ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਰਾਸ਼ਟਰੀ ਸਿੱਖਿਆ ਨੀਤੀ 2020’ ਦੀ ਪਹਿਲੀ ਵਰ੍ਹੇਗੰਢ ਦੇ ਅਵਸਰ ‘ਤੇ ਸਿੱਖਿਆ ਭਾਈਚਾਰੇ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਕਈ ਪ੍ਰਮੁੱਖ ਪਹਿਲਾਂ ਦੀ ਸ਼ੁਰੂਆਤ ਕੀਤੀ
‘ਰਾਸ਼ਟਰੀ ਸਿੱਖਿਆ ਨੀਤੀ’ ਰਾਸ਼ਟਰੀ ਵਿਕਾਸ ਦੇ ‘ਮਹਾਯੱਗ’ ਦਾ ਇੱਕ ਵੱਡਾ ਸਾਧਨ ਹੈ: ਪ੍ਰਧਾਨ ਮੰਤਰੀ
ਨਵੀਂ ਸਿੱਖਿਆ ਨੀਤੀ ਸਾਡੇ ਨੌਜਵਾਨਾਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਦੇਸ਼ ਪੂਰੀ ਤਰ੍ਹਾਂ ਉਨ੍ਹਾਂ ਅਤੇ ਉਨ੍ਹਾਂ ਦੀਆਂ ਖ਼ਾਹਿਸ਼ਾਂ ਦੇ ਨਾਲ ਹੈ: ਪ੍ਰਧਾਨ ਮੰਤਰੀ
ਖੁੱਲ੍ਹਾਪਣ ਤੇ ਦਬਾਅ ਤੋਂ ਮੁਕਤੀ, ਨਵੀਂ ਸਿੱਖਿਆ ਨੀਤੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ: ਪ੍ਰਧਾਨ ਮੰਤਰੀ
8 ਰਾਜਾਂ ਦੇ 14 ਇੰਜੀਨੀਅਰਿੰਗ ਕਾਲਜ 5 ਭਾਰਤੀ ਭਾਸ਼ਾਵਾਂ ‘ਚ ਸਿੱਖਿਆ ਦੇਣੀ ਸ਼ੁਰੂ ਕਰ ਰਹੇ ਹਨ: ਪ੍ਰਧਾਨ ਮੰਤਰੀ
ਪੜ੍ਹਾਈ ਦਾ ਮਾਧਿਅਮ ਮਾਂ–ਬੋਲੀ ਹੋਣ ਨਾਲ ਗ਼ਰੀਬ, ਗ੍ਰਾਮੀਣ ਤੇ ਕਬਾਇਲੀ ਪਿਛੋਕੜ ਵਾਲੇ ਵਿਦਿਆਰਥੀਆਂ ‘ਚ ਆਤਮਵਿਸ਼ਵਾਸ ਭਰੇਗਾ: ਪ੍ਰਧਾਨ ਮੰਤਰੀ
Posted On:
29 JUL 2021 6:26PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਰਾਸ਼ਟਰੀ ਸਿੱਖਿਆ ਨੀਤੀ 2020’ ਦੇ ਤਹਿਤ ਲਾਗੂ ਕੀਤੇ ਸੁਧਾਰਾਂ ਦਾ ਇੱਕ ਸਾਲ ਪੂਰਾ ਹੋਣ ਮੌਕੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਦੇਸ਼ ਭਰ ਦੇ ਸਿੱਖਿਆ ਤੇ ਕੌਸ਼ਲ ਵਿਕਾਸ ਦੇ ਖੇਤਰਾਂ ਦੇ ਨੀਤੀ–ਘਾੜਿਆਂ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸਿੱਖਿਆ ਖੇਤਰ ਵਿੱਚ ਕਈ ਪਹਿਲਾਂ ਦੀ ਸ਼ੁਰੂਆਤ ਕੀਤੀ।
