ਪ੍ਰਧਾਨ ਮੰਤਰੀ ਦਫਤਰ
ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ‘ਚ ਆਈਪੀਐੱਸ ਪ੍ਰੋਬੇਸ਼ਨਰਾਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
31 JUL 2021 2:18PM by PIB Chandigarh
ਆਪ ਸਭ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲਗਿਆ। ਮੇਰਾ ਹਰ ਸਾਲ ਇਹ ਪ੍ਰਯਤਨ ਰਹਿੰਦਾ ਹੈ ਕਿ ਆਪ ਜਿਹੇ ਯੁਵਾ ਸਾਥੀਆਂ ਨਾਲ ਗੱਲਬਾਤ ਕਰਾਂ,ਤੁਹਾਡੇ ਵਿਚਾਰਾਂ ਨੂੰ ਲਗਾਤਾਰ ਜਾਣਦਾ ਰਹਾਂ। ਤੁਹਾਡੀਆਂ ਗੱਲਾਂ,ਤੁਹਾਡੇ ਸਵਾਲ,ਤੁਹਾਡੀ ਉਤਸੁਕਤਾ, ਮੈਨੂੰ ਵੀ ਭਵਿੱਖ ਦੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਮਦਦ ਕਰਦੀਆਂ ਹਨ।
ਸਾਥੀਓ,
ਇਸ ਵਾਰ ਦੀ ਇਹ ਚਰਚਾ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਭਾਰਤ, ਆਪਣੀ ਆਜ਼ਾਦੀ ਦੇ 75 ਵਰ੍ਹੇ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਸ ਸਾਲ ਦੀ 15 ਅਗਸਤ ਦੀ ਤਾਰੀਖ, ਆਪਣੇ ਨਾਲ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਲੈ ਕੇ ਆ ਰਹੀ ਹੈ। ਬੀਤੇ 75 ਸਾਲਾਂ ਵਿੱਚ ਭਾਰਤ ਨੇ ਇੱਕ ਬਿਹਤਰ ਪੁਲਿਸ ਸੇਵਾ ਦੇ ਨਿਰਮਾਣ ਦਾ ਪ੍ਰਯਤਨ ਕੀਤਾ ਹੈ। ਪੁਲਿਸ ਟ੍ਰੇਨਿੰਗ ਨਾਲ ਜੁੜੇ ਇਨਫ੍ਰਾਸਟ੍ਰਕਚਰ ਵਿੱਚ ਹਾਲ ਹੀ ਦੇ ਵਰ੍ਹਿਆਂ ਵਿੱਚ ਬਹੁਤ ਸੁਧਾਰ ਹੋਇਆ ਹੈ।ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਤਾਂ ਉਨ੍ਹਾਂ ਨੌਜਵਾਨਾਂ ਨੂੰ ਦੇਖ ਰਿਹਾ ਹਾਂ, ਜੋ ਅਗਲੇ 25 ਵਰ੍ਹੇ ਤੱਕ ਭਾਰਤ ਵਿੱਚ ਕਾਨੂੰਨ-ਵਿਵਸਥਾ ਸੁਨਿਸ਼ਚਿਤ ਕਰਨ ਵਿੱਚ ਸਹਿਭਾਗੀ ਹੋਣਗੇ। ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਲਈ ਹੁਣ ਇੱਕ ਨਵੀਂ ਸ਼ੁਰੂਆਤ, ਇੱਕ ਨਵੇਂ ਸੰਕਲਪ ਦੇ ਇਰਾਦੇ ਨਾਲ ਅੱਗੇ ਵਧਣਾ ਹੈ।
ਸਾਥੀਓ,
