ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਐੱਨਈਪੀ ਭਾਰਤ ਦੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰੇਗੀ ਅਤੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਕੁਸ਼ਲ ਕਾਰਜਸ਼ਕਤੀ ਵਿੱਚ ਬਦਲ ਦੇਵੇਗੀ: ਸ਼੍ਰੀ ਅਨੁਰਾਗ ਸਿੰਘ ਠਾਕੁਰ

Posted On: 04 AUG 2021 5:15PM by PIB Chandigarh

ਮੁਹੱਤਵਪੂਰਨ ਬਿੰਦੂ: 

  • ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਪਹਿਲੀ ਵਰ੍ਹੇਗੰਢ ਦੇ ਸਬੰਧ ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ‘ਯੁਵਾ ਸਸ਼ਕਤੀਕਰਨ ਅਤੇ ਖੇਡ ਵਿਕਾਸ ’ਤੇ ਰਾਸ਼ਟਰੀ ਸਿੱਖਿਆ ਨੀਤੀ, 2020 ਦਾ ਪ੍ਰਭਾਵ’ ਵਿਸ਼ੇ ’ਤੇ ਵੈਬੀਨਾਰ ਦਾ ਆਯੋਜਨ ਕੀਤਾ।

  • ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਾਮਾਣਿਕ ਨੇ ਵੀ ਵੈਬੀਨਾਰ ਨੂੰ ਸੰਬੋਧਨ ਕੀਤਾ।

ਰਾਸ਼ਟਰੀ  ਸਿੱਖਿਆ ਨੀਤੀ (ਐੱਨਈਪੀ) 2020 ਦੀ ਪਹਿਲੀ ਵਰ੍ਹੇਗੰਢ ਦੇ ਸਬੰਧ ਵਿੱਚ ਅੱਜ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਖੇਡ ਵਿਕਾਸ ’ਤੇ ਰਾਸ਼ਟਰੀ ਸਿੱਖਿਆ ਨੀਤੀ, 2020 ਦਾ ਪ੍ਰਭਾਵ’ ਵਿਸ਼ੇ ’ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਇਸ ਅਵਸਰ ’ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਆਪਣਾ ਭਾਸ਼ਣ ਦਿੱਤਾ। ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਾਮਾਣਿਕ ਨੇ ਵੀ ਇਸ ਵੈਬੀਨਾਰ ਵਿੱਚ ਵਿਸ਼ੇਸ਼ ਸੰਬੋਧਨ ਕੀਤਾ।

https://static.pib.gov.in/WriteReadData/userfiles/image/image001B0SI.jpg

ਇਸ ਅਵਸਰ ’ਤੇ ਯੂਜੀਸੀ ਦੇ ਚੇਅਰਮੈਨ ਪ੍ਰੋ. ਡੀ. ਪੀ. ਸਿੰਘ, ਸਵਾਮੀ ਵਿਵੇਕਾਨੰਦ ਯੂਥ ਮੂਵਮੈਂਟ (ਐੱਸਵੀਵਾਈਐੱਮ) ਦੇ ਸੰਸਥਾਪਕ ਅਤੇ ਸਮਰੱਥਾ ਨਿਰਮਾਣ ਕਮੀਸ਼ਨ ਦੇ ਮੈਂਬਰ ਡਾ. ਆਰ. ਬਾਲਾਸੁਬਰਾਮਣੀਅਮ, ਆਈਆਈਐੱਮ ਰੋਹਤਕ ਦੇ ਡਾਇਰੈਕਟਰ ਪ੍ਰੋ. ਧੀਰਜ ਸ਼ਰਮਾ, ਆਰਜੀਐੱਨਆਈਵਾਈਡੀ, ਸ਼੍ਰੀਪੇਰੰਬਦੁਰ, ਤਮਿਲ ਨਾਡੂ ਦੇ ਨਿਰਦੇਸ਼ਕ ਪ੍ਰੋ. ਸਿਬਨਾਥ ਦੇਬ, ਰਾਸ਼ਟਰੀ ਖੇਡ ਯੂਨੀਵਰਸਿਟੀ, ਮਣੀਪੁਰ ਦੇ ਚਾਂਸਲਰ ਸ਼੍ਰੀ ਆਰ. ਸੀ. ਮਿਸ਼ਰਾ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਰਾਜਨੀਤੀ ਵਿਗਿਆਨ ਵਿਭਾਗ ਦੇ ਪ੍ਰਮੁੱਖ ਡਾ. (ਪ੍ਰੋ.) ਸੰਗੀਤ ਰਾਗੀ, ਖੇਡ ਵਿਭਾਗ ਦੇ ਸਕੱਤਰ ਸ਼੍ਰੀ ਰਵੀ ਮਿੱਤਲ, ਯੁਵਾ ਮਾਮਲੇ ਵਿਭਾਗ ਦੀ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ, ਯੁਵਾ ਮਾਮਲੇ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਅਸਿਤ ਸਿੰਘ ਅਤੇ ਖੇਡ ਵਿਭਾਗ ਦੇ ਸੰਯੁਕਤ ਸਕੱਤਰ (ਵਿਕਾਸ) ਸ਼੍ਰੀ ਅਤੁਲ ਸਿੰਘ ਸਮੇਤ ਕਈ ਜ਼ਿਕਰਯੋਗ ਬੁਲਾਰੇ ਵੀ ਹਾਜ਼ਰ ਸਨ।

