ਰੱਖਿਆ ਮੰਤਰਾਲਾ

ਸੀਮਾ ਸੜਕ ਸੰਗਠਨ ਨੇ ਵਰਖਾ ਪ੍ਰਭਾਵਿਤ ਅਰੁਣਾਚਲ ਪ੍ਰਦੇਸ਼ ਵਿੱਚ ਯਾਰਲੁੰਗ - ਲਮਾਂਗ ਮਾਰਗ ’ਤੇ ਆਵਾਜਾਈ ਸੇਵਾਵਾਂ ਬਹਾਲ ਕੀਤੀਆਂ

Posted On: 31 JUL 2021 12:15PM by PIB Chandigarh

ਮੁੱਖ ਬਿੰਦੂ:

·        ਖਰਾਬ ਮੌਸਮ ਦਾ ਸਾਹਮਣਾ ਕਰਦੇ ਹੋਏ ਬੀ.ਆਰ.ਓ. ਨੇ ਆਵਾਜਾਈ ਬਹਾਲੀ ਲਈ 24 ਘੰਟੇ ਕੰਮ ਕੀਤਾ

·        ਪੈਦਲ ਚੱਲਣ ਅਤੇ ਹਲਕੇ ਵਾਹਨਾਂ ਲਈ ਸੜਕ ਸੰਪਰਕ ਸਹੂਲਤ ਫਿਰ ਤੋਂ  ਸ਼ੁਰੂ ਹੋਈ

·        ਪੂਰੀ ਤਰ੍ਹਾਂ ਕਨੇਕਟਿਵਿਟੀ ਯਕੀਨੀ ਬਣਾਉਣ ਲਈ ਬੀ.ਆਰ.ਓ. ਦੇ ਕਰਮਚਾਰੀ ਲਗਾਤਾਰ ਕੰਮ ਕਰ ਰਹੇ ਹਨ।

·        ਬਾਦਲ ਫੱਟਣ ਨਾਲ ਕਈ ਸਥਾਨਾਂ ’ਤੇ ਸੜਕ ਟੁੱਟੀ।

ਸੀਮਾ ਸੜਕ ਸੰਗਠਨ (ਬੀ.ਆਰ.ਓ.) ਨੇ ਅਰੁਣਾਚਲ ਪ੍ਰਦੇਸ਼ ਦੇ ਸ਼ਿ ਯੋਮੀ ਜਿਲ੍ਹੇ ਵਿੱਚ ਯਾਰਲੁੰਗ- ਲਮਾਂਗ ਰੋਡ ’ਤੇ ਸੜਕ ਸੰਪਰਕ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ। 26-27 ਜੁਲਾਈ 2021 ਨੂੰ ਲਗਾਤਾਰ ਵਰਖਾ ਅਤੇ ਬਾਦਲ ਫੱਟਣ ਦੀਆਂ ਘਟਨਾਵਾਂ ਦੇ ਕਾਰਨ ਕਈ ਸਥਾਨਾਂ ’ਤੇ ਸੜਕ ਨੁਕਸਾਨੀ ਗਈ ਸੀ।
C:\Users\dell\Desktop\image001NLSW.jpg
ਬੀ.ਆਰ.ਓ. ਦੇ ਪ੍ਰੋਜੇਕਟ ਬ੍ਰਹਮੰਕ ਨੇ ਆਪਣੇ ਇੰਜੀਨਿਅਰਿੰਗ ਟਾਸਕ ਫੋਰਸ ਅਤੇ ਕਰਮਚਾਰੀਆਂ ਨੂੰ ਲੋੜੀਂਦੇ ਉਪਕਰਣ ਦੇ ਨਾਲ ਸੜਕ ਦੀ ਮੁਰੰਮਤ ਕਰਨ ਲਈ ਤੈਨਾਤ ਕੀਤਾ ਸੀ, ਜਿਸ ਵਿੱਚ ਕੁਸ਼ਲ ਜਨਸ਼ਕਤੀ ਅਤੇ ਜੇ.ਸੀ.ਬੀ., ਡੋਜਰ ਅਤੇ ਉਤਖਨਨ ਕਰਨ ਵਾਲੀ ਸਮੱਗਰੀ ਸ਼ਾਮਿਲ ਸੀ। ਖਰਾਬ ਮੌਸਮ ਦੇ ਹਲਾਤਾਂ ਦਾ ਸਾਹਮਣਾ ਕਰਦੇ ਹੋਏ ਬੀ.ਆਰ.ਓ. ਦੇ 50 ਕਰਮਚਾਰੀਆਂ ਨੇ ਭਾਰੀ ਸਾਜੋ ਸਾਮਾਨ ਦੇ ਨਾਲ 24 ਘੰਟੇ ਸੇਵਾ ਬਹਾਲੀ ਦਾ ਕੰਮ ਜਾਰੀ ਰੱਖਿਆ।


