ਸਿੱਖਿਆ ਮੰਤਰਾਲਾ

ਸ਼੍ਰੀ ਸੁਭਾਸ਼ ਸਰਕਾਰ ਨੇ ਜੀ -20 ਖੋਜ ਮੰਤਰੀਆਂ ਦੀ ਬੈਠਕ ਨੂੰ ਵਰਚੁਅਲ ਤੌਰ ਤੇ ਸੰਬੋਧਨ ਕੀਤਾ


ਸ਼੍ਰੀ ਸੁਭਾਸ਼ ਸਰਕਾਰ ਨੇ ਖੋਜ ਸਹਿਯੋਗ ਨੂੰ ਉਤਸ਼ਾਹਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਮੁੜ ਤੋਂ ਪੁਸ਼ਟੀ ਕੀਤੀ

Posted On: 06 AUG 2021 5:14PM by PIB Chandigarh

ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਨੇ ਅੱਜ ਜੀ -20 ਖੋਜ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਦੀ ਮੇਜ਼ਬਾਨੀ ਇਟਲੀ ਵੱਲੋਂ ਮਿਸ਼ਰਤ ਰੂਪ ਵਿੱਚ ਕੀਤੀ ਗਈ ਸੀ। ਜੀ 20 ਦੇ ਸਿੱਖਿਆ ਮੰਤਰੀਆਂ ਨੇ ਇੱਕ ਮਜ਼ਬੂਤ, ਟਿਕਾਊ, ਲਚਕੀਲੇ ਅਤੇ ਸੰਮਿਲਤ ਰਿਕਵਰੀ ਲਈ ਖੋਜ ਦੇ ਖੇਤਰ ਵਿੱਚ ਸਹਿਯੋਗ ਨੂੰ ਵਧਾਉਣ ਅਤੇ ਜੀ 20 ਦੇਸ਼ਾਂ ਵਿੱਚ ਡਿਜੀਟਲ ਸਪੇਸ ਸਾਂਝੇ ਕਰਨ ਬਾਰੇ ਵਿਚਾਰਾਂ ਦਾ ਆਦਾਨ -ਪ੍ਰਦਾਨ ਕੀਤਾ। ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨ ਪੂਰਣਾ ਦੇਵੀ; ਸਿਖਿਆ ਰਾਜ ਮੰਤਰੀ ਡਾ: ਰਾਜਕੁਮਾਰ ਰੰਜਨ ਸਿੰਘ, ਸਕੱਤਰ ਉਚੇਰੀ ਸਿੱਖਿਆ ਸ਼੍ਰੀ ਅਮਿਤ ਖਰੇ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਦੌਰਾਨ ਹਾਜ਼ਰ ਸਨ। 

ਭਾਰਤ ਦੀ ਨੁਮਾਇੰਦਗੀ ਕਰਦਿਆਂ, ਸ਼੍ਰੀ ਸੁਭਾਸ਼ ਸਰਕਾਰ ਨੇ ਇਸ ਉਦੇਸ਼ ਨੂੰ ਹਾਸਲ ਕਰਨ ਲਈ ਜੀ 20 ਦੇਸ਼ਾਂ ਨਾਲ ਸਹਿਯੋਗ ਕਰਕੇ ਖੋਜ ਅਤੇ ਹੁਨਰ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨਾਂ ਨੂੰ ਰੀਸਕਿੱਲ ਅਤੇ ਅੱਪਸਕਿੱਲ ਕਰਨ ਬਾਰੇ ਦੇਸ਼ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਭਾਰਤ ਜੀ 20 ਭਾਈਵਾਲਾਂ ਨਾਲ ਕੰਮ ਕਰਨ ਅਤੇ ਸਾਂਝੀਆਂ ਸਮੱਸਿਆਵਾਂ ਦੇ ਪ੍ਰਮਾਣ ਅਧਾਰਤ ਹੱਲ ਲੱਭਣ ਨੂੰ ਬਹੁਤ ਮਹੱਤਵ ਦਿੰਦਾ ਹੈ।

 

 

ਰਾਸ਼ਟਰੀ ਸਿੱਖਿਆ ਨੀਤੀ, 2020 'ਤੇ ਬੋਲਦਿਆਂ, ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ 2020 ਵਿੱਚ ਸ਼ੁਰੂ ਕੀਤੀ ਗਈ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ, ਇੱਕ ਰਾਸ਼ਟਰੀ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਕਰਕੇ ਦੇਸ਼ ਦੇ ਖੋਜ ਵਾਤਾਵਰਣ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਹੈ।