https://static.pib.gov.in/WriteReadData/userfiles/image/image002U9YF.jpg

ਆਪਣੇ ਸੰਬੋਧਨ ਦੌਰਾਨ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, ‘ਐੱਨਈਪੀ 2020 ਭਾਰਤ ਦੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰੇਗੀ ਅਤੇ ਇਸ ਦਾ ਟੀਚਾ ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਕੁਸ਼ਲ ਕਾਰਜਸ਼ਕਤੀ ਵਿੱਚ ਬਦਲਣਾ ਹੈ। ਨਵੀਂ ਸਿੱਖਿਆ ਨੀਤੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸੋਚੇ ਆਤਮਨਿਰਭਰ ਭਾਰਤ ਦੇ ਉਦੇਸ਼ਾਂ ਨੂੰ ਸਾਕਾਰ ਕਰਨ ਦੇ ਨਿਰਧਾਰਣ ਕਾਰਕ ਦੇ ਰੂਪ ਵਿੱਚ ਕੁਸ਼ਲ ਵਿਕਾਸ ’ਤੇ ਜ਼ੋਰ ਦੇਣ ਦੇ ਨਾਲ ਭਾਰਤ ਦੇ ਨੌਜਵਾਨਾਂ ਲਈ ਸਮੁੱਚੇ ਵਿਕਾਸ ਦੀ ਕਲਪਨਾ ਕੀਤੀ ਗਈ ਹੈ। ਇੱਥੋਂ ਤੱਕ ਕਿ ਮਿਡਲ ਪੱਧਰ ਦੇ ਵਿਦਿਆਰਥੀਆਂ ਨੂੰ ਵੀ ਕਿੱਤਾਮੁਖੀ ਹੁਨਰ ਜਿਵੇਂ ਕਾਰਪੈਂਟਰੀ, ਪਲੰਬਿੰਗ, ਬਿਜਲੀ ਦੀ ਮੁਰੰਮਤ, ਬਾਗਵਾਨੀ, ਮਿੱਟੀ ਦੇ ਬਰਤਨਾਂ, ਕਢਾਈ ਦੇ ਨਾਲ ਨਾਲ ਹੋਰ ਹੁਨਰਾਂ ਵਿੱਚ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ। ਨੀਤੀ ਤਹਿਤ 2025 ਤੱਕ ਘੱਟ ਤੋਂ ਘੱਟ 50 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਕਿੱਤਾਮੁਖੀ ਹੁਨਰ ਪ੍ਰਦਾਨ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਤਾਂ ਕਿ ਸਕੂਲ ਪੱਧਰ ’ਤੇ ਹਾਸਲ ਕਿੱਤਾਮੁਖੀ ਹੁਨਰ ਨੂੰ ਉੱਚ ਸਿੱਖਿਆ ਪੱਧਰ ਤੱਕ ਲੈ ਜਾਇਆ ਜਾ ਸਕੇ। ਅਸੀਂ ਆਪਣੇ ਨੌਜਵਾਨਾਂ ਨੂੰ ਉੱਦਮਸ਼ੀਲਤਾ ਦੀ ਭਾਵਨਾ ਪੈਦਾ ਕਰਕੇ ਰੋਜ਼ਗਾਰ ਚਾਹੁਣ ਵਾਲਿਆਂ ਤੋਂ ਰੋਜ਼ਗਾਰ ਦੇਣ ਵਾਲਿਆਂ ਵਿੱਚ ਬਦਲਣ ਲਈ ਸਸ਼ਕਤ ਬਣਾ ਰਹੇ ਹਾਂ। ਅਸੀਂ ਆਪਣੇ ਨੌਜਵਾਨਾਂ ਨੂੰ ਸਮੁੱਚਾ ਸਿੱਖਿਆ ਅਨੁਭਵ ਪ੍ਰਦਾਨ ਕਰਨ ਲਈ ਖੇਡ ਦੀ ਤਾਕਤ ਦਾ ਵੀ ਉਪਯੋਗ ਕਰ ਰਹੇ ਹਾਂ, ਇਸ ਨਾਲ ਟੀਮ ਭਾਵਨਾ ਅਤੇ ਬੌਧਿਕ ਕੁਸ਼ਲਤਾ ਦਾ ਨਿਰਮਾਣ ਹੋਵੇਗਾ।’’

https://static.pib.gov.in/WriteReadData/userfiles/image/image003I882.jpg

ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਾਮਾਣਿਕ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਵਿੱਚ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਸ਼ਾਮਲ ਹਨ ਜੋ ਵਰਤਮਾਨ ਵਿੱਚ ਪੂਰੇ ਦੇਸ਼ ਦੀ ਅਬਾਦੀ ਦਾ 27.5 ਪ੍ਰਤੀਸ਼ਤ ਤੋਂ ਜ਼ਿਆਦਾ ਹਿੱਸਾ ਹੈ, ਯਾਨੀ ਦੇਸ਼ ਵਿੱਚ ਹਰ ਚਾਰ ਲੋਕਾਂ ਵਿੱਚੋਂ ਲਗਭਗ ਇੱਕ ਵਿਅਕਤੀ ਨੌਜਵਾਨ ਹੈ। ਭਾਰਤ ਸਭ ਤੋਂ ਯੁਵਾ ਦੇਸ਼ ਹੈ ਜੋ ਤਬਦੀਲੀ ਦਾ ਗਵਾਹ ਬਣਨ ਜਾ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦਾ ਕੰਮ ਕਰੇਗੀ। ਰਾਸ਼ਟਰੀ ਸਿੱਖਿਆ ਨੀਤੀ 2020 ਸਿੱਖਿਆ ਦੇ ਨਾਲ ਨਾਲ ਖੇਡਾਂ ਨੂੰ ਵੀ ਪ੍ਰੋਤਸਾਹਨ ਦਿੰਦੀ ਹੈ। ਇਹ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਦੇ ਅਵਸਰ ਦਿੰਦੀ ਹੈ ਅਤੇ ਉਨ੍ਹਾਂ ਦੇ ਮਾਨਸਿਕ, ਬੌਧਿਕ ਅਤੇ ਸਮਾਜਿਕ ਵਿਕਾਸ ਵਿੱਚ ਵੀ ਮਦਦ ਕਰਦੀ ਹੈ।

ਵੈਬੀਨਾਰ ਦੌਰਾਨ ਮਾਹਿਰਾਂ ਦੇ ਪੈਨਲ ਨੇ ਨਿਮਨਲਿਖਤ ਮੁੱਦਿਆਂ ’ਤੇ ਚਰਚਾ ਕੀਤੀ : 

  • ਨੌਜਵਾਨਾਂ ਲਈ ਸਮੱਗਰ ਅਤੇ ਬਹੁ-ਵਿਸ਼ਾ ਸਿੱਖਿਆ

  • ਨੌਜਵਾਨਾਂ ਲਈ ਲਚਕੀਲਾਪਣ, ਰੁਚੀ ਦੇ ਨਾਲ ਨਾਲ ਯੋਗਤਾ-ਓਰੀਐਂਟੇਸ਼ਨ ਸਿੱਖਿਆ।

  • ਵੰਚਿਤ ਵਰਗ ਦੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਉੱਚ ਸਿੱਖਿਆ ਵਿੱਚ ਸਮਾਨਤਾ ਅਤੇ ਸਮਾਵੇਸ਼।

  • ਰੋਜ਼ਗਾਰ ਯੋਗਤਾ ਅਤੇ ਕਰੀਅਰ ਦੇ ਵਿਕਾਸ ਲਈ ਨੌਜਵਾਨਾਂ ਲਈ ਔਨਲਾਈਨ ਅਤੇ ਡਿਜੀਟਲ ਸਿੱਖਿਆ

  • ਨੌਜਵਾਨਾਂ ਵਿਚਕਾਰ ਡਰਾਪਆਊਟ ਦਰ ਨੂੰ ਘੱਟ ਕਰਨਾ ਅਤੇ ਨੌਜਵਾਨਾਂ ਲਈ ਸਾਰੇ ਪੱਧਰਾਂ ’ਤੇ ਸਿੱਖਿਆ ਦੀ ਸਰਬਵਿਆਪੀ ਪਹੁੰਚ ਸੁਨਿਸ਼ਚਿਤ ਕਰਨਾ।

  • ਨੌਜਵਾਨਾਂ ਲਈ ਕਿੱਤਾਮੁਖੀ ਸਿੱਖਿਆ।

*******

ਐੱਨਬੀ/ਓਏ



(Release ID: 1742848) Visitor Counter : 111