ਰੱਖਿਆ ਮੰਤਰਾਲਾ
ਸਵਰਨਿਮ ਵਿਜੇ ਵਰਸ਼ ਵਿਕਟਰੀ ਫਲੇਮ ਮਾਇਆਬੰਦਰ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਤੱਕ ਪਹੁੰਚ ਗਈ
Posted On:
09 AUG 2021 11:12AM by PIB Chandigarh
ਮੁੱਖ ਝਲਕੀਆਂ:
- ਅੰਡੇਮਾਨ ਅਤੇ ਨਿਕੋਬਾਰ ਕਮਾਂਡ ਦੀ ਸਾਂਝੀ ਮਿਲਟਰੀ ਸਾਈਕਲ ਮੁਹਿੰਮ (ਏਐਨਸੀ) ਵਿਕਟਰੀ ਮਸ਼ਾਲ ਲੈ ਕੇ ਪਹੁੰਚੀ ।
- ਮਸ਼ਾਲ ਨੂੰ ਕਿਸ਼ੋਰੀ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਿਜਾਇਆ ਗਿਆ ।
- ਟੀਮ ਨੇ 1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਬਾਰੇ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕੀਤੀ I
- ਸਾਈਕਲ ਮੁਹਿੰਮ ਟੀਮ ਨੇ ਚਾਰ ਦਿਨਾਂ ਵਿੱਚ 300 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ।
ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਏਐਨਸੀ) ਦੀ ਸੰਯੁਕਤ ਸੇਵਾ ਸਾਈਕਲ ਮੁਹਿੰਮ, ਸਵਰਨਿਮ ਵਿਜੇ ਵਰਸ਼ ਵਿਕਟਰੀ ਫਲੇਮ ਦੇ ਨਾਲ, 08 ਅਗਸਤ, 2021 ਨੂੰ ਮਾਇਆਬੰਦਰ ਪਹੁੰਚੀ। ਸਾਈਕਲ ਅਭਿਆਨ ਟੀਮ ਨੇ ਚਾਰ ਦਿਨਾਂ ਵਿੱਚ 300 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ। ਵਿਕਟਰੀ ਫਲੇਮ, ਨੂੰ ਕਿਸ਼ੋਰੀ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਿਜਾਇਆ ਗਿਆ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਹਥਿਆਰਬੰਦ ਬਲਾਂ ਦੇ ਸਾਬਕਾ ਸੈਨਿਕਾਂ ਅਤੇ ਸਕੂਲ ਸਕੂਲ ਦੇ ਮੁੱਖ ਅਧਿਆਪਕ ਨੇ ਇਸ ਦਾ ਸਵਾਗਤ ਕੀਤਾ। ਵਿਕਟਰੀ ਫਲੇਮ ਦਾ ਸਨਮਾਨ ਕਰਨ ਲਈ ਸਕੂਲੀ ਬੱਚਿਆਂ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਸਾਈਕਲ ਮੁਹਿੰਮ ਦੀ ਟੀਮ ਨੇ ਬੱਚਿਆਂ ਨੂੰ 1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਬਾਰੇ ਜਾਗਰੂਕ ਕਰਨ ਲਈ ਇੱਕ ਆਡੀਓ-ਵਿਜ਼ੁਅਲ ਪੇਸ਼ਕਾਰੀ ਵੀ ਦਿੱਤੀ। ਸਾਈਕਲ ਅਭਿਆਨ ਟੀਮ ਨੇ ਬੱਚਿਆਂ ਨੂੰ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਅਤੇ ਸਾਹਸ ਅਤੇ ਖੇਡਾਂ ਨੂੰ ਉਨ੍ਹਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਉਤਸ਼ਾਹਿਤ ਕੀਤਾ। ਟੀਮ ਨੇ ਸਾਬਕਾ ਸੈਨਿਕਾਂ, ਸਕੂਲ ਅਧਿਕਾਰੀਆਂ ਅਤੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ।
ਸਾਈਕਲ ਮੁਹਿੰਮ ਆਪਣੀ ਯਾਤਰਾ ਦੇ ਅੰਤ ਵਿੱਚ 9 ਅਗਸਤ, 2021 ਨੂੰ ਦਿਗਲੀਪੁਰ ਦੇ ਖੇਡ ਸਟੇਡੀਅਮ ਵਿੱਚ ਪਹੁੰਚੇਗੀ ।
*****************
ਨਾਮਪੀ / ਸੈਵੀ
(Release ID: 1744235)
Visitor Counter : 153