ਰੱਖਿਆ ਮੰਤਰਾਲਾ
ਭਾਰਤ ਚੀਨ ਕੋਰ ਕਮਾਂਡਰ ਪੱਧਰ ਮੀਟਿੰਗ ਦੇ 12ਵੇਂ ਗੇੜ ਬਾਰੇ ਸਾਂਝਾ ਪ੍ਰੈੱਸ ਬਿਆਨ
प्रविष्टि तिथि:
02 AUG 2021 5:34PM by PIB Chandigarh
ਭਾਰਤ ਚੀਨ ਕੋਰ ਕਮਾਂਡਰ ਪੱਧਰ ਮੀਟਿੰਗ ਦਾ 12ਵਾਂ ਗੇੜ ਚੁਸ਼ਲ ਮਾਲਦੋ ਸਰਹੱਦ ਦੇ ਮੀਟਿੰਗ ਬਿੰਦੂ ਤੇ ਭਾਰਤ ਦੀ ਤਰਫ਼ ਕੀਤਾ ਗਿਆ । ਮੀਟਿੰਗ ਦਾ ਇਹ ਗੇੜ ਭਾਰਤ ਅਤੇ ਪੀਪੁਲਜ਼ ਰਿਪਬਲਿਕ ਆਫ ਚਾਈਨਾ ਦੇ ਵਿਦੇਸ਼ ਮੰਤਰੀਆਂ ਦੇ ਦੁਸ਼ਾਂਬੇ ਵਿੱਚ 14 ਜੁਲਾਈ ਅਤੇ ਭਾਰਤੀ ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਮਸ਼ਵਰਾ ਅਤੇ ਤਾਲਮੇਲ ਲਈ ਕੰਮਕਾਜੀ ਢੰਗ ਤਰੀਕਿਆਂ ਲਈ 25 ਜੂਨ ਨੂੰ ਹੋਈ 22ਵੀਂ ਮੀਟਿੰਗ ਪਿੱਛੋਂ ਹੋਇਆ ਹੈ । ਦੋਨਾਂ ਧਿਰਾਂ ਵਿੱਚ ਭਾਰਤ ਚੀਨ ਸਰਹੱਦੀ ਖੇਤਰਾਂ ਦੇ ਪੱਛਮ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਨਾਲ ਫੌਜਾਂ ਨੂੰ ਬਾਕੀ ਖੇਤਰਾਂ ਵਿੱਚੋਂ ਵਾਪਸ ਕਰਨ ਲਈ ਹਲਾਂ ਬਾਰੇ ਸੱਪਸ਼ਟ ਅਤੇ ਡੂੰਘਾ ਵਿਚਾਰ ਵਟਾਂਦਰਾ ਹੋਇਆ ।
ਦੋਨਾਂ ਧਿਰਾਂ ਨੇ ਨੋਟ ਕੀਤਾ ਕਿ ਮੀਟਿੰਗ ਦਾ ਇਹ ਗੇੜ ਸਕਾਰਾਤਮਕ ਸੀ, ਜਿਸਨੇ ਆਪਸੀ ਸੂਝਬੁਝ ਨੂੰ ਅੱਗੇ ਵਧਾਇਆ ਹੈ । ਦੋਨੋਂ ਸੰਵਾਦ ਅਤੇ ਗੱਲਬਾਤ ਨੂੰ ਕਾਇਮ ਰੱਖਦਿਆਂ ਮੌਜੂਦਾ ਸਮਝੌਤਿਆਂ ਅਤੇ ਪ੍ਰੋਟੋਕੋਲ ਅਨੁਸਾਰ ਤੇਜ਼ੀ ਨਾਲ ਬਾਕੀ ਮੁੱਦਿਆਂ ਨੂੰ ਹੱਲ ਕਰਨ ਲਈ ਸਹਿਮਤ ਹੋ ਗਏ ਹਨ ।
ਦੋਨੋਂ ਧਿਰਾਂ ਇਸ ਲਈ ਵੀ ਸਹਿਮਤ ਹਨ ਕਿ ਅੰਤ੍ਰਿਮ ਤੌਰ ਤੇ ਉਹ ਪੱਛਮ ਖੇਤਰ ਦੀ ਅਸਲ ਕੰਟਰੋਲ ਰੇਖਾ ਦੇ ਨਾਲ ਨਾਲ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਆਪਣੇ ਪ੍ਰਭਾਵਸ਼ਾਲੀ ਕਦਮ ਜਾਰੀ ਰੱਖਣਗੇ ਅਤੇ ਸਾਂਝੇ ਤੌਰ ਤੇ ਸ਼ਾਂਤੀ ਅਤੇ ਅਮਨ ਅਮਾਨ ਕਾਇਮ ਰੱਖਣਗੇ ।
*******
ਐੱਸ ਸੀ / ਵੀ ਬੀ ਵਾਈ
(रिलीज़ आईडी: 1741598)
आगंतुक पटल : 311