ਰੱਖਿਆ ਮੰਤਰਾਲਾ

ਸੈਲੂਲਰ ਜੇਲ੍ਹ ਵਿੱਚ ਸਵਰਨਿਮ ਵਿਜੇ ਵਰਸ਼ ਵਿਕਟਰੀ ਫਲੇਮ

Posted On: 05 AUG 2021 11:49AM by PIB Chandigarh

ਮੁੱਖ ਝਲਕੀਆਂ:

ਅੰਡੇਮਾਨ ਅਤੇ ਨਿਕੋਬਾਰ ਕਮਾਂਡ ਨੇ 1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਦੀ 50 ਵੀਂ ਵਰ੍ਹੇਗੰਢ ਦੇ ਮੌਕੇ ਸੈਲੂਲਰ ਜੇਲ੍ਹ ਵਿੱਚ ਸਮਾਗਮਾਂ ਦਾ ਆਯੋਜਨ ਕੀਤਾ 

ਆਰਮੀ ਕੰਪੋਨੈਂਟ ਕਮਾਂਡਰ ਮੁੱਖ ਮਹਿਮਾਨ ਸਨ

ਸਰਵਿਸ ਵੇਟਰਨਜ, ਸੈਨਿਕ ਅਧਿਕਾਰੀਆਂ ਅਤੇ ਨਾਗਰਿਕ ਸ਼ਖਸੀਅਤਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। 

1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਦੀ 50 ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਮਨਾਉਣ ਲਈ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਪੋਰਟ ਬਲੇਅਰ ਵਿਖੇ ਸਵਰਨਿਮ ਵਿਜੇ ਵਰਸ਼ ਵਿਕਟਰੀ ਫਲੇਮ ਨੂੰ ਸੈਲੂਲਰ ਜੇਲ੍ਹ ਵਿੱਚ ਲਿਜਾਇਆ ਗਿਆ। ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਏਐਨਸੀ) ਨੇ ਸੈਲੂਲਰ ਜੇਲ੍ਹ ਵਿੱਚ ਵੱਖ ਵੱਖ ਸਮਾਗਮਾਂ ਦਾ ਆਯੋਜਨ ਕੀਤਾ। ਸਮਾਗਮਾਂ ਵਿੱਚ ਸੰਯੁਕਤ ਸੇਵਾਵਾਂ ਦੇ ਸੈਨਿਕਾਂ ਵੱਲੋਂ ਇੱਕ ਬੈਂਡ ਪ੍ਰਦਰਸ਼ਨੀ; ਇੱਕ ਲਾਈਟ ਐਂਡ ਸਾਊਂਡ ਸ਼ੋਅ ਅਤੇ 1971 ਦੀ ਜੰਗ ਤੇ ਇੱਕ ਲਘੂ ਫਿਲਮ ਵੀ ਸ਼ਾਮਲ ਸੀ।  

C:\Users\acer\Desktop\3.png

 

 

ਆਰਮੀ ਕੰਪੋਨੈਂਟ ਕਮਾਂਡਰ ਬ੍ਰਿਗੇਡੀਅਰ ਰਾਜੀਵ ਨਾਗਿਆਲ ਮੁੱਖ ਮਹਿਮਾਨ ਸਨ। ਇਸ ਮੌਕੇ ਸਰਵਿਸ ਵੇਟਰਨਜ, ਸੀਨੀਅਰ ਸੈਨਿਕ ਅਧਿਕਾਰੀ ਅਤੇ ਨਾਗਰਿਕ ਸ਼ਖਸੀਅਤਾਂ ਵੀ ਹਾਜ਼ਰ ਸਨ। ਆਰਮੀ ਕੰਪੋਨੈਂਟ ਕਮਾਂਡਰ ਨੇ ਮਾਤ ਭੂਮੀ ਦੇ ਵੱਖ ਵੱਖ ਹਿੱਸਿਆਂ ਤੋਂ ਮਿੱਟੀ ਇਕੱਤਰ ਕਰਨ ਦੀ ਰਾਸ਼ਟਰੀ ਪਹਿਲਕਦਮੀ ਦੇ ਹਿੱਸੇ ਵਜੋਂ ਸੈਲੂਲਰ ਜੇਲ੍ਹ ਤੋਂ ਮਿੱਟੀ ਇਕੱਤਰ ਕੀਤੀ।  

C:\Users\acer\Downloads\image (1).png

 

 

ਸੈਲੂਲਰ ਜੇਲ੍ਹ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਪ੍ਰਤੀਕ ਵਜੋਂ ਮਾਣ ਨਾਲ ਖੜ੍ਹੀ ਹੈ। ਕਾਲਾ ਪਾਣੀ ਦੇ ਨਾਂ ਨਾਲ ਵੀ ਜਾਣੀ ਜਾਂਦੀ , ਇਸ ਜੇਲ੍ਹ ਦੀ ਵਰਤੋਂ ਨਿਸ਼ਕਾਸਿਤ ਰਾਜਨੀਤਿਕ ਕੈਦੀਆਂ ਨੂੰ ਦੂਰ -ਦੁਰਾਡੇ ਟਾਪੂ ਤੇ ਭੇਜਣ ਲਈ ਕੀਤੀ ਜਾਂਦੀ ਸੀ।  ਵਿਨਾਇਕ ਦਾਮੋਦਰ ਸਾਵਰਕਰ, ਬਟੁਕੇਸ਼ਵਰ ਦੱਤ, ਯੋਗਿੰਦਰ ਸ਼ੁਕਲਾ ਅਤੇ ਵੀ.ਓ. ਚਿਦੰਬਰਮ ਪਿੱਲੈ ਨੂੰ ਸੁਤੰਤਰਤਾ ਸੰਗਰਾਮ ਦੌਰਾਨ ਉੱਥੇ ਕੈਦ ਵਿੱਚ ਰੱਖਿਆ ਗਿਆ ਸੀ। ਅੱਜ, ਸੈਲੂਲਰ ਜੇਲ੍ਹ ਇੱਕ ਰਾਸ਼ਟਰੀ ਸਮਾਰਕ ਵਜੋਂ ਪ੍ਰਸਿੱਧ ਹੈ। 

---------------------------------------- 

 ਨਾਮਪੀ /ਡੀਕੇ/ਆਰਪੀ/ਸੈਵੀ/ਏਡੀਏ 


(Release ID: 1742856) Visitor Counter : 209