ ਜਵਾਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਵਿਭਿੰਨ ਪੱਧਰਾਂ ‘ਤੇ ਇਨ੍ਹਾਂ ਆਯੋਜਨਾਂ ਵਿੱਚ ਹਿੱਸਾ ਲੈ ਕੇ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਪ੍ਰੇਰਿਤ ਕਰਨ। ਕੋਵਿਡ-19 ਪ੍ਰੋਟੋਕੋਲ ਦਾ ਪਾਲਨ ਕਰਦੇ ਹੋਏ ਪੂਰੇ ਦੇਸ਼ ਵਿੱਚ ਵਾਸਤਵਿਕ ਰੂਪ ਨਾਲ ਅਤੇ ਵਰਚੁਅਲ ਮਾਧਿਅਮ ਨਾਲ ਪੂਰੇ ਦੇਸ਼ ਵਿੱਚ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ।
ਕੇਂਦਰ ਸਰਕਾਰ ਦੇ ਮੰਤਰਾਲਿਆਂ, ਰਾਜ ਸਰਕਾਰਾਂ ਅਤੇ ਹੋਰ ਸੰਗਠਨਾਂ ਨੂੰ 2 ਅਕਤੂਬਰ 2021 ਤੱਕ ਪੂਰੇ ਅਭਿਯਾਨ ਦੌਰਾਨ ਵਾਸਤਵਿਕ ਰੂਪ ਨਾਲ/ ਵਰਚੁਅਲ ਮਾਧਿਅਮ ਨਾਲ ਫ੍ਰੀਡਮ ਰਨ ਪ੍ਰੋਗਰਾਮ ਆਯੋਜਿਤ ਕਰਨ ਦਾ ਅਨੁਰੋਧ ਕੀਤਾ ਗਿਆ ਹੈ। ਅਭਿਯਾਨ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਦੇ ਲਈ, ਦੋਸਤਾਂ, ਪਰਿਵਾਰਾਂ ਅਤੇ ਸਹਿਕਰਮੀ ਸਮੂਹਾਂ ਆਦਿ ਨੂੰ ਹਿੱਸਾ ਲੈਣ ਦੇ ਲਈ ਪ੍ਰੋਤਸਾਹਿਤ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ।
‘ਫਿਟ ਇੰਡੀਆ ਫ੍ਰੀਡਮ ਰਨ’ ਦੀ ਕਲਪਨਾ ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਕੀਤੀ ਗਈ ਸੀ, ਜਦੋਂ ਸਮਾਜਿਕ ਦੂਰੀ ‘ਨਵੀਂ ਸਧਾਰਣ ਜੀਵਨ ਸ਼ੈਲੀ’ ਬਣ ਗਈ ਸੀ, ਤਾਕਿ ਸੁਰੱਖਿਅਤ ਦੂਰੀ ਦੇ ਮਾਪਦੰਡਾਂ ਦਾ ਪਾਲਨ ਕਰਦੇ ਹੋਏ ਵੀ ਫਿਟਨੈੱਸ ਦੀ ਲਾਜ਼ਮੀ ਜ਼ਰੂਰਤ ਨੂੰ ਸਕ੍ਰਿਯ ਰੱਖਿਆ ਜਾ ਸਕੇ, ਫਿਟ ਇੰਡੀਆ ਫ੍ਰੀਡਮ ਰਨ ਨੂੰ ਵਰਚੁਅਲ ਰਨ ਦੀ ਅਵਧਾਰਣਾ ‘ਤੇ ਸ਼ੁਰੂ ਕੀਤਾ ਗਿਆ ਯਾਨੀ ‘ਇਸ ਨੂੰ ਕਿਤੇ ਵੀ, ਕਦੇ ਵੀ ਆਯੋਜਿਤ ਕੀਤਾ ਜਾ ਸਕਦਾ ਹੈ! ਤੁਸੀਂ ਉਸ ਸਮੇਂ ਆਪਣੀ ਪਸੰਦ ਦੇ ਮਾਰਗ ‘ਤੇ ਦੌੜਦੇ ਹੋ, ਜੋ ਤੁਹਾਡੇ ਅਨੁਕੂਲ ਹੋਵੇ। ਮੂਲ ਰੂਪ ਨਾਲ, ਤੁਸੀਂ ਆਪਣੀ ਖੁਦ ਦੀ ਦੌੜ ਅਤੇ ਆਪਣੇ ਸਮੇਂ ਦੇ ਅਨੁਸਾਰ ਆਪਣੀ ਗਤੀ ਨਾਲ ਦੌੜਦੇ ਹੋ।’
ਅਭਿਯਾਨ ਦਾ ਪਹਿਲਾ ਸੰਸਕਰਣ 15 ਅਗਸਤ ਤੋਂ 2 ਅਕਤੂਬਰ, 2020 ਤੱਕ ਆਯੋਜਿਤ ਕੀਤਾ ਗਿਆ ਸੀ। ਕੇਂਦਰੀ ਹਥਿਆਰ ਬੰਦ ਬਲਾਂ, ਗ਼ੈਰ ਸਰਕਾਰੀ ਸੰਗਠਨਾਂ, ਨਿਜੀ ਸੰਗਠਨਾਂ, ਸਕੂਲਾਂ, ਲੋਕਾਂ, ਯੁਵਾ ਕਲੱਬਾਂ ਸਮੇਤ ਕੇਂਦਰੀ/ਰਾਜ ਸਰਕਾਰ ਦੇ ਵਿਭਾਗਾਂ ਅਤੇ ਸੰਗਠਨਾਂ ਦੇ 5 ਕਰੋੜ ਤੋਂ ਵੱਧ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਲਗਭਗ 18 ਕਰੋੜ ਕਿਲੋਮੀਟਰ ਦੀ ਦੂਰੀ ਨੂੰ ਕਵਰ ਕੀਤਾ।
*******
ਐੱਨਬੀ/ਓਏ
(Release ID: 1745303)
Visitor Counter : 302