ਮੈਨੂੰ ਬਹੁਤ ਜਾਣਕਾਰੀ ਤਾਂ ਨਹੀ ਕਿ ਤੁਹਾਡੇ ਵਿੱਚੋਂ ਕਿਤਨੇ ਲੋਕ ਦਾਂਡੀ ਗਏ ਹੋਏ ਹਨ ਜਾਂ ਫਿਰ ਕਿੰਨਿਆਂ ਨੇ ਸਾਬਰਮਤੀ ਆਸ਼ਰਮ ਦੇਖਿਆ ਹੈ। ਲੇਕਿਨ ਮੈਂ ਤੁਹਾਨੂੰ 1930 ਦੀ ਦਾਂਡੀ ਯਾਤਰਾ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ। ਗਾਂਧੀ ਜੀ ਨੇ ਨਮਕ ਸੱਤਿਆਗ੍ਰਹਿ ਦੇ ਦਮ ‘ਤੇ ਅੰਗਰੇਜ਼ੀ ਸ਼ਾਸਨ ਦੀ ਨੀਂਹ ਹਿਲਾ ਦੇਣ ਵਾਲੀ ਗੱਲ ਕਹੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ “ਜਦੋਂ ਸਾਧਨ ਨਿਆਂਪੂਰਣ ਅਤੇ ਸਹੀ ਹੁੰਦੇ ਹਨ ਤਾਂ ਭਗਵਾਨ ਵੀ ਸਾਥ ਦੇਣ ਲਈ ਹਾਜ਼ਰ ਹੋ ਜਾਂਦੇ ਹਨ।”
ਸਾਥੀਓ,
ਇੱਕ ਛੋਟੇ ਜਿਹੇ ਜਥੇ ਨੂੰ ਨਾਲ ਲੈ ਕੇ ਮਹਾਤਮਾ ਗਾਂਧੀ ਸਾਬਰਮਤੀ ਆਸ਼ਰਮ ਤੋਂ ਨਿਕਲ ਪਏ ਸਨ। ਇੱਕ-ਇੱਕ ਦਿਨ ਬੀਤਦਾ ਗਿਆ, ਅਤੇ ਜਿਹੜੇ ਲੋਕ ਜਿੱਥੇ ਸਨ, ਉਹ ਨਮਕ ਸੱਤਿਆਗ੍ਰਹਿ ਨਾਲ ਜੁੜਦੇ ਚਲੇ ਗਏ ਸਨ। 24 ਦਿਨ ਬਾਅਦ ਜਦੋਂ ਗਾਂਧੀ ਜੀ ਨੇ ਦਾਂਡੀ ਵਿੱਚ ਆਪਣੀ ਯਾਤਰਾ ਪੂਰੀ ਕੀਤੀ,ਤਾਂ ਪੂਰੇ ਦੇਸ਼, ਇੱਕ ਪ੍ਰਕਾਰ ਨਾਲ ਪੂਰਾ ਦੇਸ਼ ਉੱਠ ਕੇ ਖੜ੍ਹਾ ਹੋ ਗਿਆ ਸੀ। ਕਸ਼ਮੀਰ ਤੋਂ ਕੰਨਿਆ ਕੁਮਾਰੀ,ਅਟਕ ਤੋਂ ਕਟਕ। ਪੂਰਾ ਹਿੰਦੁਸਤਾਨ ਚੇਤਨਵੰਤ ਹੋ ਚੁੱਕਿਆ ਸੀ। ਉਸ ਮਨੋਭਾਵ ਨੂੰ ਯਾਦ ਕਰਨਾ, ਉਸ ਇੱਛਾ-ਸ਼ਕਤੀ ਨੂੰ ਯਾਦ ਕਰੋ। ਇਸੇ ਲਲਕ ਨੇ,ਇਸੇ ਇਕਜੁੱਟਤਾ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਸਮੂਹਿਕਤਾ ਦੀ ਸ਼ਕਤੀ ਨਾਲ ਭਰ ਦਿੱਤਾ ਸੀ। ਪਰਿਵਰਤਨ ਦਾ ਉਹੀ ਭਾਵ, ਸੰਕਲਪ ਵਿੱਚ ਉਹੀ ਇੱਛਾਸ਼ਕਤੀ ਅੱਜ ਦੇਸ਼ ਆਪ ਜਿਹੇ ਨੌਜਵਾਨਾਂ ਤੋਂ ਮੰਗ ਰਿਹਾ ਹੈ। 1930 ਤੋਂ 1947 ਦੇ ਦਰਮਿਆਨ ਦੇਸ਼ ਵਿੱਚ ਜੋ ਜਵਾਰ ਉੱਠਿਆ, ਜਿਸ ਤਰ੍ਹਾਂ ਦੇਸ਼ ਦੇ ਯੁਵਾ ਅੱਗੇ ਵਧ ਕੇ ਆਏ, ਇੱਕ ਲਕਸ਼ ਦੇ ਲਈ ਇਕਜੁੱਟ ਹੋ ਕੇ ਯੁਵਾ ਪੀੜ੍ਹੀ ਜੁਟ ਗਈ, ਅੱਜ ਉਹੀ ਮਨੋਭਾਵ ਤੁਹਾਡੇ ਅੰਦਰ ਵੀ ਅਪੇਕਸ਼ਿਤ ਹੈ।ਅਸੀਂ ਸਭ ਨੂੰ ਇਸ ਭਾਵ ਨਾਲ ਜਿਊਣਾ ਹੋਵੇਗਾ। ਇਸ ਸੰਕਲਪ ਦੇ ਨਾਲ ਜੁੜਨਾ ਹੋਵੇਗਾ। ਉਸ ਸਮੇਂ ਦੇਸ਼ ਦੇ ਲੋਕ ਖਾਸ ਕਰਕੇ ਦੇਸ਼ ਦੇ ਯੁਵਾ ਸਵਰਾਜ ਦੇ ਲਈ ਲੜੇ ਸਨ। ਅੱਜ ਤੁਹਾਨੂੰ ਸੁਰਾਜ ਦੇ ਲਈ ਜੀ–ਜਾਨ ਨਾਲ ਜੁਟਣਾ ਹੈ। ਉਸ ਸਮੇਂ ਲੋਕ ਦੇਸ਼ ਦੀ ਆਜ਼ਾਦੀ ਦੇ ਲਈ ਮਰ-ਮਿਟਣ ਲਈ ਤਿਆਰ ਸਨ। ਅੱਜ ਤੁਹਾਨੂੰ ਦੇਸ਼ ਦੇ ਲਈ ਜਿਊਣ ਦਾ ਭਾਵ ਲੈ ਕੇ ਅੱਗੇ ਚਲਣਾ ਹੈ। 25 ਸਾਲ ਬਾਅਦ ਭਾਰਤ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ, ਤਦ ਸਾਡੀ ਪੁਲਿਸ ਸੇਵਾ ਕੈਸੀ ਹੋਵੇਗੀ, ਕਿਤਨੀ ਸਸ਼ਕਤ ਹੋਵੇਗੀ, ਉਹ ਤੁਹਾਡੇ ਅੱਜ ਦੇ ਕਾਰਜਾਂ ‘ਤੇ ਨਿਰਭਰ ਕਰੇਗਾ। ਤੁਸੀਂ ਉਹ ਬੁਨਿਆਦ ਬਣਾਉਣੀ ਹੈ, ਜਿਸ ‘ਤੇ 2047 ਦੇ ਸ਼ਾਨਦਾਰ,ਅਨੁਸ਼ਾਸਿਤ ਭਾਰਤ ਦੀ ਇਮਾਰਤ ਦਾ ਨਿਰਮਾਣ ਹੋਵੇਗਾ। ਸਮੇਂ ਨੇ ਇਸ ਸੰਕਲਪ ਦੀ ਸਿੱਧੀ ਦੇ ਲਈ ਆਪ ਜਿਹੇ ਨੌਜਵਾਨਾਂ ਨੂੰ ਚੁਣਿਆ ਹੈ। ਅਤੇ ਮੈਂ ਇਸ ਨੂੰ ਆਪ ਸਭ ਦਾ ਬਹੁਤ ਵੱਡਾ ਸੁਭਾਗ ਮੰਨਦਾ ਹਾਂ। ਆਪ ਇੱਕ ਅਜਿਹੇ ਸਮੇਂ ਕਰੀਅਰ ਸ਼ੁਰੂ ਕਰ ਰਹੇ ਹੋ, ਜਦੋਂ ਭਾਰਤ ਹਰ ਖੇਤਰ, ਹਰ ਪੱਧਰ ‘ਤੇ Transformation ਦੇ ਦੌਰ ਵਿੱਚੋਂ ਗੁਜਰ ਰਿਹਾ ਹੈ। ਤੁਹਾਡੇ ਕਰੀਅਰ ਦੇ ਆਉਣ ਵਾਲੇ 25 ਸਾਲ, ਭਾਰਤ ਦੇ ਵਿਕਾਸ ਦੇ ਵੀ ਅਹਿਮ 25 ਸਾਲ ਹੋਣ ਵਾਲੇ ਹਨ। ਇਸ ਲਈ ਤੁਹਾਡੀ ਤਿਆਰੀ, ਤੁਹਾਡੀ ਮਨੋਦਸ਼ਾ, ਇਸ ਬੜੇ ਲਕਸ਼ ਦੇ ਅਨੁਕੂਲ ਹੋਣੀ ਚਾਹੀਦੀ ਹੈ। ਆਉਣ ਵਾਲੇ 25 ਸਾਲ ਤੁਸੀਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਅਲੱਗ ਪਦਾਂ ‘ਤੇ ਕੰਮ ਕਰੋਗੇ, ਅਲੱਗ-ਅਲੱਗ ਰੋਲ ਨਿਭਾਓਗੇ। ਆਪ ਸਭ ‘ਤੇ ਇੱਕ ਆਧੁਨਿਕ,ਪ੍ਰਭਾਵੀ ਅਤੇ ਸੰਵੇਦਨਸ਼ੀਲ ਪੁਲਿਸ ਸੇਵਾ ਦੇ ਨਿਰਮਾਣ ਦੀ ਇੱਕ ਬਹੁਤ ਬੜੀ ਜ਼ਿੰਮੇਦਾਰੀ ਹੈ। ਅਤੇ ਇਸ ਲਈ ,ਤੁਹਾਨੂੰ ਹਮੇਸ਼ਾ ਇਹ ਯਾਦ ਰੱਖਣਾ ਹੈ ਕਿ ਆਪ 25 ਸਾਲ ਦੇ ਇੱਕ ਵਿਸ਼ੇਸ ਮਿਸ਼ਨ ‘ਤੇ ਹੋ, ਅਤੇ ਭਾਰਤ ਨੇ ਇਸ ਦੇ ਲਈ ਖਾਸ ਤੌਰ ‘ਤੇ ਤੁਹਾਨੂੰ ਚੁਣਿਆ ਹੈ।
ਸਾਥੀਓ,