ਨਵੀਂ ਸਿੱਖਿਆ ਨੀਤੀ ਲਈ ਦੇਸ਼ਵਾਸੀਆਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਅਧਿਆਪਕਾਂ, ਪ੍ਰੋਫ਼ੈਸਰਾਂ ਤੇ ਨੀਤੀ–ਘਾੜਿਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ, ਜਿਨ੍ਹਾਂ ਕੋਵਿਡ–19 ਦੇ ਔਖੇ ਸਮਿਆਂ ਦੌਰਾਨ ਵੀ ਬੁਨਿਆਦੀ ਪੱਧਰ ਉੱਤੇ ਨਵੀਂ ਸਿੱਖਿਆ ਨੀਤੀ ਨੂੰ ਹਕੀਕੀ ਰੂਪ ਦਿੱਤਾ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਵਾਲੇ ਸਾਲ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਇਸ ਅਹਿਮ ਕਾਲ ਦੌਰਾਨ ਇੱਕ ਪ੍ਰਮੁੱਖ ਭੂਮਿਕਾ ਨਿਭਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਭਵਿੱਖ ਦੀ ਪ੍ਰਗਤੀ ਤੇ ਵਿਕਾਸ ਸਾਡੇ ਅਜੋਕੇ ਨੌਜਵਾਨਾਂ ਦੀ ਸਿੱਖਿਆ ਦੇ ਪੱਧਰ ਅਤੇ ਦਿਸ਼ਾ ਉੱਤੇ ਨਿਰਭਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਮੈਨੂੰ ਵਿਸ਼ਵਾਸ ਹੈ ਕਿ ਇਹ ਨੀਤੀ ਰਾਸ਼ਟਰੀ ਵਿਕਾਸ ਦੇ ‘ਮਹਾਯੱਗ’ ਵਿੱਚ ਵੱਡੇ ਸਾਧਨਾਂ ਵਿੱਚੋਂ ਇੱਕ ਹੈ।’
https://twitter.com/PMOIndia/status/1420706110042820614
https://twitter.com/PMOIndia/status/1420706905089974276
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਕਾਰਣ ਹੋਈਆਂ ਤਬਦੀਲੀਆਂ ਤੋਂ ਬਾਅਦ ਵਿਦਿਆਰਥੀਆਂ ਲਈ ਔਨਲਾਈਨ ਸਿੱਖਿਆ ਕਿਵੇਂ ਆਮ ਗੱਲ ਬਣ ਗਈ। ‘ਦੀਕਸ਼ਾ’ ਪੋਰਟਲ ‘ਤੇ 23 ਹਜ਼ਾਰ ਕਰੋੜ ਤੋਂ ਵੱਧ ‘ਹਿੱਟਸ’ ਦਰਜ ਹੋਣੇ ‘ਦੀਕਸ਼ਾ’ ਅਤੇ ‘ਸਵਯੰ’ ਜਿਹੇ ਪੋਰਟਲਾਂ ਦੀ ਉਪਯੋਗਤਾ ਦੀ ਸ਼ਾਹਦੀ ਭਰਦੇ ਹਨ।
ਪ੍ਰਧਾਨ ਮੰਤਰੀ ਨੇ ਛੋਟੇ ਕਸਬਿਆਂ ਦੇ ਨੌਜਵਾਨਾਂ ਦੁਆਰਾ ਪੁੱਟੀਆਂ ਪੁਲਾਂਘਾਂ ਦਾ ਜ਼ਿਕਰ ਕੀਤਾ। ਉਨ੍ਹਾਂ ਅਜਿਹੇ ਕਸਬਿਆਂ ਨੌਜਵਾਨਾਂ ਵੱਲੋਂ ਟੋਕੀਓ ਓਲੰਪਿਕਸ ‘ਚ ਵਿਖਾਈ ਮਹਾਨ ਕਾਰਗੁਜ਼ਾਰੀ ਦਾ ਜ਼ਿਕਰ ਕੀਤਾ। ਉਨ੍ਹਾਂ ਰੋਬੋਟਿਕਸ, ਆਰਟੀਫ਼ਿਸ਼ਲ ਇੰਟੈਲੀਜੈਂਸ, ਸਟਾਰਟ–ਅੱਪਸ ਤੇ ਉਦਯੋਗ 4.0 ਵਿੱਚ ਉਨ੍ਹਾਂ ਦੀ ਲੀਡਰਸ਼ਿਪ ਦੇ ਖੇਤਰਾਂ ਵਿੱਚ ਨੌਜਵਾਨਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇ ਨੌਜਵਾਨ ਪੀੜ੍ਹੀ ਨੂੰ ਆਪਣੇ ਸੁਪਨੇ ਸਾਕਾਰ ਲਈ ਢੁਕਵਾਂ ਮਾਹੌਲ ਮਿਲੇ, ਤਾਂ ਉਨ੍ਹਾਂ ਦੇ ਵਿਕਾਸ ਦੀ ਕੋਈ ਸੀਮਾ ਨਹੀਂ ਰਹੇਗੀ। ਉਨ੍ਹਾਂ ਜ਼ੋਰ ਦਿੱਤਾ ਕਿ ਅਜੋਕਾ ਨੌਜਵਾਨ ਆਪਣੀਆਂ ਖ਼ੁਦ ਦੀਆਂ ਸ਼ਰਤਾਂ ਉੱਤੇ ਆਪਣੀਆਂ ਪ੍ਰਣਾਲੀਆਂ ਤੇ ਆਪਣੇ ਵਿਸ਼ਵ ਦਾ ਫ਼ੈਸਲਾ ਕਰਨਾ ਚਾਹੁੰਦਾ ਹੈ। ਉਨ੍ਹਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਣ ਅਤੇ ਬੰਧਨਾਂ ਤੇ ਪਾਬੰਦੀਆਂ ਤੋਂ ਆਜ਼ਾਦੀ ਦੀ ਜ਼ਰੂਰਤ ਹੈ। ਨਵੀਂ ਸਿੱਖਿਆ ਨੀਤੀ ਸਾਡੇ ਨੌਜਵਾਨਾਂ ਨੂੰ ਇਹ ਭਰੋਸਾ ਦਿਵਾਉਂਦੀ ਹੈ ਕਿ ਦੇਸ਼ ਪੂਰੀ ਤਰ੍ਹਾਂ ਉਨ੍ਹਾਂ ਅਤੇ ਉਨ੍ਹਾਂ ਦੀਆਂ ਖ਼ਾਹਿਸ਼ਾਂ ਦੇ ਨਾਲ ਹੈ। ਆਰਟੀਫ਼ਿਸ਼ਲ ਇੰਟੈਲੀਜੈਂਸ ਪ੍ਰੋਗਰਾਮ, ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਸੀ, ਵਿਦਿਆਰਥੀਆਂ ਨੂੰ ਭਵਿੱਖਮੁਖੀ ਬਣਾਏਗਾ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਅਰਥਵਿਵਸਥਾ ਲਈ ਰਾਹ ਪੱਧਰਾ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ‘ਨੈਸ਼ਨਲ ਡਿਜੀਟਲ ਐਜੂਕੇਸ਼ਨ ਆਰਕੀਟੈਕਚਰ’ (NDEAR) ਅਤੇ ‘ਨੈਸ਼ਨਲ ਐਜੂਕੇਸ਼ਨ ਟੈਕਨੋਲੋਜੀ ਫ਼ੋਰਮ’ (NETF) ਸਮੁੱਚੇ ਦੇਸ਼ ਨੂੰ ਲੰਬੇ ਸਮੇਂ ਤੱਕ ਇੱਕ ਡਿਜੀਟਲ ਤੇ ਟੈਕਨੋਲੋਜੀਕਲ ਢਾਂਚਾ ਮੁਹੱਈਆ ਕਰਵਾਉਣਗੇ।
21वीं सदी का आज का युवा अपनी व्यवस्थाएं, अपनी दुनिया खुद अपने हिसाब से बनाना चाहता है।
इसलिए, उसे exposure चाहिए, उसे पुराने बंधनों, पिंजरों से मुक्ति चाहिए: PM @narendramodi #TransformingEducation
