ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ (ਪੀਐੱਮਜੀਕੇਏਵਾਈ) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ


ਰਾਜ ਵਿੱਚ ਲਗਭਗ 5 ਕਰੋੜ ਲਾਭਾਰਥੀਆਂ ਨੂੰ ਪੀਐੱਮਜੀਕੇਏਵਾਈ ਦਾ ਲਾਭ ਮਿਲ ਰਿਹਾ ਹੈ



ਹੜ੍ਹਾਂ ਤੇ ਵਰਖਾ ਦੇ ਦੌਰਾਨ ਭਾਰਤ ਸਰਕਾਰ ਤੇ ਸਮੁੱਚਾ ਦੇਸ਼ ਮੱਧ ਪ੍ਰਦੇਸ਼ ਨਾਲ ਖੜ੍ਹੇ ਹਨ: ਪ੍ਰਧਾਨ ਮੰਤਰੀ



ਕੋਰੋਨਾ ਸੰਕਟ ਨਾਲ ਨਿਪਟਣ ਲਈ ਰਣਨੀਤੀ ’ਚ ਭਾਰਤ ਨੇ ਗ਼ਰੀਬਾਂ ਨੂੰ ਉੱਚਤਮ ਪ੍ਰਾਥਮਿਕਤਾ ਦਿੱਤੀ: ਪ੍ਰਧਾਨ ਮੰਤਰੀ



ਨਾ ਸਿਰਫ਼ 80 ਕਰੋੜ ਨਾਗਰਿਕਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ, ਬਲਕਿ 8 ਕਰੋੜ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਸਿਲੰਡਰ ਵੀ ਮਿਲੇ ਹਨ



30 ਹਜ਼ਾਰ ਕਰੋੜ ਰੁਪਏ 20 ਕਰੋੜ ਤੋਂ ਵੱਧ ਮਹਿਲਾਵਾਂ ਦੇ ਜਨ–ਧਨ ਖਾਤਿਆਂ ’ਚ ਸਿੱਧੇ ਟ੍ਰਾਂਸਫ਼ਰ ਕੀਤੇ ਗਏ ਸਨ



ਮਜ਼ਦੂਰਾਂ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਹਜ਼ਾਰਾਂ ਕਰੋੜ ਰੁਪਏ ਟ੍ਰਾਂਸਫ਼ਰ ਕੀਤੇ ਗਏ ਸਨ, ਅਗਲੀ ਕਿਸ਼ਤ ਇੱਕ ਦਿਨ ਬਾਅਦ



‘ਦੋਹਰੇ–ਇੰਜਣ ਵਾਲੀਆਂ ਸਰਕਾਰਾਂ’ਵਿੱਚ ਰਾਜ ਸਰਕਾਰਾਂ ਪੂਰਕ ਹੁੰਦੀਆਂ ਹਨ ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਵਿੱਚ ਸੁਧਾਰ ਲਿਆਉਂਦੀਆਂ ਹਨ ਤੇ ਉਨ੍ਹਾਂ ਦੀ ਤਾਕਤ ਵਧਾਉਂਦੀਆਂ ਹਨ: ਪ੍ਰਧਾਨ ਮੰਤਰੀ



ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਹੇਠ ਮੱਧ ਪ੍ਰਦੇਸ਼ ਦੇ ਬਹੁਤ ਪਹਿਲਾਂ ਦੇ ‘ਬਿਮਾਰੂ’ ਰਾਜ ਦੇ ਅਕਸ ਦਾ ਖ਼ਾਤਮਾ ਹੋ ਗਿਆ ਹੈ: ਪ੍ਰਧਾਨ ਮੰਤਰੀ



ਪਹਿਲਾਂ ਉਨ੍ਹਾਂ ਕਦੇ ਕੋਈ ਸੁਵਿਧਾ ਨਹੀਂ ਦਿੱਤੀ ਸੀ, ਸਿਰਫ਼ ਝੂਠੀ ਹਮਦਰਦੀ ਪ੍ਰਗਟਾਉਂਦੇ ਸਨ। ਹੇਠੋਂ ਤਰੱਕੀ ਕਰ ਕੇ ਉੱਪਰ ਆਉਣ ਵਾਲੇ ਲੋਕਾਂ ਦੇ ਕੰਮ

Posted On: 07 AUG 2021 1:20PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਅੱਜ ਮੱਧ ਪ੍ਰਦੇਸ਼ ’ਚ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ (PMGKAY) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਰਾਜ ਸਰਕਾਰ ਦੁਆਰਾ ਇਸ ਯੋਜਨਾ ਬਾਰੇ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਤੀਖਣ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕੋਈ ਵੀ ਪਾਤਰ ਵਿਅਕਤੀ ਰਹਿ ਨਾ ਜਾਵੇ। ਇਹ ਰਾਜ 7 ਅਗਸਤ, 2021 ਨੂੰ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦਿਵਸ’ ਵਜੋਂ ਮਨਾ ਰਿਹਾ ਹੈ। ਇਸ ਮੌਕੇ ਮੱਧ ਪ੍ਰਦੇਸ਼ ਦੇ ਰਾਜਪਾਲ ਅਤੇ ਮੁੱਖ ਮੰਤਰੀ ਮੌਜੂਦ ਸਨ। ਮੱਧ ਪ੍ਰਦੇਸ਼ ਵਿੱਚ ਲਗਭਗ 5 ਕਰੋੜ ਲਾਭਾਰਥੀਆਂ ਨੂੰ ਇਸ ਯੋਜਨਾ ਦਾ ਲਾਭ ਮਿਲ ਰਿਹਾ ਹੈ।

 

ਇਸ ਮੌਕੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਮੀਂਹ ਅਤੇ ਹੜ੍ਹਾਂ ਦੀ ਸਥਿਤੀ ਦੇ ਜ਼ਿਕਰ ਤੋਂ ਸ਼ੁਰੂਆਤ ਕੀਤੀ, ਜਿਸ ਨੇ ਰਾਜ ਵਿੱਚ ਜੀਵਨ ਅਤੇ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਔ ਘੜੀ ਵਿੱਚ ਭਾਰਤ ਸਰਕਾਰ ਅਤੇ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।

 

ਕੋਰੋਨਾ ਮਹਾਮਾਰੀ ਦਾ ਇੱਕ ਸਦੀ ਦੌਰਾਨ ਇੱਕ ਵਾਰ ਆਉਣ ਵਾਲੀ ਆਪਦਾ ਵਜੋਂ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੱਚਾ ਦੇਸ਼ ਚੁਣੌਤੀ ਨਾਲ ਲੜਨ ਲਈ ਇੱਕ ਹੋ ਕੇ ਖੜ੍ਹਾ ਹੈ। ਉਨ੍ਹਾਂ ਦੁਹਰਾਇਆ ਕਿ ਸੰਕਟ ਨਾਲ ਨਜਿੱਠਣ ਦੀ ਰਣਨੀਤੀ ਵਿੱਚ ਭਾਰਤ ਨੇ ਗ਼ਰੀਬਾਂ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੱਤੀ ਹੈ। ਪਹਿਲੇ ਦਿਨ ਤੋਂ ਹੀ, ਗ਼ਰੀਬਾਂ ਅਤੇ ਮਜ਼ਦੂਰਾਂ ਦੇ ਭੋਜਨ ਅਤੇ ਰੋਜ਼ਗਾਰ ਵੱਲ ਧਿਆਨ ਦਿੱਤਾ ਗਿਆ ਸੀ। ਨਾ ਸਿਰਫ 80 ਕਰੋੜ ਤੋਂ ਵੱਧ ਨਾਗਰਿਕ ਮੁਫ਼ਤ ਰਾਸ਼ਨ ਪ੍ਰਾਪਤ ਕਰ ਰਹੇ ਹਨ ਬਲਕਿ 8 ਕਰੋੜ ਤੋਂ ਵੱਧ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਸਿਲੰਡਰ ਮਿਲੇ ਹਨ।  20 ਕਰੋੜ ਤੋਂ ਵੱਧ ਮਹਿਲਾਵਾਂ ਦੇ ਜਨ-ਧਨ ਖਾਤਿਆਂ ਵਿੱਚ 30 ਹਜ਼ਾਰ ਕਰੋੜ ਰੁਪਏ ਸਿੱਧੇ ਟ੍ਰਾਂਸਫਰ ਕੀਤੇ ਗਏ। ਇਸੇ ਤਰ੍ਹਾਂ ਹਜ਼ਾਰਾਂ ਕਰੋੜ ਰੁਪਏ ਮਜ਼ਦੂਰਾਂ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫ਼ਰ ਕੀਤੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ 9 ਅਗਸਤ ਨੂੰ 10-11 ਕਰੋੜ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਹਜ਼ਾਰਾਂ ਕਰੋੜ ਰੁਪਏ ਟ੍ਰਾਂਸਫਰ ਕੀਤੇ ਜਾਣਗੇ।

 

 

 

