ਉਪ ਰਾਸ਼ਟਰਪਤੀ ਸਕੱਤਰੇਤ

ਨੌਜਵਾਨਾਂ ਵਿੱਚ ਸਕਿੱਲ ਗੈਪ ਨੂੰ ਪੂਰਾ ਕਰਨ ਦੀ ਤਤਕਾਲ ਜ਼ਰੂਰਤ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਉਦਯੋਗ ਅਤੇ ਸਮਾਜਿਕ ਖੇਤਰ ਦੇ ਲੀਡਰਾਂ ਨੂੰ ਨੌਜਵਾਨਾਂ ਦੇ ਕੌਸ਼ਲ ਵਿਕਾਸ ਵਿੱਚ ਸਰਕਾਰੀ ਪ੍ਰਯਤਨਾਂ ਨੂੰ ਪੂਰਾ ਸਮਰਥਨ ਦੇਣ ਦਾ ਸੱਦਾ ਦਿੱਤਾ



‘ਨਵੇਂ ਅਤੇ ਉੱਭਰਦੇ ਬਜ਼ਾਰ ਦੀਆਂ ਮੰਗਾਂ ਦੇ ਅਨੁਰੂਪ ਕੌਸ਼ਲ ਪ੍ਰਦਾਨ ਕਰੋ’: ਉਪ ਰਾਸ਼ਟਰਪਤੀ



ਸ਼੍ਰੀ ਨਾਇਡੂ ਨੇ ਹੈਦਰਾਬਾਦ ਵਿੱਚ ਜੀਐੱਮਆਰ ਵਰਲਕਸ਼ਮੀ ਫਾਊਂਡੇਸ਼ਨ ਵਿੱਚ ਟ੍ਰੇਨੀਆਂ ਨਾਲ ਗੱਲਬਾਤ ਕੀਤੀ

Posted On: 01 AUG 2021 5:48PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਨਵੇਂ ਬਜ਼ਾਰ ਦੀਆ ਮੰਗਾਂ ਦੇ ਅਨੁਰੂਪ ਨੌਜਵਾਨਾਂ ਨੂੰ ਸਮਰੱਥ ਬਣਾਉਣ ਅਤੇ ਸਾਡੇ ਕਾਰਜਬਲ ਦੀ ਉਤਪਾਦਕਤਾ ਵਿੱਚ ਸੁਧਾਰ ਕਰਨ ਦੇ ਲਈ ਸਕਿੱਲ ਗੈਪ ਨੂੰ ਸਮਾਪਤ ਕਰਨ ਦੀ ਤਤਕਾਲ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, ‘ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਦੀ ਅਰਥਵਿਵਸਥਾ ਵਿੱਚ ਤੇਜ਼ੀ ਲਿਆਉਣ ਲਈ ਇਹ ਮਹੱਤਵਪੂਰਨ ਹੈ।’

 

ਇਸ ਸਬੰਧ ਵਿੱਚ, ਸ਼੍ਰੀ ਨਾਇਡੂ ਨੇ ਉਦਯੋਗ ਅਤੇ ਸਮਾਜਿਕ ਖੇਤਰ ਦੇ ਲੀਡਰਾਂ ਨੂੰ ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਜਿਹੀਆਂ ਕੌਸ਼ਲ ਵਿਕਾਸ ਯੋਜਨਾ, ਉਡਾਨ, ਆਦਿ ਵਿੱਚ ਸਰਕਾਰ ਦੇ ਪ੍ਰਯਤਨਾਂ ਨੂੰ ਪੂਰਾ ਸਮਰਥਨ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਉਦਯੋਗ ਜਗਤ ਨੂੰ ਇਸ ਨੂੰ ਇੱਕ ‘ਨੇਕ ਸਮਾਜਿਕ ਮਿਸ਼ਨ’ ਦੇ ਰੂਪ ਵਿੱਚ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਭਾਰਤੀ ਕੰਪਨੀਆਂ ਦੇ ਪ੍ਰਯਤਨਾਂ ਦੀ ਸਰਾਹਨਾ ਕੀਤੀ ਜੋ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਜ਼ਰੀਏ ਇਸ ਤਰ੍ਹਾਂ ਦੀ ਵੋਕੇਸ਼ਨਲ ਟ੍ਰੇਨਿੰਗ ਪ੍ਰਦਾਨ ਕਰ ਰਹੇ ਹਨ ਅਤੇ ਕਈ ਗ਼ਰੀਬ ਲੋਕਾਂ ਦੇ ਲਈ ਸਥਾਈ ਰੋਜ਼ਗਾਰ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਆਰਥਿਕ ਅਤੇ ਸਮਾਜਿਕ ਤੌਰ ‘ਤੇ ਮਹਿਲਾਵਾਂ ਦੇ ਉਥਾਨ ਅਤੇ ਸਸ਼ਕਤੀਕਰਣ ਵਿੱਚ ਕੌਸ਼ਲ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕੀਤਾ।

 

ਹੈਦਰਾਬਾਦ ਵਿੱਚ ਜੀਐੱਮਆਰ ਵਰਲਕਸ਼ਮੀ ਫਾਊਂਡੇਸ਼ਨ ਦੇ ਸੈਂਟਰ ਫਾਰ ਇੰਪਾਵਰਮੈਂਟ ਐਂਡ ਲਾਇਵਲੀਹੁਡ ਦਾ ਦੌਰਾ ਕਰਨ ਕਰਦੇ ਹੋਏ, ਸ਼੍ਰੀ ਨਾਇਡੂ ਨੇ ਸੈਂਟਰ ਵਿੱਚ ਟ੍ਰੇਨਿੰਗ ਪ੍ਰਾਪਤ ਕਰ ਰਹੇ ਕਰਮਚਾਰੀਆਂ ਅਤੇ ਪ੍ਰਤੀਭਾਗੀਆਂ ਦੇ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕੌਸ਼ਲ ਅੱਪਗ੍ਰੇਡੇਸ਼ਨ ਵੀ ਰੋਜ਼ਗਾਰ ਬਜ਼ਾਰ ਵਿੱਚ ਪ੍ਰਤੀਯੋਗੀ ਬਣੇ ਰਹਿਣ ਦੇ ਲਈ 21ਵੀਂ ਸਦੀ ਦੀਆਂ ਉੱਭਰਦੀਆਂ ਮੰਗਾਂ ਦੇ ਅਨੁਰੂਪ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਟ੍ਰੇਨੀਆਂ ਨੂੰ ਨਵੀਨਤਮ ਤਕਨੀਕੀ ਵਿਕਾਸ ਤੋਂ ਜਾਣੂ ਰਹਿਣ ਦੀ ਸਲਾਹ ਵੀ ਦਿੱਤੀ।

 

ਬਾਅਦ ਵਿੱਚ ਉਪ ਰਾਸ਼ਟਰਪਤੀ ਨੇ ਜੀਐੱਮਆਰ ਚਿਨਮਯਾ ਵਿਦਿਆਲਿਆ ਦਾ ਦੌਰਾ ਵੀ ਕੀਤਾ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ। ਉਪ ਰਾਸ਼ਟਰਪਤੀ ਨੇ ਵਿਦਿਆਲਿਆ ਦੇ ਦੌਰੇ ਦੇ ਸਮੇਂ ਜੀਐੱਮਆਰ ਸਮੂਹ ਦੇ ਸੰਸਥਾਪਕ-ਚੇਅਰਮੈਨ, ਗ੍ਰੈਂਡੀ ਮੱਲਿਕਾਰਜੁਨ ਰਾਓ, ਜੀਐੱਮਆਰ ਵਰਲਕਸ਼ਮੀ ਫਾਊਂਡੇਸ਼ਨ ਦੇ ਅਧਿਕਾਰੀ ਅਤੇ ਕਰਮਚਾਰੀ ਅਤੇ ਹੋਰ ਲੋਕ ਵੀ ਹਾਜ਼ਰ ਸਨ।

 

****

 

ਐੱਮਐੱਸ/ਆਰਕੇ/ਡੀਪੀ



(Release ID: 1741460) Visitor Counter : 167