PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
31 JUL 2021 7:17PM by PIB Chandigarh
-
ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 46.15 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ
-
ਦੇਸ਼ ਵਿੱਚ ਹੁਣ ਤੱਕ 3,07,81,263 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ
-
ਰਿਕਵਰੀ ਦਰ ਵਧ ਕੇ 97.37 ਫੀਸਦੀ ਹੋਈ
-
ਬੀਤੇ 24 ਘੰਟਿਆਂ ਦੌਰਾਨ 37,291 ਵਿਅਕਤੀ ਸਿਹਤਯਾਬ ਹੋਏ
-
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 41,649 ਨਵੇਂ ਕੇਸ ਆਏ
-
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 4,08,920 ਹੋਈ
-
ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.29 ਫੀਸਦੀ ਹੋਏ
-
ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.42 ਫੀਸਦੀ ‘ਤੇ ਹੈ
-
ਰੋਜ਼ਾਨਾ ਪਾਜ਼ਿਟਿਵਿਟੀ ਦਰ 2.34 ਫੀਸਦੀ ਹੋਈ; ਲਗਾਤਾਰ 5 ਫੀਸਦੀ ਤੋਂ ਘੱਟ
-
ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ-
-
ਹੁਣ ਤੱਕ 46.64 ਕਰੋੜ ਟੈਸਟ ਹੋਏ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਕੋਵਿਡ-19 ਅੱਪਡੇਟ
ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ ਕੱਲ੍ਹ 46 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 8 ਵਜੇ ਤੱਕ ਕੁੱਲ ਮਿਲਾ ਕੇ 46,15,18,479 ਵੈਕਸੀਨ ਖੁਰਾਕਾਂ 54,94,423 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 52,99,036 ਵੈਕਸੀਨ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਨ੍ਹਾਂ ਵਿੱਚ ਸ਼ਾਮਲ ਹਨ -
ਹੈਲਥਕੇਅਰ ਵਰਕਰ
|
ਪਹਿਲੀ ਖੁਰਾਕ
|
1,03,02,313
|
ਦੂਜੀ ਖੁਰਾਕ
|
78,22,150
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,79,32,882
|
ਦੂਜੀ ਖੁਰਾਕ
|
1,12,50,974
|
18 ਤੋਂ 44 ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
15,22,17,587
|
ਦੂਜੀ ਖੁਰਾਕ
|
80,61,768
|
45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ
|
ਪਹਿਲੀ ਖੁਰਾਕ
|
10,44,37,699
|
ਦੂਜੀ ਖੁਰਾਕ
|
3,84,29,220
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
7,49,29,832
|
ਦੂਜੀ ਖੁਰਾਕ
|
3,61,34,054
|
ਕੁੱਲ
|
46,15,18,479
|
ਕੋਵਿਡ-19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਨ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ; ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਥਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।
ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,07,81,263 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 37,291 ਮਰੀਜ਼ ਠੀਕ ਹੋਏ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 97.37 ਫੀਸਦੀ ਬਣਦੀ ਹੈ। ਜਿਹੜੀ ਕਿ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੀ ਹੈ।
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 41,649 ਨਵੇਂ ਕੇਸ ਸਾਹਮਣੇ ਆਏ ਹਨ।
ਦੇਸ਼ ਵਿੱਚ ਪਿਛਲੇ 34 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਕੁੱਲ 4,08,920 ਹੋ ਗਈ ਹੈ ਅਤੇ ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ 1.29 ਫੀਸਦੀ ਬਣਦੇ ਹਨ।
ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 17,76,315 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ ਲਗਭਗ 46.64 ਕਰੋੜ ਤੋਂ ਵੱਧ (46,64,27,038) ਟੈਸਟ ਕੀਤੇ ਗਏ ਹਨ।
ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉਥੇ ਹਫਤਾਵਾਰੀ ਕੇਸਾਂ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 2.42 ਫੀਸਦੀ ਹੈ, ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 2.34 ਫੀਸਦੀ ‘ਤੇ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ ਲਗਾਤਾਰ 54 ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।