ਮੰਤਰੀ ਨੇ ਦੱਸਿਆ ਕਿ ਭਾਰਤ ਨੇ 6 ਵੀਂ ਜਮਾਤ ਤੋਂ ਸਕੂਲੀ ਪਾਠਕ੍ਰਮ ਵਿੱਚ ਏਆਈ ਦੀ ਸ਼ੁਰੂਆਤ ਕੀਤੀ ਹੈ ਅਤੇ ਖੇਤਰੀ ਭਾਸ਼ਾਵਾਂ ਵਿੱਚ ਇੰਜੀਨੀਅਰਿੰਗ ਕੋਰਸ ਵੀ ਸ਼ੁਰੂ ਕੀਤੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਭਾਸ਼ਾ ਉੱਚ ਸਿੱਖਿਆ ਅਤੇ ਖੋਜ ਵਿੱਚ ਰੁਕਾਵਟ ਨਾ ਬਣੇ। ਮੰਤਰੀ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਸਪਾਰਕ ਅਤੇ ਗਿਆਨ ਵਰਗੀਆਂ ਵੱਖੋ ਵੱਖ ਯੋਜਨਾਵਾਂ ਦੀ ਸਹਾਇਤਾ ਕਰਦੀ ਹੈ ਤਾਂ ਜੋ ਭਾਰਤ ਅਤੇ ਹੋਰ ਦੇਸ਼ਾਂ ਵਿੱਚਕਾਰ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਉਤਸ਼ਾਹਤ ਕੀਤਾ ਜਾ ਸਕੇ। ਭਾਰਤੀ ਸੰਸਥਾਵਾਂ ਵਿਦੇਸ਼ੀ ਯੂਨੀਵਰਸਿਟੀਆਂ ਦੇ ਨਾਲ ਜੁੜਵੇਂ ਪ੍ਰਬੰਧਾਂ ਵਿੱਚ ਦਾਖਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਇੱਕ ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਸਥਾਪਤ ਕੀਤਾ ਹੈ ਜੋ ਅਜਿਹੇ ਪ੍ਰਬੰਧਾਂ ਦੀ ਸਹੂਲਤ ਦੇਵੇਗਾ।

ਉਨ੍ਹਾਂ ਇਸ ਗੱਲ ਤੇ ਚਾਨਣਾ ਪਾਇਆ ਕਿ ਮਹਾਮਾਰੀ ਦੌਰਾਨ, ਭਾਰਤੀ ਉੱਚ ਵਿਦਿਅਕ ਸੰਸਥਾਵਾਂ ਨੇ ਖੋਜ ਪ੍ਰੋਜੈਕਟਾਂ ਤੇ ਕੰਮ ਕੀਤਾ ਅਤੇ ਕੋਵਿਡ 19 ਦੇ ਵਿਰੁੱਧ ਟੀਕੇ, ਘੱਟ ਕੀਮਤ ਵਾਲੇ ਵੈਂਟੀਲੇਟਰ ਅਤੇ ਹੋਰ ਬਹੁਤ ਸਾਰੇ ਡਾਕਟਰੀ ਉਪਕਰਣ ਵਿਕਸਤ ਕੀਤੇ।

ਮੰਤਰੀ ਨੇ ਕਿਹਾ ਕਿ ਭਾਰਤ ਸਿੱਖਿਆ ਖੇਤਰ ਵਿੱਚ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਸੰਬੰਧਤ ਟੈਕਨੋਲੋਜੀਆਂ ਦਾ ਲਾਭ ਉਠਾਉਣ 'ਤੇ ਜ਼ੋਰ ਦਿੰਦਾ ਹੈ, ਜਿਸਦੇ ਲਈ ਇੱਕ ਰਾਸ਼ਟਰੀ ਸਿੱਖਿਆ ਟੈਕਨੋਲੋਜੀ ਫੋਰਮ ਇੱਕ ਮੁੱਖ ਸੰਸਥਾ ਵਜੋਂ ਲਾਂਚ ਕੀਤਾ ਗਿਆ ਹੈ। 