C:\Users\dell\Desktop\image0022JIJ.jpg
27 ਜੁਲਾਈ 2021 ਨੂੰ ਪੈਦਲ ਚੱਲਣ ਵਾਲਿਆਂ ਲਈ ਸੜਕ ਸੰਪਰਕ ਸੇਵਾ ਬਹਾਲ ਕਰ ਦਿੱਤੀ ਗਈ ਸੀ ਅਤੇ ਸੁਰੱਖਿਆ ਬਲ ਦੇ ਮੁਲਾਜਮਾਂ ਨੂੰ ਟ੍ਰਾਂਸਸ਼ਿਪਮੈਂਟ ਸਹੂਲਤ ਪ੍ਰਦਾਨ ਕੀਤੀ ਗਈ ਤਾਂਕਿ ਰਾਸ਼ਨ ਅਤੇ ਚਿਕਿਤਸਾ ਸਹੂਲਤ ਵਰਗੀ ਜ਼ਰੂਰੀ ਸੇਵਾਵਾਂ ਅੱਗੇ ਦੇ ਖੇਤਰਾਂ ਵਿੱਚ ਤੈਨਾਤ ਸੈਨਿਕਾਂ ਤੱਕ ਪਹੁੰਚਾਈਆਂ ਜਾ ਸਕਣ। ਹਲਕੇ ਵਾਹਨਾਂ ਲਈ ਆਵਾਜਾਈ ਸਹੂਲਤ ਨੂੰ 28 ਜੁਲਾਈ 2021 ਨੂੰ ਬਹਾਲ ਕਰ ਦਿੱਤਾ ਗਿਆ ਸੀ। ਸੀਮਾ ਸੜਕ ਸੰਗਠਨ ਨੇ 03 ਅਗਸਤ 2021 ਤੱਕ ਆਵਾਜਾਈ ਸੇਵਾ ਫਿਰ ਤੋਂ ਯਕੀਨੀ ਕਰਨ ਲਈ ਆਪਣੇ ਸੰਸਾਧਨਾਂ ਨੂੰ ਤੈਨਾਤ ਕਰਨਾ ਜਾਰੀ ਰੱਖਿਆ ਹੈ।

ਬੀ.ਆਰ.ਓ. ਦੇ ਪ੍ਰੋਜੇਕਟ ਬ੍ਰਹਮੰਕ ਦੇ ਤਹਿਤ ਇਸ ਸੜਕ ਦਾ ਉਦਘਾਟਨ 17 ਜੂਨ 2021 ਨੂੰ ਕੀਤਾ ਗਿਆ ਸੀ। ਰਣਨੀਤੀ ਦ੍ਰਿਸ਼ਟੀ ਨਾਲ ਮਹੱਤਵਪੂਰਣ ਇਹ ਸੜਕ ਅੱਗੇ ਵਾਲੇ ਖੇਤਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਤੈਨਾਤ ਸੁਰੱਖਿਆ ਬਲਾਂ ਦੇ ਜਵਾਨਾਂ ਲਈ ਵੀ ਮਹੱਤਵਪੂਰਣ ਹੈ ।

 

*****************


ਏਬੀਬੀ/ਨੰਪੀ/ਕੇਏ/ਡੀਕੇ/ਆਰਪੀ/ਸ਼ੇਵੀ
 



(Release ID: 1741164) Visitor Counter : 201