ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਲੇਹ ਵਿੱਚ ਭਾਰਤ ਦਾ ਪਹਿਲਾ ਗ੍ਰੀਨ ਹਾਈਡ੍ਰੋਜਨ ਫਿਯੂਲਿੰਗ ਸਟੇਸ਼ਨ ਸਥਾਪਿਤ ਕਰਨ ਲਈ ਟੈਂਡਰ ਮੰਗੇ


ਇਹ ਪ੍ਰੋਜੈਕਟ ਖੇਤਰ ਵਿੱਚ ਨਿਕਸ ਮੁਕਤ ਟ੍ਰਾਂਸਪੋਰਟ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ

ਲੇਹ ਵਿੱਚ 1.25 ਮੈਗਾਵਾਟ ਦਾ ਇੱਕ ਸਮਰਪਿਤ ਸੌਰ ਪਲਾਂਟ ਵੀ ਸਥਾਪਿਤ ਕੀਤਾ ਜਾਏਗਾ

Posted On: 29 JUL 2021 3:23PM by PIB Chandigarh

ਐੱਨਟੀਪੀਸੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ  ਰੈਨਿਊਏਬਲ ਐਨਰਜੀ ਲਿਮਿਟੇਡ (ਐੱਨਟੀਪੀਸੀ ਆਰਈਐੱਲ) ਨੇ ਲੱਦਾਖ ਦੇ ਲੇਹ ਵਿੱਚ ਭਾਰਤ ਦਾ ਪਹਿਲਾ ਗ੍ਰੀਨ ਹਾਈਡ੍ਰੋਜਨ ਫਿਯੂਲਿੰਗ ਸਟੇਸ਼ਨ ਸਥਾਪਿਤ ਕਰਨ ਲਈ ਇੱਕ ਘਰੇਲੂ ਟੈਂਡਰ ਦੀ ਮੰਗ ਕੀਤੀ ਹੈ। ਬੋਲੀ ਨਾਲ ਸੰਬੰਧਿਤ ਦਸਤਾਵੇਜਾਂ ਦੀ ਵਿਕਰੀ 31 ਜੁਲਾਈ 2021 ਤੋਂ ਸ਼ੁਰੂ ਹੋਵੇਗੀ।

ਇਹ ਟੈਂਡਰ ਐੱਨਟੀਪੀਸੀ ਬਿਜਲੀ ਵਪਾਰ ਨਿਗਮ ਲਿਮਿਟੇਡ (ਐੱਨਵੀਵੀਐੱਨ) ਦੁਆਰਾ ਲੱਦਾਖ ਦੇ ਲਈ ਫਿਯੂਲ ਸੇਲ ਬੱਸਾਂ ਦੀ ਖਰੀਦ ਲਈ ਹਾਲ ਹੀ ਵਿੱਚ ਜਾਰੀ ਟੈਂਡਰ ਦੇ ਬਾਅਦ ਜਾਰੀ ਕੀਤਾ ਗਿਆ ਹੈ। ਐੱਨਟੀਪੀਸੀ ਆਰਈਐੱਲ ਅਤੇ ਐੱਨਵੀਵੀਐੱਨ ਸੰਯੁਕਤ ਰੂਪ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਵਿੱਚ ਗ੍ਰੀਨ ਮੋਬਿਲਿਟੀ ਪ੍ਰੋਜੈਕਟ ਨੂੰ  ਲਾਗੂ ਕਰੇਗੀ। ਹਾਈਡ੍ਰੋਜਨ ਫਿਯੂਲਿੰਗ ਸਟੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਗ੍ਰੀਨ ਬਣਾਉਣ ਲਈ ਐੱਨਟੀਪੀਸੀ ਆਰਈਐੱਲ ਦੁਆਰਾ ਲੇਹ ਵਿੱਚ 1.25 ਮੈਗਾਵਾਟ ਦਾ ਇੱਕ ਸਮਰਪਿਤ ਸੌਰ ਪਲਾਂਟ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਸੋਲਰ ਪਲਾਂਟ ਦਾ ਅਨੁਬੰਧ ਇੱਕ ਮਹੀਨੇ ਦੇ ਅੰਦਰ ਦਿੱਤੇ ਜਾਣ ਦੀ ਉਮੀਦ ਹੈ।

ਐੱਨਟੀਪੀਸੀ ਆਰਈਐੱਲ ਇਸ ਤੋਂ ਪਹਿਲਾਂ ਉਚਾਈ ਵਾਲੇ ਖੇਤਰ ਵਿੱਚ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀ ਦੇ ਵਿਕਾਸ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਨਾਲ ਇੱਕ ਇਤਿਹਾਸਿਕ ਸਮਝੌਤੇ ਪੱਤਰ ਤੇ ਹਸਤਾਖਰ ਕਰ ਚੁੱਕੀ ਹੈ। ਇਸ ਪ੍ਰੋਜੈਕਟ ਦੇ ਸਫਲ ਸਮਾਪਨ ਨਾਲ ਲੇਹ ਅਤੇ ਉਸ ਦੇ ਆਸਪਾਸ ਦੇ ਖੇਤਰਾਂ ਵਿੱਚ ਨਿਕਾਸੀ ਮੁਕਤ ਟ੍ਰਾਂਸਪੋਰਟ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਸ਼ਾਮਿਲ ਹੋ ਜਾਏਗਾ।

ਇਹ ਪ੍ਰੋਜੈਕਟ ਇਸ ਖੇਤਰ ਵਿੱਚ ਇੱਕ ਸਵੱਛ ਅਤੇ ਹਰਿਤ ਈਕੋ-ਸਿਸਟਮ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਨਿਰਣਾਇਕ ਕਦਮ ਹੋਵੇਗਾ। ਪ੍ਰੋਜੈਕਟ ਦੇ ਸਫਲ ਅਮਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੀਆਂ ਟ੍ਰਾਂਸਪੋਰਟ ਸਮੱਸਿਆਵਾਂ ਵਿੱਚ ਵੀ ਕਮੀ ਆਏਗੀ ਅਤੇ ਇਹ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਵਾਲਾ ਇੱਕ ਵੱਡਾ ਕਦਮ ਸਾਬਿਤ ਹੋਵੇਗਾ।

***

ਐੱਮਵੀ/ਆਈਜੀ



(Release ID: 1740778) Visitor Counter : 184


Read this release in: English , Urdu , Hindi , Tamil , Telugu