ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੱਲੋਂ ਖੇਲ ਰਤਨ ਪੁਰਸਕਾਰ ਦਾ ਨਾਮ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ


"ਦੇਸ਼ ਦੇ ਸਰਵਉੱਚ ਖੇਡ ਸਨਮਾਨ 'ਖੇਲ ਰਤਨ ਪੁਰਸਕਾਰ' ਨੂੰ ਦੇਸ਼ ਦੇ ਮਹਾਨਤਮ ਖਿਡਾਰੀ ਮੇਜਰ ਧਿਆਨ ਚੰਦ ਜੀ ਦੇ ਨਾਮ ਤੇ ਰੱਖਣਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ "

“ਇਹ ਖੇਡ ਜਗਤ ਨਾਲ ਜੁੜੇ ਹਰ ਵਿਅਕਤੀ ਦੇ ਲਈ ਇਕ ਮਾਣ ਵਾਲਾ ਫੈਸਲਾ ਹੈ, ਮੈਂ ਇਸ ਲਈ ਸਾਰੇ ਦੇਸ਼ ਵਾਸੀਆਂ ਦੀ ਤਰਫੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਅਭਿਨੰਦਨ ਕਰਦਾ ਹਾਂ”

“ਮੈਨੂੰ ਪੂਰਾ ਵਿਸ਼ਵਾਸ ਹੈ ਕਿ‘ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ’ ਦੇਸ਼ ਦੇ ਹਰ ਖਿਡਾਰੀ ਨੂੰ ਹਾਕੀ ਦੇ ਜਾਦੂਗਰ ਧਿਆਨ ਚੰਦ ਜੀ ਦੇ ਰਾਸ਼ਟਰ ਪ੍ਰਤੀ ਸਮਰਪਣ, ਇਸਦਾ ਮਾਨ ਵਧਾਉਣ ਦੇ ਉਨ੍ਹਾਂ ਦੇ ਦ੍ਰਿੜ ਇਰਾਦੇ ਅਤੇ ਉਨ੍ਹਾਂ ਦੀਆਂ ਇਤਿਹਾਸਕ ਪ੍ਰਾਪਤੀਆਂ ਨਾਲ ਪ੍ਰੇਰਿਤ ਕਰਕੇ ਵਿਸ਼ਵ ਖੇਡ ਜਗਤ ਵਿੱਚ ਤਿੰਰਗੇ ਨੂੰ ਹੋਰ ਸਿਖਰ ਤੱਕ ਲੈ ਕੇ ਜਾਵੇਗਾ "

Posted On: 06 AUG 2021 5:08PM by PIB Chandigarh

ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੱਲੋਂ ਖੇਲ ਰਤਨ ਪੁਰਸਕਾਰ ਦਾ ਨਾਮ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਆਪਣੇ ਟਵੀਟਾਂ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ " "ਦੇਸ਼ ਦੇ ਸਰਵਉੱਚ ਖੇਡ ਸਨਮਾਨ 'ਖੇਲ ਰਤਨ ਪੁਰਸਕਾਰ' ਨੂੰ  ਦੇਸ਼ ਦੇ ਮਹਾਨਤਮ ਖਿਡਾਰੀ ਮੇਜਰ ਧਿਆਨ ਚੰਦ ਜੀ ਦੇ ਨਾਮ ਤੇ ਰੱਖਣਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ । ਇਹ, ਖੇਡ ਜਗਤ ਨਾਲ ਜੁੜੇ ਹਰ ਵਿਅਕਤੀ ਦੇ ਲਈ ਇਕ ਮਾਣ ਵਾਲਾ ਫੈਸਲਾ ਹੈ, ਮੈਂ ਇਸ ਲਈ ਸਾਰੇ ਦੇਸ਼ ਵਾਸੀਆਂ ਦੀ ਤਰਫੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਅਭਿਨੰਦਨ ਕਰਦਾ ਹਾਂ।

ਗ੍ਰਿਹ ਮੰਤਰੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ‘ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ’ ਦੇਸ਼ ਦੇ ਹਰ ਖਿਡਾਰੀ ਨੂੰ ਹਾਕੀ ਦੇ ਜਾਦੂਗਰ ਧਿਆਨ ਚੰਦ ਜੀ ਦੇ ਰਾਸ਼ਟਰ ਪ੍ਰਤੀ ਸਮਰਪਣ, ਇਸਦਾ ਮਾਨ ਵਧਾਉਣ ਦੇ ਉਨ੍ਹਾਂ  ਦੇ ਦ੍ਰਿੜ ਇਰਾਦੇ ਅਤੇ ਉਨ੍ਹਾਂ ਦੀਆਂ ਇਤਿਹਾਸਕ ਪ੍ਰਾਪਤੀਆਂ ਨਾਲ ਪ੍ਰੇਰਿਤ ਕਰਕੇ ਵਿਸ਼ਵ ਖੇਡ ਜਗਤ ਵਿੱਚ ਤਿੰਰਗੇ ਨੂੰ ਹੋਰ ਸਿਖਰ ਤੱਕ ਲੈ ਕੇ ਜਾਵੇਗਾ "

 

****

 

ਐਨ ਡਬਲਉ / ਆਰ ਕੇ / ਏ ਡੀ


(Release ID: 1743416) Visitor Counter : 220