ਹਾਲ ਹੀ ਵਿੱਚ 50 ਕਰੋੜ ਵੈਕਸੀਨ ਖੁਰਾਕਾਂ ਦਿੱਤੇ ਜਾਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਿਰਫ ਇੱਕ ਹਫ਼ਤੇ ਵਿੱਚ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਬਰਾਬਰ ਆਬਾਦੀ ਦਾ ਟੀਕਾਕਰਣ ਕਰ ਰਿਹਾ ਹੈ। “ਇਹ ਨਵੇਂ ਭਾਰਤ ਦੀ ਨਵੀਂ ਸਮਰੱਥਾ ਹੈ, ਭਾਰਤ ਜੋ ਆਤਮਨਿਰਭਰ ਬਣ ਰਿਹਾ ਹੈ”। ਉਨ੍ਹਾਂ ਕਿਹਾ ਕਿ ਇਹ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਇਸ ਟੀਕਾਕਰਣ ਦੀ ਰਫ਼ਤਾਰ ਹੋਰ ਤੇਜ਼ ਕਰਨ ਲਈ ਕਿਹਾ ਗਿਆ ਹੈ।

 

ਉਨ੍ਹਾਂ ਕਿਹਾ ਕਿ ਇਹ ਲਗਾਤਾਰ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਦੁਨੀਆ ਭਰ ਵਿੱਚ ਇਸ ਅਣਕਿਆਸੇ ਸੰਕਟ ਦੌਰਾਨ ਭਾਰਤ ਵਿੱਚ ਰੋਜ਼ੀ–ਰੋਟੀ ਦਾ ਘੱਟੋ-ਘੱਟ ਨੁਕਸਾਨ ਹੋਵੇ। ਛੋਟੇ ਅਤੇ ਸੂਖਮ ਉਦਯੋਗਾਂ ਨੂੰ ਲੱਖਾਂ ਕਰੋੜ ਰੁਪਏ ਦੀ ਸਹਾਇਤਾ ਉਪਲਬਧ ਕਰਵਾਈ ਗਈ ਸੀ ਤਾਂ ਜੋ ਉਹ ਕੰਮ ਕਰਦੇ ਰਹਿਣ ਅਤੇ ਸਬੰਧਿਤ ਧਿਰਾਂ ਦੀ ਆਜੀਵਿਕਾ ਯਕੀਨੀ ਬਣੀ ਰਹੇ। ‘ਵਨ ਨੇਸ਼ਨ–ਵਨ ਰਾਸ਼ਨ ਕਾਰਡ’, ਪੀਐੱਮ ਸਵਨਿਧੀ ਦੁਆਰਾ ਉਚਿਤ ਕਿਰਾਇਆ, ਕਿਫਾਇਤੀ ਅਤੇ ਅਸਾਨ ਲੋਨ ਦੀ ਯੋਜਨਾ, ਬੁਨਿਆਦੀ ਢਾਂਚਾ ਪ੍ਰੋਜੈਕਟਾਂ ਜਿਹੀਆਂ ਪਹਿਲਾਂ ਨੇ ਮਜ਼ਦੂਰ ਵਰਗ ਦੀ ਬਹੁਤ ਮਦਦ ਕੀਤੀ।

 

ਰਾਜ ਵਿੱਚ ਦੋਹਰੇ ਇੰਜਣ ਵਾਲੀ ਸਰਕਾਰ ਦੇ ਫਾਇਦਿਆਂ ਬਾਰੇ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਰਿਕਾਰਡ ਐੱਮਐੱਸਪੀ ਖਰੀਦ ਲਈ ਰਾਜ ਸਰਕਾਰ ਦੀ ਸ਼ਲਾਘਾ ਕੀਤੀ। ਮੱਧ ਪ੍ਰਦੇਸ਼ ਨੇ ਇਸ ਸਾਲ 17 ਲੱਖ ਤੋਂ ਵੱਧ ਕਿਸਾਨਾਂ ਤੋਂ ਕਣਕ ਖਰੀਦੀ ਅਤੇ 25 ਹਜ਼ਾਰ ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ। ਰਾਜ ਨੇ ਇਸ ਸਾਲ ਵੱਧ ਤੋਂ ਵੱਧ ਕਣਕ ਖਰੀਦ ਕੇਂਦਰ ਸਥਾਪਿਤ ਕੀਤੇ। 'ਡਬਲ-ਇੰਜਣ ਸਰਕਾਰਾਂ' ਵਿੱਚ, ਰਾਜ ਸਰਕਾਰਾਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲਈ ਪੂਰਕ ਬਣਦੀਆਂ ਹਨ ਤੇ ਉਨ੍ਹਾਂ ਵਿੱਚ ਸੁਧਾਰ ਕਰਦੀਆਂ ਹਨ ਅਤੇ ਉਨ੍ਹਾਂ ਦੀ ਸ਼ਕਤੀ ਵਧਾਉਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਿੱਚ ਮੱਧ ਪ੍ਰਦੇਸ਼ ਨੂੰ ਬਹੁਤ ਸਮਾਂ ਪਹਿਲਾਂ ਮਿਲਿਆ ‘ਬਿਮਾਰੂ’ ਰਾਜ ਦਾ ਅਕਸ ਹੁਣ ਖ਼ਤਮ ਹੋ ਗਿਆ ਹੈ।

