ਰਸਾਇਣ ਤੇ ਖਾਦ ਮੰਤਰਾਲਾ

ਦੇਸ਼ ਦੇ ਸਾਰੇ ਜਿ਼ਲਿ੍ਆਂ ਨੂੰ ਕਵਰ ਕਰਦਿਆਂ 02—08—2021 ਤੱਕ 8,001 ਜਨਔਸ਼ਧੀ ਕੇਂਦਰ ਖੋਲ੍ਹੇ ਗਏ


ਸਰਕਾਰ ਨੇ ਸਟੋਰ ਮਾਲਕਾਂ ਨੂੰ ਦਿੱਤਾ ਜਾਂਦਾ ਪ੍ਰੋਤਸਾਹਨ ਮੌਜੂਦਾ ਢਾਈ ਲੱਖ ਰੁਪਏ ਤੋਂ ਵਧਾ ਕੇ ਪੰਜ ਲੱਖ ਰੁਪਏ ਕੀਤਾ

Posted On: 06 AUG 2021 12:28PM by PIB Chandigarh

ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਪ੍ਰੀਯਜਨਾ (ਪੀ ਐੱਮ ਬੀ ਜੇ ਪੀ) ਤਹਿਤ ਸਰਕਾਰ ਨੇ ਦੇਸ਼ ਦੇ ਸਾਰੇ ਜਿ਼ਲਿ੍ਆਂ ਨੂੰ ਕਵਰ ਕਰਦਿਆਂ 02—08—2021 ਤੱਕ 8,001 ਪ੍ਰਧਾਨ ਮੰਤਰੀ ਭਾਰਤੀਯ ਜਨਔਸ਼ਧੀ ਕੇਂਦਰ ਖੋਲ੍ਹੇ ਹਨ ਅਤੇ ਮਾਰਚ 2025 ਤੱਕ ਕਰੀਬ 10,500 ਖੋਲ੍ਹਣ ਦਾ ਟੀਚਾ ਹੈ । ਸੂਬਾ ਸਰਕਾਰਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮੇਂ ਸਮੇਂ ਤੇ ਬੇਨਤੀ ਕੀਤੀ ਗਈ ਹੈ ਕਿ ਉਹ ਪ੍ਰਾਇਮਰੀ ਹੈਲਥ ਸੈਂਟਰਸ (ਪੀ ਐੱਚ ਸੀਜ਼) / ਕਮਿਊਨਿਟੀ ਹੈਲਥ ਸੈਂਟਰ (ਸੀ ਐੱਚ ਸੀਜ਼) / ਹਸਪਤਾਲਾਂ ਸੂਪਰ ਸਪੈਸ਼ਲਿਟੀ ਹਸਪਤਾਲਾਂ ਦੇ ਵਿਹੜਿਆਂ ਵਿੱਚ ਕਿਰਾਇਆ ਮੁਕਤ ਸਥਾਨਾਂ ਤੇ ਜਨ ਔਸ਼ਧੀ ਕੇਂਦਰ ਖੋਲ੍ਹਣ ਦੀ ਸਹੂਲਤ ਦੇਣ । 02—08—2021 ਤੱਕ 1,012 ਕੇਂਦਰ ਸਰਕਾਰੀ ਵਿਹੜਿਆਂ ਦੇ ਅੰਦਰ ਚੱਲ ਰਹੇ ਹਨ ।
ਸਕੀਮ ਨੂੰ ਇੱਕ ਤੀਜੀ ਧਿਰ ਦੁਆਰਾ ਮੁਲਾਂਕਣ ਤੋਂ ਬਾਅਦ ਜਾਰੀ ਰੱਖਣ ਲਈ ਵਿਚਾਰਿਆ ਗਿਆ ਹੈ । ਏਜੰਸੀ ਦੀਆਂ ਸਿਫਾਰਸ਼ਾਂ ਨੂੰ ਬਕਾਇਦਾ ਵਿਚਾਰਿਆ ਗਿਆ ਹੈ ਅਤੇ ਸਕੀਮ ਨੂੰ ਜਾਰੀ ਰੱਖਣ ਲਈ ਸਟੈਂਡਿੰਗ ਫਾਇਨਾਂਸ ਕਮੇਟੀ ਦੀ ਅਪਰੂਵਲ ਲੈਣ ਤੋਂ ਪਹਿਲਾਂ ਉਚਿਤ ਬਦਲਾਅ ਕੀਤੇ ਗਏ ਹਨ । ਇਸ ਤੋਂ ਅੱਗੇ ਪੀ ਐੱਮ ਬੀ ਜੇ ਕੇਜ਼ ਦੀ ਕਾਰਗੁਜ਼ਾਰੀ / ਕੰਮਕਾਜ ਤੋਂ ਸਮੇਂ ਸਮੇਂ ਤੇ ਬਿਊਰੋ ਦੇ ਸੀ ਈ ਓ ਪੱਧਰ ਦੇ ਨਾਲ ਨਾਲ ਸਕੀਮ ਨੂੰ ਲਾਗੂ ਕਰਨ ਵਾਲੀ ਏਜੰਸੀ — ਫਾਰਮਾਸੂਟਿਕਲ ਐਂਡ ਮੈਡੀਕਲ ਡਿਵਾਇਸੇਜ਼ ਬਿਊਰੋ ਆਫ ਇੰਡੀਆ (ਪੀ ਐੱਮ ਬੀ ਆਈ) ਦੀ ਗਵਰਨਿੰਗ ਕੌਂਸਲ ਅਤੇ ਐਗਜਿ਼ਕਿਊਟਿਵ ਦੁਆਰਾ ਸਮੀਖਿਆ ਕੀਤੀ ਜਾਂਦੀ ਹੈ ।
ਜਨਔਸ਼ਧੀ ਕੇਂਦਰਾਂ ਲਈ ਦਵਾਈਆਂ ਘਰੇਲੂ ਫਾਰਮਾਸੂਟਿਕਲ ਮੈਨੂਫੈਕਚਰਿੰਗ ਕੰਪਨੀਆਂ ਜਿਹਨਾਂ ਕੋਲ ਵਿਸ਼ਵ ਸਿਹਤ ਸੰਸਥਾ ਦੇ ਗੁਡ ਮੈਨੂਫੈਕਚਰਿੰਗ ਪ੍ਰੈਕਟਿਸੇਜ਼ (ਡਬਲਯੁ ਐੱਚ ਓ — ਜੀ ਐੱਮ ਪੀ) ਲਈ ਸਰਟੀਫਾਈਡ ਸਹੂਲਤਾਂ ਹਨ , ਤੋਂ ਖਰੀਦੀਆਂ ਜਾਂਦੀਆਂ ਹਨ । ਦਵਾਈਆਂ ਨੂੰ ਨੈਸ਼ਨਲ ਐਕਰੀਡਿਟੇਸ਼ਨ ਬੋਰਡ ਵਿੱਚ ਟੈਸਟਿੰਗ ਤੇ ਕੈਲੀਬ੍ਰੇਸ਼ਨ ਲੈਬਾਰਟਰੀਆਂ ਦੀਆਂ ਮਾਨਤਾ ਪ੍ਰਾਪਤ ਲੈਬੋਰਟਰੀਆਂ ਵਿੱਚ ਟੈਸਟ ਕੀਤਾ ਜਾਂਦਾ ਹੈ । ਦਵਾਈਆਂ ਨੂੰ ਇਸ ਤੋਂ ਬਾਅਦ ਗੁਰੂਗ੍ਰਾਮ , ਚੇਨੱਈ ਅਤੇ ਗੁਹਾਟੀ ਵਿੱਚ ਪੀ ਐੱਮ ਬੀ ਆਈਜ਼ ਵੇਅਰ ਹਾਊਸੇਜ਼ ਵਿੱਚ ਭੇਜਿਆ ਜਾਂਦਾ ਹੈ । ਜਿੱਥੋਂ ਉਹ ਦੇਸ਼ ਭਰ ਵਿੱਚ ਸਾਰੇ ਵੈਂਡਰਜ਼ ਨੂੰ ਡਿਸਪੈਚ ਕੀਤੀਆਂ ਜਾਂਦੀਆਂ ਹਨ । ਦੇਸ਼ ਭਰ ਵਿੱਚ 37 ਡਿਸਟ੍ਰੀਬਿਊਟਰਾਂ ਦਾ ਇੱਕ ਨੈੱਟਵਰਕ ਸਥਾਪਿਤ ਕੀਤਾ ਗਿਆ ਹੈ , ਜੋ ਜਨਔਸ਼ਧੀ ਕੇਂਦਰਾਂ ਨੂੰ ਲੋਜੀਸਟਿਕਸ ਅਤੇ ਦਵਾਈਆਂ ਦੀ ਵੰਡ ਲਈ ਸਹਾਇਤਾ ਕਰਦਾ ਹੈ ।
ਸਰਕਾਰ ਨੇ ਹਾਲ ਹੀ ਵਿੱਚ ਸਟੋਰ ਮਾਲਕਾਂ ਨੂੰ ਦਿੱਤਾ ਜਾਂਦਾ ਪ੍ਰੋਤਸਾਹਨ ਮੌਜੂਦਾ ਢਾਈ ਲੱਖ ਤੋਂ ਵਧਾ ਕੇ 5 ਲੱਖ ਰੁਪਏ ਕੀਤਾ ਹੈ । ਇਹ ਮਹੀਨਾਵਾਰ ਖਰੀਦ ਤੇ 15% ਦਿੱਤਾ ਜਾਂਦਾ ਹੈ ਅਤੇ ਵੱਧ ਤੋਂ ਵੱਧ ਪ੍ਰਤੀ ਮਹੀਨਾ 15,000 ਰੁਪਏ । ਇਸ ਤੋਂ ਅੱਗੇ ਸਰਕਾਰ ਨੇ ਹਾਲ ਹੀ ਵਿੱਚ ਮਹਿਲਾ ਉੱਦਮੀਆਂ , ਦਿਵਿਯਾਂਗਾਂ , ਐੱਸ ਸੀਜ਼ ਤੇ ਐੱਸ ਟੀਜ਼ ਦੁਆਰਾ ਖੋਲ੍ਹੇ ਗਏ ਪੀ ਐੱਮ ਬੀ ਕੇ ਅਤੇ ਹਿਮਾਲੀਅਨ , ਦੀਪ ਪ੍ਰਦੇਸ਼ਾਂ , ਉੱਤਰੀ ਪੂਰਬੀ ਸੂਬਿਆਂ ਦੇ ਉਤਸ਼ਾਹੀ ਜਿ਼ਲਿ੍ਆਂ ਵਿੱਚ ਖੋਲ੍ਹੇ ਗਏ  ਪੀ ਐੱਮ ਬੀ ਕੇਜ਼ ਨੂੰ ਫਰਨੀਚਰ ਤੇ ਹੋਰ ਸਾਜੋ਼ ਸਮਾਣ ਖਰੀਦਣ ਲਈ 2 ਲੱਖ ਰੁਪਏ ਦਾ ਵਧੀਕ ਇੱਕੋ ਸਮੇਂ ਦਿੱਤੇ ਜਾਣ ਵਾਲੇ ਪ੍ਰੋਤਸਾਹਨ ਨੂੰ ਮਨਜ਼ੂਰੀ ਦਿੱਤੀ ਹੈ ।


ਇਹ ਜਾਣਕਾਰੀ ਸਿਹਤ ਅਤ ਪਰਿਵਾਰ ਭਲਾਈ ਮੰਤਰਾਲਾ ਦੇ ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।


****************

ਐੱਮ ਵੀ / ਏ ਐੱਲ / ਜੀ ਐੱਸ



(Release ID: 1743261) Visitor Counter : 115