ਦੁਨੀਆ ਭਰ ਦੇ ਅਨੁਭਵ ਦੱਸਦੇ ਹਨ ਕਿ ਜਦੋਂ ਕੋਈ ਰਾਸ਼ਟਰ ਵਿਕਾਸ ਦੇ ਪਥ ‘ਤੇ ਅੱਗੇ ਵਧਦਾ ਹੈ,ਤਾਂ ਦੇਸ਼ ਦੇ ਬਾਹਰ ਤੋਂ ਅਤੇ ਦੇਸ਼ ਦੇ ਅੰਦਰ ਤੋਂ, ਚੁਣੌਤੀਆਂ ਵੀ ਉਤਨੀਆਂ ਹੀ ਵਧਦੀਆਂ ਹਨ। ਅਜਿਹੇ ਵਿੱਚ ਤੁਹਾਡੀ ਚੁਣੌਤੀ, ਟੈਕਨੋਲੋਜੀਕਲ ਡਿਸਰਪਸ਼ਨ ਦੇ ਇਸ ਦੌਰ ਵਿੱਚ ਪੁਲਿਸਿੰਗ ਨੂੰ ਨਿਰੰਤਰ ਤਿਆਰ ਕਰਨ ਦੀ ਹੈ। ਤੁਹਾਡੀ ਚੁਣੌਤੀ, ਕ੍ਰਾਈਮ ਦੇ ਨਵੇਂ ਤੌਰ-ਤਰੀਕਿਆ ਨੂੰ ਉਸ ਤੋਂ ਵੀ ਜ਼ਿਆਦਾ ਇਨੋਵੇਟਿਵ ਤਰੀਕੇ ਨਾਲ ਰੋਕਣ ਦੀ ਹੈ। ਵਿਸ਼ੇਸ ਰੂਪ ਨਾਲ ਸਾਈਬਰ ਸਕਿਉਰਿਟੀ ਨੂੰ ਲੈ ਕੇ ਨਵੇਂ ਪ੍ਰਯੋਗਾਂ,ਨਵੀਂ ਰਿਸਰਚ ਅਤੇ ਨਵੇਂ ਤੌਰ-ਤਰੀਕਿਆਂ ਨੂੰ ਤੁਹਾਨੂੰ ਡਿਵੈਲਪ ਵੀ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਅਪਲਾਈ ਵੀ ਕਰਨਾ ਹੋਵੇਗਾ।
ਸਾਥੀਓ,
ਦੇਸ਼ ਦੇ ਸੰਵਿਧਾਨ ਨੇ, ਦੇਸ਼ ਦੇ ਲੋਕਤੰਤਰ ਨੇ, ਜੋ ਵੀ ਅਧਿਕਾਰ ਦੇਸ਼ਵਾਸੀਆਂ ਨੂੰ ਦਿੱਤੇ ਹਨ, ਜਿਨ੍ਹਾਂ ਕਰਤੱਵਾਂ ਨੂੰ ਨਿਭਾਉਣ ਦੀ ਉਮੀਦ ਕੀਤੀ ਹੈ, ਉਨ੍ਹਾਂ ਨੂੰ ਸੁਨਿਸ਼ਚਿਤ ਕਰਨ ਵਿੱਚ ਤੁਹਾਡੀ ਭੂਮਿਕਾ ਅਹਿਮ ਹੈ। ਅਤੇ ਇਸ ਲਈ, ਤੁਹਾਡੇ ਤੋਂ ਉਮੀਦਾਂ ਬਹੁਤ ਰਹਿੰਦੀਆਂ ਹਨ। ਤੁਹਾਡੇ ਆਚਰਣ ‘ਤੇ ਹਮੇਸ਼ਾ ਨਜ਼ਰ ਰਹਿੰਦੀ ਹੈ। ਤੁਹਾਡੇ ‘ਤੇ ਦਬਾਅ ਵੀ ਬਹੁਤ ਆਉਂਦੇ ਰਹਿਣਗੇ। ਤੁਹਾਨੂੰ ਸਿਰਫ਼ ਪੁਲਿਸ ਥਾਣੇ ਤੋਂ ਲੈ ਕੇ ਪੁਲਿਸ ਹੈੱਡਕੁਆਰਟਰ ਦੀਆਂ ਸੀਮਾਵਾਂ ਦੇ ਅੰਦਰ ਹੀ ਨਹੀਂ ਸੋਚਣਾ ਹੈ। ਤੁਹਾਨੂੰ ਸਮਾਜ ਵਿੱਚ ਹਰ ਰੋਲ, ਹਰ ਭੂਮਿਕਾ ਤੋਂ ਜਾਣੂ ਵੀ ਰਹਿਣਾ ਹੈ, ਫ੍ਰੈਂਡਲੀ ਵੀ ਹੋਣਾ ਹੈ ਅਤੇ ਵਰਦੀ ਦੀਆਂ ਮਰਯਾਦਾਵਾਂ ਨੂੰ ਹਮੇਸ਼ਾ ਸਰਬਉੱਚ ਰੱਖਣਾ ਹੈ। ਇੱਕ ਹੋਰ ਗੱਲ ਦਾ ਤੁਹਾਨੂੰ ਹਮੇਸ਼ਾ ਧਿਆਨ ਰੱਖਣਾ ਹੋਵੇਗਾ। ਤੁਹਾਡੀਆਂ ਸੇਵਾਵਾਂ, ਦੇਸ਼ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਹੋਣਗੀਆਂ, ਸ਼ਹਿਰਾਂ ਵਿੱਚ ਹੋਣਗੀਆਂ। ਇਸ ਲਈ ਤੁਹਾਨੂੰ ਇੱਕ ਮੰਤਰ ਸਦਾ-ਸਰਵਦਾ ਯਾਦ ਰੱਖਣਾ ਹੈ। ਫੀਲਡ ਵਿੱਚ ਰਹਿੰਦੇ ਹੋਏ ਆਪ ਜੋ ਵੀ ਫੈਸਲੇ ਲਵੋ, ਉਸ ਵਿੱਚ ਦੇਸ਼ਹਿਤ ਹੋਣਾ ਚਾਹੀਦਾ ਹੈ, ਰਾਸ਼ਟਰੀ ਪਰਿਪੇਖ ਹੋਣਾ ਚਾਹੀਦਾ ਹੈ। ਤੁਹਾਡੇ ਕੰਮਕਾਜ ਦਾ ਦਾਇਰਾ ਅਤੇ ਸਮੱਸਿਆਵਾਂ ਅਕਸਰ ਲੋਕਲ ਹੋਣਗੀਆਂ, ਅਜਿਹੇ ਵਿੱਚ ਉਨ੍ਹਾਂ ਨਾਲ ਨਿਪਟਦੇ ਹੋਏ ਇਹ ਮੰਤਰ ਬਹੁਤ ਕੰਮ ਆਏਗਾ। ਤੁਹਾਨੂੰ ਹਮੇਸ਼ਾ ਇਹ ਯਾਦ ਰੱਖਣਾ ਹੈ ਕਿ ਤੁਸੀਂ ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਵੀ ਝੰਡਾ-ਬਰਦਾਰ ਹੋ। ਇਸ ਲਈ, ਤੁਹਾਡੇ ਹਰ ਐਕਸ਼ਨ, ਤੁਹਾਡੀ ਹਰ ਗਤੀਵਿਧੀ ਵਿੱਚ Nation First, Always First- ਰਾਸ਼ਟਰ ਪ੍ਰਥਮ,ਸਦੈਵ ਪ੍ਰਥਮ ਇਸੇ ਭਾਵਨਾ ਨੂੰ ਰਿਫਲੈਕਟ ਕਰਨ ਵਾਲ ਹੋਣੀ ਚਾਹੀਦੀ ਹੈ।
ਸਾਥੀਓ,
ਮੈਂ ਆਪਣੇ ਸਾਹਮਣੇ ਤੇਜਸਵੀ ਮਹਿਲਾ ਅਫ਼ਸਰਾਂ ਦੀ ਨਵੀਂ ਪੀੜ੍ਹੀ ਨੂੰ ਵੀ ਦੇਖ ਰਿਹਾ ਹਾਂ । ਬੀਤੇ ਸਾਲਾਂ ਵਿੱਚ ਪੁਲਿਸ ਫੋਰਸ ਵਿੱਚ ਬੇਟੀਆਂ ਦੀ ਭਾਗੀਦਾਰੀ ਨੂੰ ਵਧਾਉਣ ਦਾ ਨਿਰੰਤਰ ਪ੍ਰਯਤਨ ਕੀਤਾ ਗਿਆ ਹੈ। ਸਾਡੀਆਂ ਬੇਟੀਆਂ ਪੁਲਿਸ ਸੇਵਾ ਵਿੱਚ Efficiency ਅਤੇ Accountability ਦੇ ਨਾਲ-ਨਾਲ ਨਿਮਰਤਾ,ਸਹਿਜਤਾ ਅਤੇ ਸੰਵੇਦਨਸ਼ੀਲਤਾ ਦੀਆਂ ਕਦਰਾਂ-ਕੀਮਤਾਂ ਨੂੰ ਵੀ ਸਸ਼ਕਤ ਕਰਦੀਆਂ ਹਨ। ਇਸੇ ਤਰ੍ਹਾਂ 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਵਿੱਚ ਕਮਿਸ਼ਨਰ ਪ੍ਰਣਾਲੀ ਕਰਨ ਨੂੰ ਲੈ ਕੇ ਵੀ ਰਾਜ ਕੰਮ ਕਰ ਰਹੇ ਹਨ। ਹੁਣ ਤੱਕ 16 ਰਾਜਾਂ ਦੇ ਅਨੇਕ ਸ਼ਹਿਰਾਂ ਵਿੱਚ ਇਹ ਵਿਵਸਥਾ ਲਾਗੂ ਕੀਤੀ ਜਾ ਚੁੱਕੀ ਹੈ। ਮੈਨੂੰ ਵਿਸ਼ਵਾਸ ਹੈ ਕਿ ਬਾਕੀ ਜਗ੍ਹਾ ਵੀ ਇਸ ਨੂੰ ਲੈ ਕੇ ਸਾਕਾਰਾਤਮਕ ਕਦਮ ਉਠਾਏ ਜਾਣਗੇ।
ਸਾਥੀਓ,