https://pib.gov.in/PressReleasePage.aspx?PRID=1740975
ਕੋਵਿਡ- 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 48.78 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 3.14 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ
ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਵਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾਂ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫਤ ਮੁਹੱਈਆ ਕਰਵਾਏਗੀ।
ਟੀਕਿਆਂ ਦੀਆਂ ਖੁਰਾਕਾਂ
|
(31 ਜੁਲਾਈ 2021 ਤੱਕ)
|
ਸਪਲਾਈ ਕੀਤੀਆਂ ਗਈਆਂ ਖੁਰਾਕਾਂ
|
48,78,63,410
|
ਖੁਰਾਕਾਂ ਪਾਈਪ ਲਾਈਨ ਵਿੱਚ
|
68,57,590
|
ਟੀਕਿਆਂ ਦੀ ਕੁੱਲ ਖਪਤ
|
45,82,60,052
|
ਖੁਰਾਕਾਂ ਪ੍ਰਬੰਧ ਲਈ ਅਜੇ ਵੀ ਉਪਲਬਧ
|
3,14,57,081
|
ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 48.78 ਕਰੋੜ ਤੋਂ ਵੀ ਜ਼ਿਆਦਾ (48,78,63,410) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਟੀਕਿਆਂ ਦੀਆਂ 68,57,590 ਖੁਰਾਕਾਂ ਪਾਈਪ ਲਾਈਨ ਵਿੱਚ ਹਨ।
ਇਸ ਵਿੱਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਔਸਤਨ ਅਧਾਰਿਤ ਕੁੱਲ ਖਪਤ 45,82,60,052 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।
ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 3.14 ਕਰੋੜ (3,14,57,081) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।
https://pib.gov.in/PressReleasePage.aspx?PRID=1740977
ਕੇਂਦਰ ਨੇ 10 ਰਾਜਾਂ ਵਿੱਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕੀਤੀ, ਜਿਨ੍ਹਾਂ ਵਿੱਚ ਕੋਵਿਡ ਮਾਮਲੇ ਅਤੇ ਸੰਕ੍ਰਮਣ ਦਰ ਵਧ ਰਹੀ ਹੈ
10 ਫੀਸਦੀ ਤੋਂ ਅਧਿਕ ਸੰਕ੍ਰਮਣ ਦਰ ਵਾਲੇ ਜ਼ਿਲ੍ਹਿਆਂ ਵਿੱਚ ਭੀੜ ‘ਤੇ ਰੋਕ ਤੇ ਲੋਕਾਂ ਦੇ ਆਪਸ ਵਿੱਚ ਮਿਲਣ ਤੋਂ ਰੋਕਣ ਦੇ ਲਈ ਸਖਤ ਪਾਬੰਦੀਆਂ ਦੀ ਸਲਾਹ ਦਿੱਤੀ ਗਈ ਹੈ
ਕਮਜ਼ੋਰ ਸਮੂਹਾਂ ਦੇ ਲਈ ਮਿੱਥੇ ਜਿਲ੍ਹਿਆਂ ਵਿੱਚ ਟੀਕਾਕਰਣ ਸੈਚੂਰੇਸ਼ਨ ਦੇ ਨਾਲ ਟੈਸਟਿੰਗ ਵਿੱਚ ਤੇਜ਼ੀ ਲਿਆਈ ਜਾਵੇਗੀ
ਟੀਕੇ ਦੀ ਦੂਜੀ ਖੁਰਾਕ ਕਵਰੇਜ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ
ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਹੋਮ ਆਈਸੋਲੇਟੇਡ ਵਿਅਕਤੀਆਂ ਦੀ ਪ੍ਰਭਾਵੀ ਅਤੇ ਨਿਯਮਿਤ ਨਿਗਰਾਨੀ
ਆਕਸੀਜਨ ਪੀਐੱਸਏ ਪਲਾਂਟ ਸਥਾਪਿਤ ਕਰਨ ਲਈ ਨਿਜੀ ਹਸਪਤਾਲਾਂ ਨੂੰ ਉਤਸ਼ਾਹਿਤ ਕੀਤਾ ਜਾਵੇ
ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਅੱਜ 10 ਰਾਜਾਂ ਵਿੱਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਦੇ ਲਈ ਇੱਕ ਉੱਚ ਪੱਧਰੀ ਬੈਠਕ ਦੀ ਅਗਵਾਈ ਕੀਤੀ। ਇਨ੍ਹਾਂ ਰਾਜਾਂ ਵਿੱਚ ਕੇਰਲ, ਮਹਾਰਾਸ਼ਟਰ, ਕਰਨਾਟਕ, ਤਮਿਲ ਨਾਡੂ, ਓਡੀਸ਼ਾ, ਅਸਾਮ, ਮਿਜ਼ੋਰਮ, ਮੇਘਾਲਿਆ, ਆਂਧਰ ਪ੍ਰਦੇਸ਼ ਅਤੇ ਮਣੀਪੁਰ ਹਨ। ਸਿਹਤ ਅਧਿਕਾਰੀਆਂ ਨੇ ਇਨ੍ਹਾਂ ਰਾਜਾਂ ਵਿੱਚ ਕੋਵਿਡ-19 ਦੀ ਨਿਗਰਾਨੀ, ਨਿਯੰਤ੍ਰਣ ਅਤੇ ਪ੍ਰਬੰਧਨ ਦੇ ਲਈ ਕੀਤੇ ਗਏ ਜਨਤਕ ਸਿਹਤ ਉਪਾਵਾਂ ਦੀ ਵੀ ਸਮੀਖਿਆ ਕੀਤੀ। ਇਹ ਰਾਜ ਜਾਂ ਤਾਂ ਨਵੇਂ ਦੈਨਿਕ ਕੋਵਿਡ ਮਾਮਲਿਆਂ ਵਿੱਚ ਵਾਧੇ ਜਾਂ ਸੰਕ੍ਰਮਣ ਦਰ ਵਿੱਚ ਵਾਧੇ ਦੀ ਰਿਪੋਰਟ ਕਰ ਰਹੇ ਹਨ। ਇਸ ਸਮੀਖਿਆ ਬੈਠਕ ਵਿੱਚ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ (ਡੀਜੀ) ਡਾ. ਬਲਰਾਮ ਭਾਰਗਵ ਅਤੇ ਸਕੱਤਰ (ਡੀਐੱਚਆਰ) ਵੀ ਹਾਜ਼ਰ ਸਨ। ਇਨ੍ਹਾਂ ਦੇ ਇਲਾਵਾ ਇਸ ਵਿੱਚ ਇਨ੍ਹਾਂ ਸਾਰੇ ਰਾਜਾਂ ਦੇ ਪ੍ਰਮੁੱਖ ਸਕੱਤਰ (ਸਿਹਤ), ਮਿਸ਼ਨ ਡਾਇਰੈਕਟਰ (ਐੱਨਐੱਚਐੱਮ), ਰਾਜ ਨਿਗਰਾਨੀ ਅਧਿਕਾਰੀ ਨੇ ਹਿੱਸਾ ਲਿਆ।
https://pib.gov.in/PressReleasePage.aspx?PRID=1741012
ਮਹੱਤਵਪੂਰਨ ਟਵਿਟ
*********
ਐੱਮਵੀ/ਏਐੱਸ
(Release ID: 1741163)
Visitor Counter : 176