ਭਾਰਤ ਮਹਾਮਾਰੀ ਦੇ ਪ੍ਰਭਾਵਾਂ ਨੂੰ ਘਟਾਉਣ ਅਤੇ ਇੱਕ ਵਧੇਰੇ ਲਚਕੀਲੀ ਸਿੱਖਿਆ ਪ੍ਰਣਾਲੀ ਦੇ ਪੁਨਰ ਨਿਰਮਾਣ ਲਈ ਦੇਸ਼ਾਂ ਵੱਲੋਂ ਕੀਤੇ ਜਾ ਰਹੇ ਠੋਸ ਯਤਨਾਂ ਨੂੰ ਮਾਨਤਾ ਦਿੰਦਾ ਹੈ। 

ਮਹਾਮਾਰੀ ਦੌਰਾਨ ਵਿਦਿਅਕ ਨਿਰੰਤਰਤਾ ਨੂੰ ਯਕੀਨੀ ਬਣਾਉਣ ਦੇ ਸੰਬੰਧ ਵਿੱਚ, ਮੰਤਰੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਨੇ ਮਿਸ਼ਰਤ ਸਿੱਖਿਆ ਨੂੰ ਵਿਆਪਕ ਰੂਪ ਵਿੱਚ ਉਤਸ਼ਾਹਤ ਕੀਤਾ ਹੈ। ਭਾਰਤ ਨੇ ਪੀਐਮ ਈਵਿਦਿਆ ਪ੍ਰੋਗਰਾਮ ਲਾਂਚ ਕੀਤਾ ਜਿਸ ਦੇ ਅਧੀਨ ਅਸੀਂ ਆਪਣੀਆਂ ਪਹਿਲਕਦਮੀਆਂ ਸਵਯਮ ਦੀਕਸ਼ਾ, ਸਵਯਮ ਪ੍ਰਭਾ ਅਤੇ ਹੋਰ ਬਹੁਤ ਸਾਰੀਆਂ ਆਨਲਾਈਨ,  ਟੈਲੀਵਿਜ਼ਨ ਅਤੇ ਰੇਡੀਓ ਵਿਧੀਆਂ ਦੇ ਮਿਸ਼ਰਣ ਨਾਲ ਦੇਸ਼ ਭਰ ਵਿੱਚ ਸਿੱਖਿਆ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ। 

ਮੰਤਰੀ ਨੇ ਇੱਕ ਲਚਕੀਲੀ ਸਿੱਖਿਆ ਪ੍ਰਣਾਲੀ ਦੇ ਨਿਰਮਾਣ ਵਿੱਚ ਜੀ -20 ਦੇਸ਼ਾਂ ਦੇ ਸਮੂਹਿਕ ਯਤਨਾਂ ਨੂੰ ਭਾਰਤ ਸਰਕਾਰ ਦੇ ਸਮਰਥਨ ਦੀ ਮੁੜ ਤੋਂ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਹ ਇਸ ਖੇਤਰ ਵਿੱਚ ਸਾਂਝੀਆਂ ਤਰਜੀਹਾਂ ਨੂੰ ਪੂਰਾ ਕਰਨ ਲਈ ਭਾਈਵਾਲ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦੇ ਹਨ।

ਬਾਅਦ ਵਿੱਚ, ਮੀਟਿੰਗ ਦੇ ਅਖੀਰ ਵਿੱਚ ਇੱਕ ਮਜ਼ਬੂਤ, ਸਥਾਈ, ਲਚਕੀਲੀ ਅਤੇ ਸੰਮਿਲਤ ਰਿਕਵਰੀ ਲਈ ਖੋਜ, ਉੱਚ ਸਿੱਖਿਆ ਅਤੇ ਡਿਜੀਟਲਾਈਜੇਸ਼ਨ ਦਾ ਲਾਭ ਉਠਾਉਣ ਬਾਰੇ ਜੀ -20 ਮੰਤਰੀਆਂ ਵੱਲੋਂ ਇੱਕ ਐਲਾਨਨਾਮਾ ਅਪਣਾਇਆ ਗਿਆ।

--------------- 

ਐਮਜੇਪੀਐਸ/ਏਕੇ


(Release ID: 1743417) ਵਿਜ਼ੀਟਰ ਕਾਊਂਟਰ : 133