ਵਿੱਤ ਮੰਤਰਾਲਾ

ਜੁਲਾਈ, 2021 ਲਈ ਜੀਐਸਟੀ ਰੈਵੇਨਿਊ ਕੁਲੈਕਸ਼ਨ


ਜੁਲਾਈ ਵਿਚ 1,16,393 ਕਰੋੜ ਰੁਪਏ ਦਾ ਕੁੱਲ ਰੈਵੇਨਿਊ ਇਕੱਤਰ ਕੀਤਾ ਗਿਆ

Posted On: 01 AUG 2021 12:24PM by PIB Chandigarh

ਜੁਲਾਈ, 2021 ਵਿਚ ਕੁਲ ਜੀਐਸਟੀ ਤੋਂ ਰੈਵੇਨਿਊ ਕੁਲੈਕਸ਼ਨ 1,16,393 ਕਰੋੜ ਰੁਪਏ ਰਹੀ ਜਿਸ ਵਿਚ ਸੀਜੀਐਸਟੀ ਤੋਂ 22,197 ਕਰੋੜ ਰੁਪਏ, ਐਸਜੀਐਸਟੀ 28,541 ਕਰੋੜ ਰੁਪਏ, ਆਈਜੀਐਸਟੀ ਤੋਂ (ਸਮੇਤ 27,900 ਕਰੋੜ ਰੁਪਏ ਵਸਤਾਂ ਅਤੇ ਦਰਾਮਦ ਤੋਂ ਪ੍ਰਾਪਤ ਅਤੇ ਉਸ ਉੱਪਰ (ਸੈੱਸ)  815  ਕਰੋੜ ਰੁਪਏ) ਪ੍ਰਾਪਤ ਰੈਵੇਨਿਊ ਸ਼ਾਮਲ ਹੈ। ਉੱਪਰ ਦਿੱਤੇ ਗਏ ਅੰਕੜਿਆਂ ਵਿਚ 1 ਜੁਲਾਈ, 2021 ਤੋਂ  31 ਜੁਲਾਈ, 2021 ਦਰਮਿਆਨ ਦਾਖਲ ਜੀਐਸਟੀਆਰ-3ਬੀ ਰਿਟਰਨ ਤੋਂ ਪ੍ਰਾਪਤ ਜੀਐਸਟੀ ਦੇ ਨਾਲ ਨਾਲ ਆਈਜੀਐਸਟੀ ਅਤੇ ਉਸੇ ਅਵਧੀ ਲਈ ਦਰਾਮਦ ਤੋਂ ਪ੍ਰਾਪਤ ਸੈੱਸ ਵੀ ਸ਼ਾਮਿਲ ਹੈ। 

1 ਜੁਲਾਈ ਤੋਂ 5 ਜੁਲਾਈ, 2021 ਦਰਮਿਆਨ ਦਾਖਲ 4,937 ਕਰੋੜ ਰੁਪਏ ਦੀ ਦਾਖਲ ਕੀਤੀ ਗਈ  ਰਿਟਰਨ ਲਈ ਜੀਐਸਟੀ ਕੁਲੈਕਸ਼ਨ ਨੂੰ ਵੀ ਜੂਨ, 2021 ਦੇ ਪ੍ਰੈਸ ਨੋਟ ਵਿਚ ਜੀਐਸਟੀ ਕੁਲੈਕਸ਼ਨ ਵਿਚ ਸਾਮਿਲ ਕੀਤਾ ਗਿਆ ਸੀ, ਕਿਉਂਕਿ ਕਰਦਾਤਾਵਾਂ ਨੂੰ ਛੋਟ ਜਾਂ ਵੇਵਰ ਦੇ ਰੂਪ ਵਿਚ ਵੱਖ-ਵੱਖ ਤਰ੍ਹਾਂ ਦੇ ਰਾਹਤ ਉਪਰਾਲੇ ਪ੍ਰਦਾਨ ਕੀਤੇ ਗਏ ਸਨ। ਕੋਵਿਡ ਵਿਸ਼ਵ ਮਹਾਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ 5 ਕਰੋੜ ਰੁਪਏ ਤੱਕ ਦੇ ਕੁਲ ਕਾਰੋਬਾਰ ਵਾਲੇ ਕਰਦਾਤਾਵਾਂ ਨੂੰ ਜੂਨ, 2021 ਮਹੀਨੇ ਲਈ  15 ਦਿਨਾਂ ਦੀ ਦੇਰੀ ਨਾਲ ਰਿਟਰਨ ਦਾਖਲ ਕਰਨ ਦੇ ਮਾਮਲੇ ਵਿਚ ਵਿਆਜ ਤੇ ਛੋਟ ਦਿੱਤੀ ਗਈ ਸੀ।