ਪੁਲਿਸਿੰਗ ਨੂੰ Futuristic ਅਤੇ ਪ੍ਰਭਾਵੀ ਬਣਾਉਣ ਵਿੱਚ ਸਮੂਹਿਕਤਾ ਅਤੇ ਸੰਵੇਦਨਸ਼ੀਲਤਾ ਦੇ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਸ ਕੋਰੋਨਾ ਕਾਲ ਵਿੱਚ ਵੀ ਅਸੀਂ ਦੇਖਿਆ ਹੈ ਕਿ ਪੁਲਿਸ ਦੇ ਸਾਥੀਆਂ ਨੇ ਕਿਸ ਤਰ੍ਹਾ ਸਥਿਤੀਆਂ ਨੂੰ ਸੰਭਾਲਣ ਵਿੱਚ ਬਹੁਤ ਬੜੀ ਭੂਮਿਕਾ ਨਿਭਾਈ ਹੈ। ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਸਾਡੇ ਪੁਲਿਸ ਕਰਮਚਾਰੀਆਂ ਨੇ ਦੇਸ਼ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ ਹੈ। ਇਸ ਪ੍ਰਯਤਨ ਵਿੱਚ ਕਈ ਪੁਲਿਸ ਕਰਮਚਾਰੀਆਂ ਨੂੰ ਆਪਣੇ ਪ੍ਰਾਣਾਂ ਤੱਕ ਦੀ ਆਹੂਤੀ ਦੇਣੀ ਪਈ ਹੈ। ਮੈਂ ਇਨ੍ਹਾਂ ਸਾਰੇ ਜਵਾਨਾਂ ਨੂੰ ਪੁਲਿਸ ਸਾਥੀਆਂ ਨੂੰ ਆਦਰਪੂਰਬਕ ਸ਼ਰਧਾਂਜਲੀ ਦਿੰਦਾ ਹਾਂ ਅਤੇ ਦੇਸ਼ ਦੀ ਤਰਫੋਂ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਸਾਥੀਓ,
ਅੱਜ ਤੁਹਾਡੇ ਨਾਲ ਗੱਲ ਕਰਦੇ ਹੋਏ, ਮੈਂ ਇੱਕ ਹੋਰ ਪੱਖ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਅੱਜ-ਕੱਲ੍ਹ ਅਸੀਂ ਦੇਖਦੇ ਹਾਂ ਕਿ ਜਿੱਥੇ-ਜਿੱਥੇ ਵੀ ਪ੍ਰਾਕ੍ਰਿਤਿਕ ਆਪਦਾ ਆਉਂਦੀ ਹੈ, ਕਿਤੇ ਹੜ੍ਹ, ਕਿਤੇ ਚੱਕਰਵਾਤੀ ਤੂਫਾਨ,ਕਿਤੇ ਜ਼ਮੀਨ ਖਿਸਕਣ, ਤਾਂ ਸਾਡੇ NDRF ਦੇ ਸਾਥੀ ਪੂਰੀ ਮੁਸਤੈਦੀ ਦੇ ਨਾਲ ਉੱਥੇ ਨਜ਼ਰ ਆਉਂਦੇ ਹਨ।ਆਪਦਾ ਦੇ ਸਮੇਂ NDRF ਦਾ ਨਾਮ ਸੁਣਦੇ ਹੀ ਲੋਕਾਂ ਵਿੱਚ ਵਿਸ਼ਵਾਸ ਜਗਦਾ ਹੈ। ਇਹ ਸਾਖ NDRF ਨੇ ਆਪਣੇ ਬਿਹਤਰ ਕੰਮ ਨਾਲ ਬਣਾਈ ਹੈ। ਅੱਜ ਲੋਕਾਂ ਨੂੰ ਇਹ ਭਰੋਸਾ ਹੈ ਕਿ ਆਪਦਾ ਦੇ ਸਮੇਂ NDRF ਦੇ ਜਵਾਨ ਸਾਨੂੰ ਜਾਨ ਦੀ ਬਾਜ਼ੀ ਲਗਾ ਕੇ ਵੀ ਬਚਾਉਣਗੇ। NDRF ਵਿੱਚ ਵੀ ਜ਼ਿਆਦਾਤਰ ਪੁਲਿਸ ਬਲ ਦੇ ਹੀ ਜਵਾਨ ਹੁੰਦੇ ਹਨ ਤੁਹਾਡੇ ਹੀ ਸਾਥੀ ਹੁੰਦੇ ਹਨ। ਲੇਕਿਨ ਕੀ ਇਹੀ ਭਾਵਨਾ,ਇਹੀ ਸਨਮਾਨ, ਸਮਾਜ ਵਿੱਚ ਪੁਲਿਸ ਦੇ ਲਈ ਹੈ? NDRF ਵਿੱਚ ਪੁਲਿਸ ਦੇ ਲੋਕ ਹਨ। NDRF ਨੂੰ ਸਨਮਾਨ ਵੀ ਹੈ। NDRF ਵਿੱਚ ਕੰਮ ਕਰਨ ਵਾਲੇ ਪੁਲਿਸ ਜਵਾਨ ਨੂੰ ਵੀ ਸਨਮਾਨ ਹੈ। ਲੇਕਿਨ ਸਮਾਜਿਕ ਵਿਵਸਥਾ ਵੈਸਾ ਹੈ ਕਿਆ? ਆਖਿਰ ਕਿਉਂ? ਇਸ ਦਾ ਉੱਤਰ, ਤੁਹਾਨੂੰ ਵੀ ਪਤਾ ਹੈ। ਜਨਮਾਨਸ ਵਿੱਚ ਇਹ ਜੋ ਪਲਿਸ ਦਾ Negative Perception ਬਣਿਆ ਹੋਇਆ ਹੈ, ਇਹ ਆਪਣੇ ਆਪ ਵਿੱਚ ਬਹੁਤ ਬੜੀ ਚੁਣੌਤੀ ਹੈ। ਕੋਰੋਨਾ ਕਾਲ ਦੀ ਸ਼ੁਰੂਆਤ ਵਿੱਚ ਇਹ ਮਹਿਸੂਸ ਕੀਤਾ ਗਿਆ ਸੀ ਕਿ ਇਹ ਪਰਸੈਪਸ਼ਨ ਥੋੜਾ ਬਦਲਿਆ ਹੈ। ਕਿਉਂਕਿ ਲੋਕ ਜਦੋਂ ਵੀਡੀਓ ਦੇ ਰਹੇ ਸਨ ਸੋਸ਼ਲ ਮੀਡੀਆ ਵਿੱਚ ਦੇਖ ਰਹੇ ਸਨ। ਪੁਲਿਸ ਦੇ ਲੋਕ ਗ਼ਰੀਬਾਂ ਦੀ ਸੇਵਾ ਕਰ ਰਹੇ ਹਨ। ਭੁੱਖੇ ਨੂੰ ਖਿਲਾ ਰਹੇ ਹਨ। ਕਿਤੇ ਖਾਣਾ ਪਕਾ ਕੇ ਗ਼ਰੀਬਾਂ ਨੂੰ ਪਹੁੰਚਾ ਰਹੇ ਹਨ ਤਾਂ ਇੱਕ ਸਮਾਜ ਵਿੱਚ ਪੁਲਿਸ ਦੀ ਤਰਫ ਦੇਖਣ ਦਾ, ਸੋਚਣ ਦਾ ਵਾਤਾਵਰਣ ਬਦਲਾ ਰਿਹਾ ਸੀ। ਲੇਕਿਨ ਹੁਣ ਫੇਰ ਉਹੀ ਪੁਰਾਣੀ ਸਥਿਤੀ ਹੋ ਗਈ ਹੈ। ਆਖਿਰ ਜਨਤਾ ਦਾ ਵਿਸ਼ਵਸ ਕਿਉਂ ਨਹੀਂ ਵਧਦਾ, ਸਾਖ ਕਿਉਂ ਨਹੀਂ ਵਧਦੀ?
ਸਾਥੀਓ,
ਦੇਸ਼ ਦੀ ਸੁਰੱਖਿਆ ਦੇ ਲਈ, ਕਾਨੂੰਨ ਵਿਵਸਥਾ ਬਣਾ ਕੇ ਰੱਖਣ ਦੇ ਲਈ, ਆਤੰਕ ਨੂੰ ਮਿਟਾਉਣ ਦੇ ਲਈ ਸਾਡੇ ਪੁਲਿਸ ਦੇ ਸਾਥੀ, ਆਪਣੀ ਜਾਨ ਤੱਕ ਨਿਛਾਵਰ ਕਰ ਦਿੰਦੇ ਹਨ। ਕਈ-ਕਈ ਦਿਨ ਤੱਕ ਆਪ ਘਰ ਨਹੀਂ ਜਾ ਪਾਉਂਦੇ, ਤਿਉਹਾਰਾਂ ਵਿੱਚ ਵੀ ਅਕਸਰ ਤੁਹਾਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਹੈ। ਲੇਕਿਨ ਜਦੋਂ ਪੁਲਿਸ ਦੀ ਇਮੇਜ਼ ਦੀ ਗੱਲ ਆਉਂਦੀ ਹੈ, ਤਾਂ ਲੋਕਾਂ ਦਾ ਮਨੋਭਾਵ ਬਦਲ ਜਾਂਦਾ ਹੈ। ਪੁਲਿਸ ਵਿੱਚ ਆ ਰਹੀ ਨਵੀਂ ਪੀੜ੍ਹੀ ਦੀ ਇਹ ਜ਼ਿੰਮੇਵਾਰੀ ਹੈ ਕਿ ਇਹ ਇਮੇਜ਼ ਬਦਲੇ, ਪੁਲਿਸ ਦਾ ਇਹ Negative Perception ਖ਼ਤਮ ਹੋਵੇ। ਇਹ ਆਪ ਲੋਕਾਂ ਨੂੰ ਹੀ ਕਰਨਾ ਹੈ।ਤੁਹਾਡੀ ਟ੍ਰੇਨਿੰਗ, ਤੁਹਾਡੀ ਸੋਚ ਦੇ ਦਰਮਿਆਨ ਵਰ੍ਹਿਆਂ ਤੋਂ ਚਲੀ ਆ ਰਹੀ ਪੁਲਿਸ ਡਿਪਾਰਟਮੈਂਟ ਦੀ ਜੋ ਸਥਾਪਿਤ ਪਰੰਪਰਾ ਹੈ, ਉਸ ਨਾਲ ਤੁਹਾਡਾ ਹਰ ਰੋਜ਼ ਆਹਮਣਾ-ਸਾਹਮਣਾ ਹੋਣਾ ਹੀ ਹੈ। ਸਿਸਟਮ ਤੁਹਾਨੂੰ ਬਦਲ ਦਿੰਦਾ ਹੈ ਜਾਂ ਤੁਸੀਂ ਸਿਸਟਮ ਨੂੰ ਬਦਲ ਦਿੰਦੇ ਹੋ, ਇਹ ਤੁਹਾਡੀ ਟ੍ਰੇਨਿੰਗ , ਤੁਹਾਡੀ ਇੱਛਾਸ਼ਕਤੀ ਅਤੇ ਤੁਹਾਡੇ ਮਨੋਬਲ ‘ਤੇ ਨਿਰਭਰ ਕਰਦਾ ਹੈ। ਤੁਹਾਡੇ ਇਰਾਦੇ ਕੀ ਹਨ। ਆਦਰਸ਼ ਨਾਲ ਤੁਸੀਂ ਜੁੜੇ ਹੋਏ ਹੋ। ਉਨ੍ਹਾਂ ਆਦਰਸ਼ਾਂ ਨੂੰ ਪੂਰਾ ਕਰਨ ਲਈ ਤੁਸੀਂ ਕੀ ਸੰਕਲਪ ਲੈ ਕੇ ਚਲ ਰਹੇ ਹੋ। ਉਹ ਹੀ ਮੈਟਰ ਕਰਦਾ ਹੈ ਤੁਹਾਡੇ ਵਿਵਹਾਰ ਦੇ ਬਾਬਤ ਵਿੱਚ। ਇਹ ਇੱਕ ਤਰ੍ਹਾ ਨਾਲ ਤੁਹਾਡੀ ਇੱਕ ਹੋਰ ਪਰੀਖਿਆ ਹੋਵੇਗੀ। ਅਤੇ ਮੈਨੂੰ ਭਰੋਸਾ ਹੈ, ਤੁਸੀਂ ਇਸ ਵਿੱਚ ਵੀ ਸਫ਼ਲ ਹੋਵੋਗੇ,ਜ਼ਰੂਰ ਸਫ਼ਲ ਹੋਵੋਗੇ।
ਸਾਥੀਓ,
ਇੱਥੇ ਜੋ ਸਾਡੇ ਪੜੌਸੀ ਦੇਸ਼ਾਂ ਦੇ ਯੁਵਾ ਅਫ਼ਸਰ ਹਨ, ਉਨ੍ਹਾਂ ਨੂੰ ਵੀ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਚਾਹਾਂਗਾ। ਭੂਟਾਨ ਹੋਵੇ,ਨੇਪਾਲ ਹੋਵੇ,ਮਾਲਦੀਵ ਹੋਵੇ, ਮੌਰੀਸ਼ਸ ਹੋਵੇ, ਅਸੀਂ ਸਭ ਸਿਰਫ਼ ਪੜੌਸੀ ਹੀ ਨਹੀ ਹਾਂ, ਬਲਕਿ ਸਾਡੀ ਸੋਚ ਅਤੇ ਸਮਾਜਿਕ ਤਾਣੇਬਾਣੇ ਵਿੱਚ ਵੀ ਬਹੁਤ ਸਮਾਨਤਾ ਹੈ। ਅਸੀਂ ਸਾਰੇ ਦੁਖ-ਸੁਖ ਦੇ ਸਾਥੀ ਹਾਂ।ਜਦੋਂ ਕੋਈ ਆਪਦਾ ਆਉਂਦੀ ਹੈ, ਬਿਪਤਾ ਆਉਂਦੀ ਹੈ, ਤਾਂ ਸਭ ਤੋਂ ਪਹਿਲਾ ਅਸੀਂ ਇੱਕ ਦੂਸਰੇ ਦੀ ਮਦਦ ਕਰਦੇ ਹਾਂ। ਕੋਰੋਨਾ ਕਾਲ ਵਿੱਚ ਵੀ ਅਸੀਂ ਇਹ ਅਨੁਭਵ ਕੀਤਾ ਹੈ। ਇਸ ਲਈ, ਆਉਣ ਵਾਲੇ ਵਰ੍ਹਿਆਂ ਵਿੱਚ ਹੋਣ ਵਾਲੇ ਵਿਕਾਸ ਵਿੱਚ ਵੀ ਸਾਡੀ ਸਾਂਝੇਦਾਰੀ ਵਧਣੀ ਤੈਅ ਹੈ। ਵਿਸ਼ੇਸ ਰੂਪ ਨਾਲ ਜਦੋਂ ਕ੍ਰਾਈਮ ਅਤੇ ਕ੍ਰਿਮੀਨਲ, ਸੀਮਾਵਾਂ ਤੋਂ ਪਰੇ ਹਨ, ਅਜਿਹੇ ਵਿੱਚ ਆਪਸੀ ਤਾਲਮੇਲ ਬਹੁਤ ਜ਼ਿਆਦਾ ਜ਼ਰੂਰੀ ਹੈ । ਮੈਨੂੰ ਵਿਸ਼ਵਾਸ ਹੈ ਕਿ ਸਰਦਾਰ ਪਟੇਲ ਅਕੈਡਮੀ ਵਿੱਚ ਬਿਤਾਏ ਗਏ ਇਹ ਦਿਨ, ਤੁਹਾਡੇ ਕਰੀਅਰ, ਤੁਹਾਡੀ ਨੈਸ਼ਨਲ ਅਤੇ ਸੋਸ਼ਲ ਕਮਿਟਮੈਂਟ ਅਤੇ ਭਾਰਤ ਦੇ ਨਾਲ ਮਿੱਤਰਤਾ ਨੂੰ ਗੂੜ੍ਹਾ ਕਰਨ ਵਿੱਚ ਵੀ ਮਦਦ ਕਰਨਗੇ। ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ! ਧੰਨਵਾਦ !
************
ਡੀਐੱਸ/ਵੀਜੇ/ਡੀਕੇ
(Release ID: 1741145)
Visitor Counter : 222
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam