ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਜੈਵਲਿਨ ਥ੍ਰੋਅ ਖਿਡਾਰੀ ਨੀਰਜ ਚੋਪੜਾ ਐਥਲੇਟਿਕਸ ਵਿੱਚ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ, ਟੋਕੀਓ ਓਲੰਪਿਕ ਵਿੱਚ ਭਾਰਤ ਨੂੰ ਮਿਲਿਆ ਸੱਤਵਾਂ ਮੈਡਲ ਜੋ ਦੇਸ਼ ਨੂੰ ਹੁਣ ਤੱਕ ਮਿਲੇ ਸਭ ਤੋਂ ਜ਼ਿਆਦਾ ਮੈਡਲ ਹਨ

Posted On: 07 AUG 2021 6:46PM by PIB Chandigarh

ਮੁੱਖ ਬਿੰਦੂ : 

• ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਤਿਹਾਸ ਰਚਣ ਲਈ ਨੀਰਜ ਚੋਪੜਾ ਨੂੰ ਵਧਾਈ ਦਿੱਤੀ

• ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, ਵਧਾਈ ਨੀਰਜ ,  ਤੁਹਾਡਾ ਨਾਮ ਇਤਿਹਾਸ ਦੀਆਂ ਪੁਸਤਕਾਂ ਵਿੱਚ ਸੁਨਿਹਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ

ਟੋਕੀਓ ਓਲੰਪਿਕ ਵਿੱਚ ਅੱਜ 23 ਸਾਲ ਦਾ ਜੈਵਲਿਨ ਥ੍ਰੋਅ ਖਿਡਾਰੀ ਨੀਰਜ ਚੋਪੜਾ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ  ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ ।  ਨੀਰਜ ਚੋਪੜਾ  ਨੇ 87.58 ਮੀਟਰ  ਦੇ ਆਪਣੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਦੇ ਨਾਲ ਗੋਲਡ ਮੈਡਲ ਹਾਸਲ ਕੀਤਾ। ਇਸ ਦੇ ਨਾਲ ਹੀ ,  ਉਹ ਗੋਲਡ ਮੈਡਲ ਜਿੱਤਣ ਵਾਲੇ ਭਾਰਤ ਦੇ ਪਹਿਲੇ ਐਥਲੀਟ ਅਭਿਨਵ ਬਿੰਦਰਾ  ਦੇ ਬਾਅਦ ਭਾਰਤ  ਦੇ ਦੂਜੇ ਵਿਅਕਤੀਗਤ ਓਲੰਪਿਕ ਗੋਲਡ ਮੈਡਲ ਜੇਤੂ ਬਣ ਗਏ ।  ਅਭਿਨਵ ਬਿੰਦਰਾ ਨੇ 2008 ਵਿੱਚ ਬੀਜਿੰਗ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਿਆ ਸੀ।  ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ,  ਨੀਰਜ ਨੇ ਟੋਕੀਓ ਓਲੰਪਿਕ ਵਿੱਚ ਭਾਰਤ ਦੇ ਮੈਡਲਾਂ ਦੀ ਸੰਖਿਆ ਸੱਤ ਤੱਕ ਪਹੁੰਚਾ ਦਿੱਤੀ,  ਜੋ 2012  ਦੇ ਲੰਦਨ ਓਲੰਪਿਕ ਖੇਡਾਂ ਵਿੱਚ ਜਿੱਤੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਛੇ ਮੈਡਲਾਂ ਤੋਂ ਜ਼ਿਆਦਾ ਹਨ।  ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ,  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ,  ਖੇਡ ਮੰਤਰੀ  ਸ਼੍ਰੀ ਅਨੁਰਾਗ ਠਾਕੁਰ  ਅਤੇ ਉਤਸ਼ਾਹੀ ਦੇਸ਼ਵਾਸੀਆਂ ਨੇ ਭਾਰਤ ਨੂੰ ਮਾਣ ਦਿਵਾਉਣ ਲਈ ਨੀਰਜ ਚੋਪੜਾ  ਨੂੰ ਵਧਾਈ ਦਿੱਤੀ ।

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਅਤੇ ਕਿਹਾ ,  ਤੁਹਾਡੀ ਅਸਾਧਾਰਣ ਉਪਲਬਧੀ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ।  ਰਾਸ਼ਟਰਪਤੀ ਨੇ ਟਵੀਟ ਕੀਤਾ ,  “ਨੀਰਜ ਚੋਪੜਾ  ਦੀ ਅਸਾਧਾਰਣ ਜਿੱਤ !  ਜੈਵਲਿਨ ਥ੍ਰੋਅ ਵਿੱਚ ਤੁਹਾਡਾ ਗੋਲਡ ਕਈ ਰੁਕਾਵਟਾਂ ਨੂੰ ਤੋੜਦਾ ਹੈ ਅਤੇ ਇਤਿਹਾਸ ਰਚਦਾ ਹੈ।  ਆਪਣੇ ਪਹਿਲੇ ਓਲੰਪਿਕ ਵਿੱਚ ਤੁਸੀਂ ਭਾਰਤ ਲਈ ਹੁਣ ਤੱਕ ਦਾ ਪਹਿਲਾ ਟ੍ਰੈਕ ਐਂਡ ਫੀਲਡ ਮੈਡਲ ਲੈ ਕੇ ਆਏ ਹੋ ।  ਤੁਹਾਡੀ ਅਸਾਧਾਰਣ ਉਪਲਬਧੀ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ।  ਭਾਰਤ ਉਤਸ਼ਾਹਿਤ ਹੈ !  ਹਾਰਦਿਕ ਵਧਾਈਆਂ।”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਾਨਦਾਰ ਪ੍ਰਦਰਸ਼ਨ ਲਈ ਨੀਰਜ ਨੂੰ ਵਧਾਈ ਦਿੱਤੀ ਅਤੇ ਟਵੀਟ ਕੀਤਾ ,  ਟੋਕੀਓ ਵਿੱਚ ਇਤਿਹਾਸ ਰਚਿਆ ਗਿਆ ਹੈ !  ਨੀਰਜ ਚੋਪੜਾ  ਨੇ ਅੱਜ ਜੋ ਉਪਲਬਧੀ ਹਾਸਲ ਕੀਤੀ ਹੈ ,  ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ।  ਯੁਵਾ ਨੀਰਜ ਨੇ ਅਸਾਧਾਰਣ ਰੂਪ ਨਾਲ ਬੁਹਤ ਵਧੀਆ ਪ੍ਰਦਰਸ਼ਨ ਕੀਤਾ ਹੈ ।  ਉਹ ਅਸਾਧਾਰਣ ਉਤਸ਼ਾਹ ਦੇ ਨਾਲ ਖੇਡੇ ਅਤੇ ਬੇਜੋੜ ਸਬਰ ਦਾ ਪ੍ਰਦਰਸ਼ਨ ਕੀਤਾ ।  ਗੋਲਡ ਜਿੱਤਣ ਲਈ ਉਨ੍ਹਾਂ ਨੂੰ ਵਧਾਈ ।   #Tokyo2020

ਖੇਡ ਮੰਤਰੀ  ਸ਼੍ਰੀ ਅਨੁਰਾਗ ਠਾਕੁਰ ਨੇ ਵਧਾਈ ਸੰਦੇਸ਼ ਦੇ ਨਾਲ ਜਿੱਤ ਦੇ ਪਲ ਦੇਖਣ ਦੀ ਆਪਣੀ ਇੱਕ ਕਲਿੱਪ ਸਾਂਝੀ ਕੀਤੀ।  ਖੇਡ ਮੰਤਰੀ  ਨੇ ਟਵੀਟ ਕੀਤਾ, “ਨੀਰਜ ਚੋਪੜਾ ,  ਭਾਰਤ  ਦੇ ਗੋਲਡਨ ਬੁਆਏ!  ਤੁਹਾਡਾ ਸ਼ਾਨਦਾਰ ਥ੍ਰੋਅ ਇੱਕ ਅਰਬ ਤਾਰੀਫਾਂ ਦਾ ਹੱਕਦਾਰ ਹੈ!  ਤੁਹਾਡਾ ਨਾਮ ਇਤਿਹਾਸ ਦੀਆਂ ਪੁਸਤਕਾਂ ਵਿੱਚ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ ।  #Tokyo2020”

ਨੀਰਜ ਚੋਪੜਾ  ਦਾ ਵਿਅਕਤੀਗਤ ਵੇਰਵਾ : 

