ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਨੇ ਐਨਸੀਡੀਸੀ ਦੇ 112ਵੇਂ ਸਾਲਾਨਾ ਦਿਵਸ ਦੇ ਮੌਕੇ ਤੇ ਏਐਮਆਰ ਅਤੇ ਨਵੀਂ ਬੀਐਸਐਲ 3 ਲੈਬਾਰਟਰੀ ਲਈ ਸਮੁੱਚੀ ਜੀਨੋਮ ਸੀਕੁਐਂਸਿੰਗ ਨੈਸ਼ਨਲ ਰੈਫਰੈਂਸ ਲੈਬਾਰਟਰੀ ਦਾ ਡਿਜਿਟਲ ਰੂਪ ਵਿਚ ਉਦਘਾਟਨ ਕੀਤਾ


ਐਨਸੀਡੀਸੀ ਨੂੰ ਨਵੀਨਤਾਕਾਰੀਆਂ ਲਈ ਯਤਨ ਜਾਰੀ ਰੱਖਣੇ ਚਾਹੀਦੇ ਹਨ ਤਾਕਿ ਨਾ ਸਿਰਫ ਭਾਰਤ ਨੂੰ ਬਲਕਿ ਪੂਰੇ ਵਿਸ਼ਵ ਨੂੰ ਇਸਦੇ ਕੰਮ ਤੋਂ ਲਾਭ ਹੋ ਸਕੇ - ਸ਼੍ਰੀ ਮਨਸੁਖ ਮਾਂਡਵੀਯਾ

ਜ਼ੂਨੋਟਿਕ ਬੀਮਾਰੀਆਂ 'ਤੇ ਆਈਈਸੀ ਸਮੱਗਰੀ ਅਤੇ ਹਵਾ ਪ੍ਰਦੂਸ਼ਣ ਤੇ ਗਰਮੀ ਉਪਰ ਨੈਸ਼ਨਲ ਹੈਲਥ ਅਡੈਪਟੇਸ਼ਨ ਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ

Posted On: 30 JUL 2021 12:21PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਰਾਜ ਮੰਤਰੀ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ) ਡਾ. ਭਾਰਤੀ ਪਵਾਰ ਨਾਲ ਅੱਜ ਇੱਥੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨਸੀਡੀਸੀ) ਦੇ 112ਵੇਂ ਸਾਲਾਨਾ ਦਿਵਸ ਜਸ਼ਨਾਂ ਦੀ ਪ੍ਰਧਾਨਗੀ ਕੀਤੀ। ਸਮਾਰੋਹ ਵਿਚ ਕੇਂਦਰੀ ਸਿਹਤ ਮੰਤਰੀ ਨੇ ਐਂਟੀ-ਮਾਈਕ੍ਰੋਬਾਇਲ ਰਿਜਿਸਟੈਂਸ (ਏਐਮਆਰ) ਅਤੇ ਬੀਐਸਐਲ 3 ਲੈਬਾਰਟਰੀ ਲਈ ਸਮੁੱਚੀ ਜੀਨੋਮ ਸੀਕੁਐਂਸਿੰਗ ਨੈਸ਼ਨਲ ਰੈਫਰੈਂਸ ਲੈਬਾਰਟਰੀ ਦੇ ਨਾਲ ਨਾਲ ਇਕ ਪੀਜੀ ਹੋਸਟਲ ਅਤੇ ਇਕ ਗੈਸਟ ਹਾਊਸ ਦਾ ਵਰਚੁਅਲ ਤੌਰ ਤੇ ਉਦਘਾਟਨ ਕੀਤਾ। ਐਲ-3 ਲੈਬਾਰਟਰੀ ਕੰਪਲੈਕਸ ਵਿਚ 5 ਫਲੋਰ ਹਨ ਅਤੇ ਇਸ ਵਿਚ 22 ਬਾਇਓਸੇਫਟੀ ਲੈਵਲ (ਬੀਐਲਐਲ)-2 ਲੈਬਾਰਟਰੀਆਂ ਹਨ।

 

ਐਨਸੀਡੀਸੀ ਨੂੰ ਇਸ ਦੇ ਯੋਗਦਾਨਾਂ ਲਈ ਵਧਾਈ ਦੇਂਦਿਆਂ ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ  ਭਾਰਤ ਨੇ ਕੋਵਿਡ ਮਹਾਮਾਰੀ ਵਿਰੁੱਧ ਲਡ਼ਾਈ ਵਿਚ ਕਈ ਹੋਰ ਦੇਸ਼ਾਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਐਨਸੀਡੀਸੀ ਦੀਆਂ 112 ਸਾਲਾਂ ਦੀਆਂ ਪ੍ਰਾਪਤੀਆਂ ਦੀ ਵਿਰਾਸਤ ਵਿਚ ਅੱਜ ਨਵੀਆਂ ਡਾਇਮੈਂਸ਼ਨਾਂ ਜੁਡ਼ੀਆਂ ਹਨ। ਉਨ੍ਹਾਂ ਐਨਸੀਡੀਸੀ ਨੂੰ ਹੋਰ ਨਵੀਨਤਾਕਾਰੀਆਂ ਲਈ ਯਤਨ ਕਰਨ ਲਈ ਉਤਸ਼ਾਹਤ ਕੀਤਾ ਤਾਕਿ ਨਾ ਸਿਰਫ ਭਾਰਤ ਹੀ ਬਲਕਿ ਸਮੁੱਚਾ ਵਿਸ਼ਵ ਇਸ ਦੇ ਕੰਮ ਤੋਂ ਲਾਭ ਪ੍ਰਾਪਤ ਕਰ ਸਕੇ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਐਨਸੀਡੀਸੀ ਦੇ ਵਿਗਿਆਨੀਆਂ, ਡਾਕਟਰਾਂ,  ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮੂਹਕ ਰੂਪ ਵਿਚ ਉਨ੍ਹਾਂ ਟੀਚਿਆਂ ਦਾ ਚਾਰਟ ਤਿਆਰ ਕਰਨਾ ਚਾਹੀਦਾ ਹੈ ਜੋ ਉਹ ਆਉਣ ਵਾਲੇ ਸਾਲਾਂ ਵਿਚ ਹਾਸਿਲ ਕਰਨਾ ਚਾਹੁੰਦੇ ਹਨ। 

 

ਹਾਲ ਦੀ ਹੀ ਕੋਵਿਡ-19 ਮਹਾਮਾਰੀ ਨੇ ਜ਼ੂਨੋਟਿਕ ਬੀਮਾਰੀਆਂ ਤੇ ਚੌਕਸੀ ਅਤੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਹੈ। ਜਿਸ  ਅਨੁਸਾਰ "ਨੈਸ਼ਨਲ ਵਨ ਹੈਲਥ ਪ੍ਰੋਗਰਾਮ ਫਾਰ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਯੂਨੈਸੈੱਸ" ਅਧੀਨ ਐਨਸੀਡੀਸੀ ਵਿਖੇ ਜ਼ੂਨੋਟਿਕ ਡਿਜ਼ੀਜ਼ ਪ੍ਰੋਗਰਾਮ ਦੀ ਡਵੀਜ਼ਨ ਨੇ 7 ਪ੍ਰਾਥਮਿਕਤਾ ਵਾਲੀਆਂ ਜ਼ੂਨੋਟਿਕ ਬੀਮਾਰੀਆਂ ਜਿਵੇਂ ਕਿ ਰੈਬੀਜ਼,  ਸਕ੍ਰੱਬ ਟਾਈਫਸ,  ਬ੍ਰੂਸੀਲੋਸਿਸ, ਐਨਥ੍ਰੈਕਸ, ਸੀਸੀਐਚਐਫ, ਨਿਪਾਹ, ਕਿਆਸਨੂਰ ਫਾਰੈਸਟ ਡਿਜ਼ੀਜ਼ ਵਰਗੀਆਂ ਭਾਰਤ ਦੀਆਂ ਬੀਮਾਰੀਆਂ ਤੇ ਆਈਈਸੀ ਸਮੱਗਰੀ (ਪ੍ਰਿੰਟ, ਆਡੀਓ ਅਤੇ ਵੀਡੀਓ) ਤਿਆਰ ਕੀਤੀ ਗਈ ਹੈ।  ਕੇਂਦਰੀ ਸਿਹਤ ਮੰਤਰੀ ਨੇ ਰਾਜ ਮੰਤਰੀ (ਸਿਹਤ ਅਤੇ ਪਰਿਵਾਰ ਭਲਾਈ) ਨਾਲ ਇਨ੍ਹਾਂ ਦਾ ਅੱਜ ਉਦਘਾਟਨ ਵੀ ਕੀਤਾ।

 


 

 