ਸਰਕਾਰ ਨੇ ਨਿਯਮਤ ਸੈਟਲਮੈਂਟ ਦੇ ਰੂਪ ਵਿਚ ਆਈਜੀਐਸਟੀ ਨਾਲ ਸੀਜੀਐਸਟੀ ਲਈ 28,087 ਕਰੋੜ ਰੁਪਏ ਅਤੇ ਐਸਜੀਐਸਟੀ ਲਈ 24,100 ਕਰੋੜ ਰੁਪਏ ਦੀ ਸੈਟਲਮੈਂਟ ਕੀਤੀ ਹੈ। ਜੁਲਾਈ, 2021 ਵਿਚ ਨਿਯਮਤ ਸੈਟਲਮੈਂਟ ਤੋਂ ਬਾਅਦ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਦਾ ਕੁਲ ਰੈਵੇਨਿਊ ਸੀਜੀਐਸਟੀ ਲਈ 50,284 ਕਰੋੜ ਰੁਪਏ ਅਤੇ ਐਸਜੀਐਸਟੀ ਲਈ 52,641 ਕਰੋੜ ਰੁਪਏ ਹੈ। 

ਜੁਲਾਈ ਮਹੀਨੇ ਲਈ ਰੈਵੇਨਿਊ ਕੁਲੈਕਸ਼ਨ, ਪਿਛਲੇ ਸਾਲ ਦੇ ਇਸੇ ਮਹੀਨੇ ਵਿਚ ਇਕੱਠੇ ਹੋਏ ਜੀਐਸਟੀ ਰੈਵੇਨਿਊ ਦੇ ਮੁਕਾਬਲੇ 33% ਵੱਧ ਹੈ। ਮਹੀਨੇ ਦੌਰਾਨ ਵਸਤਾਂ ਦੀ ਦਰਾਮਦ ਤੋਂ ਪ੍ਰਾਪਤ ਰੈਵੇਨਿਊ 36% ਵੱਧ ਰਿਹਾ। ਜਦਕਿ ਘਰੇਲੂ ਲੈਣ-ਦੇਣ (ਸੇਵਾਵਾਂ ਦੀ ਦਰਾਮਦ ਸਮੇਤ) ਤੋਂ ਪ੍ਰਾਪਤ ਰੈਵੇਨਿਊ ਪਿਛਲੇ ਸਾਲੇ ਦੇ ਇਸੇ ਮਹੀਨੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਹਾਸਿਲ ਕੀਤੇ ਗਏ ਰੈਵੇਨਿਊ ਦੇ ਮੁਕਾਬਲੇ 32% ਵੱਧ ਰਿਹਾ।  

ਜੀਐਸਟੀ ਕੁਲੈਕਸ਼ਨ ਲਗਾਤਾਰ 8 ਮਹੀਨਿਆਂ ਤੱਕ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਹਿਣ ਤੋਂ ਬਾਅਦ ਜੂਨ, 2021 ਵਿਚ ਘਟ ਕੇ 1 ਲੱਖ ਕਰੋੜ ਰੁਪਏ ਦੇ ਪੱਧਰ ਤੋਂ ਹੇਠਾਂ ਆ ਗਿਆ ਸੀ। ਜੂਨ, 2021 ਮਹੀਨੇ ਦੌਰਾਨ ਕੁਲੈਕਸ਼ਨ ਕਾਫੀ ਹੱਦ ਤੱਕ ਮਈ, 2021 ਨਾਲ ਸੰਬੰਧਤ ਸੀ ਅਤੇ ਮਈ, 2021 ਦੌਰਾਨ ਜ਼ਿਆਦਾਤਰ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਕੋਵਿਡ ਲਾਕਡਾਊਨ ਨਾਲ ਜੂਝ ਰਹੇ ਸਨ। ਕੋਵਿਡ ਸੰਬੰਧੀ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਦੇ ਨਾਲ ਹੀ ਜੁਲਾਈ, 2021 ਲਈ ਜੀਐਸਟੀ ਕੁਲੈਕਸ਼ਨ ਫਿਰ ਤੋਂ 1 ਲੱਖ ਕਰੋੜ ਰੁਪਏ ਤੋਂ ਪਾਰ ਪਹੁੰਚ ਗਈ ਹੈ, ਜਿਸਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਅਰਥਵਿਵਸਥਾ ਤੇਜ਼ੀ ਨਾਲ ਸੁਧਰ ਰਹੀ ਹੈ। ਆਉਣ ਵਾਲੇ ਮਹੀਨਿਆਂ ਵਿਚ ਵੀ ਜੀਐਸਟੀ ਰੈਵੇਨਿਊ ਕੁਲੈਕਸ਼ਨ ਦੇ ਮਜਬੂਤ ਬਣੇ ਰਹਿਣ ਦੀ ਸੰਭਾਵਨਾ ਹੈ।

ਹੇਠਾਂ ਦਿੱਤਾ ਗਿਆ ਟੇਬਲ ਜੁਲਾਈ, 2020 ਦੇ ਮੁਕਾਬਲੇ ਜੁਲਾਈ, 2021 ਦੇ ਮਹੀਨੇ ਦੌਰਾਨ ਇਕੱਤਰ ਕੀਤੇ ਜੀਐਸਟੀ ਰੈਵੇਨਿਊ ਦੇ ਰਾਜਵਾਰ ਅੰਕੜੇ ਦਰਸਾਉਂਦਾ ਹੈ।  

 

ਜੁਲਾਈ, 2021 (1) ਦੌਰਾਨ ਜੀਐਸਟੀ ਕੁਲੈਕਸ਼ਨ ਵਿਚ ਰਾਜਵਾਰ ਵਾਧਾ 

Sr No

State

Jul-20

Jul-21

Growth

1

Jammu and Kashmir

298

432

45%

2

Himachal Pradesh

605

667

10%

3

Punjab

1,188

1,533

29%

4

Chandigarh

137

169

23%

5

Uttarakhand

988

1,106

12%

6

Haryana

3,483

5,330

53%

7

Delhi

2,629

3,815

45%

8

Rajasthan

2,797

3,129

12%

9

Uttar Pradesh

5,099

6,011

18%

10

Bihar

1,061

1,281

21%

11

Sikkim

186

197

6%

12

Arunachal Pradesh

33

55

69%

13

Nagaland

25

28

11%

14

Manipur

25

37

48%

15

Mizoram

16

21

31%

16

Tripura

48

65

36%

17

Meghalaya

120

121

1%

18

Assam

723

882

22%

19

West Bengal

3,010

3,463

15%

20

Jharkhand

1,340

2,056

54%

21

Odisha

2,348

3,615

54%

22

Chattisgarh

1,832

2,432

33%

23

Madhya Pradesh

2,289

2,657

16%

24

Gujarat

5,621

7,629

36%

25

Daman and Diu

77

0

-99%

26

Dadra and Nagar Haveli

130

227

74%

27

Maharashtra

12,508

18,899

51%

29

Karnataka

6,014

6,737

12%

30

Goa

257

303

18%

31

Lakshadweep

2

1

-42%

32

Kerala

1,318

1,675

27%

33

Tamil Nadu

4,635

6,302

36%

34

Puducherry

136

129

-6%

35

Andaman and Nicobar Islands

18

19

6%

36

Telangana

2,876

3,610

26%

37

Andhra Pradesh

2,138

2,730

28%

38

Ladakh

7

13

95%

39

Other Territory

97

141

45%

40

Center Jurisdiction

179

161

-10%

 

Grand Total

66,291

87,678

32%

 (1) ਦਰਾਮਦ ਤੋਂ ਪ੍ਰਾਪਤ ਜੀਐਸਟੀ ਇਸ ਵਿਚ ਸ਼ਾਮਿਲ ਨਹੀਂ।

 

----------------- 

ਆਰਐੱਮ/ਕੇਐੱਮਐੱਨ


(Release ID: 1741361) Visitor Counter : 332