ਖੇਡ :  ਪੁਰਸ਼ ਜੈਵਲਿਨ ਥ੍ਰੋਅ 

ਜਨਮ ਤਾਰੀਖ :  24 ਦਸੰਬਰ 1997

ਗ੍ਰਹਿ ਸਥਾਨ :  ਪਾਨੀਪਤ,  ਹਰਿਆਣਾ

ਟ੍ਰੇਨਿੰਗ ਕੈਂਪ:  ਸਾਈ ਐੱਨਐੱਸਐੱਨਆਈਐੱਸ ਪਟਿਆਲਾ 

ਵਰਤਮਾਨ ਟ੍ਰੇਨਿੰਗ ਕੈਂਪ :  ਉਪਸਾਲਾ,  ਸਵੀਡਨ 

ਰਾਸ਼ਟਰੀ ਕੋਚ:  ਡਾ.  ਕਲੋਸ ਬਾਰਟੋਨਿਟ੍ਜ

ਨੀਰਜ ਹਰਿਆਣਾ ਦੇ ਖੰਡਰਾ ਪਿੰਡ  ਦੇ ਰਹਿਣ ਵਾਲੇ ਹਨ ।  ਉਹ ਜਦੋਂ 12 ਸਾਲ  ਦੇ ਸਨ ,  ਉਦੋਂ ਉਨ੍ਹਾਂ  ਦੇ  ਸਰੀਰ ਦਾ ਵਿਜ਼ਨ ਆਮ ਤੋਂ ਅਧਿਕ ਸੀ ਅਤੇ ਉਨ੍ਹਾਂ  ਦੇ  ਪਰਿਵਾਰ ਦੇ ਲੋਕ ਲਗਾਤਾਰ ਉਨ੍ਹਾਂ ਨੂੰ ਖੇਡ ਦੀ ਦੁਨੀਆ ਵਿੱਚ ਉੱਤਰਣ ਲਈ ਕਹਿੰਦੇ ਰਹੇ ।  ਆਖ਼ਿਰਕਾਰ ਨੀਰਜ ਨੇ ਆਪਣੇ ਪਰਿਵਾਰ ਵਾਲਿਆਂ ਦੀ ਗੱਲ ਮੰਨਦੇ ਹੋਏ ਪਾਨੀਪਤ ਦੇ ਸ਼ਿਵਾਜੀ ਸਟੇਡੀਅਮ ਵਿੱਚ ਟ੍ਰੇਨਿੰਗ ਸ਼ੁਰੂ ਕਰ ਦਿੱਤਾ।  ਕੁਝ ਸੀਨੀਅਰ ਨੂੰ ਸਟੇਡੀਅਮ ਵਿੱਚ ਜੈਵਲਿਨ ਥ੍ਰੋਅ ਦੇਖਣ  ਦੇ ਬਾਅਦ ,  ਨੀਰਜ ਨੇ ਜੈਵਲਿਨ ਥ੍ਰੋਅ  ਖੇਡ ਵਿੱਚ ਆਪਣੀ ਕਿਸਮਤ ਆਜਮਾਉਣ ਦਾ ਫੈਸਲਾ ਕੀਤਾ ।  ਖੁਸ਼ ਕਿਸਮਤੀ ਨਾਲ ਨੀਰਜ ਨੂੰ ਤੰਦਰੁਸਤ ਬਨਣ ਲਈ ਸਖ਼ਤ ਟ੍ਰੇਨਿੰਗ ਕਰਨ  ਦੇ ਇੱਕ ਮਾਧਿਅਮ  ਦੇ ਤੌਰ ਉੱਤੇ ਇਸ ਖੇਡ ਨੇ ਆਕਰਸ਼ਿਤ ਕੀਤਾ।  ਇਸ ਦੇ ਬਾਅਦ ਉਹ 2018 ਰਾਸ਼ਟਰਮੰਡਲ ਖੇਡਾਂ ਅਤੇ 2018 ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਭਾਰਤ  ਦੇ ਪਹਿਲੇ ਜੈਵਲਿਨ ਥ੍ਰੋਅ  ਖਿਡਾਰੀ ਬਣ ਗਏ ।