ਕੇਂਦਰੀ ਸਿਹਤ ਮੰਤਰੀ ਨੇ  "ਨੈਸ਼ਨਲ ਪ੍ਰੋਗਰਾਮ ਓਨ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ" ਅਧੀਨ ਹਵਾ ਪ੍ਰਦੂਸ਼ਨ ਤੇ ਨੈਸ਼ਨਲ ਹੈਲਥ ਅਡੈਪਟੇਸ਼ਨ ਪਲੈਨ ਅਤੇ ਨੈਸ਼ਨਲ ਹੈਲਥ ਅਡੈਪਟੇਸ਼ਨ ਪਲੈਨ ਓਨ ਹੀਟ ਨੂੰ ਇਨਫੋਗ੍ਰਾਫਿਕਸ ਅਤੇ ਪਹਿਲੇ ਨਿਊਜ਼ਲੈਟਰ ਨਾਲ ਲਾਂਚ ਵੀ ਕੀਤਾ, ਜੋ ਐਨਸੀਡੀਸੀ ਵਿਖੇ ਸੈਂਟਰ ਆਫ ਐਨਵਾਇਰਨਮੈਂਟ ਐਂਡ ਐਕੂਪੇਸ਼ਨਲ ਹੈਲਥ, ਕਲਾਈਮੇਟ ਚੇਂਜ ਐਂਡ ਹੈਲਥ ਵਲੋਂ ਵਿਕਸਤ ਕੀਤਾ ਗਿਆ ਸੀ। ਡਾ. ਭਾਰਤੀ ਪ੍ਰਵੀਣ ਪਵਾਰ, ਰਾਜ ਮੰਤਰੀ (ਸਿਹਤ ਅਤੇ ਪਰਿਵਾਰ ਭਲਾਈ) ਨੇ ਕਿਹਾ ਕਿ ਐਨਸੀਡੀਸੀ ਨੇ ਆਪਣੀਆਂ ਲੈਬਾਰਟਰੀਆਂ ਅਤੇ ਮਹਾਮਾਰੀ ਵਿਗਿਆਨ, ਜਨਤਕ ਸਿਹਤ ਸਮਰੱਥਾ ਨਿਰਮਾਣ, ਐਂਟੋਮੋਲੋਜੀ ਆਦਿ ਰਾਹੀਂ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਹਨ। ਦੇਸ਼ ਵਿਚ ਐਂਟੀਮਾਈਕ੍ਰੋਬਾਇਲ ਰਿਸਿਸਟੈਂਸ (ਏਐਮਆਰ) ਦੇ ਰੋਕਥਾਮ ਪ੍ਰੋਗਰਾਮ ਨੂੰ ਤੇਜ਼ ਕਰਨ ਵਿਚ ਐਨਸੀਡੀਸੀ ਦਾ ਰੋਲ ਸ਼ਲਾਘਾਯੋਗ ਹੈ। ਡਾ. ਪਵਾਰ ਨੇ ਦੱਸਿਆ,  "ਐਨਸੀਡੀਸੀ ਬੀਮਾਰੀ ਦੀ ਨਿਗਰਾਨੀ, ਸਿਹਤ ਦੀ ਸਥਿਤੀ ਦੀ ਨਿਗਰਾਨੀ, ਜਨਤਾ ਨੂੰ ਸਿੱਖਿਅਤ ਕਰਨ, ਜਨਤਕ ਸਿਹਤ ਕਾਰਜ ਲਈ ਪ੍ਰਮਾਣ ਉਪਲਬਧ ਕਰਵਾਉਣ ਅਤੇ ਜਨਤਕ ਸਿਹਤ ਨਿਯਮਾਂ ਨੂੰ ਲਾਗੂ ਕਰਨ ਲਈ ਇਕ ਫੋਕਲ ਪੁਆਇੰਟ ਵਜੋਂ ਵੱਡੀ ਅਥਾਰਟੀ ਅਤੇ ਸਰੋਤਾਂ ਨਾਲ ਕੰਮ ਕਰ ਸਕਦੀ ਹੈ।" ਉਨ੍ਹਾਂ ਅੱਜ ਦੀ ਜੀਵਨ ਸ਼ੈਲੀ ਦੀਆਂ ਬੀਮਾਰੀਆਂ ਨੂੰ ਦੂਰ ਰੱਖਣ ਲਈ ਜਨਤਕ ਜਾਗਰੂਕਤਾ ਅਤੇ ਲੋਕਾਂ ਦੀ ਭਾਗੀਦਾਰੀ ਮਹੱਤਤਾ ਤੇ ਜ਼ੋਰ ਦਿੱਤਾ।

 

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਜਨਰਲ ਹੈਲਥ ਸਰਵਿਸਿਜ਼ ਦੇ ਡਾਇਰੈਕਟਰ ਡਾ. ਸੁਨੀਲ ਕੁਮਾਰ, ਵਧੀਕ ਸੱਕਤਰ ਸ਼੍ਰੀਮਤੀ ਆਰਤੀ ਅਹੂਜਾ, ਸੰਯੁਕਤ ਸਕੱਤਰ, ਸ਼੍ਰੀ ਲਵ ਅਗਰਵਾਲ, ਐ ਨਸੀਡੀਸੀ ਦੇ ਡਾਇਰੈਕਟਰ ਡਾ. ਸੁਰਜੀਤ ਸਿੰਘ, ਭਾਰਤ ਵਿਚ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧ ਡਾ. ਰੌਡਰੀਕੋ ਐਚ ਓਫਰਿਨ ਵੀ ਸਮਾਰੋਹ ਦੌਰਾਨ ਹਾਜ਼ਰ ਸਨ। 

 

------------------------ 

ਐਮਵੀ ਏਐਲ ਜੀਐਸ



(Release ID: 1740781) Visitor Counter : 164