 

ਮੌਜੂਦਾ ਸ਼ਾਸਨ ਦੇ ਤਹਿਤ ਸਰਕਾਰੀ ਯੋਜਨਾਵਾਂ ਦੇ ਨਤੀਜੇ ਤੇਜ਼ੀ ਨਾਲ ਸਾਹਮਣੇ ਆਉਣ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਪਹਿਲਾਂ ਦੀਆਂ ਸਰਕਾਰੀ ਪ੍ਰਣਾਲੀਆਂ ਵਿਚਲੇ ਵਿਗਾੜ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਉਹ ਅਕਸਰ ਗ਼ਰੀਬਾਂ ਬਾਰੇ ਪ੍ਰਸ਼ਨ ਪੁੱਛਦੇ ਸਨ ਅਤੇ ਲਾਭਾਰਥੀਆਂ ਨੂੰ ਧਿਆਨ ਵਿੱਚ ਲਏ ਬਗੈਰ ਆਪਣੇ–ਆਪ ਉੱਤਰ ਦਿੰਦੇ ਸਨ। ਇਹੋ ਸੋਚਿਆ ਜਾਂਦਾ ਰਿਹਾ ਸੀ ਕਿ ਗ਼ਰੀਬ ਲੋਕਾਂ ਨੂੰ ਬੈਂਕ ਖਾਤੇ, ਸੜਕ, ਗੈਸ ਕਨੈਕਸ਼ਨ, ਪਖਾਨੇ, ਟੂਟੀ ਦੇ ਪਾਣੀ, ਕਰਜ਼ੇ ਜਿਹੀਆਂ ਸੁਵਿਧਾਵਾਂ ਦੀ ਕੀ ਲੋੜ ਹੈ। ਇਸ ਝੂਠੀ ਵਿਆਖਿਆ ਨੇ ਹੀ ਗ਼ਰੀਬਾਂ ਨੂੰ ਬਹੁਤ ਲੰਮੇ ਸਮੇਂ ਤੋਂ ਵਾਂਝੇ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬ ਲੋਕਾਂ ਦੀ ਤਰ੍ਹਾਂ, ਮੌਜੂਦਾ ਲੀਡਰਸ਼ਿਪ ਵੀ ਮੁਸ਼ਕਿਲ ਹਾਲਾਤ ਵਿੱਚੋਂ ਲੰਘੀ ਹੈ ਅਤੇ ਸਥਿਤੀ ਨੂੰ ਸਮਝਦੀ ਹੈ। ਹਾਲ ਹੀ ਦੇ ਸਾਲਾਂ ਵਿੱਚ, ਗ਼ਰੀਬਾਂ ਨੂੰ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਅਸਲ ਅਤੇ ਸਾਰਥਕ ਯਤਨ ਕੀਤੇ ਜਾ ਰਹੇ ਹਨ। ਅੱਜ ਸੜਕਾਂ ਹਰ ਪਿੰਡ ਤੱਕ ਪਹੁੰਚ ਰਹੀਆਂ ਹਨ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ, ਕਿਸਾਨਾਂ ਲਈ ਬਜ਼ਾਰਾਂ ਤੱਕ ਪਹੁੰਚ ਅਸਾਨ ਹੋ ਗਈ ਹੈ ਅਤੇ ਗ਼ਰੀਬ ਬਿਮਾਰ ਹੋਣ ਦੀ ਸਥਿਤੀ ਵਿੱਚ ਸਮੇਂ ਸਿਰ ਹਸਪਤਾਲ ਪਹੁੰਚ ਸਕਦੇ ਹਨ।

 

 

 

ਅੱਜ ਦੇ ਰਾਸ਼ਟਰੀ ਹੱਥਖੱਡੀ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ 1905 ਵਿੱਚ, 7 ਅਗਸਤ ਨੂੰ, ਸਵਦੇਸ਼ੀ ਅੰਦੋਲਨ ਚਲਾਇਆ ਗਿਆ ਸੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਵਿੱਚ ਗ੍ਰਾਮੀਣ, ਗ਼ਰੀਬ ਅਤੇ ਕਬਾਇਲੀ ਵਰਗਾਂ ਨੂੰ ਸਸ਼ਕਤ ਬਣਾਉਣ ਦੀ ਇੱਕ ਵੱਡੀ ਮੁਹਿੰਮ ਚਲ ਰਹੀ ਹੈ ਅਤੇ ਇਹ ਮੁਹਿੰਮ ਟੈਕਸਟਾਈਲ ਵਿੱਚ ਸਾਡੇ ਦਸਤਕਾਰੀ, ਹੱਥ–ਖੱਡੀ, ਕਾਰੀਗਰੀ ਨੂੰ ਉਤਸ਼ਾਹਿਤ ਅਤੇ ਪ੍ਰੋਤਸ਼ਾਹਿਤ ਕਰਨ ਲਈ ਹੈ। ਉਨ੍ਹਾਂ ਕਿਹਾ ਕਿ ਇਹ ਸਥਾਨਕ ਲੋਕਾਂ ਲਈ ਆਵਾਜ਼ ਉਠਾਉਣ ਦੀ ਇੱਕ ਲਹਿਰ ਹੈ, ਇਸੇ ਭਾਵਨਾ ਨਾਲ ਕੌਮੀ ਹੱਥ–ਖੱਡੀ ਦਿਵਸ ਮਨਾਇਆ ਜਾਂਦਾ ਹੈ। ਖਾਦੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੀ ਖਾਦੀ ਭੁਲਾ ਦਿੱਤੀ ਗਈ ਸੀ, ਉਹ ਅੱਜ ਇੱਕ ਗੁੰਜਾਇਮਾਨ ਬ੍ਰਾਂਡ ਵਜੋਂ ਉੱਭਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਅਸੀਂ ਆਜ਼ਾਦੀ ਦੇ 100 ਸਾਲਾਂ ਦੇ ਸਫ਼ਰ ਵਿੱਚ ਅੱਗੇ ਵਧਦੇ ਹਾਂ, ਸਾਨੂੰ ਖਾਦੀ ਵਿੱਚ ਆਜ਼ਾਦੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੋਵੇਗਾ।” ਉਨ੍ਹਾਂ ਲੋਕਾਂ ਨੂੰ ਆਗਾਮੀ ਤਿਉਹਾਰਾਂ ਦੌਰਾਨ ਕੁਝ ਸਥਾਨਕ ਦਸਤਕਾਰੀ ਉਤਪਾਦ ਖਰੀਦਣ ਦੀ ਅਪੀਲ ਕੀਤੀ।

 

ਅੰਤ ’ਚ ਪ੍ਰਧਾਨ ਮੰਤਰੀ ਨੇ ਤਿਉਹਾਰਾਂ ਦੌਰਾਨ ਕੋਰੋਨਾ ਨੂੰ ਨਾ ਭੁੱਲਣ ਲਈ ਸਾਵਧਾਨ ਕੀਤਾ। ਉਨ੍ਹਾਂ ਮਹਾਮਾਰੀ ਦੀ ਤੀਸਰੀ ਲਹਿਰ ਨੂੰ ਰੋਕਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਸਾਵਧਾਨੀ ਦੇ ਸਾਰੇ ਉਪਾਵਾਂ ਦੀ ਪਾਲਨਾ ਕਰਨ ਲਈ ਕਿਹਾ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਸਿਹਤਮੰਦ ਭਾਰਤ ਅਤੇ ਖੁਸ਼ਹਾਲ ਭਾਰਤ ਦਾ ਸੰਕਲਪ ਲੈਣਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਬੀਤੇ ਦਿਨੀਂ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ (PMGKAY) ਦੇ ਲਾਭਾਰਥੀਆਂ ਨਾਲ ਵੀ ਗੱਲਬਾਤ ਕੀਤੀ ਸੀ।

 

https://twitter.com/PMOIndia/status/1423883305112399872

 

https://twitter.com/PMOIndia/status/1423888302428483586

 

https://twitter.com/PMOIndia/status/1423889097110679553

 

https://twitter.com/PMOIndia/status/1423889725987844098

 

https://twitter.com/PMOIndia/status/1423890629583532032

 

https://twitter.com/PMOIndia/status/1423891401230622725

 

https://twitter.com/PMOIndia/status/1423892064706596864

 

https://twitter.com/PMOIndia/status/1423892393921630209

 

https://twitter.com/PMOIndia/status/1423892867630583808

 

https://youtu.be/Y4GsXaVCUho

 

***

 

ਡੀਐੱਸ


(Release ID: 1743591) Visitor Counter : 198