ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸਰਬ ਭਾਰਤੀ ਹਾਥੀ ਤੇ ਟਾਈਗਰ ਜਨਸੰਖਿਆ ਅੰਦਾਜ਼ਾ ਅਭਿਆਸ ਪਹਿਲੀ ਵਾਰ ਇਕੱਠਿਆਂ ਮਿਲਾ ਕੇ 2022 ਵਿੱਚ ਕੀਤਾ ਜਾਵੇਗਾ ; ਅੰਦਾਜ਼ਾ ਪ੍ਰੋਟੋਕੋਲ ਨੂੰ ਅਪਣਾਉਣਾ ਹੋਵੇਗਾ , ਵਿਸ਼ਵ ਹਾਥੀ ਦਿਵਸ ਤੇ ਜਾਰੀ ਕੀਤਾ ਜਾਵੇਗਾ


ਸਾਂਭ ਸੰਭਾਲ , ਸਥਾਨਕ ਭਾਈਚਾਰੇ ਦੀ ਸ਼ਮੂਲੀਅਤ ਅਤੇ ਸਾਂਭ ਸੰਭਾਲ ਲਈ ਅੱਗੇ ਰਸਤੇ ਦੀ ਪਹੁੰਚ : ਸ਼੍ਰੀ ਭੁਪੇਂਦਰ ਯਾਦਵ

ਹਾਥੀਆਂ ਦੀ ਸਾਂਭ ਸੰਭਾਲ ਗੁੰਝਲਦਾਰ ਤਰੀਕੇ ਨਾਲ ਵਾਤਾਵਰਣ ਪ੍ਰਣਾਲੀ ਸਾਂਭ ਸੰਭਾਲ ਨਾਲ ਜੁੜੀ ਹੋਈ ਹੈ : ਸ਼੍ਰੀ ਅਸ਼ਵਨੀ ਕੁਮਾਰ ਚੌਬੇ

Posted On: 12 AUG 2021 3:01PM by PIB Chandigarh

ਵਾਤਾਵਰਣ , ਵਣ ਅਤੇ ਜਲਵਾਯੁ ਪਰਿਵਰਤਣ ਦੇ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਅੱਜ 2022 ਵਿੱਚ ਸਰਬ ਭਾਰਤੀ ਹਾਥੀ ਅਤੇ ਟਾਈਗਰ ਜਨਸੰਖਿਆ ਅੰਦਾਜ਼ੇ ਲਈ ਕੀਤੇ ਜਾਣ ਵਾਲੇ ਅਭਿਆਸ ਨੂੰ ਅਪਣਾਉਣ ਲਈ ਜਨਸੰਖਿਆ ਅੰਦਾਜ਼ਾ ਪ੍ਰੋਟੋਕੋਲ ਜਾਰੀ ਕੀਤਾ ਹੈ । ਵਾਤਾਵਰਣ , ਵਣ ਅਤੇ ਜਲਵਾਯੁ ਪਰਿਵਰਤਣ ਮੰਤਰਾਲਾ (ਐੱਮ ਓ ਈ ਐੱਫ ਸੀ ਸੀ) ਪਹਿਲੀ ਵਾਰ ਹਾਥੀ ਅਤੇ ਟਾਈਗਰ ਜਨਸੰਖਿਆ ਅੰਦਾਜ਼ੇ ਨੂੰ ਮਿਲਾ ਕੇ ਕਰ ਰਿਹਾ ਹੈ । ਇਸ ਲਈ ਪ੍ਰੋਟੋਕਲ ਅੱਜ ਵਿਸ਼ਵ ਹਾਥੀ ਦਿਵਸ ਦੇ ਮੌਕੇ ਤੇ ਜਾਰੀ ਕੀਤਾ ਗਿਆ ਹੈ ।

IMG-3218.JPG

ਇਸ ਮੌਕੇ ਬੋਲਦਿਆਂ ਕੇਂਦਰੀ ਵਾਤਾਵਰਣ ਮੰਤਰੀ ਨੇ ਸਾਥੀਆਂ ਦੀ ਸਾਂਭ ਸੰਭਾਲ ਵਿੱਚ ਸਥਾਨਕ ਅਤੇ ਸਵਦੇਸ਼ੀ ਲੋਕਾਂ ਦੀ ਸ਼ਮੂਲੀਅਤ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਗਲਾ ਰਸਤਾ ਜ਼ਮੀਨੀ ਪੱਧਰ ਤੱਕ ਪਹੁੰਚ ਵਾਲਾ ਹੈ , ਜੋ ਮਨੁੱਖ ਅਤੇ ਹਾਥੀਆਂ ਵਿਚਾਲੇ ਟਕਰਾਅ ਨੂੰ ਵੀ ਘੱਟ ਕਰਨ ਵਿੱਚ ਵੀ ਮਦਦ ਕਰੇਗਾ ।

IMG-3213.JPG

ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਵਧੇਰੇ ਵਿਗਿਆਨਕ ਢੰਗ ਤਰੀਕਿਆਂ ਦੇ ਨਾਲ ਨਾਲ ਜਨਸੰਖਿਆ ਅੰਦਾਜ਼ੇ ਦੇ ਤਰੀਕਿਆਂ ਨੂੰ ਇੱਕਸੁਰ ਅਤੇ ਸੁਧਾਰਨ ਦੀ ਜ਼ਬਰਦਸਤ ਲੋੜ ਹੈ ਅਤੇ ਖੁਸ਼ੀ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਮੰਤਰਾਲੇ ਨੇ ਪਹਿਲੀ ਵਾਰ ਦੋਨਾਂ ਹਾਥੀ ਅਤੇ ਟਾਈਗਰ ਜਨਸੰਖਿਆ ਅੰਦਾਜ਼ੇ ਨੂੰ ਇਕੱਠਿਆਂ ਕੀਤਾ ਹੈ ।

https://twitter.com/byadavbjp/status/1425718196762382336?s=20



ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਥੀਆਂ ਨੂੰ ਬਚਾਉਣਾ ਵਣ ਬਚਾਉਣਾ ਹੈ ਅਤੇ ਵਣਾਂ ਨੂੰ ਬਚਾਉਣਾ ਪੂਰੀ ਵਾਤਾਵਰਣ ਪ੍ਰਣਾਲੀ ਨੂੰ ਬਚਾਉਣ ਤੱਕ ਲੈ ਜਾਂਦਾ ਹੈ । ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰਿਆਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਕੁਦਰਤ ਅਤੇ ਜੰਗਲੀ ਜਨਜੀਵਨ ਨਾਲ ਇਕਸੁਰਤਾ ਵਿੱਚ ਰਹਿਣ ਵਾਲੇ ਭਾਰਤੀ ਸੱਭਿਆਚਾਰ ਦੀਆਂ ਰਵਾਇਤੀ ਕਦਰਾਂ ਕੀਮਤਾਂ ਨੂੰ ਅੱਗੇ ਲਿਜਾਣ ਅਤੇ ਉਸ ਦੀ ਦੇਖਭਾਲ ਕਰਨ ਦੀ ਲੋੜ ਹੈ ।

IMG-3214.JPG

ਇਸ ਪੋ੍ਗਰਾਮ ਵਿੱਚ ਮੰਤਰਾਲੇ ਦੀ ਹਾਥੀ ਡਵੀਜ਼ਨ ਵੱਲੋਂ ਤਿਮਾਹੀ ਨਿਊਜ਼ ਲੈਟਰ "ਟਰੰਪਟ" ਦਾ ਚੌਥਾ ਸੰਸਕਰਣ ਦੋਨੋਂ ਮਹਾਨ ਸ਼ਖਸੀਅਤਾਂ ਨੇ ਜਾਰੀ ਕੀਤਾ । ਸੂਬਾ ਵਣ ਵਿਭਾਗਾਂ ਦੇ ਨਾਲ ਨਾਲ ਸੰਸਥਾਵਾਂ ਤੇ ਇਕਾਈਆਂ ਦੁਆਰਾ ਦੇਸ਼ ਭਰ ਵਿੱਚ ਅਪਣਾਏ ਜਾਣ ਵਾਲੇ ਵੱਖ ਵੱਖ ਸਾਂਭ ਸੰਭਾਲ ਸ਼ਾਸਨਾਂ ਨੂੰ ਉਜਾਗਰ ਕਰਨ ਲਈ ਪ੍ਰਾਜੈਕਟ ਹਾਥੀ ਡਵੀਜ਼ਨ ਅਤੇ ਹਾਥੀ ਸੈੱਲ ਤਿਮਾਹੀ ਨਿਊਜ਼ ਲੈਟਰ "ਟਰੰਪਟ" ਜਾਰੀ ਕਰਦਾ ਹੈ । ਨਿਊਜ਼ ਲੈਟਰ ਦੇ ਇਸ ਸੰਸਕਰਣ ਵਿੱਚ ਹਾਥੀ ਜਨਸੰਖਿਆ ਜਨਗਣਨਾ ਦੇ ਨਾਲ ਮੇਲ ਖਾਂਦੀ ਲੈਂਡਸਕੇਪ ਪਹੁੰਚ ਦੀ ਲੋੜ ਨੂੰ ਉਭਾਰਿਆ ਗਿਆ ਹੈ ।

IMG-3220.JPG

ਮੰਤਰਾਲੇ ਨੇ ਡਬਲਯੁ ਆਈ ਆਈ , ਐੱਨ ਐੱਮ ਐੱਨ ਐੱਚ , ਡਬਲਯੂ ਡਬਲਯੂ ਐੱਫ ਭਾਰਤ ਅਤੇ ਡਬਲਯੂ ਟੀ ਆਈ ਨਾਲ ਮਿਲ ਕੇ "ਆਜ਼ਾਦੀ ਕਾ ਅਮ੍ਰਿਤ ਮਹਾਉਤਸਵ" ਦਾ ਹਫ਼ਤਾ ਭਰ ਚੱਲਣ ਵਾਲਾ ਪ੍ਰੋਗਰਾਮ ਵਿਸ਼ਵ ਹਾਥੀ ਦਿਵਸ 2021 ਅਗਰਗਾਮੀ ਵਜੋਂ ਮਨਾਇਆ ਜਾਵੇਗਾ । ਮੰਤਰੀਆਂ ਵੱਲੋਂ ਆਨਲਾਈਨ ਪੇਂਟਿੰਗ ਅਤੇ ਨਿਬੰਧ ਮੁਕਾਬਲੇ ਦੇ ਜੇਤੂਆਂ ਦਾ ਵੀ ਐਲਾਨ ਕੀਤਾ ਗਿਆ ।
ਏਸ਼ੀਅਨ ਹਾਥੀਆਂ ਨੂੰ ਖੱਤਰਾ ਕਿਸਮਾਂ ਦੀ ਆਈ ਯੂ ਸੀ ਰੈੱਡ ਸੂਚੀ ਵਿੱਚ "ਖੱਤਰਾ ਭਰਪੂਰ" ਵਜੋਂ ਸੂਚੀਬੱਧ ਕੀਤਾ ਗਿਆ ਹੈ । ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਭਾਰਤ ਨੂੰ ਛੱਡ ਕੇ ਜਿ਼ਆਦਾਤਰ ਹੋਰ ਮੁਲਕਾਂ ਨੇ ਹਾਥੀਆਂ ਦੇ ਸਿ਼ਕਾਰ ਤੇ ਉਹਨਾਂ ਦੇ ਰਹਿਣ ਵਾਲੀਆਂ ਜਗ੍ਹਾ ਨੂੰ ਨੁਕਸਾਨ ਪਹੁੰਚਣ ਕਰਕੇ ਆਪਣੀ ਵਿਵਹਾਰਕ ਹਾਥੀ ਜਨਸੰਖਿਆ ਗਵਾ ਲਈ ਹੈ । ਮੌਜੂਦਾ ਜਨਸੰਖਿਆ ਅੰਦਾਜ਼ਾ ਸੰਕੇਤ ਦਿੰਦਾ ਹੈ ਕਿ ਇਸ ਵੇਲੇ ਵਿਸ਼ਵ ਵਿੱਚ 50,000 ਹਜ਼ਾਰ ਤੋਂ 60,000 ਏਸ਼ੀਅਨ ਹਾਥੀ ਹਨ । 60% ਤੋਂ ਵੱਧ ਜਨਸੰਖਿਆ ਭਾਰਤ ਵਿੱਚ ਹੈ ।
ਭਾਰਤੀ ਹਾਥੀ ਨੂੰ ਫਰਵਰੀ 2020 ਵਿੱਚ ਗੁਜਰਾਤ ਦੇ ਗਾਂਧੀ ਨਗਰ ਵਿੱਚ ਸੀ ਐੱਮਜ਼ 13 ਦੀ ਹਾਲ ਹੀ ਵਿੱਚ ਸਮਾਪਤ ਹੋਈ ਕਾਨਫਰੰਸ ਵਿੱਚ ਪ੍ਰਵਾਸੀ ਕਿਸਮਾਂ ਬਾਰੇ ਕਨਵੈਂਸ਼ਨ ਵਿੱਚ ਅਪੈਂਡਿਕਸ—1 ਵਿੱਚ ਸੂਚੀਬੱਧ ਕੀਤਾ ਗਿਆ ਹੈ ।
ਵਿਸ਼ਵ ਹਾਥੀ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਜੋ ਹਾਥੀਆਂ ਦੀ ਸਹਾਇਤਾ ਲਈ ਵੱਖ ਵੱਖ ਸਾਂਭ ਸੰਭਾਲ ਨੀਤੀਆਂ ਦੀ ਸਹਾਇਤਾ ਲਈ ਵੱਖ ਵੱਖ ਭਾਗੀਦਾਰਾਂ ਦੀ ਤਵੱਜੋਂ ਦਿਵਾਈ ਜਾ ਸਕੇ । ਇਹਨਾਂ ਸਾਂਭ ਸੰਭਾਲ ਨੀਤੀਆਂ ਵਿੱਚ ਗੈਰ ਕਾਨੂੰਨੀ ਸਿ਼ਕਾਰ ਨੂੰ ਰੋਕਣ ਲਈ ਲਾਗੂ ਹੋਣ ਵਾਲੀਆਂ ਨੀਤੀਆਂ ਵਿੱਚ ਸੁਧਾਰ ਅਤੇ ਹਾਥੀ ਦੰਦਾਂ ਦੇ ਵਪਾਰ , ਹਾਥੀਆਂ ਦੀ ਰਹਿਣ ਵਾਲੀਆਂ ਜਗ੍ਹਾ ਦੀ ਸਾਂਭ ਸੰਭਾਲ , ਕਾਬੂ ਕੀਤੇ ਗਏ ਹਾਥੀਆਂ ਦਾ ਬੇਹਤਰ ਇਲਾਜ ਮੁਹੱਈਆ ਕਰਨਾ ਅਤੇ ਕੁਝ ਕਾਬੂ ਕੀਤੇ ਹਾਥੀਆਂ ਨੂੰ ਫਿਰ ਤੋਂ ਪਾਰਕਾਂ ਵਿੱਚ ਭੇਜਣਾ ਸ਼ਾਮਲ ਹੈ । ਹਾਥੀ ਭਾਰਤ ਦਾ ਕੌਮੀ ਵਿਰਾਸਤ ਜਾਨਵਰ ਹੈ ਅਤੇ ਭਾਰਤ ਵੀ ਇਹਨਾਂ ਦੀਆਂ ਕਿਸਮਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਦਿਨ ਮਨਾਉਂਦਾ ਹੈ ।
ਇਸ ਸਾਲ ਵਿਸ਼ਵ ਹਾਥੀ ਦਿਵਸ ਇੰਦਰਾ ਪਰਿਯਾਵਰਣ ਭਵਨ, ਨਵੀਂ ਦਿੱਲੀ ਵਿੱਚ ਮਨਾਇਆ ਜਾ ਰਿਹਾ ਹੈ । ਇਸ ਪ੍ਰੋਗਰਾਮ ਵਿੱਚ ਸ਼੍ਰੀ ਰਮੇਸ਼ਵਰ ਗੁਪਤਾ , ਸਕੱਤਰ ਐੱਮ ਓ ਈ ਐੱਫ ਐਂਡ ਸੀ ਸੀ , ਸ਼੍ਰੀ ਸੁਭਾਸ਼ ਚੰਦਰਾ , ਡੀ ਜੀ ਐੱਫ ਐਂਡ ਐੱਸ ਐੱਸ , ਐੱਮ ਓ ਐੱਫ ਐਂਡ ਸੀ ਸੀ , ਸ਼੍ਰੀ ਐੱਸ ਪੀ ਯਾਦਵ , ਏ ਡੀ ਜੀ (ਐੱਨ ਟੀ ਸੀ ਏ) , ਸ਼੍ਰੀ ਰਮੇਸ਼ ਪਾਂਡੇ , ਆਈ ਜੀ ਐੱਫ , ਐੱਮ ਓ ਈ ਐੱਫ ਐਂਡ ਸੀ ਸੀ ਤੇ ਮੰਰਤਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸਿ਼ਰਕਤ ਕੀਤੀ । ਸੂਬਾ ਵਣ ਵਿਭਾਗ ਅਤੇ ਹੋਰ ਭਾਗੀਦਾਰ ਸੰਸਥਾਵਾਂ ਵੀ ਵਰਚੁਅਲ ਮੋਡ ਰਾਹੀਂ ਇਹਨਾਂ ਜਸ਼ਨਾਂ ਵਿੱਚ ਸ਼ਾਮਲ ਹੋਈਆਂ ।

 

***********************

 

ਵੀ ਆਰ ਆਰ ਕੇ / ਜੀ ਕੇ


(Release ID: 1745182) Visitor Counter : 296