— PMO India (@PMOIndia) July 29, 2021
नई ‘राष्ट्रीय शिक्षा नीति’ युवाओं को ये विश्वास दिलाती है कि देश अब पूरी तरह से उनके साथ है, उनके हौसलों के साथ है।
जिस आर्टिफिसियल इंटेलीजेंस के प्रोग्राम को अभी लॉंच किया गया है, वो भी हमारे युवाओं को future oriented बनाएगा, AI driven economy के रास्ते खोलेगा: PM @narendramodi
— PMO India (@PMOIndia) July 29, 2021
ਪ੍ਰਧਾਨ ਮੰਤਰੀ ਨੇ ਨਵੀਂ ਸਿੱਖਿਆ ਨੀਤੀ ਵਿੱਚ ਮੌਜੂਦ ਖੁੱਲ੍ਹੇਪਣ ਦਾ ਅਤੇ ਉਸ ਵਿੱਚ ਕਿਸੇ ਤਰ੍ਹਾਂ ਦੇ ਦਬਾਅ ਦੀ ਗ਼ੈਰ-ਮੌਜੂਦਗੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨੀਤੀ ਪੱਧਰ ਉੱਤੇ ਇਸ ਵਿੱਚ ਇੱਕ ਖੁੱਲ੍ਹਾਪਣ ਹੈ ਅਤੇ ਵਿਦਿਆਰਥੀਆਂ ਲਈ ਉਪਲਬਧ ਕਰਵਾਏ ਵਿਕਲਪਾਂ ਵਿੱਚ ਵੀ ਖੁੱਲ੍ਹਾਪਣ ਪ੍ਰਤੱਖ ਹੈ। ਕਿਸੇ ਕੋਰਸ ਵਿੱਚ ਕਈ ਵਾਰ ਦਾਖ਼ਲ ਹੋਣ ਤੇ ਬਾਹਰ ਜਾਣ ਜਿਹੇ ਵਿਕਲਪ ਵਿਦਿਆਰਥੀਆਂ ਨੂੰ ਇੱਕੋ ਕਲਾਸ ਤੇ ਇੱਕੋ ਕੋਰਸ ਵਿੱਚ ਰਹਿਣ ਦੀਆਂ ਪਾਬੰਦੀਆਂ ਤੋਂ ਆਜ਼ਾਦੀ ਦਿਵਾਉਣਗੇ। ਇਸੇ ਤਰ੍ਹਾਂ, ਆਧੁਨਿਕ ਟੈਕਨੋਲੋਜੀ ਅਧਾਰਿਤ ‘ਅਕੈਡਮਿਕ ਬੈਂਕ ਆਵ੍ ਕ੍ਰੈਡਿਟ’ ਸਿਸਟਮ ਇਨਕਲਾਬੀ ਤਬਦੀਲੀ ਲਿਆਵੇਗਾ। ਇਹ ਵਿਦਿਆਰਥੀ ਨੂੰ ਸਟ੍ਰੀਮ ਤੇ ਵਿਸ਼ੇ ਚੁਣਨ ਲਈ ਆਤਮਵਿਸ਼ਵਾਸ ਦੇਵੇਗਾ। ‘ਸਟਰਕਚਰਡ ਅਸੈੱਸਮੈਂਟ ਫਾਰ ਐਨਾਲਾਇਜ਼ਿੰਗ ਲਰਨਿੰਗ ਲੈਵਲਸ’ (SAFAL-ਸਫ਼ਲ – ਸਿੱਖਣ ਦੇ ਪੱਧਰਾਂ ਦਾ ਵਿਸ਼ਲੇਸ਼ਣ ਕਰਨ ਲਈ ਢਾਂਚਾਗਤ ਮੁੱਲਾਂਕਣ) ਨਾਲ ਪਰੀਖਿਆ ਦਾ ਡਰ ਦੂਰ ਹੋਵੇਗਾ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਇਨ੍ਹਾਂ ਨਵੇਂ ਪ੍ਰੋਗਰਾਮਾਂ ਵਿੱਚ ਭਾਰਤ ਦੀ ਕਿਸਮਤ ਬਦਲਣ ਦੀ ਸਮਰੱਥਾ ਹੈ।
ਮਹਾਤਮਾ ਗਾਂਧੀ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਪੜ੍ਹਾਈ ਦਾ ਮਾਧਿਅਮ ਸਥਾਨਕ ਭਾਸ਼ਾਵਾਂ ਵਿੱਚ ਰੱਖਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ 8 ਰਾਜਾਂ ਦੇ 14 ਇੰਜੀਨੀਅਰਿੰਗ ਕਾਲਜ 5 ਭਾਰਤੀ ਭਾਸ਼ਾਵਾਂ ਹਿੰਦੀ, ਤਮਿਲ, ਤੇਲੁਗੂ, ਮਰਾਠੀ ਤੇ ਬੰਗਲਾ ਵਿੱਚ ਸਿੱਖਿਆ ਦੇਣੀ ਸ਼ੁਰੂ ਕਰ ਰਹੇ ਹਨ। ਇੰਜੀਨੀਅਰਿੰਗ ਕੋਰਸ 11 ਭਾਸ਼ਾਵਾਂ ‘ਚ ਅਨੁਵਾਦ ਕਰਨ ਲਈ ਇੱਕ ਟੂਲ ਵਿਕਸਤ ਕੀਤਾ ਗਿਆ ਹੈ। ਪੜ੍ਹਾਈ ਦੇ ਮਾਧਿਅਮ ਵਜੋਂ ਮਾਂ–ਬੋਲੀ ਉੱਤੇ ਇਸ ਜ਼ੋਰ ਨਾਲ ਗ਼ਰੀਬ, ਗ੍ਰਾਮੀਣ ਤੇ ਕਬਾਇਲੀ ਪਿਛੋਕੜ ਵਾਲੇ ਵਿਦਿਆਰਥੀਆਂ ਵਿੱਚ ਆਤਮ–ਵਿਸ਼ਵਾਸ ਭਰੇਗਾ। ਪ੍ਰਾਇਮਰੀ ਸਿੱਖਿਆ ਵਿੱਚ ਵੀ ਮਾਂ–ਬੋਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਅੱਜ ਲਾਂਚ ਕੀਤਾ ਗਿਆ ‘ਵਿਦਿਆ ਪ੍ਰਵੇਸ਼’ ਇਸ ਵਿੱਚ ਇੱਕ ਵੱਡੀ ਭੂਮਿਕਾ ਨਿਭਾਏਗਾ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਪਹਿਲੀ ਵਾਰ ਭਾਰਤੀ ਚਿੰਨ੍ਹ–ਭਾਸ਼ਾ ਨੂੰ ਭਾਸ਼ਾਈ ਵਿਸ਼ਾ ਦਾ ਦਰਜਾ ਦਿੱਤਾ ਗਿਆ ਹੈ। ਵਿਦਿਆਰਥੀ ਇਸ ਨੂੰ ਇੱਕ ਭਾਸ਼ਾ ਵਜੋਂ ਵੀ ਪੜ੍ਹਨ ਦੇ ਯੋਗ ਹੋਣਗੇ। ਇੱਥੇ 3 ਲੱਖ ਤੋਂ ਵੱਧ ਅਜਿਹੇ ਵਿਦਿਆਰਥੀ ਹਨ, ਜਿਨ੍ਹਾਂ ਨੂੰ ਆਪਣੀ ਸਿੱਖਿਆ ਲਈ ਚਿੰਨ੍ਹ–ਭਾਸ਼ਾ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਭਾਰਤੀ ਚਿੰਨ੍ਹ–ਭਾਸ਼ਾ ਨੂੰ ਹੁਲਾਰਾ ਮਿਲੇਗਾ ਅਤੇ ਦਿੱਵਯਾਂਗ ਲੋਕਾਂ ਦੀ ਮਦਦ ਹੋਵੇਗੀ।
https://twitter.com/PMOIndia/status/1420710427659362311
https://twitter.com/PMOIndia/status/1420710620370927618
