ਰੱਖਿਆ ਮੰਤਰਾਲਾ

ਆਈ.ਐਨ.ਐਸ. ਤਲਵਾਰ ‘ਕਟਲੈਸ ਐਕਸਪ੍ਰੈਸ-21’ ਅਭਿਆਸ ਵਿੱਚ ਸ਼ਾਮਿਲ, ਭਾਰਤੀ ਨੌਸੇਨਾ ਵਲੋਂ ‘ਵਿਜਿਟ, ਬੋਰਡ, ਸਰਚ, ਸੀਜਰ’ ਦੀ ਟੇ੍ਰਨਿੰਗ

Posted On: 29 JUL 2021 11:04AM by PIB Chandigarh

ਭਾਰਤੀ ਨੌਸੇਨਾ ਦਾ ਜ਼ਹਾਜ ਤਲਵਾਰ ਬਹੁ-ਰਾਸ਼ਟਰੀ ਸਮੁੰਦਰੀ ਅਭਿਆਸ ‘ਕਟਲੈਸ ਐਕਸਪ੍ਰੈਸ 2021’ ( ਸੀ.ਈ. 21) ਵਿੱਚ ਹਿੱਸਾ ਲੈ ਰਿਹਾ ਹੈ। ਇਹ ਅਭਿਆਸ ਕੇਨਿਆ ਵਿੱਚ 26 ਜੁਲਾਈ, 2021 ਤੋਂ 6 ਅਗਸਤ 2021 ਤੱਕ ਚੱਲੇਗਾ। ਬੰਦਰਗਾਹ ’ਤੇ ਹੋਣ ਵਾਲਾ ਅਭਿਆਸ ਮੋਮਬਾਸਾ ’ਚ 26-28 ਜੁਲਾਈ ਤੱਕ ਕੀਤਾ ਗਿਆ, ਜਿਸ ਵਿੱਚ ਭਾਰਤੀ ਨੌਸੇਨਾ ਦੇ ਮੈਰੀਨ ਕਮਾਂਡੋਜ ( ਮਾਰਕੋਸ) ਨੇ ਕੇਨਿਆ, ਜਿਬੂਤੀ, ਮੋਜਾਮਬੀਕ, ਕੈਮਰੂਨ ਅਤੇ ਜਿਆਰਜਿਆ ਦੇ ਸਮੁੰਦਰੀ ਰੱਖਿਅਕ ਦਲ ਦੇ ਕਰਮੀਆਂ ਨੂੰ ਟ੍ਰੇਨਿੰਗ ਦਿੱਤੀ। ਮਾਰਕੋਸ ਨੇ ‘ਵਿਜਿਟ ’, ‘ਬੋਰਡ’, ‘ਸਰਚ ’ ਅਤੇ ‘ਸੀਜਰ’ ( ਪੁੱਜਣਾ, ਚੜ੍ਹਨਾ, ਤਲਾਸ਼ਨਾ, ਜਬਤ ਕਰਨਾ .... ਵੀ.ਬੀ.ਐਸ.ਐਸ) ਆਪ੍ਰੇਸ਼ਨ ਦੀ ਟੇ੍ਰਨਿੰਗ ਦਿੱਤੀ। ਇਸ ਅਭਿਆਸ ਵਿੱਚ ਵਿਦੇਸ਼ੀ ਨੌਸੈਨਿਕਾਂ ਨੇ ਹਿੱਸਾ ਲਿਆ। ਇਹ ਅਭਿਆਸ ਮੋਮਬਾਸਾ ਦੇ ਬੰਡਾਰੀ ਮੈਰੀਟਾਇਮ ਅਕਾਦਮੀ ਵਿੱਚ ਕੀਤਾ ਗਿਆ। 


‘ਕਟਲੈਸ ਐਕਸਪ੍ਰੇਸ’ ਅਭਿਆਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ, ਜਿਸਦੇ ਜਰਿਏ ਖੇਤਰੀ ਸਹਿਯੋਗ, ਸਮੁੰਦਰੀ ਸੀਮਾ ਸੰਬੰਧੀ ਜਾਗਰੂਕਤਾ ਪੈਦਾ ਹੋਵੇਗੀ ਅਤੇ ਅਮਰੀਕਾ, ਪੂਰਵੀ ਅਫਰੀਕਾ ਅਤੇ ਪੱਛਮੀ ਹਿੰਦ ਮਹਾਂਸਾਗਰ ਦੇ ਵਿੱਚ ਸਮਰੱਥਾ ਵਧਾਉਣ ਲਈ ਵਧੀਆ ਤਰੀਕਿਆ ਨੂੰ ਸਾਂਝਾ ਕੀਤਾ ਜਾਵੇਗਾ। ਇਸਦਾ ਮਕਸਦ ਪੱਛਮੀ ਹਿੰਦ ਮਹਾਂਸਾਗਰ ਵਿੱਚ ਗੈਰ-ਕਾਨੂੰਨੀ ਸਮੁੰਦਰੀ ਗਤੀਵਿਧੀਆਂ ਨਾਲ ਨਿੱਬੜਨਾ ਹੈ। 

******************


ਏਬੀਬੀ/ਵੀਐਮ/ਜੇਐਸਐਨ



(Release ID: 1740363) Visitor Counter : 200