ਸੱਭਿਆਚਾਰ ਮੰਤਰਾਲਾ
ਐੱਮ ਓ ਐੱਸ ਸੱਭਿਆਚਾਰ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਜੀ — 20 ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ
ਭਾਰਤ ਦੁਆਰਾ ਸੱਭਿਅਚਾਰ ਅਤੇ ਸ੍ਰਿਜਣਾਤਮਕ ਖੇਤਰਾਂ ਨੂੰ ਉੱਨਤੀ ਦੇ ਚਾਲਕਾਂ ਵਜੋਂ ਵਿਕਸਿਤ ਕਰਨ ਲਈ ਕੀਤੇ ਉਪਾਵਾਂ ਨੂੰ ਉਜਾਗਰ ਕੀਤਾ
Posted On:
31 JUL 2021 2:11PM by PIB Chandigarh
ਮੁੱਖ ਵਿਸ਼ੇਸ਼ਤਾਈਆਂ :
* ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਜੀ — 20 ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲਿਆ ।
* ਸ਼੍ਰੀਮਤੀ ਲੇਖੀ ਨੇ ਭਾਰਤ ਦੁਆਰਾ ਸੱਭਿਆਚਾਰ ਤੇ ਸ੍ਰਿਜਣਾਤਮਕ ਖੇਤਰਾਂ ਨੂੰ ਉੱਨਤੀ ਦੇ ਚਾਲਕਾਂ ਵਜੋਂ ਵਿਕਸਿਤ ਕਰਨ ਲਈ ਕੀਤੇ ਗਏ ਵੱਖ ਵੱਖ ਉਪਾਵਾਂ ਨੂੰ ਉਜਾਗਰ ਕੀਤਾ ।
* ਸੱਭਿਆਚਾਰ ਵਿਰਾਸਤ ਦੀ ਰੱਖਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।
* ਸੱਭਿਆਚਾਰ ਮੰਤਰੀਆਂ ਨੇ ਜੀ — 20 ਸੱਭਿਆਚਾਰ ਵਰਕਿੰਗ ਗਰੁੱਪ ਲਈ ਹਵਾਲਾ ਨਿਯਮਾਂ ਨੂੰ ਅਪਣਾਇਆ ।
ਕੇਂਦਰੀ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਇਟਲੀ ਦੀ ਮੇਜ਼ਬਾਨੀ ਤਹਿਤ 30 ਜੁਲਾਈ 2021 ਨੂੰ ਜੀ — 20 ਸੱਭਿਆਚਾਰ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲਿਆ । ਇਹ ਮੀਟਿੰਗ ਜੀ — 20 ਸੱਭਿਆਚਾਰ ਮੰਤਰੀਆਂ ਦੀ 2021 ਵਿੱਚ ਜੀ — 20 ਦੀ ਜਾਰੀ ਪ੍ਰਧਾਨਗੀ ਤਹਿਤ ਕੀਤੀ ਗਈ ।
ਸੱਭਿਆਚਾਰ ਵਿਰਾਸਤ ਦੀ ਰੱਖਿਆ ਲਈ ਵਿਚਾਰ ਵਟਾਂਦਰਾ ਕੀਤਾ ਗਿਆ l ਜਲਵਾਯੂ ਸੰਕਟ ਨੂੰ ਸੱਭਿਆਚਾਰ ਰਾਹੀਂ ਨਜਿੱਠਣ , ਸਿੱਖਿਆ ਅਤੇ ਸਿਖਲਾਈ ਰਾਹੀਂ ਸਮਰੱਥਾ ਉਸਾਰਨ , ਸੱਭਿਆਚਾਰ ਲਈ ਨਵੀਆਂ ਤਕਨਾਲੋਜੀਆਂ ਅਤੇ ਡਿਜੀਟਲ ਬਦਲਾਅ , ਅਤੇ ਸੱਭਿਆਚਾਰ ਤੇ ਸ੍ਰਿਜਣਾਤਮਕ ਖੇਤਰਾਂ ਨੂੰ ਤਰੱਕੀ ਦੇ ਚਾਲਕਾਂ ਵਜੋਂ ।
ਸੱਭਿਆਚਾਰ ਰਾਜ ਮੰਤਰੀ ਨੇ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕੀਤਾ ਅਤੇ “ਸੱਭਿਆਚਾਰ ਅਤੇ ਸ੍ਰਿਜਣਾਤਮਕ ਖੇਤਰਾਂ ਵਿੱਚ ਉੱਨਤੀ ਲਈ ਚਾਲਕਾਂ ਵਜੋਂ” ਦੇ ਵਿਸ਼ੇ ਬਾਰੇ ਭਾਰਤੀ ਪੱਖ ਪੇਸ਼ ਕੀਤਾ । ਉਨ੍ਹਾਂ ਨੇ ਸੱਭਿਆਚਾਰ ਅਤੇ ਸ੍ਰਿਜਣਾਤਮਕ ਖੇਤਰਾਂ ਵਿੱਚ ਆਰਥਿਕ ਉੱਨਤੀ ਅਤੇ ਰੁਜ਼ਗਾਰ ਦੇ ਨਾਲ ਨਾਲ ਮਹਿਲਾਵਾਂ , ਨੌਜਵਾਨਾਂ ਅਤੇ ਸਥਾਨਕ ਸਮੂਹਾਂ , ਜਿਨ੍ਹਾਂ ਕੋਲ ਬਹੁਤ ਅਮੀਰ ਅਤੇ ਵਿਭਿੰਨ ਸੱਭਿਆਚਾਰਕ ਰਵਾਇਤਾਂ ਅਤੇ ਅਭਿਆਸ ਹਨ , ਨੂੰ , ਉਤਪਾਦਨ ਅਤੇ ਖਪਤਕਾਰ ਅਭਿਆਸਾਂ ਨੂੰ ਉਤਸ਼ਾਹਤ ਕਰਨ , ਜੋ ਵਧੇਰੇ ਵਾਤਾਵਰਨ ਦੋਸਤਾਨਾ ਹਨ , ਜਿਵੇਂ ਕਿ ਹੱਥਖੱਡੀ , ਦਸਤਕਾਰੀ ਅਤੇ ਖਾਦੀ ਆਦਿ ਅਤੇ ਭਾਰਤ ਲਈ ਇਸਦੀ ਸਾਰਥਕਤਾ ਅਤੇ ਮਹੱਤਵ ਬਾਰੇ ਦੱਸਿਆ ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੱਭਿਆਚਾਰ ਅਤੇ ਸ੍ਰਿਜਣਾਤਮਕ ਖੇਤਰ ਰੋਜ਼ਗਾਰ ਪੈਦਾ ਕਰਨ , ਨਾਬਰਾਬਰਤਾ ਘਟਾਉਣ ਅਤੇ ਟਿਕਾਉਣਯੋਗ ਢੰਗ ਨਾਲ ਵਿਕਾਸ ਨੂੰ ਉਤਸ਼ਾਹਤ ਕਰਨ ਅਤੇ ਲੋਕਾਂ ਨੂੰ ਵੱਖਰੀ ਪਛਾਣ ਮੁਹੱਈਆ ਕਰਨ ਰਾਹੀਂ ਤਰੱਕੀ ਲਿਆ ਸਕਦੇ ਹਨ ।
ਸ਼੍ਰੀਮਤੀ ਲੇਖੀ ਨੇ ਸਰਕਾਰ ਵੱਲੋਂ ਸੱਭਿਆਚਾਰ ਤੇ ਸ੍ਰਿਜਣਾਤਮਕ ਖੇਤਰਾਂ ਦੇ ਵਿਕਾਸ , ਜਿਵੇਂ ਉੱਤਰ ਪ੍ਰਦੇਸ਼ ਸਰਕਾਰ ਦੀ ਸਕੀਮ ਇੱਕ ਜਿ਼ਲ੍ਹਾ ਇੱਕ ਉਤਪਾਦ , ਸੈਰ ਸਪਾਟਾ ਸਰਕਟਸ , ਯੋਗ ਤੇ ਆਯੁਰਵੇਦ ਨੂੰ ਉਤਸ਼ਾਹਤ ਕਰਨਾ ਆਦਿ ਬਾਰੇ ਕੀਤੇ ਗਏ ਵੱਖ ਵੱਖ ਉਪਾਵਾਂ ਨੂੰ ਉਜਾਗਰ ਕੀਤਾ ।
ਐੱਮ ਓ ਐੱਸ ਨੇ ਸੱਭਿਆਚਾਰ ਅਤੇ ਸ੍ਰਿਜਣਾਤਮਕ ਖੇਤਰ ਨਾਲ ਜੁੜੇ ਆਮ ਮੁੱਦਿਆਂ ਨਾਲ ਨਜਿੱਠਣ ਲਈ ਮਿਲ ਕੇ ਅਤੇ ਅੰਤਰਰਾਸ਼ਟਰੀ ਸੰਵਾਦ ਦੀ ਲੋੜ ਅਤੇ ਜਨਤਕ ਨੀਤੀਆਂ ਨੂੰ ਅਪਣਾਉਣ ਅਤੇ ਯੋਗ ਢੰਗ ਨਾਲ ਸੂਚਿਤ ਕਰਨ ਲਈ ਸਮਰਥਨ ਕੀਤਾ ਅਤੇ ਜ਼ੋਰ ਦਿੱਤਾ ।
ਵਿਚਾਰ ਵਟਾਂਦਰੇ ਦੇ ਅਖ਼ੀਰ ਵਿੱਚ ਜੀ — 20 ਸੱਭਿਆਚਾਰ ਮੰਤਰੀਆਂ ਨੇ ਜੀ — 20 ਸੱਭਿਆਚਾਰ ਵਰਕਿੰਗ ਗਰੁੱਪ ਦੇ ਹਵਾਲਾ ਨਿਯਮਾਂ ਨੂੰ ਅਪਣਾਇਆ ।
ਜੀ — 20 ਦੇ ਸੱਭਿਆਚਾਰ ਮੰਤਰੀਆਂ ਨੇ ਰਾਸ਼ਟਰੀ ਤੇ ਵਿਸ਼ਵੀ ਪੱਧਰ ਤੇ ਇਸਦੇ ਮਜਬੂਤ ਅਤੇ ਆਰਥਿਕ ਪ੍ਰਭਾਵ ਨੂੰ ਦੇਖਦੇ ਹੋਏ ਜੀ — 20 ਦੀ ਕਾਰਜਸ਼ੈਲੀ ਵਿੱਚ ਸੱਭਿਆਚਾਰ ਨੂੰ ਲਾਗੂ ਕਰਨ ਦੀ ਵਕਾਲਤ ਕਰਨ ਲਈ ਜੀ — 20 ਨੇਤਾਵਾਂ ਦੇ 2021 ਸਿਖ਼ਰ ਸੰਮੇਲਨ ਵਿੱਚ ਪੇਸ਼ ਕਰਨ ਲਈ ਮੰਤਰੀ ਐਲਾਨਨਾਮਾ ਅਪਣਾਇਆ ।
****************
ਐੱਨ ਬੀ / ਐੱਨ ਸੀ
(Release ID: 1741140)
Visitor Counter : 222