ਰੱਖਿਆ ਮੰਤਰਾਲਾ

ਡੁਰੰਡ ਕੱਪ 2021 ਦਾ 130 ਵਾਂ ਸੰਸਕਰਣ 05 ਸਤੰਬਰ ਤੋਂ 03 ਅਕਤੂਬਰ 21 ਤੱਕ ਕੋਲਕਾਤਾ ਵਿਖੇ ਆਯੋਜਿਤ ਕੀਤਾ ਜਾਵੇਗਾ

Posted On: 12 AUG 2021 10:07AM by PIB Chandigarh

ਵਿਸ਼ਵ ਦਾ ਤੀਜਾ ਸਭ ਤੋਂ ਪੁਰਾਣਾ ਅਤੇ ਏਸ਼ੀਆ ਦਾ ਸਭ ਤੋਂ ਪੁਰਾਣਾ ਫੁੱਟਬਾਲ ਟੂਰਨਾਮੈਂਟ ਡੁਰੰਡ ਕੱਪ, ਕੋਵਿਡ -19 ਮਹਾਂਮਾਰੀ ਦੇ ਕਾਰਨ ਇੱਕ ਸਾਲ ਦੇ ਅੰਤਰਾਲ ਤੋਂ ਬਾਅਦ ਵਾਪਸੀ ਕਰਨ ਲਈ ਤਿਆਰ ਹੈ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐਫਐਫ), ਆਈਐਫਏ (ਪੱਛਮੀ ਬੰਗਾਲ) ਅਤੇ ਪੱਛਮੀ ਬੰਗਾਲ ਸਰਕਾਰ ਦੇ ਗਤੀਸ਼ੀਲ ਸਮਰਥਨ ਨਾਲ, ਡੁਰੰਡ ਡ ਕੱਪ ਦਾ 130 ਵਾਂ ਐਡੀਸ਼ਨ ਇੱਕ ਲੈਂਡਮਾਰਕ ਸਮਾਗਮ ਬਣਨ ਲਈ ਤਿਆਰ ਹੈ।

ਪ੍ਰਤਿਸ਼ਠਿਤ ਟੂਰਨਾਮੈਂਟ ਪਹਿਲੀ ਵਾਰ 1888 ਵਿੱਚ, ਡਗਸ਼ਾਈ (ਹਿਮਾਚਲ ਪ੍ਰਦੇਸ਼) ਵਿਖੇ ਆਯੋਜਿਤ ਕੀਤਾ ਗਿਆ ਸੀ ਅਤੇ ਇਸਦਾ ਨਾਮ ਮੌਰਟੀਮਰ ਡੁਰੰਡ ਦੇ ਨਾਮ ਤੇ ਰੱਖਿਆ ਗਿਆ ਹੈ, ਜੋ ਉਸ ਸਮੇਂ ਭਾਰਤ ਦੇ ਵਿਦੇਸ਼ ਸਕੱਤਰ ਇੰਚਾਰਜ ਸਨ। ਇਹ ਟੂਰਨਾਮੈਂਟ ਸ਼ੁਰੂ ਵਿੱਚ ਬ੍ਰਿਟਿਸ਼ ਸੈਨਿਕਾਂ ਵਿੱਚ ਸਿਹਤ ਅਤੇ ਤੰਦਰੁਸਤੀ ਬਣਾਈ ਰੱਖਣ ਦਾ ਇੱਕ ਚੇਤੰਨ ਢੰਗ ਸੀ ਪਰ ਬਾਅਦ ਵਿੱਚ ਇਸਨੂੰ ਨਾਗਰਿਕਾਂ ਲਈ ਖੋਲ੍ਹ ਦਿੱਤਾ ਗਿਆ ਅਤੇ ਵਰਤਮਾਨ ਵਿੱਚ ਇਹ ਵਿਸ਼ਵ ਦੇ ਪ੍ਰਮੁੱਖ ਖੇਡ ਸਮਾਗਮਾਂ ਵਿੱਚੋਂ ਇੱਕ ਹੈ। ਮੋਹਨ ਬਾਗਾਨ ਅਤੇ ਪੂਰਬੀ ਬੰਗਾਲ ਡੁਰੰਡ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਟੀਮਾਂ ਹਨ ਜਿਨ੍ਹਾਂ ਨੇ ਇਸਨੂੰ 16 ਵਾਰ ਜਿੱਤਿਆ।

ਜੇਤੂ ਟੀਮ ਨੂੰ ਤਿੰਨ ਟਰਾਫੀਆਂ ਅਰਥਾਤ ਰਾਸ਼ਟਰਪਤੀ ਦਾ ਕੱਪ (ਪਹਿਲਾਂ ਡਾ. ਰਾਜੇਂਦਰ ਪ੍ਰਸਾਦ ਵੱਲੋਂ ਪ੍ਰਸਤੁਤ ਪੇਸ਼ ਕੀਤਾ ਗਿਆ), ਡੁਰੰਡ ਕੱਪ (ਦੀ ਓਰਿਜਿਨਲ ਚੈਲੇਂਜ ਪ੍ਰਾਈਜ਼ - ਇੱਕ ਰੋਲਿੰਗ ਟਰਾਫੀ) ਅਤੇ ਸ਼ਿਮਲਾ ਟਰਾਫੀ (ਪਹਿਲੀ ਵਾਰ 1903 ਵਿੱਚ ਸ਼ਿਮਲਾ ਦੇ ਨਾਗਰਿਕਾਂ ਵੱਲੋਂ ਪ੍ਰਸਤੁਤ ਕੀਤੀ ਗਈ ਅਤੇ ਅਤੇ 1965 ਤੋਂ ਬਾਅਦ ਇੱਕ ਰੋਲਿੰਗ ਟਰਾਫੀ) ਪ੍ਰਸਤੁਤ ਕੀਤੀਆਂ ਜਾਂਦੀਆਂ ਹਨ।

ਇਹ ਟੂਰਨਾਮੈਂਟ 2019 ਵਿੱਚ ਦਿੱਲੀ ਤੋਂ ਕੋਲਕਾਤਾ ਵਿੱਚ ਤਬਦੀਲ ਕੀਤਾ ਗਿਆ ਸੀ, ਜਿਸ ਨੂੰ ਗੋਕੁਲਮ ਕੇਰਲਾ ਨੇ ਫਾਈਨਲ ਵਿੱਚ ਮੋਹਨ ਬਾਗਾਨ ਨੂੰ 2-1 ਨਾਲ ਹਰਾ ਕੇ ਜਿੱਤਿਆ ਸੀ। ਪੱਛਮੀ ਬੰਗਾਲ ਦੀ ਰਾਜਧਾਨੀ ਫਿਰ ਤੋਂ ਚਾਰ ਹਫਤਿਆਂ ਦੇ ਲੰਬੇ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗੀ, ਜੋ ਕੋਲਕਾਤਾ ਵਿੱਚ ਅਤੇ ਇਸਦੇ ਆਲੇ ਦੁਆਲੇ ਦੀਆਂ ਵੱਖ ਵੱਖ ਥਾਵਾਂ ਤੇ ਖੇਡੇ ਜਾਣ ਵਾਲੇ ਮੈਚਾਂ ਨਾਲ 05 ਸਤੰਬਰ ਤੋਂ 03 ਅਕਤੂਬਰ 2021 ਵਿਚਾਲੇ ਨਿਰਧਾਰਤ ਕੀਤਾ ਗਿਆ ਹੈ। ਦੇਸ਼ ਭਰ ਤੋਂ ਭਾਗ ਲੈਣ ਵਾਲੀਆਂ 16 ਟੀਮਾਂ, ਜਿਨ੍ਹਾਂ ਵਿੱਚ ਸਰਵਿਸਿਜ਼ ਦੀਆਂ ਚਾਰ ਟੀਮਾਂ ਸ਼ਾਮਲ ਹਨ, ਜੋ ਕੋਵੀਟਡ ਟਰਾਫੀਆਂ ਜਿੱਤਣ ਲਈ ਪ੍ਰਤੀਯੋਗੀ ਅਤੇ ਸੱਚੀ ਖਿਡਾਰੀ ਭਾਵਨਾ ਨੂੰ ਸਾਹਮਣੇ ਲਿਆਉਣ ਲਈ ਤਿਆਰ ਹਨ।

*********

ਐੱਸ ਸੀ/ਵੀ ਬੀ ਵਾਈ


(Release ID: 1745228) Visitor Counter : 175