ਉਪਲਬਧੀਆਂ

 -  ਗੋਲਡ ਮੈਡਲ ,  ਏਸ਼ੀਆਈ ਖੇਡ 2018

 -  ਗੋਲਡ ਮੈਡਲ ,  ਰਾਸ਼ਟਰਮੰਡਲ ਖੇਡ 2018

 -  ਗੋਲਡ ਮੈਡਲ ,  ਏਸ਼ੀਆਈ ਐਥਲੇਟਿਕਸ ਚੈਂਪੀਅਨਸ਼ਿਪ 2017

 -  ਗੋਲਡ ਮੈਡਲ,  ਵਿਸ਼ਵ ਅੰਡਰ - 20 ਐਥਲੇਟਿਕਸ ਚੈਂਪੀਅਨਸ਼ਿਪ 2016

 -  ਗੋਲਡ ਮੈਡਲ ,  ਦੱਖਣ ਏਸ਼ੀਆਈ ਖੇਡ 2016

 -  ਰਜਤ ਮੈਡਲ,  ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ 2016

 -  ਵਰਤਮਾਨ ਰਾਸ਼ਟਰੀ ਰਿਕਾਰਡ ਧਾਰਕ  ( 88.07 ਮੀਟਰ -2021 ) 

 -  ਵਰਤਮਾਨ ਵਿਸ਼ਵ ਜੂਨੀਅਰ ਰਿਕਾਰਡ ਧਾਰਕ  ( 86.48 ਮੀਟਰ -2016 ) 

 

ਸਰਕਾਰ ਤੋਂ ਮਿਲੀ ਪ੍ਰਮੁੱਖ ਮਦਦ

 -  ਯੂਰਪ ਵਿੱਚ ਟ੍ਰੇਨਿੰਗ ਅਤੇ ਮੁਕਾਬਲੇ ਲਈ ਵੀਜਾ ਸਪੋਰਟ ਲੇਟਰ

 -  ਸਪੋਰਟਸ ਗਿਅਰ ਅਤੇ ਰਿਕਵਰੀ ਇਕਵਿਪਮੈਂਟ ਦੀ ਖਰੀਦ ਲਈ ਵਿੱਤੀ ਸਹਾਇਤਾ

 -  ਨੈਸ਼ਨਲ ਟ੍ਰੇਨਿੰਗ ਕੈਂਪ ਵਿੱਚ ਟ੍ਰੇਨਿੰਗ ਲਈ ਬਾਇਓ-ਮੈਕੇਨਿਸਟ ਮਾਹਰ ਸਹਿ ਕੋਚ ਦੀ ਭਰਤੀ ਅਤੇ ਵਿਦੇਸ਼ਾਂ ਵਿੱਚ ਖੇਡਣ ਦੇ ਮੌਕੇ

 -  ਮਹਾਸੰਘ ਅਤੇ ਐੱਨਜੀਓ ਦੇ ਨਾਲ ਇੰਜਰੀ ਮੈਨੇਜਮੇਂਟ ਅਤੇ ਰਿਹੈਬਿਲੀਟੇਸ਼ਨ

 -  ਵਰਤਮਾਨ ਓਲੰਪਿਕ ਚੱਕਰ ਵਿੱਚ 26 ਅੰਤਰਰਾਸ਼ਟਰੀ ਮੁਕਾਬਲਿਆਂ ਲਈ ਵਿੱਤੀ ਸਹਾਇਤਾ

 

ਵਿੱਤ ਪੋਸ਼ਣ  ( ਰਿਓ ਓਲੰਪਿਕ 2016  ਦੇ ਬਾਅਦ ਤੋਂ ਹੁਣ ਤੱਕ ) 

 

ਟਾਪਸ

ਏਸੀਟੀਸੀ

ਕੁੱਲ

ਕਰੀਬ 52,65,388 ਰੁਪਏ 

ਕਰੀਬ 1,29,26,590 ਰੁਪਏ 

 ਕਰੀਬ 1,81,91,978 ਰੁਪਏ 

 

ਕੋਚਾਂ ਦਾ ਵੇਰਵਾ : 

ਗ੍ਰਾਸਰੂਟ ਲੇਵਲ :  ਸ਼੍ਰੀ ਜੈ ਚੌਧਰੀ

ਡਿਵਲਪਮੈਂਟ ਲੇਵਲ:  ਸੁਵਰਗਵਾਸੀ ਸ਼੍ਰੀ ਗੈਰੀ ਕੈਲਵਰਟ ਅਤੇ ਸ਼੍ਰੀ ਯੂ ਹੋਨ

ਏਲੀਟ ਲੇਵਲ :  ਡਾ.  ਕਲੋਸ ਬਾਰਟੋਨਿਟ੍ਜ

*******

ਐੱਨਬੀ/ਓਏ



(Release ID: 1744161) Visitor Counter : 186