ਅਧਿਆਪਕਾਂ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਸੂਤਰੀਕਰਣ ਦੇ ਪੜਾਅ ਤੋਂ ਲੈ ਕੇ ਲਾਗੂ ਕੀਤੇ ਜਾਣ ਤੱਕ ਅਧਿਆਪਕ ਇਸ ਨਵੀਂ ਸਿੱਖਿਆ ਨੀਤੀ ਦਾ ਸਰਗਰਮ ਭਾਗ ਹਨ। ਅੱਜ ਲਾਂਚ ਕੀਤੀ ‘ਨਿਸ਼ਠਾ 2.0’ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਮੁਤਾਬਕ ਸਿਖਲਾਈ ਮੁਹੱਈਆ ਕਰਵਾਏਗੀ ਅਤੇ ਉਹ ਵਿਭਾਗ ਨੂੰ ਆਪਣੇ ਸੁਝਾਅ ਦੇਣ ਦੇ ਯੋਗ ਹੋਣਗੇ।
ਪ੍ਰਧਾਨ ਮੰਤਰੀ ਨੇ ‘ਅਕੈਡਮਿਕ ਬੈਂਕ ਆਵ੍ ਕ੍ਰੈਡਿਟ’ ਦੀ ਸ਼ੁਰੂਆਤ ਕੀਤੀ, ਜੋ ਉੱਚ ਸਿੱਖਿਆ ਵਿੱਚ ਵਿਦਿਆਰਥੀਆਂ ਨੂੰ ਵਾਰ–ਵਾਰ ਦਾਖ਼ਲਾ ਲੈਣ ਤੇ ਬਾਹਰ ਜਾਣ; ਇੰਜੀਨੀਅਰਿੰਗ ਪ੍ਰੋਗਰਾਮਾਂ ਦਾ ਪਹਿਲਾ ਸਾਲ ਖੇਤਰੀ ਭਾਸ਼ਾਵਾਂ ਵਿੱਚ ਕਰਨ ਦੇ ਵਿਕਲਪ ਅਤੇ ਉੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਣ ਲਈ ਦਿਸ਼ਾ–ਨਿਰਦੇਸ਼ ਮੁਹੱਈਆ ਕਰਵਾਏਗਾ। ਲਾਂਚ ਕੀਤੀਆਂ ਜਾਣ ਵਾਲੀਆਂ ਪਹਿਲਾਂ ਵਿੱਚ ਇਹ ਵੀ ਸ਼ਾਮਲ ਹਨ: ਗ੍ਰੇਡ 1 ਦੇ ਵਿਦਿਆਰਥੀਆਂ ਲਈ ‘ਵਿਦਿਆ ਪ੍ਰਵੇਸ਼’ – ਤਿੰਨ ਮਹੀਨਿਆਂ ਦਾ ਨਾਟਕ ਅਧਾਰਿਤ ਸਕੂਲ ਤਿਆਰੀ ਮੌਡਿਯੂਲ; ਨਿਸ਼ਠਾ 2.0 – ਐੱਨਸੀਈਆਰਟੀ (NCERT) ਦੁਆਰਾ ਤਿਆਰ ਕੀਤੀ ਅਧਿਆਪਕ ਸਿਖਲਾਈ ਦਾ ਇੱਕ ਸੰਗਠਿਤ ਪ੍ਰੋਗਰਾਮ; SAFAL (ਸਫ਼ਲ- ਸਟਰਕਚਰਡ ਅਸੈੱਸਮੈਂਟ ਫਾਰ ਐਨਾਲਾਇਜ਼ਿੰਗ ਲਰਨਿੰਗ ਲੈਵਲਸ) – ਸੀਬੀਐੱਸਈ (CBSE) ਸਕੂਲਾਂ ਵਿੱਚ ਗ੍ਰੇਡਸ 3, 5 ਅਤੇ 8 ਲਈ ਮਰੱਥਾ ਅਧਾਰਿਤ ਮੁੱਲਾਂਕਣ ਢਾਂਚਾ; ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਨੂੰ ਸਮਰਪਿਤ ਇੱਕ ਵੈੱਬਸਾਈਟ। ਇਸ ਸਮਾਰੋਹ ਦੌਰਾਨ ‘ਨੈਸ਼ਨਲ ਡਿਜੀਟਲ ਐਜੂਕੇਸ਼ਨ ਆਰਕੀਟੈਕਚਰ’ (NDEAR) ਅਤੇ ‘ਰਾਸ਼ਟਰੀ ਸਿੱਖਿਆ ਟੈਕਨੋਲੋਜੀ ਫ਼ੋਰਮ’ (NETF) ਦੀ ਸ਼ੁਰੂਆਤ ਵੀ ਕੀਤੀ ਗਈ।
https://youtu.be/eccz_heaG0U
************
ਡੀਐੱਸ
(Release ID: 1740535)
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam