ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 13 ਅਗਸਤ ਨੂੰ ਗੁਜਰਾਤ ’ਚ ਇਨਵੈਸਟਰ ਸਮਿਟ ਨੂੰ ਸੰਬੋਧਨ ਕਰਨਗੇ
ਇਹ ਸਮਿਟ ਵਾਹਨ ਸਕ੍ਰੈਪਿੰਗ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਨਿਵੇਸ਼ ਸੱਦਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ
Posted On:
11 AUG 2021 9:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਅਗਸਤ, 2021 ਨੂੰ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਗੁਜਰਾਤ ’ਚ ਇਨਵੈਸਟਰ ਸਮਿਟ ਨੂੰ ਸੰਬੋਧਨ ਕਰਨਗੇ। ਇਹ ਸਮਿਟ ‘ਸਵੈ–ਸੇਵੀ ਵਾਹਨ–ਫ਼ਲੀਟ ਆਧੁਨਿਕੀਕਰਣ ਪ੍ਰੋਗਰਾਮ’ ਜਾਂ ‘ਵਾਹਨ ਸਕ੍ਰੈਪਿੰਗ ਨੀਤੀ’ ਦੇ ਤਹਿਤ ਵਾਹਨ ਸਕ੍ਰੈਪਿੰਗ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਨਿਵੇਸ਼ ਸੱਦਣ ਵਾਸਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇੱਕ ਸੰਗਠਿਤ ਸਕ੍ਰੈਪਿੰਗ ਧੁਰੇ ਦਾ ਵਿਕਾਸ ਕਰਨ ਲਈ ਅਲਾਂਗ ਵਿਖੇ ਸਮੁੰਦਰੀ ਬੇੜੇ ਤੋੜਨ ਦੇ ਉਦਯੋਗ ਵੱਲੋਂ ਪੇਸ਼ ਕੀਤੇ ਉਤਪ੍ਰੇਰਕਾਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰੇਗਾ।
ਇਹ ਸਮਿਟ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਅਤੇ ਗੁਜਰਾਤ ਸਰਕਾਰ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਗਾਂਧੀਨਗਰ, ਗੁਜਰਾਤ ’ਚ ਹੋਵੇਗਾ ਤੇ ਇਸ ਵਿੱਚ ਸੰਭਾਵੀ ਨਿਵੇਸ਼ਕ, ਉਦਯੋਗ ਮਾਹਿਰ ਤੇ ਸਬੰਧਿਤ ਕੇਂਦਰੀ ਤੇ ਰਾਜ ਸਰਕਾਰ ਦੇ ਮੰਤਰੀ ਹਿੱਸਾ ਲੈਣਗੇ।
ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜ ਮਾਰਗ ਮੰਤਰੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ।
ਵਾਹਨ ਸਕ੍ਰੈਪਿੰਗ ਨੀਤੀ ਬਾਰੇ
ਵਾਹਨ ਸਕ੍ਰੈਪਿੰਗ ਨੀਤੀ ਦਾ ਉਦੇਸ਼ ਇੱਕ ਵਾਤਾਵਰਣ ਪੱਖੀ ਤੇ ਸੁਰੱਖਿਅਤ ਤਰੀਕੇ ਨਾਲ ਅਣਫ਼ਿੱਟ ਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦਾ ਖ਼ਾਤਮਾ ਕਰਨ ਲਈ ਇੱਕ ਈਕੋਸਿਸਟਮ ਕਾਇਮ ਕਰਨਾ ਹੈ। ਇਸ ਨੀਤੀ ਦਾ ਮੰਤਵ ਪੂਰੇ ਦੇਸ਼ ਵਿੱਚ ਆਟੋਮੇਟਡ ਟੈਸਟਿੰਗ ਸਟੇਸ਼ਨਾਂ ਤੇ ਰਜਿਸਟਰਡ ਵਾਹਨ ਸਕ੍ਰੈਪਿੰਗ ਸੁਵਿਧਾਵਾਂ ਦੀ ਸ਼ਕਲ ਵਿੱਚ ਸਕ੍ਰੈਪਿੰਗ ਬੁਨਿਆਦੀ ਢਾਚਾ ਸਿਰਜਣਾ ਹੈ।
*****
ਡੀਐੱਸ/ਏਕੇਜੇ
(Release ID: 1744996)
Visitor Counter : 177
Read this release in:
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam