ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ, ਵੈਲਿੰਗਟਨ ਦੇ 77ਵੇਂ ਸਟਾਫ਼ ਕੋਰਸ ਦੇ ਵਿਦਿਆਰਥੀ ਅਧਿਕਾਰੀਆਂ ਨੂੰ ਸੰਬੋਧਨ ਕੀਤਾ

Posted On: 04 AUG 2021 12:31PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਤਮਿਲ ਨਾਡੂ ਵਿੱਚ (4 ਅਗਸਤ, 2021 ਨੂੰ) ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ, ਵੈਲਿੰਗਟਨ ਦੇ 77ਵੇਂ ਸਟਾਫ਼ ਕੋਰਸ ਦੇ ਵਿਦਿਆਰਥੀ ਅਧਿਕਾਰੀਆਂ ਨੂੰ ਸੰਬੋਧਨ ਕੀਤਾ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦੇ ਹਥਿਆਰਬੰਦ ਬਲ ਸਾਡੇ ਮਹਾਨ ਰਾਸ਼ਟਰ ਦੀਆਂ ਸਭ ਤੋਂ ਸਨਮਾਨਿਤ ਸੰਸਥਾਵਾਂ ਵਿੱਚੋਂ ਹਨਉਨ੍ਹਾਂ ਨੇ ਆਪਣੇ ਅਣਥੱਕ ਪ੍ਰਯਤਨਾਂ ਅਤੇ ਮਹਾਨ ਬਲੀਦਾਨਾਂ ਨਾਲ ਦੇਸ਼ ਦੇ ਨਾਗਰਿਕਾਂ ਦਾ ਸਨਮਾਨ ਕਮਾਇਆ ਹੈ। ਉਨ੍ਹਾਂ ਨੇ ਯੁੱਧ ਅਤੇ ਸ਼ਾਂਤੀ ਦੇ ਸਮੇਂ ਵਿੱਚ ਰਾਸ਼ਟਰ ਨੂੰ ਅਮੁੱਲ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਨੇ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅਤੇ ਕੁਦਰਤੀ ਆਫ਼ਤਾਂ ਦੇ ਸਮੇਂ ਨਿਸ਼ਠਾ ਅਤੇ ਸਾਹਸ ਦੇ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ ਹਨ।

 

ਕੋਵਿਡ-19 ਆਲਮੀ ਮਹਾਮਾਰੀ ਦਾ ਜ਼ਿਕਰ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਹਾਲ ਦਾ ਕਾਲਖੰਡ ਪੂਰੀ ਮਾਨਵਤਾ ਦੇ ਲਈ ਬਹੁਤ ਕਠਿਨ ਰਿਹਾ ਹੈ। ਇਸ ਮਹਾਮਾਰੀ ਨੇ ਜੀਵਨ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਇਸ ਦੌਰਾਨ ਦੇਸ਼ ਦੀਆਂ ਸੀਮਾਵਾਂ ਦੇ ਨਾਲ-ਨਾਲ ਕੋਵਿਡ-19 ਮਹਾਮਾਰੀ ਨਾਲ ਨਿਪਟਣ ਵਿੱਚ ਹਥਿਆਰਬੰਦ ਬਲਾਂ ਵਿੱਚ ਕੰਮ ਕਰ ਰਹੇ ਪੁਰਸ਼ਾਂ ਅਤੇ ਮਹਿਲਾਵਾਂ ਦੁਆਰਾ ਪ੍ਰਦਰਸ਼ਿਤ ਉਤਕ੍ਰਿਸ਼ਟ ਧੀਰਜ ਅਤੇ ਦ੍ਰਿੜ੍ਹ ਸੰਕਲਪ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਜ਼ਿਆਦਾਤਰ ਸੈਨਿਕ ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਫ੍ਰੰਟਲਾਈਨ ਦੇ ਜੋਧਿਆਂਨ ਵਿੱਚੋਂ ਰਹੇ ਹਨ। ਦੇਸ਼ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਯੋਗਦਾਨ ਦੀ ਸ਼ਲਾਘਾ ਕਰਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਅਜਿਹੇ ਚੁਣੌਤੀਪੂਰਨ ਕਾਲਖੰਡ ਤੋਂ ਗੁਜਰ ਰਹੇ ਹਾਂ ਜੋ ਬਦਲਾਵਾਂ ਨਾਲ ਭਰਿਆ ਹੋਇਆ ਹੈ। ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਦੀਆਂ ਧਾਰਨਾਵਾਂ ਵੀ ਬਦਲ ਰਹੀਆਂ ਹਨ। ਭੂ-ਰਣਨੀਤਕ ਅਤੇ ਭੂ-ਰਾਜਨੀਤਿਕ ਮਜਬੂਰੀਆਂ ਅਤੇ ਕਈ ਹੋਰ ਕਾਰਕਾਂ ਨੇ ਸੁਰੱਖਿਆ ਦ੍ਰਿਸ਼ ਨੂੰ ਹੋਰ ਵੱਧ ਜਟਿਲ ਬਣਾ ਦਿੱਤਾ ਹੈ। ਘੱਟ ਤੀਬਰਤਾ ਦੇ ਸੰਘਰਸ਼, ਆਤੰਕਵਾਦ ਦਾ ਮੁਕਾਬਲਾ ਅਤੇ ਗ਼ੈਰ-ਲੜਾਕੂ ਸੰਘਰਸ਼ ਹੁਣ ਵੱਖ-ਵੱਖ ਪ੍ਰਕਾਰ ਦੀਆਂ ਚੁਣੌਤੀਆਂ ਨੂੰ ਸਾਹਮਣੇ ਲਿਆ ਰਹੇ ਹਨ। ਅਜਿਹੇ ਸਾਰੇ ਪਹਿਲੂਆਂ ਨੂੰ ਗਹਿਰਾਈ ਨਾਲ ਸਮਝਣ ਦੀ ਜ਼ਰੂਰਤ ਹੈ। ਇਸ ਬਦਲਦੇ ਸਮੇਂ ਵਿੱਚ ਸਾਨੂੰ ਆਪਣੇ ਰਾਸ਼ਟਰੀ ਹਿਤਾਂ ਨੂੰ ਸੁਰੱਖਿਅਤ ਕਰਨ ਅਤੇ ਆਪਣੀ ਰਾਸ਼ਟਰੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਨਵੇਂ ਤਰੀਕਿਆਂ ਬਾਰੇ ਸੋਚਣਾ ਹੋਵੇਗਾ। ਇਸ ਦੇ ਲਈ ਇੱਕ ਨਵੇਂ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਟਾਫ਼ ਕੋਰਸ ਦੇ ਦੌਰਾਨ ਵਿਦਿਆਰਥੀ ਅਧਿਕਾਰੀਆਂ ਨੂੰ ਬਦਲਦੀਆਂ ਪਰਿਸਥਿਤੀਆਂ ਨੂੰ ਸਮਝਣ ਵਿੱਚ ਮਦਦ ਕਰਨ ਦੇ ਲਈ ਵਿਆਪਕ ਜਾਣਕਾਰੀ (ਇਨਪੁਟ) ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿਆਪਕ ਪਰਿਦ੍ਰਿਸ਼ ਨੂੰ ਸਮਝਣ ਦੇ ਬਾਅਦ ਹੀ ਆਪ ਸਭ ਰਾਸ਼ਟਰੀ ਸੁਰੱਖਿਆ ਦੇ ਖੇਤਰਾਂ ਵਿੱਚ ਆਪਣੀ ਭੂਮਿਕਾ ਦੀ ਪਹਿਚਾਣ ਕਰਨ ਦੇ ਸਮਰੱਥ ਹੋ ਸਕੋਗੇ।

 

ਰਾਸ਼ਟਰਪਤੀ ਨੇ ਕਿਹਾ ਕਿ 21ਵੀਂ ਸਦੀ ਦੇ ਸਮਾਜ ਨੂੰ ਗਿਆਨ ਸਮਾਜ ਦੇ ਰੂਪ ਵਿੱਚ ਵਰਣਿਤ ਕੀਤਾ ਗਿਆ ਹੈ। ਅਸਲ ਵਿੱਚ ਇਸ ਸਦੀ ਵਿੱਚ ਗਿਆਨ ਹੀ ਸ਼ਕਤੀ ਹੈ। ਜਿਸ ਤਰ੍ਹਾਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਗਿਆਨ ਅਰਥਵਿਵਸਥਾ ਦੇ ਯੁਗ ਵਿੱਚ ਹਾਂ, ਠੀਕ ਉਸੇ ਤਰ੍ਹਾਂ ਹੀ ਅਸੀਂ ਗਿਆਨ ਦੇ ਇਸ ਯੁੱਧ ਯੁਗ ਵਿੱਚ ਵੀ ਹਾਂ। ਰੱਖਿਆ ਪੇਸ਼ੇਵਰਾਂ ਦੇ ਰੂਪ ਵਿੱਚ ਆਪ ਸਭ ਅਧਿਕਾਰੀਆਂ ਨੂੰ ਇੱਕ ਗਿਆਨ ਜੋਧਾ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰੱਖਿਆ ਸੇਵਾ ਸਟਾਫ਼ ਕਾਲਜ ਵਿੱਚ ਉਨ੍ਹਾਂ ਦੀ ਪੇਸ਼ੇਵਰ ਸਿੱਖਿਆ ਉਨ੍ਹਾਂ ਨੂੰ ਜ਼ਰੂਰੀ ਦਕਸ਼ਤਾ ਨੂੰ ਆਤਮਸਾਤ ਕਰਨ ਦੇ ਸਮਰੱਥ ਬਣਾਵੇਗੀ। ਇਹ ਟ੍ਰੇਨਿੰਗ ਉਨ੍ਹਾਂ ਨੂੰ ਭਵਿੱਖ ਵਿੱਚ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਸਹੀ ਟੂਲਕਿਟ ਨਾਲ ਵੀ ਲੈਸ ਕਰੇਗਾ।

 

ਰਾਸ਼ਟਰਪਤੀ ਨੇ ਕਿਹਾ ਕਿ ਪੁਰਸ਼ਾਂ ਅਤੇ ਮਹਿਲਾਵਾਂ ਦਾ ਪ੍ਰਭਾਵਸ਼ਾਲੀ ਨੇਤਾ ਬਣਨ ਦੇ ਲਈ, ਅਧਿਕਾਰੀਆਂ ਨੂੰ ਆਪਣੇ ਵਿਅਕਤੀਗਤ ਅਤੇ ਪੇਸ਼ੇਵਰ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਪ੍ਰਦਰਸ਼ਿਤ ਕਰਨੀ ਹੋਵੇਗੀ। ਆਤਮਵਿਸ਼ਵਾਸ, ਸਾਹਸ, ਧੀਰਜ, ਇਮਾਨਦਾਰੀ, ਨਿਮਰਤਾ ਅਤੇ ਸਰਲਤਾ ਉਨ੍ਹਾਂ ਨੂੰ ਇੱਕ ਵਿਅਕਤੀ ਦੇ ਰੂਪ ਵਿੱਚ ਵੀ ਮਜ਼ਬੂਤ ਕਰੇਗੀ। ਅਤਿਆਧੁਨਿਕ ਤਕਨੀਕਾਂ, ਅਤਿਆਧੁਨਿਕ ਰਣਨੀਤੀਆਂ ਅਤੇ ਜੁਗਤੀਆਂ ਅਤੇ ਨਿਰੰਤਰ ਨਵੀਨਤਮ ਤਰਕੀਬਾਂ ਵਿੱਚ ਨਿਪੁੰਨਤਾ ਲਿਆਉਣ ਨਾਲ ਉਹ ਚੰਗੇ ਪੇਸ਼ੇਵਰ ਵੀ ਬਣਨਗੇ।

 

 

***

 

ਡੀਐੱਸ/ਏਕੇਪੀ/ਏਕੇ



(Release ID: 1742461) Visitor Counter : 139